Breaking News

Padma Awards 2026: ਅਦਾਕਾਰ ਧਰਮਿੰਦਰ ਪਦਮ ਵਿਭੂਸ਼ਣ ਨਾਲ ਸਨਮਾਨਿਤ

Padma Awards 2026: Dharmendra, V.S. Achuthanandan get Padma Vibhushan posthumously

131 ਸ਼ਖ਼ਸੀਅਤਾਂ ਲਈ ਪਦਮ ਪੁਰਸਕਰਾਂ ਦਾ ਐਲਾਨ
ਨਵੀਂ ਦਿੱਲੀ: ਅਦਾਕਾਰ ਧਰਮਿੰਦਰ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਮਿਊਨਿਸਟ ਨੇਤਾ ਵੀ.ਐਸ. ਅਚੁਤਾਨੰਦਨ ਨੂੰ ਮਰਨ ਉਪਰੰਤ 2026 ਲਈ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

 

 

 

 

 

 

 

ਗਣਤੰਤਰ ਦਿਵਸ ਦੀ ਪੂਰਵ ਸੰਧਿਆ ਉਤੇ, ਸਰਕਾਰ ਨੇ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ, ਜਿਸ ਵਿਚ ਪੰਜ ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਲ ਹਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥਾਮਸ, ਕਲਾ ਵਿਚ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ ਅਤੇ ਵਾਇਲਨਿਸਟ ਐਨ. ਰਾਜਮ, ਸਾਹਿਤ ਅਤੇ ਸਿੱਖਿਆ ਵਿਚ ਉੱਘੇ ਮਲਿਆਲਮ ਪੱਤਰਕਾਰ ਪੀ. ਨਾਰਾਇਣਨ ਨੂੰ ਵੀ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

 

 

 

 

 

 

 

 

 

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਗਏ ਲੋਕਾਂ ’ਚ ਗਾਇਕਾ ਅਲਕਾ ਯਾਗਨਿਕ, ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ, ਦਖਣੀ ਭਾਰਤ ਦੇ ਮਸ਼ਹੂਰ ਅਦਾਕਾਰ ਮਮੂਟੀ ਅਤੇ ਬੈਂਕਰ ਉਦੈ ਕੋਟਕ ਸ਼ਾਮਲ ਹਨ। ਇਸ਼ਤਿਹਾਰ ਜਗਤ ’ਚ ਮਸ਼ਹੂਰ ਪਿਊਸ਼ ਪਾਂਡੇ, ਜੇ.ਐਮ.ਐਮ. ਦੇ ਸੰਸਥਾਪਕ ਸ਼ਿਬੂ ਸੋਰੇਨ ਅਤੇ ਭਾਜਪਾ ਨੇਤਾ ਵੀ.ਕੇ. ਮਲਹੋਤਰਾ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਅਦਾਕਾਰ ਅਤੇ ਕਾਮੇਡੀਅਨ ਸਤੀਸ਼ ਸ਼ਾਹ ਨੂੰ ਮਰਨ ਉਪਰੰਤ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

 

 

 

 

 

 

 

 

 

 

ਇਸ ਸੂਚੀ ’ਚ 90 ਔਰਤਾਂ ਹਨ ਅਤੇ ਇਸ ਸੂਚੀ ’ਚ ਵਿਦੇਸ਼ੀਆਂ, ਐਨ.ਆਰ.ਆਈ., ਪੀ.ਆਈ.ਓ. ਅਤੇ ਓ.ਸੀ.ਆਈ. ਸ਼੍ਰੇਣੀ ਦੇ 6 ਵਿਅਕਤੀ ਅਤੇ ਮਰਨ ਉਪਰੰਤ 16 ਵਿਅਕਤੀ ਸ਼ਾਮਲ ਹਨ।

ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਕ੍ਰਿਕਟਰ ਰੋਹਿਤ ਸ਼ਰਮਾ, ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਅਤੇ ਹਾਕੀ ਖਿਡਾਰਨ ਸਵਿਤਾ ਪੂਨੀਆ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮ੍ਰਿਤਰਾਜ ਇਸ ਸਾਲ ਪਦਮ ਭੂਸ਼ਣ ਪ੍ਰਾਪਤ ਕਰਨ ਵਾਲੇ ਇਕਲੌਤੇ ਖਿਡਾਰੀ ਹਨ ਜੋ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ।

 

 

 

 

 

 

 

 

 

 

 

 

 

 

 

 

ਮੰਤਰਾਲੇ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਾਈਸ ਚੇਅਰਮੈਨ ਐਮ. ਜਗਦੀਸ਼ ਕੁਮਾਰ, ਪ੍ਰਸਾਰ ਭਾਰਤੀ ਦੇ ਸਾਬਕਾ ਸੀ.ਈ.ਓ. ਸ਼ਸ਼ੀ ਸ਼ੇਖਰ ਵੇਮਪਤੀ ਅਤੇ ਅਦਾਕਾਰ ਆਰ. ਮਾਧਵਨ ਅਤੇ ਪ੍ਰੋਸੇਨਜੀਤ ਚੈਟਰਜੀ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

ਅਣਜਾਣ ਨਾਇਕਾਂ’ ਦੀ ਸ਼੍ਰੇਣੀ ਵਿਚ 45 ਲੋਕਾਂ ਨੂੰ ਪਦਮਸ਼੍ਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ

ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ਉਤੇ ਪਦਮਸ਼੍ਰੀ ਪੁਰਸਕਾਰ ਲਈ ਭਾਰਤ ਭਰ ਦੇ 45 ਵਿਅਕਤੀਆਂ ਨੂੰ ‘ਅਣਜਾਣ ਨਾਇਕਾਂ’ ਦੀ ਸ਼੍ਰੇਣੀ ’ਚ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਚ ਦੁਨੀਆਂ ਦੀ ਸੱਭ ਤੋਂ ਵੱਡੀ ਮੁਫਤ ਪਹੁੰਚ ਲਾਇਬ੍ਰੇਰੀ ਸਥਾਪਤ ਕਰਨ ਵਾਲੇ ਸਾਬਕਾ ਬੱਸ ਕੰਡਕਟਰ, ਏਸ਼ੀਆ ਦਾ ਪਹਿਲਾ ਮਨੁੱਖੀ ਦੁੱਧ ਬੈਂਕ ਬਣਾਉਣ ਵਾਲੇ ਬਾਲ ਰੋਗ ਵਿਗਿਆਨੀ ਅਤੇ 90 ਸਾਲ ਦੇ ਦੁਰਲੱਭ ਸੰਗੀਤ ਸਾਜ਼ਾਂ ਦੇ ਵਾਦਕ ਵਰਗੇ ਲੋਕ ਸ਼ਾਮਲ ਹਨ।

 

 

 

 

 

 

 

 

 

 

 

 

 

 

 

 

 

ਅੰਕੇ ਗੌੜਾ, ਜੋ ਕਿਸੇ ਸਮੇਂ ਬੱਸ ਕੰਡਕਟਰ ਸਨ, ਨੇ ਦੁਨੀਆਂ ਦੀ ਸੱਭ ਤੋਂ ਵੱਡੀ ਮੁਫਤ ਪਹੁੰਚ ਲਾਇਬ੍ਰੇਰੀ, ‘ਪੁਸਤਕ ਮਾਨੇ’ ਦੀ ਸਥਾਪਨਾ ਕੀਤੀ, ਜਿਸ ਵਿਚ ਦੁਰਲੱਭ ਖਰੜਿਆਂ ਦੇ ਨਾਲ 20 ਭਾਸ਼ਾਵਾਂ ਵਿਚ 20 ਲੱਖ ਤੋਂ ਵੱਧ ਕਿਤਾਬਾਂ ਸ਼ਾਮਲ ਹਨ। ਕਰਨਾਟਕ ਦੇ ਮੈਸੂਰ ਦੇ ਨੇੜੇ ਹਰਾਲਾਹੱਲੀ ਪਿੰਡ ਦੇ 75 ਸਾਲ ਦੇ ਗ੍ਰੰਥ ਲੇਖਕ ਨੂੰ ਪੂਰੇ ਭਾਰਤ ਵਿਚ ਸਿਖਿਆਰਥੀਆਂ ਨੂੰ ਮਜ਼ਬੂਤ ਬਣਾਉਣ ਦੇ ਉਨ੍ਹਾਂ ਦੇ ਵਿਲੱਖਣ ਯਤਨ ਲਈ ਪਦਮਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਲ ਮੁੰਬਈ ਸਥਿਤ ਬਾਲ ਰੋਗ ਵਿਗਿਆਨੀ ਅਰਮਿਡਾ ਫਰਨਾਂਡਿਸ, ਜਿਨ੍ਹਾਂ ਨੇ ਏਸ਼ੀਆ ਦਾ ਪਹਿਲਾ ਮਾਨਵ ਦੁੱਧ ਬੈਂਕ ਸਥਾਪਿਤ ਕੀਤਾ, ਜਿਸ ਨਾਲ ਬੱਚਿਆਂ ਦੇ ਬਚਾਅ ਦੀਆਂ ਸੰਭਾਵਨਾਵਾਂ ਵਿਚ ਸੁਧਾਰ ਹੋਇਆ, ਬੁੰਦੇਲੀ ਜੰਗ ਕਲਾ ਟ੍ਰੇਨਰ ਭਗਵਾਨਦਾਸ ਰਾਇਕਵਾੜ, ਮਹਾਰਾਸ਼ਟਰ ਦੇ 90 ਸਾਲਾ ਆਦਿਵਾਸੀ ਤਰਪਾ ਵਾਦਕ – ਬੋਤਲ ਲੌਕੀ ਅਤੇ ਬਾਂਸ ਨਾਲ ਬਣੇ ਸੰਗੀਤਕ ਸਾਜ਼ – ਅਤੇ ਜੰਮੂ ਅਤੇ ਕਸ਼ਮੀਰ ਦੇ ਉੱਘੇ ਸਮਾਜ ਸੇਵਕ ਬ੍ਰਿਜ ਲਾਲ ਭੱਟ ਅਤੇ ਹੋਰ ਸ਼ਾਮਲ ਹੋਣਗੇ।

ਹਰਿਆਣਾ ਦੇ ਖੇਮ ਰਾਜ ਸੁੰਦਰਿਆਲ ਨੂੰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਕਾਰੀਗਰਾਂ ਨੂੰ ਟੇਪਸਟਰੀ ਅਤੇ ਜਮਦਾਨੀ ਬੁਣਾਈ ਤਕਨੀਕ ਦੀ ਸੰਭਾਲ ਅਤੇ ਸਿਖਾਉਣ ਲਈ ਚੁਣਿਆ ਗਿਆ ਹੈ।

ਸੂਤਰਾਂ ਨੇ ਦਸਿਆ ਕਿ ਆਮ ਭਾਰਤੀਆਂ ਦੇ ਅਸਾਧਾਰਣ ਯੋਗਦਾਨ ਦਾ ਜਸ਼ਨ ਮਨਾਉਣ ਦੇ ਸਿਧਾਂਤ ਨੂੰ ਜਾਰੀ ਰਖਦੇ ਹੋਏ, ਇਸ ਸਾਲ ਦੇ ਪਦਮ ਪੁਰਸਕਾਰ ਭਾਰਤ ਦੇ ਕੋਨੇ-ਕੋਨੇ ਦੇ ਅਣਗੌਲੇ ਨਾਇਕਾਂ ਨੂੰ ਮਾਨਤਾ ਦਿੰਦੇ ਹਨ।

Check Also

Parmish Verma – ਤਲਾਕ ਦੀਆਂ ਖ਼ਬਰਾਂ ਵਿਚਾਲੇ ਪਰਮੀਸ਼ ਵਰਮਾ ਦੀ ਪਤਨੀ ਨੇ ਲਾਇਆ ਸਟੇਟਸ; ਸੋਸ਼ਲ ਮੀਡੀਆ ‘ਤੇ ਛੇੜੀ ਨਵੀਂ ਚਰਚਾ

Parmish Verma – ਤਲਾਕ ਦੀਆਂ ਖ਼ਬਰਾਂ ਵਿਚਾਲੇ ਪਰਮੀਸ਼ ਵਰਮਾ ਦੀ ਪਤਨੀ ਨੇ ਲਾਇਆ ਸਟੇਟਸ; ਸੋਸ਼ਲ …