Breaking News

DC Office Bomb Threat : ਸ਼੍ਰੀ ਮੁਕਤਸਰ ਸਾਹਿਬ, ਨਵਾਂਸ਼ਹਿਰ ਅਤੇ ਗੁਰਦਾਸਪੁਰ ਦੇ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੜਕੰਪ, ਖਾਲੀ ਕਰਵਾਏ ਕੰਪਲੈਕਸ

DC Office Bomb Threat : ਸ਼੍ਰੀ ਮੁਕਤਸਰ ਸਾਹਿਬ, ਨਵਾਂਸ਼ਹਿਰ ਅਤੇ ਗੁਰਦਾਸਪੁਰ ਦੇ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੜਕੰਪ, ਖਾਲੀ ਕਰਵਾਏ ਕੰਪਲੈਕਸ

ਸ਼੍ਰੀ ਮੁਕਤਸਰ ਸਾਹਿਬ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ।

 

 

 

DC Office Bomb Threat News : ਪੰਜਾਬ ‘ਚ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਮਹੀਨੇ ਦੀ ਸ਼ੁਰੂਆਤ ਤੋਂ ਲਗਾਤਾਰ ਅਦਾਲਤਾਂ, ਸਕੂਲਾਂ ਤੇ ਹੋਰ ਅਦਾਰਿਆਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਸ਼੍ਰੀ ਮੁਕਤਸਰ ਸਾਹਿਬ (Sri Muktsar Sahib DC Office) ਅਤੇ ਗੁਰਦਾਸਪੁਰ (Gurdaspur DC Office) ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਧਮਕੀ ਭਰੀ ਈਮੇਲ (Threat Mail) ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ। ਪੁਲਿਸ ਵੱਲੋਂ ਮੌਕੇ ‘ਤੇ ਡੀਸੀ ਦਫਤਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ ਬੰਬ ਨਿਰੋਧਕ ਤੇ ਡੌਗ ਸਕੁਇਡ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

 

 

ਪਾਕਿਸਤਾਨੀ ਸੰਗਠਨ ਦਾ ਨਾਮ ਆ ਰਿਹਾ ਸਾਹਮਣੇ

ਮੁੱਢਲੀ ਜਾਣਕਾਰੀ ਅਨੁਸਾਰ, ਇਹ ਈਮੇਲ ਪਾਕਿਸਤਾਨੀ ਸੰਗਠਨ ISKP ਦੇ ਨਾਮ ‘ਤੇ ਭੇਜਿਆ ਗਿਆ ਸੀ। ਪੁਲਿਸ ਦੇ ਅਨੁਸਾਰ, ਇਹ ਈਮੇਲ ਸਵੇਰੇ 9:30 ਵਜੇ ਦੇ ਕਰੀਬ ਲੱਭੀ ਗਈ ਸੀ। ਅਧਿਕਾਰੀਆਂ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਗੁਰਦਾਸਪੁਰ ‘ਚ ਧਮਕੀ ਨੂੰ ਲੈ ਕੇ ਐਸਪੀ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਸੀ ਗੁਰਦਾਸਪੁਰ ਦੀ ਈਮੇਲ ‘ਤੇ 8:30 ਵਜੇ ਦੇ ਕਰੀਬ ਦਫ਼ਤਰ ਨੂੰ ਉਡਾਉਣ ਦੀ ਧਮਕੀ ਆਈ ਸੀ, ਜਿਸ ਵਿੱਚ 3 ਬੰਬ ਰੱਖੇ ਹੋਣ ਬਾਰੇ ਸਾਹਮਣੇ ਆਇਆ ਸੀ, ਜਿਸ ਪਿੱਛੋਂ ਪੁਲਿਸ ਟੀਮਾਂ ਵੱਲੋਂ ਪੂਰੀ ਜਾਂਚ-ਪੜਤਾਲ ਕੀਤੀ ਗਈ ਹੈ, ਪਰੰਤੂ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਸਾਈਬਰ ਟੀਮਾਂ ਈਮੇਲ ਦੀ ਜਾਂਚ ਵੀ ਕਰ ਰਹੀਆਂ ਕਿ ਇਹ ਕਿੱਥੋਂ ਆਈਆਂ ਹਨ।

 

 

 

 

 

 

ਨਵਾਂਸ਼ਹਿਰ ਡੀਸੀ ਦਫ਼ਤਰ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਉਧਰ, ਨਵਾਂ ਸ਼ਹਿਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਕੰਪਲੈਕਸ) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਬਾਰੇ ਪਤਾ ਲੱਗਿਆ ਹੈ। ਡੀਸੀ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਦਫਤਰ ਦੀ ਆਫੀਸ਼ੀਅਲ ਮੇਲ ਆਈਡੀ ‘ਤੇ ਧਮਕੀ ਭਰੀ ਮੇਲ ਆਈ ਹੈ, ਜਿਸ ਵਿੱਚ ਡੀਸੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਸਬੰਧੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਦੀ ਮਦਦ ਨਾਲ ਪ੍ਰਬੰਧਕੀ ਕੰਪਲੈਕਸ ਦੀ ਚੈਕਿੰਗ ਕਰਵਾ ਕਰਵਾਈ ਗਈ ਹੈ, ਜਿਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਸਾਈਬਰ ਸੈਲ ਦੇ ਜਰੀਏ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

 

 

 

 

 

 

 

 

 

 

 

ਪਹਿਲਾਂ ਅਦਾਲਤਾਂ ਤੇ ਸਕੂਲਾਂ ਨੂੰ ਵੀ ਮਿਲੀਆਂ ਧਮਕੀਆਂ

ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸਰਕਾਰੀ ਅਦਾਰਿਆਂ ਤੇ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਪੰਜਾਬ ਦੀਆਂ ਚਾਰ ਅਦਾਲਤਾਂ ਫਿਰੋਜ਼ਪੁਰ, ਮੋਗਾ, ਮਾਨਸਾ ਤੇ ਰੋਪੜ ਦੀ ਕੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆਈਆਂ ਸਨ। ਇਸ ਪਿੱਛੋਂ ਖਰੜ SDM ਦਫਤਰ ਅਤੇ ਫਿਰ ਲੁਧਿਆਣਾ ਤੇ ਫ਼ਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਨੂੰ ਜਿਥੇ ਧਮਕੀਆਂ ਸਨ, ਉਥੇ ਹੀ ਅੰਮ੍ਰਿਤਸਰ ਅਤੇ ਮੋਗਾ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਸਾਹਮਣੇ ਆਈਆਂ ਸਨ।

 

 

 

 

 

 

 

 

 

 

 

 

ਗਣਤੰਤਰ ਦਿਵਸ ਤੋਂ ਪਹਿਲਾਂ ਇਨ੍ਹਾਂ ਧਮਕੀਆਂ ਨਾਲ ਪੰਜਾਬ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਪੂਰੀ ਇਨ੍ਹਾਂ ਧਮਕੀਆਂ ਨੂੰ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਨਾ ਘਬਰਾਉਣ ਲਈ ਕਿਹਾ ਗਿਆ ਹੈ।

Check Also

Canada – ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ , ਸਾਲ 2023 ‘ਚ ਗਿਆ ਸੀ ਕੈਨੇਡਾ

Canada – ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ , ਸਾਲ 2023 ‘ਚ …