Canada News –
ਕੈਨੇਡਾ ਤੇ ਚੀਨ ਵਿਚਾਲੇ ਕੁਝ ਵਸਤਾਂ ਬਾਰੇ ਸਮਝੌਤਾ ਹੋ ਗਿਆ ਹੈ।
-ਚੀਨ ਵੱਲੋਂ ਕੈਨੇਡਾ ਦੇ ਕਨੋਲਾ ਤੇਲ ‘ਤੇ ਲਾਇਆ ਟੈਰਿਫ ਘਟਾ ਕੇ ਸਿਰਫ 15 ਫੀਸਦੀ ਕਰ ਦਿੱਤਾ ਜਾਵੇਗਾ। ਕੁਝ ਹੋਰ ਖੇਤੀ ਅਧਾਰਿਤ ਵਸਤਾਂ ‘ਤੇ ਟੈਰਿਫ ਖਤਮ ਕਰ ਦਿੱਤਾ ਗਿਆ ਹੈ।
-ਕੈਨੇਡਾ ਵੱਲੋਂ ਮੰਨ ਲਿਆ ਗਿਆ ਹੈ ਕਿ ਇੱਕ ਸਾਲ ਵਿੱਚ ਚੀਨ ਦੀਆਂ ਬਣੀਆਂ 49000 ਇਲੈਕਟ੍ਰਿਕ ਗੱਡੀਆਂ ਸਿਰਫ 6.1 ਫੀਸਦੀ ਟੈਰਿਫ ਨਾਲ ਇੱਥੇ ਪੁੱਜ ਸਕਣਗੀਆਂ। ਹਾਲਾਂਕਿ ਕਿ ਓਂਟਾਰੀਓ ਦੇ ਮੁੱਖ ਮੰਤਰੀ ਨੇ ਇਸ ਬਾਰੇ ਤਾੜਨਾ ਕੀਤੀ ਸੀ ਕਿ ਇਸ ਨਾਲ ਕੈਨੇਡੀਅਨ ਆਟੋ ਵਰਕਰ ਪ੍ਰਭਾਵਿਤ ਹੋਣਗੇ ਪਰ ਕਾਰਨੀ ਨੇ ਸਮਝੌਤਾ ਕਰ ਲਿਆ ਹੈ। BYD ਦੀਆਂ ਗੱਡੀਆਂ ਕੈਨੇਡਾ ਦੀਆਂ ਸੜਕਾਂ ‘ਤੇ ਦਿਸਣਗੀਆਂ। ਪਿਛਲੇ ਸਾਲ ਟੈਸਲਾ ਨੇ ਕੈਨੇਡਾ ਵਿੱਚ ਵੀਹ ਹਜ਼ਾਰ ਦੇ ਕਰੀਬ ਗੱਡੀਆਂ ਵੇਚੀਆਂ ਸਨ।
ਕਾਰਨੀ ਤੇ ਸ਼ੀ ਜਿਨਪਿੰਗ ਨੇ ਨਵੀਂ ਸ਼ੁਰੂਆਤ ‘ਤੇ ਖੁਸ਼ੀ ਪ੍ਰਗਟ ਕੀਤੀ ਹੈ।
ਨਵੀਂ ਸੰਸਾਰ ਪ੍ਰਣਾਲੀ ਅਧੀਨ ਕੈਨੇਡਾ ਅਮਰੀਕਾ ਤੋਂ ਚੀਨ ਵੱਲ ਖਿਸਕਣ ਲੱਗਾ ਹੈ ਜਦਕਿ ਅਮਰੀਕਾ ਬਿਨਾਂ ਕੈਨੇਡਾ ਦਾ ਸਰਨਾ ਬਹੁਤ ਮੁਸ਼ਕਲ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
-ਕੈਨੇਡਾ ਤੇ ਚੀਨ ਵਿਚਾਲੇ ਟੈਰਿਫ ਸਮਝੌਤਾ ਸਿਰੇ ਚੜ੍ਹਿਆ
-ਐਬਸਫੋਰਡ ਦੇ ਹੋਟਲ ‘ਚੋਂ ਕਤਲ ਸਬੰਧੀ ਇੱਕ ਗ੍ਰਿਫਤਾਰ
-ਨੋਬਲ ਸ਼ਾਂਤੀ ਪੁਰਸਕਾਰ ਘੁੰਮ ਕੇ ਟਰੰਪ ਕੋਲ ਪੁੱਜਾ
-ਜਾਸੂਸੀ ਦੇ ਮਾਮਲੇ ‘ਚ ਅਮਰੀਕਾ ਵਿੱਚ ਭਾਰਤੀ ਨੂੰ ਸਜ਼ਾ ਮਿਲੀ
-‘ਪੰਜਾਬ ਬਚਾਉਣ ਲਈ’ ਚਾਰ ਬਰਾੜ ਭਾਜਪਾ ਨਾਲ ਰਲੇ
-ਗੰਭੀਰ ਦੋਸ਼ਾਂ ‘ਚ ਘਿਰੇ ‘ਹਿੰਦ ਸਮਾਚਾਰ ਗਰੁੱਪ’ ਵਲੋਂ ਪ੍ਰੈਸ ਦੀ ਧੌਂਸ