Hind Samachar Group -ਗੰਭੀਰ ਦੋਸ਼ਾਂ ‘ਚ ਘਿਰੇ ‘ਹਿੰਦ ਸਮਾਚਾਰ ਗਰੁੱਪ’ ਵਲੋਂ ਪ੍ਰੈਸ ਦੀ ਧੌਂਸ
ਪੰਜਾਬ ਸਰਕਾਰ ਵੱਲੋਂ ਹਿੰਦ ਸਮਾਚਾਰ ਗਰੁੱਪ ‘ਤੇ ਵੱਖੋ ਵੱਖਰੀਆਂ ਕਨੂੰਨੀ ਉਲੰਘਣਾਵਾਂ ਦੇ ਗੰਭੀਰ ਦੋਸ਼ ਲਾਏ ਜਾ ਰਹੇ ਨੇ।
ਇਸ ਦੇ ਨਾਲ ਹੀ ਸਰਕਾਰ ਨੇ ਇਹ ਗੱਲ ਵੀ ਬਾਹਰ ਲਿਆਂਦੀ ਹੈ ਕਿ ਇਸ ਗਰੁੱਪ ਵੱਲੋਂ ਚੰਡੀਗੜ੍ਹ ਵਿੱਚ ਵੀ ਗੈਰ ਕਾਨੂੰਨੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਬਾਰੇ ਉਨਾਂ ਨੂੰ ਨੋਟਿਸ ਵੀ ਜਾਰੀ ਹੋਇਆ ਸੀ।
ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਅਤੇ ਹੋਰ ਮੰਤਰੀਆਂ ਮੁਤਾਬਕ ਜਲੰਧਰ ਵਿੱਚ ਹਿੰਦ ਸਮਾਚਾਰ ਗਰੁੱਪ ਨੇ ਹੋਟਲ ਉਸਾਰੀ ਦੌਰਾਨ ਸਰਕਾਰੀ ਥਾਂ ‘ਤੇ ਕਬਜ਼ਾ ਕੀਤਾ।
ਗੰਦੇ ਪਾਣੀ ਦੇ ਟਰੀਟਮੈਂਟ ਦੀ ਬਜਾਏ ਉਸ ਨਾਲ ਧਰਤੀ ਹੇਠਲਾ ਪਾਣੀ ਗੰਦਾ ਕੀਤਾ ਜਾ ਰਿਹਾ ਸੀ। ਇਹ ਬੇਹੱਦ ਗੰਭੀਰ ਦੋਸ਼ ਹੈ।
ਉਹਨਾਂ ਦੇ ਹੋਟਲ ਵਿੱਚੋਂ ਮਿਲੀਆਂ ਸ਼ਰਾਬ ਦੀਆਂ 800 ਬੋਤਲਾਂ ਵਿੱਚ ਗੈਰ ਕਾਨੂੰਨੀ ਵੀ ਸਨ ਅਤੇ ਮਿਆਦ ਲੰਘੀਆਂ ਬੀਅਰ ਦੀਆਂ ਬੋਤਲਾਂ ਵੀ ਸਨ।
ਮੁਲਾਜ਼ਮਾਂ ਦੇ ਸ਼ੋਸ਼ਣ ਦੇ ਦੋਸ਼ ਵੀ ਲਾਏ ਗਏ ਹਨ।
ਸਰਕਾਰੀ ਧਿਰ ਵੱਲੋਂ ਵੱਡੇ ਪੱਧਰ ‘ਤੇ ਇਹ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਪ੍ਰੈਸ ਦੀ ਆਜ਼ਾਦੀ ਦਾ ਮਤਲਬ ਹੋਰ ਕਾਰੋਬਾਰਾਂ ਵਿੱਚ ਕਾਨੂੰਨੀ ਉਲੰਘਣਾਵਾਂ ਕਰਨ ਦੀ ਖੁੱਲ ਨਹੀਂ ਹੈ।
ਪੰਜਾਬ ਕੇਸਰੀ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਸਰਕੂਲੇਸ਼ਨ ਵਾਲਾ ਅਖਬਾਰ ਗਰੁੱਪ ਹੈ।
ਇਸਦੇ ਸੰਸਥਾਪਕਾਂ ਦੇ ਪੁਰਖੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਜ਼ੀਰਾਬਾਦ ਦੇ ਦੀਵਾਨ ਸਨ। ਬਾਅਦ ਵਿੱਚ ਉਹ ਆਰੀਆ ਸਮਾਜ, ਲਾਲਾ ਲਾਜਪਤ ਰਾਏ, ਪਰਮਾਨੰਦ ਆਦਿ ਦੇ ਨੇੜੇ ਹੋ ਗਏ।
ਪੰਜਾਬ ਵਿੱਚ ਇਹਨਾਂ ਦੇ ਰੋਲ ਬਾਰੇ ਲੋਕ ਚੰਗੀ ਤਰ੍ਹਾਂ ਵਾਕਫ ਨੇ। ਇਸ ਬਾਰੇ ਅਸੀਂ ਕਈ ਵਾਰ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ।
ਹੁਣ ਕਾਰੋਬਾਰ ਦੇ ਪੱਖੋਂ ਸੁਰ ਬਦਲ ਗਿਆ ਹੈ, ਅਤੇ ਉਹ ਹੋਟਲ ਅਤੇ ਸ਼ਰਾਬ ਦੇ ਕਾਰੋਬਾਰ ਵਿੱਚ ਵੀ ਦਾਖਲ ਹੋ ਗਏ ਹਨ।
ਅਕਤੂਬਰ, 2025 ਵਿੱਚ ਪ੍ਰਕਾਸ਼ਿਤ ਕੁਝ ਲੇਖਾਂ ਦੇ ਕਾਰਨ ਜੋ ਕੇਜਰੀਵਾਲ ਦੀ ਸ਼ਹਾਨਾ ਜੀਵਨ ਸ਼ੈਲੀ ਨੂੰ ਦਰਸਾਉਂਦੇ ਸਨ, ‘ਆਪ’ ਪ੍ਰਦੂਸ਼ਣ, ਗੈਰ-ਕਾਨੂੰਨੀ ਸ਼ਰਾਬ ਵਪਾਰ ਅਤੇ ਸਿਹਤ ਸੁਰੱਖਿਆ ਨਿਯਮਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਇਸ ਅਖ਼ਬਾਰ ਸਮੂਹ ਬਾਰੇ Newslaundry ਦੇ ਆਰਟੀਕਲ ਦਾ ਲਿੰਕ ਕੁਮੈਂਟ ਵਿੱਚ ਹੈ।






