US – -ਅਮਰੀਕਾ ‘ਚ ਘਰ ਬੈਠੇ ਹੋਈ ਤਕਰਾਰ ਦੌਰਾਨ ਦੋ ਪੰਜਾਬੀਆਂ ਦੀ ਮੌਤ

ਅਮਰੀਕਾ ਦੇ ਸ਼ਹਿਰ ਗ੍ਰੀਨਵੁੱਡ, (ਇੰਡਿਆਨਾ) ਵਿਖੇ ਬੀਤੇ ਸ਼ਨੀਵਾਰ ਰਾਤ ਜਨਮਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਦੋ ਜਣਿਆਂ ਦੀ ਸ਼ਨਾਖਤ ਕੁਲਦੀਪ ਸਿੰਘ (37) ਅਤੇ ਵਰਿੰਦਰ ਸਿੰਘ (38) ਵਜੋਂ ਹੋਈ ਹੈ। ਦੋਵੇਂ ਗ੍ਰੀਨਵੁੱਡ ਵਾਸੀ ਸਨ।
ਗ੍ਰੀਨਵੁੱਡ ਪੁਲਿਸ ਡਿਪਾਰਟਮੈਂਟ ਮੁਤਾਬਕ, 10 ਜਨਵਰੀ ਨੂੰ ਰਾਤ ਕਰੀਬ 11:30 ਵਜੇ ਪੁਲਿਸ ਅਧਿਕਾਰੀਆਂ ਨੂੰ ਸਾਊਥ ਹਨੀ ਕ੍ਰੀਕ ਰੋਡ ਅਤੇ ਕਾਊਂਟੀ ਰੋਡ 700 ਨਾਰਥ ਦੇ ਨੇੜੇ, ਬੈਂਟ ਬ੍ਰਾਂਚ ਸਰਕਲ ਦੇ 900 ਬਲਾਕ ਵਿੱਚ ਸਥਿਤ ਇੱਕ ਘਰ ’ਚ ਗੋਲੀ ਲੱਗਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ, ਉਨ੍ਹਾਂ ਨੂੰ ਚਾਰ ਲੋਕ ਗੋਲੀ ਲੱਗਣ ਕਾਰਨ ਜ਼ਖ਼ਮੀ ਮਿਲੇ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 23 ਸਾਲ ਦੱਸੀ ਗਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਘਰ ਵਿੱਚ ਇੱਕ ਵੱਡੀ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ। ਪਾਰਟੀ ਦੌਰਾਨ ਕਿਸੇ ਸਮੇਂ ਦੋ ਜਣਿਆਂ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਦੋਵਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਸਿੱਟੇ ਵਜੋਂ ਇਹ ਪਾਰਟੀ ਮਾਤਮ ‘ਚ ਬਦਲ ਗਈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਦਿਨ-ਦਿਹਾੜੇ ਕੀਤੇ ਘਿਨਾਉਣੇ ਕਤਲ ਨੇ ਸਰੀ ਮੁੜ ਦਹਿਲਾਈ
-ਸਰੀ ਅਤੇ ਬਰਨਬੀ ‘ਚ ਮੁੜ ਗੋਲੀਆਂ ਚੱਲੀਆਂ
-ਸਰੀ ਦੇ ਐਨ ਵਿਚਕਾਰ ਆਟੋ-ਮਾਲ ਨੂੰ ਪ੍ਰਵਾਨਗੀ ਮਿਲੀ
-ਅਮਰੀਕਾ ‘ਚ ਘਰ ਬੈਠੇ ਹੋਈ ਤਕਰਾਰ ਦੌਰਾਨ ਦੋ ਪੰਜਾਬੀਆਂ ਦੀ ਮੌਤ
-ਨਵਾਂ ਬਣਿਆ ਅਕਾਲੀ ਦਲ (ਪੁਨਰ ਸੁਰਜੀਤ) ਖਿੰਡਣ ਲੱਗਾ
-ਸਰਪੰਚ ਦੇ ਗੋਲੀ ਮਾਰਨ ਵਾਲਾ ਗੈਂਗਸਟਰ ਮੁਕਾਬਲੇ ‘ਚ ਮਾਰਿਆ