Patiala News : ਨਾਭਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਸਿਮਰਨਦੀਪ ਕੌਰ ਬਣੀ IAS, UPSC ਨਤੀਜੇ ‘ਚ ਦੇਸ਼ ਭਰ ‘ਚੋਂ 15ਵਾਂ ਸਥਾਨ ਕੀਤਾ ਹਾਸਲ
UPSC Civil Service Exam Result 2025 : ਆਈਏਐਸ (IAS) ਸਿਮਰਨਦੀਪ ਕੌਰ ਨੇ ਦੱਸਿਆ ਕਿ ਉਹ ਧਰਤੀ ਨਾਲ ਜੁੜੇ ਰਹਿਣਾ ਚਾਹੁੰਦੀ ਹੈ ਤੇ ਪਿੰਡ ਦੀ ਵਸਨੀਕ ਹੋਣ ਦੇ ਨਾਤੇ ਪੇਂਡੂ ਖੇਤਰ ਲਈ ਕੰਮ ਕਰਨ ਦੀ ਚਾਹਵਾਨ ਹੈ।
Simrandeep Kaur from Birarhwal village in Nabha tehsil of Patiala district in Punjab has cracked one of the country’s toughest examinations, the Union Public Service Commission (UPSC), securing an impressive All-India Rank 15.
Born into a humble farming family, Simrandeep’s journey to becoming an Indian Administrative Service (IAS) officer is a testament to determination, patience and unwavering belief. Her success has not only brought pride to her village but has also become an inspiration for countless children growing up in rural India.
Simrandeep completed her post-graduation in Political Science from Khalsa College. Despite facing the intense competition and pressure associated with the UPSC examination, she did not give up. It was in her fourth attempt that her years of hard work finally paid off, placing her among the top achievers in the country.
Speaking after her success, Simrandeep said she wants to remain deeply connected with her roots. “Being a girl from a village, I understand the challenges faced by rural communities. I want to work for the development of villages and contribute towards improving the lives of people living there,” she said.
Her father, Kuldeep Singh, a farmer, expressed immense pride and gratitude. Overwhelmed with emotion, he said the family plans to visit Sri Harmandir Sahib in Amritsar to offer prayers and thank God for this achievement.
“For a farmer’s daughter to reach this position is a proud moment for us and for the entire village. If a person works hard and stays determined, nothing is impossible,” he said.
ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ 2025 ਦੇ ਨਤੀਜਿਆਂ ਵਿੱਚ ਪਟਿਆਲਾ (Patiala News) ਦੇ ਨਾਭਾ ਦੀ ਧੀ ਸਿਮਰਨਦੀਪ ਕੌਰ ਨੇ ਵੱਡਾ ਮਾਅਰਕਾ ਮਾਰਿਆ ਹੈ। ਨਾਭਾ ਦੇ ਪਿੰਡ ਬਿਰੜਵਾਲ ਦੀ ਵਸਨੀਕ ਸਿਮਰਨਦੀਪ ਕੌਰ (IAS Simrandeep Kaur) ਨੇ ਦੇਸ਼ ਭਰ ਵਿਚੋਂ 15ਵਾਂ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਹੋਇਆ ਹੈ। ਧੀ ਦੀ ਇਸ ਉਪਲਬੱਧੀ ਪਿੱਛੋਂ ਪੂਰਾ ਪਰਿਵਾਰ, ਵਾਹਿਗੁਰੂ ਦਾ ਸ਼ੁਕਰਾਨਾ ਕਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ।
ਧਰਤੀ ਨਾਲ ਜੁੜੇ ਰਹਿਣਾ ਤੇ ਪੇਂਡੂ ਖੇਤਰ ਲਈ ਕੰਮ ਕਰਨ ਦੀ ਹੈ ਇੱਛਾ : ਸਿਮਰਨਦੀਪ ਕੌਰ
ਜਾਣਕਾਰੀ ਅਨੁਸਾਰ, ਕਿਸਾਨ ਪਰਿਵਾਰ ਦੀ ਧੀ ਨੇ ਖਾਲਸਾ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਸਿਮਰਨਦੀਪ ਕੌਰ ਨੇ ਚੌਥੀ ਵਾਰ ਕੋਸ਼ਿਸ਼ ਦੌਰਾਨ ਇਹ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਆਈਏਐਸ (IAS) ਸਿਮਰਨਦੀਪ ਕੌਰ ਨੇ ਦੱਸਿਆ ਕਿ ਉਹ ਧਰਤੀ ਨਾਲ ਜੁੜੇ ਰਹਿਣਾ ਚਾਹੁੰਦੀ ਹੈ ਤੇ ਪਿੰਡ ਦੀ ਵਸਨੀਕ ਹੋਣ ਦੇ ਨਾਤੇ ਪੇਂਡੂ ਖੇਤਰ ਲਈ ਕੰਮ ਕਰਨ ਦੀ ਚਾਹਵਾਨ ਹੈ।
ਸਿਮਰਨਦੀਪ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਅੱਜ ਸਿਮਰਨਦੀਪ ਕੌਰ ਦੀ ਇਹ ਉਪਲਬਧੀ ਹਾਸਲ ਕਰਨ ਨੂੰ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਜਾ ਰਹੇ। ਪਰ ਜਿਸ ਤਰ੍ਹਾਂ ਇੱਕ ਕਿਸਾਨ ਪਰਿਵਾਰ ਵਿੱਚੋਂ ਕਿਰਨਦੀਪ ਕੌਰ ਨੇ ਇਹ ਵਿਸ਼ੇਸ਼ ਉਪਲਬਧੀ ਪ੍ਰਾਪਤ ਕੀਤੀ ਕਿਸਾਨ ਪਰਿਵਾਰਾਂ ਦੇ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ ਜੇਕਰ ਇਨਸਾਨ ਕੋਸ਼ਿਸ਼ ਕਰੇ ਤਾਂ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ।
