Breaking News

Bhakhra Nangal Dam – ਪੰਜਾਬ ਦਾ ਪਾਣੀ ਫੇਰ ਧੱਕੇ ਨਾਲ ਲੁੱਟ ਕੇ ਲੈ ਗਏ

Bhakhra-Nangal Dam – ਪੰਜਾਬ ਦਾ ਪਾਣੀ ਫੇਰ ਧੱਕੇ ਨਾਲ ਲੁੱਟ ਕੇ ਲੈ ਗਏ

 

ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਤੇ ਭਗਵੰਤ ਮਾਨ ਅਤੇ “ਆਪ” ਸਰਕਾਰ ਦੀ ਹੁਣ ਤੱਕ ਦੀ ਬੇਈਮਾਨੀ ਅਤੇ ਗਦਾਰੀ Tractor 2 Twitter ਦੀਆਂ ਇਨ੍ਹਾਂ ਪੰਜਾਂ ਪੋਸਟਾਂ ਤੋਂ ਹੀ ਆਰਾਮ ਨਾਲ ਸਮਝ ਆ ਜਾਂਦੀ ਹੈ।

ਪੰਜਾਬ ਨੇ ਇਨ੍ਹਾਂ ਨੂੰ ਇੰਨਾ ਕੁਝ ਦਿੱਤਾ ਪਰ ਇਨ੍ਹਾਂ ਨੇ ਪੰਜਾਬ ਨਾਲ ਇੱਕ ਪੈਸੇ ਦੀ ਵੀ ਸੁਹਿਰਦਤਾ ਨਹੀਂ ਵਿਖਾਈ।

ਭਗਵੰਤ ਮਾਨ, ਦਿੱਲੀ ਦੇ ਛਲੇਡੇ ਦੱਸਣ ਅਤੇ ਉਨਾਂ ਦੇ ਪੰਜਾਬ ਵਿਚਲੇ ਕਰਿੰਦੇ ਦੱਸਣ ਕਿ ਪਿਛਲੇ ਤਿੰਨ ਸਾਲ ਵਿੱਚ ਡੈਮ ਸੇਫਟੀ ਐਕਟ ਖਿਲਾਫ ਕਿਹੜਾ ਕੋਈ ਇੱਕ ਅੱਖਰ ਬੋਲਿਆ ਜਾਂ ਸਰਕਾਰੀ ਅਤੇ ਵਿਧਾਨ ਸਭਾ ਦੇ ਪੱਧਰ ‘ਤੇ ਕੋਈ ਕਾਰਵਾਈ ਕੀਤੀ?

 

ਸਵਾਲ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਲਈ ਵੀ ਹੈ ਕਿ ਇਸ ਐਕਟ ਬਾਰੇ 2019 ਵਿੱਚ ਉਨ੍ਹਾਂ ਦੀ ਪਾਰਟੀ ਦਾ ਕੀ ਸਟੈਂਡ ਸੀ ਅਤੇ ਉਨ੍ਹਾਂ ਨੇ ਲੋਕ ਸਭਾ ਵਿੱਚ ਕੀ ਬੋਲਿਆ?

ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੱਸਣ ਕਿ ਪਿਛਲੇ ਤਿੰਨ ਸਾਲ ਵਿੱਚ ਉਹ ਇਸ ਮੁੱਦੇ ‘ਤੇ ਕੀ ਅਤੇ ਕਦੋਂ ਬੋਲੇ?

 

ਆਪਣੇ ਆਪ ਨੂੰ ਪੰਜਾਬ ਅਤੇ ਸਿੱਖਾਂ ਦੀ ਹਿਤੂ ਦਿਖਾਉਣ ਵਾਲੀ ਭਾਜਪਾ ਕਾਂਗਰਸ ਵੱਲੋਂ ਕੀਤੇ ਧੱਕਿਆਂ ਨੂੰ ਹੋਰ ਅੱਗੇ ਲਿਜਾ ਰਹੀ ਹੈ।

ਪੰਜਾਬ ਪ੍ਰਤੀ ਸੁਹਿਰਦ ਲੋਕਾਂ ਨੂੰ ਬੇਨਤੀ ਹੈ ਕਿ ਉਹ ਸੁਚੇਤ ਹਿੱਸੇ ਵੱਲੋਂ ਪਾਈ ਜਾਂਦੀ ਇਹੋ ਜਿਹੀ ਜਾਣਕਾਰੀ ਵੱਧ ਤੋਂ ਵੱਧ ਅੱਗੇ ਸਾਂਝੀ ਕਰਨ।

 

 

 

 

ਪੰਜਾਬ ਨੂੰ ਇੱਕ ਤੋਂ ਵੱਧ ਕੇ ਇੱਕ ਬੇਇਮਾਨ ਹਾਕਮ ਮਿਲ ਰਿਹਾ, ਜੋ ਪਾਣੀ ਲੁਟਾ ਵੀ ਰਿਹਾ ਤੇ ਨਾਲ ਇਹ ਵੀ ਕਹਿ ਰਿਹਾ ਕਿ ਅਸੀਂ ਪੰਜਾਬ ‘ਚੋਂ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ। ਜੋ ਬੇਈਮਾਨੀਆਂ ਤੇ ਗਲਤੀਆਂ ਪਹਿਲੇ ਹਾਕਮਾਂ ਨੇ ਕਰਕੇ ਪੰਜਾਬ ਦਾ ਥੱਲਾ ਲਵਾਇਆ, ਓਹੀ ਭਗਵੰਤ ਮਾਨ ਕਰ ਰਿਹਾ। ਇਨ੍ਹਾਂ ‘ਚੋਂ ਕੋਈ ਵੀ ਦਿੱਲੀ ਤੋਂ ਬਾਹਰਾ ਨਹੀਂ।
**************

 

 

 

 

ਪੰਜਾਬ ਦੇ ਪਾਣੀ ਬਾਰੇ ਇੱਕ ਵੱਡੀ ਗਲਤਫ਼ਹਿਮੀ
ਅਕਸਰ ਪੰਜਾਬ ਵਿੱਚ ਇਹ ਧਾਰਨਾ ਪ੍ਰਚਲਿਤ ਹੈ ਕਿ ਸਤਲੁਜ-ਯਮੁਨਾ ਲਿੰਕ (SYL) ਕੈਨਾਲ ਰੋਕਣ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਪਾਣੀ ਸਾਂਝੇਦਾਰੀ ਸਮਝੌਤਿਆਂ ਨੂੰ ਰੱਦ ਕਰਨ ਨਾਲ

 

 

 

 

 

ਪੰਜਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਜਾ ਰਿਹਾ।
ਪਰ ਇਹ ਗਲਤਫ਼ਹਿਮੀ ਹੈ।

 

 

 

 

ਵੈਸੇ ਅਸੀ ਦੋਵੇਂ ਕਦਮਾਂ, ਖ਼ਾਸ ਕਰਕੇ SYL ਰੋਕਣ ਨੂੰ, ਬਹੁਤ ਵੱਡੀ ਪ੍ਰਪਤੀ ਮੰਨਦੇ ਹਾਂ। ਇਹ ਕਿਸਨੇ ਰੋਕੀ ਇਹ ਸਾਰੀ ਦੁਨੀਆਂ ਨੂੰ ਸਿੱਧੂ ਮੂਸੇਵਾਲਾ ਦੱਸ ਗਿਆ।
ਹਕੀਕਤ ਇਹ ਹੈ ਕਿ ਹਰਿਆਣਾ ਨੂੰ ਨਰਵਾਣਾ ਬਰਾਂਚ ਰਾਹੀਂ ਆਪਣਾ ਪੂਰਾ ਹਿੱਸਾ ਮਿਲ ਰਿਹਾ ਹੈ, ਇਹ ਲਗਭਗ ਚਾਰ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ। SYL ਨਾ ਬਣਨ ਦੇ ਬਾਵਜੂਦ, ਰਾਵੀ ਅਤੇ ਬਿਆਸ ਦੇ ਪਾਣੀ ਦੇ ਹਿੱਸੇ ਹਰਿਆਣਾ ਤੱਕ ਪਹੁੰਚ ਰਹੇ ਹਨ।

 

 

 

 

 

ਇੰਡਸ ਵਾਟਰ ਟਰੀਟੀ ਦੇ ਅਨੁਸਾਰ, ਰਾਵੀ ਅਤੇ ਬਿਆਸ ਨਦੀਆਂ ਹਨ, ਇਹਨਾਂ ਨੂੰ ਕਦੇ ਵੀ ਸਤਲੁਜ ਦੀ ਉਪ-ਨਦੀ (tributary) ਨਹੀਂ ਮੰਨਿਆ ਜਾ ਸਕਦਾ। ਇਹ ਟਰੀਟੀ ਵਿੱਚ ਖੁੱਲ੍ਹ ਕੇ ਦਰਜ ਹੈ।

 

 

 

 

 

 

ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਜਦੋਂ ਕੇਂਦਰ ਵੱਲੋਂ ਧੱਕੇ ਨਾਲ ਰਾਵੀ ਅਤੇ ਬਿਆਸ ਦੇ ਪਾਣੀ ਨੂੰ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਗਿਆ, ਤਾਂ ਇਨ੍ਹਾਂ ਦੋਹਾਂ ਪੂਰੇ-ਸੂਰੇ ਦਰਿਆਵਾਂ ਨੂੰ ਸਿਰਫ਼ ਸਤਲੁਜ ਦੀ ਉਪ-ਨਦੀ ਵਜੋਂ ਹੀ ਮੰਨਿਆ ਗਿਆ, ਜਿਸ ਨਾਲ ਪੰਜਾਬ ਦੇ ਮਾਝਾ ਅਤੇ ਦੋਆਬਾ ਇਲਾਕਿਆਂ ਨੂੰ ਨੁਕਸਾਨ ਹੋਇਆ।
ਇੰਡਸ ਟਰੀਟੀ ਦੇ ਸਮੇਂ, ਚੌਧਰੀ ਲਹਿਰੀ ਸਿੰਘ (ਸੋਨੀਪਤ) ਹਰਿਆਣਾ ਦੇ ਸਿੰਚਾਈ ਮੰਤਰੀ ਸਨ। ਵਿਸ਼ਵ ਬੈਂਕ ਨੂੰ ਇਹ ਦੱਸਿਆ ਗਿਆ ਕਿ ਰਾਵੀ ਤੇ ਬਿਆਸ ਦੇ ਪਾਣੀ ਮਾਝੇ ਤੇ ਦੋਆਬੇ ਵਿੱਚ ਵਰਤੇ ਜਾਣਗੇ, ਪਰ ਅਮਲ ਕਦੇ ਨਹੀਂ ਹੋਇਆ।

 

 

 

 

 

 

ਯਮੁਨਾ ਦਾ ਪਾਣੀ ਦੱਖਣ-ਪੂਰਬੀ ਹਰਿਆਣਾ ਦੇ ਆਹਿਰ ਬੈਲਟ ਤੱਕ ਪਹੁੰਚਾਇਆ ਜਾਂਦਾ ਹੈ, ਜਿਸ ਨਾਲ ਵੀ ਇਹ ਗਲਤਫ਼ਹਿਮੀ ਬਣੀ ਰਹੀ ਕਿ ਰਾਵੀ ਤੇ ਬਿਆਸ ਦਾ ਪਾਣੀ ਹਰਿਆਣਾ ਨਹੀਂ ਜਾ ਰਿਹਾ।
ਸੱਚ ਇਹ ਹੈ ਕਿ SYL ਕੈਨਾਲ ਨਾ ਬਣਨ ਦੇ ਬਾਵਜੂਦ, ਰਾਵੀ ਅਤੇ ਬਿਆਸ ਦਾ ਪਾਣੀ ਨਰਵਾਣਾ ਬਰਾਂਚ ਰਾਹੀਂ ਹਰਿਆਣਾ ਤੱਕ ਪਹੁੰਚ ਰਿਹਾ ਹੈ।
#Unpopular_Opinions
#Unpopular_Ideas
#Unpopular_Facts

Check Also

BBMB row ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕਰੇਗੀ ਪੰਜਾਬ ਸਰਕਾਰ

BBMB row ਚੰਡੀਗੜ੍ਹ : ਪੰਜਾਬ ਸਰਕਾਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ …