Breaking News

Rupee all-time low: ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ, ਡਾਲਰ ਦੇ ਮੁਕਾਬਲੇ ਕੀਮਤ 91.74

Rupee all-time low: ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ, ਡਾਲਰ ਦੇ ਮੁਕਾਬਲੇ ਕੀਮਤ 91.74

 

 

ਭਾਰਤੀ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਤਿੰਨ ਦਿਨਾਂ ‘ਚ ਨਿਵੇਸ਼ਕਾਂ ਦੇ ਡੁੱਬੇ 15 ਲੱਖ ਕਰੋੜ ਰੁਪਏ

 

 

 

ਭਾਰਤੀ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 69 ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 91.74 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ। ਦਿਨ ਦਾ ਕਾਰੋਬਾਰ ਸ਼ੁਰੂ ਹੋਣ ਮੌਕੇ ਇਕ ਡਾਲਰ ਦਾ ਭਾਅ 91.05 ਰੁਪਏ ਸੀ।

 

 

ਡਾਲਰ ਦੀ ਸਥਿਰ ਮੰਗ ਤੇ ਆਲਮੀ ਪੱਧਰ ’ਤੇ ਚੌਕਸੀ ਵਾਲੇ ਮਾਹੌਲ ਕਰਕੇ ਰੁਪਏ ਵਿਚ ਨਿਘਾਰ ਆਇਆ। ਫਾਰੈਕਸ ਵਪਾਰੀਆਂ ਅਨੁਸਾਰ, ਭੂ-ਸਿਆਸੀ ਬੇਯਕੀਨੀ ਨੇ ਆਲਮੀ ਬਾਜ਼ਾਰਾਂ ਵਿੱਚ ਜੋਖਮ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਘਰੇਲੂ ਸਟਾਕ ਮਾਰਕੀਟ ਵਿੱਚ ਸੁਸਤੀ ਨੇ ਵੀ ਰੁਪਏ ਦੀ ਕਮਜ਼ੋਰੀ ਵਿੱਚ ਵਾਧਾ ਕੀਤਾ ਹੈ।

 

 

 

ਉਧਰ ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਦਰਜ ਕੀਤੀ ਹੈ। ਭੂਸਿਆਸੀ ਤਣਾਅ ਵਧਣ, ਆਲਮੀ ਬਾਜ਼ਾਰਾਂ ਵਿਚ ਕਮਜ਼ੋਰੀ ਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਕਮਜ਼ੋਰ ਕੀਤਾ ਹੈ।

 

 

ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 385.82 ਨੁਕਤਿਆਂ ਦੇ ਨਿਘਾਰ ਨਾਲ 81,794.65 ਜਦੋਂਕਿ ਐੱਨਐੱਸਈ ਦਾ ਨਿਫਟੀ 91.5 ਅੰਕ ਡਿੱਗ ਕੇ 25,141 ਨੁਕਤਿਆਂ ਦੇ ਪੱਧਰ ਨੂੰ ਪਹੁੰਚ ਗਿਆ। ਸੈਂਸੈਕਸ ਵਿਚ ਸ਼ਾਮਲ 30 ਕੰਪਨੀਆਂ ’ਚੋਂ ਭਾਰਤ ਇਲੈਕਟ੍ਰਾਨਿਕਸ, ਆਈਸੀਆਈਸੀਆਈ ਬੈਂਕ, ਟਰੈਂਟ, ਲਾਰਸਨ ਐਂਡ ਟੂਬਰੋ, ਐੱਚਸੀਐੱਲ ਬੈਂਕ ਤੇ ਇਨਫੋਸਿਸ ਦੇ ਸ਼ੇਅਰ ਸਭ ਤੋਂ ਵੱਧ ਨੁਕਸਾਨ ਵਿਚ ਰਹੇ।

 

 

ਇਟਰਨਲ, ਸਨ ਫਾਰਮਾ, ਇੰਟਰਗਲੋਬ ਏਵੀਏਸ਼ਨ ਤੇ ਟਾਟਾ ਸਟੀਲ ਦੇ ਸ਼ੇਅਰਾਂ ਵਿਚ ਤੇਜ਼ੀ ਰਹੀ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਬੰਦ ਹੋਏ, ਜਦੋਂ ਕਿ ਚੀਨ ਦਾ ਐਸਐਸਈ ਕੰਪੋਜ਼ਿਟ ਮਾਮੂਲੀ ਤੇਜ਼ੀ ਨਾਲ ਬੰਦ ਹੋਇਆ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ।

Check Also

UK ਤੋਂ ਆਏ ਪੁੱਤ ਨੇ ਮਾਂ ਦਾ ਕੀਤਾ ਕ+ਤ+ਲ, ਮਾਂ ਨੇ ਪੁੱਤ ਦੀ ਲਵ ਮੈਰਿਜ ਕਰਵਾਉਣ ਤੋਂ ਕਰ ਦਿੱਤਾ ਸੀ ਮਨ੍ਹਾ

In a shocking incident, a son who had returned from England allegedly murdered his mother …