DGP Ramchandra Rao Viral Video: Ranya Rao’s Father Ramchandra Rao Allegedly Caught In Intimate Act
DGP ਸਸਪੈਂਡ, ਦਫ਼ਤਰ ‘ਚ ਔਰਤਾਂ ਨਾਲ ਗੰ+ਦੀ ਹਰਕਤ ਕਰਨ ਵਾਲਾ ਵੀਡੀਓ ਵਾਇਰਲ
ਦਫ਼ਤਰ ‘ਚ ਅਸ਼ਲੀਲ ਵੀਡੀਓ ਕਾਂਡ ‘ਤੇ ਸਰਕਾਰ ਦਾ ਵੱਡਾ ਐਕਸ਼ਨ, DGP ਕੀਤਾ ਸਸਪੈਂਡ; ਆਇਆ ਸਿਆਸੀ ਭੂਚਾਲ
ਸੂਤਰਾਂ ਅਨੁਸਾਰ, ਇਹ ਵੀਡੀਓ ਦਫ਼ਤਰ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੁਆਰਾ ਰਿਕਾਰਡ ਕੀਤੇ ਗਏ ਹਨ ਅਤੇ ਕਰੀਬ ਇੱਕ ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਇਹ ਫਿਲਮ ਅਦਾਕਾਰਾ ਰਾਨਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਦੇ ਦੱਸੇ ਜਾ ਰਹੇ ਹਨ। ਫਿਲਹਾਲ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਹੁਣ ਕਿਉਂ ਜਾਰੀ ਕੀਤਾ ਗਿਆ ਹੈ।

ਸੋਨਾ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮ ਰਾਨਿਆ ਰਾਓ ਦੇ ਪਿਤਾ ਅਤੇ DGP ਰੈਂਕ ਦੇ ਅਧਿਕਾਰੀ ਰਾਮਚੰਦਰ ਰਾਓ ਦਾ ਦਫ਼ਤਰ ਵਿੱਚ ਅਪਮਾਨਜਨਕ ਹਰਕਤਾਂ ਵਾਲਾ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਰਨਾਟਕ ਵਿੱਚ ਵੱਡਾ ਹੰਗਾਮਾ ਪੈ ਗਿਆ ਹੈ।
ਹਾਲਾਂਕਿ ਰਾਓ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਵੀਡੀਓ ਨੂੰ ਮਨਗੜੰਤ ਅਤੇ ਝੂਠਾ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਟੈਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤੀ ਵੀਡੀਓ ਹੈ ਅਤੇ ਲੋਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਵਾਇਰਲ ਵੀਡੀਓ ਵਿੱਚ ਕਥਿਤ ਤੌਰ ‘ਤੇ ਰਾਓ ਨੂੰ ਆਪਣੇ ਦਫ਼ਤਰ ਵਿੱਚ ਵਰਦੀ ਪਹਿਨੇ ਵੱਖ-ਵੱਖ ਔਰਤਾਂ ਨੂੰ ਗਲੇ ਲਗਾਉਂਦੇ ਅਤੇ ਚੁੰਮਦੇ ਦਿਖਾਇਆ ਗਿਆ ਹੈ। ਸੂਤਰਾਂ ਦੇ ਮੁਤਾਬਕ ਇਹ ਦ੍ਰਿਸ਼ DGP ਦੇ ਦਫ਼ਤਰ ਦੇ ਅੰਦਰ ਗੁਪਤ ਤੌਰ ‘ਤੇ ਰਿਕਾਰਡ ਕੀਤੇ ਗਏ ਲੱਗਦੇ ਹਨ।
ਵੀਡੀਓ ਵਿੱਚ ਵੱਖ-ਵੱਖ ਮੌਕਿਆਂ ‘ਤੇ ਵੱਖ-ਵੱਖ ਡਰੈੱਸ ਵਿੱਚ ਔਰਤਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਨਾਲ ਰਾਓ ਡਿਊਟੀ ਦੌਰਾਨ ਅਪਮਾਨਜਨਕ ਹਾਲਤ ਵਿੱਚ ਨਜ਼ਰ ਆ ਰਹੇ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਜਬਰਦਸਤੀ ਦੇ ਦੋਸ਼ ਨਹੀਂ ਲੱਗੇ।
ਅਸ਼ਲੀਲ ਵੀਡੀਓ ਵਾਇਰਲ
ਵੀਡੀਓ ਵਿੱਚ ਡੀਜੀਪੀ ਰਾਮਚੰਦਰ ਰਾਓ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਔਰਤ ਨਾਲ ਨਜ਼ਦੀਕੀ ਹਾਲਤ ਵਿੱਚ ਦੇਖਿਆ ਗਿਆ ਹੈ। ਇੱਕ ਵੀਡੀਓ ਵਿੱਚ ਉਹ ਵਰਦੀ ਪਹਿਨ ਕੇ ਆਪਣੀ ਕੁਰਸੀ ‘ਤੇ ਬੈਠ ਕੇ ਔਰਤ ਨਾਲ ਇਤਰਾਜ਼ਯੋਗ ਵਿਵਹਾਰ ਕਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ, ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਨੇ ਸੂਟ ਪਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਕਮਰੇ ਵਿੱਚ ਭਾਰਤੀ ਝੰਡਾ ਤਿਰੰਗਾ ਅਤੇ ਪੁਲਿਸ ਵਿਭਾਗ ਦਾ ਪ੍ਰਤੀਕ ਚਿੰਨ੍ਹ ਸਾਫ਼ ਦਿਖਾਈ ਦੇ ਰਿਹਾ ਹੈ।
ਕਿਵੇਂ ਰਿਕਾਰਡ ਹੋਇਆ ਵੀਡੀਓ?
ਸੂਤਰਾਂ ਅਨੁਸਾਰ, ਇਹ ਵੀਡੀਓ ਦਫ਼ਤਰ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੁਆਰਾ ਰਿਕਾਰਡ ਕੀਤੇ ਗਏ ਹਨ ਅਤੇ ਕਰੀਬ ਇੱਕ ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਇਹ ਫਿਲਮ ਅਦਾਕਾਰਾ ਰਾਨਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਦੇ ਦੱਸੇ ਜਾ ਰਹੇ ਹਨ। ਫਿਲਹਾਲ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਹੁਣ ਕਿਉਂ ਜਾਰੀ ਕੀਤਾ ਗਿਆ ਹੈ।
ਰਾਨਿਆ ਰਾਓ ਦੇ ਮਤਰੇਏ ਪਿਤਾ ਹਨ ਰਾਮਚੰਦਰ ਰਾਓ
ਰਾਮਚੰਦਰ ਰਾਓ ਪਹਿਲੀ ਵਾਰ ਵਿਵਾਦਾਂ ਵਿੱਚ ਨਹੀਂ ਆਏ ਹਨ। ਉਹ ਜੇਲ੍ਹ ਵਿੱਚ ਬੰਦ ਰਾਨਿਆ ਰਾਓ ਦੇ ਮਤਰੇਏ ਪਿਤਾ ਹਨ। ਰਾਨਿਆ ਨੂੰ ਮਾਰਚ 2025 ਵਿੱਚ ਸੋਨਾ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਨਿਆ ‘ਤੇ ਦੋਸ਼ ਹੈ ਕਿ ਉਸ ਨੇ ਪਿਤਾ ਦੇ ਅਹੁਦੇ ਦਾ ਫਾਇਦਾ ਉਠਾ ਕੇ ਪ੍ਰੋਟੋਕੋਲ ਦੀ ਗਲਤ ਵਰਤੋਂ ਕੀਤੀ ਸੀ।