Breaking News

328 ਸਰੂਪਾਂ ਦਾ ਮਸਲਾਃ ਰੂਪ ਸਿੰਘ ਬਾਰੇ ਸ਼ੌਮਣੀ ਕਮੇਟੀ ਦੀ ਨਰਮੀ ਪਿੱਛੇ ਕੀ ਰਾਜ ?

328 ਸਰੂਪਾਂ ਦਾ ਮਸਲਾਃ ਰੂਪ ਸਿੰਘ ਬਾਰੇ ਸ਼ੌਮਣੀ ਕਮੇਟੀ ਦੀ ਨਰਮੀ ਪਿੱਛੇ ਕੀ ਰਾਜ ?

 

 

ਰੂਪ ਸਿੰਘ ਦੀਆਂ ਅਣਗਿਹਲ਼ੀਆਂ ਤੇ ਲਾਹਪਰਵਾਹੀਆਂ ਨੂੰ ਈਸ਼ਰ ਸਿੰਘ ਜਾਂਚ ਕਮਿਸ਼ਨ ਨੇ ਬਹੁਤ ਵਿਸਥਾਰ ਵਿੱਚ ਦਰਜ ਕੀਤਾ। ਰੂਪ ਸਿੰਘ ਦੇ ਸਤਿੰਦਰ ਸਿੰਘ ਕੋਹਲੀ ਪ੍ਰਤੀ ਉਲਾਰ ਬਾਰੇ ਵੀ ਖੁੱਲ ਕੇ ਲਿਖਿਆ ਹੋਇਆ। ਸੰਬੰਧਤ ਪੰਨਿਆਂ ਦੀ ਫੋਟੋ ਦੇਖ ਸਕਦੇ ਹੋ।

 

 

ਪਰ ਕਮੇਟੀ ਨੇ ਰੂਪ ਸਿੰਘ ‘ਤੇ ਬਹੁਤ ਲਿਹਾਜ ਕੀਤਾ। ਉਸ ਨੂੰ ਡਿਸਮਿਸ ਨਹੀਂ ਕੀਤਾ ਗਿਆ। ਉਸ ਨੂੰ ਅਸਤੀਫਾ ਦੇਣ ਦਿੱਤਾ ਗਿਆ। ਸਿਰਫ ਐਨਾ ਹੀ ਨਹੀਂ। ਰੂਪ ਸਿੰਘ ਦੇ ਸਾਰੇ ਫੰਡ ਵੀ ਜਾਰੀ ਕਰ ਦਿੱਤੇ ਗਏ।
ਜਦੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਪੁੱਛਿਆ ਗਿਆ ਕਿ ਰੂਪ ਸਿੰਘ ਨੂੰ ਤਾਂ ਸਾਰੇ ਮਸਲੇ ਦਾ ਕੋਈ ਸੇਕ ਹੀ ਨਹੀਂ ਲੱਗਾ ਤਾਂ ਧਾਮੀ ਨੇ ਕਿਹਾ ਕਿ ਉਸ ਦੀ ਸਰਵਿਸ ਅਜੇ ਬਾਕੀ ਸੀ। ਉਸ ਨੂੰ ਅਸਤੀਫ਼ਾ ਦੇਣਾ ਪਿਆ । ਧਾਮੀ ਜੀ ਦਾ ਕਹਿਣਾ ਸੀ ਕਿ ਇਹ ਕਿਹੜਾ ਸਜ਼ਾ ਨਾਲੋਂ ਘੱਟ ਹੈ।

 

 

ਇਸ ਨੂੰ ਸਜਾ ਨਹੀਂ ਦੋਸ਼ੀ ਨੂੰ ਬਚਾਉਣਾ ਕਹਿੰਦੇ ਹਨ।
ਰੂਪ ਸਿੰਘ ਦਾ ਅਸਤੀਫਾ ਲਿਆ ਗਿਆ ਜਦੋਂਕਿ ਸਕੱਤਰ ਮਨਜੀਤ ਸਿੰਘ, ਮੀਤ ਸਕੱਤਰ ਸਤਿੰਦਰ ਸਿੰਘ ਅਤੇ ਮੀਤ ਸਕੱਤਰ ਨਿਸ਼ਾਨ ਸਿੰਘ ਨੂੰ ਸਸਪੈਂਡ ਕੀਤਾ ਗਿਆ ਸੀ। ਹੇਠਲੇ ਮੁਲਾਜਮਾਂ ਨੂੰ ਸਸਪੈਂਡ ਕੀਤਾ ਗਿਆ । ਉਨਾਂ ਦੇ ਫੰਡ ਵੀ ਰੋਕੇ ਗਏ।

 

 

ਤਾਂ ਰੂਪ ਸਿੰਘ ਬਾਰੇ ਵੱਖਰਾ ਪੈਮਾਨਾ ਕਿਉਂ ਰੱਖਿਆ ਗਿਆ ?
ਰੂਪ ਸਿੰਘ ਨੂੰ ਬਹੁਤ ਸਿਆਣਾ ਕਰਕੇ ਪੇਸ਼ ਕੀਤਾ ਗਿਆ ਸੀ। ਉਸ ਨੇ ਆਵਦੀ ਸਿਆਣਪ ਦਾ ਮੁਜਹਾਰਾ ਉਦੋਂ ਕੀਤਾ ਸੀ ਜਦੋਂ ਦਰਬਾਰ ਸਾਹਿਬ ਦੀਆਂ ਪਰਿਕਰਮਾਂ ‘ਚ 4 ਲੱਖ ਦੀਵੇ ਲਾਉਣ ਦਾ ਫੈਸਲਾ ਲਿਆ ਸੀ। ਬਾਅਦ ਵਿੱਚ ਰੌਲਾ ਪੈਣ ਤੋਂ ਬਾਅਦ ਇਹ ਫੈਸਲਾ ਵਾਪਸ ਲੈਣਾ ਪਿਆ।

 

 

ਰੂਪ ਸਿੰਘ ਦੀ ਸ਼ੱਕੀ ਭੂਮਿਕਾ ਸਿਰਫ 328 ਸਰੂਪਾਂ ਵਾਲੇ ਮਸਲੇ ਵਿੱਚ ਨਹੀਂ ਹੈ। ਸਗੋਂ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਰੂਪ ਸਿੰਘ ਨੇ ਸਿੱਖ ਰੈਫਰੰਸ ਲਾਈਬ੍ਰੇਰੀ ਅਤੇ ਅਕਾਲ ਤਖ਼ਤ ਸਾਹਿਬ ਤੋਂ ਪੁਰਾਤਨ ਕਿਤਾਬਾਂ, ਦਸਤਾਵੇਜ ਆਦਿ ਲੈ ਕਿ ਕਿੰਨੀਆਂ ਕਿਤਾਬਾਂ ਬਾਹਰੀ ਪ੍ਰਕਾਸ਼ਕਾਂ ਤੋਂ ਛਪਵਾਈਆਂ? ਇਸ ਤਰਾਂ ਕਿੰਨੇ ਪੈਸੇ ਕਮਾਏ ? ਜਦੋਂ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ ਪਬਲੀਕੇਸ਼ਨ ਹੈ।
ਸੱਭ ਤੋਂ ਮਹੱਤਵਪੂਰਨ ਗੱਲ। ਕੀ ਰੂਪ ਸਿੰਘ ਨੇ ਉਹ ਦਸਤਾਵੇਜ਼ ਵਾਪਿਸ ਕਰ ਦਿੱਤੇ ਹਨ ਜੋ ਉਸ ਨੇ ਆਵਦੇ ਨਾਮ ‘ਤੇ ਕਿਤਾਬਾਂ ਛਪਵਾਉਣ ਵਾਸਤੇ ਲਏ ਸਨ ?

 

 

ਰੂਪ ਸਿੰਘ ਦੀ ਉਸ ਗ੍ਰੋਹ ਨਾਲ ਨੇੜਤਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੋ ਸੰਗਤਾਂ ਦੇ ਘਰਾਂ ਅਤੇ ਦੂਰ ਦੁਰਾਡੇ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਪੁਰਾਤਨ ਸਰੂਪ ਲੈ ਕੇ ਬਿਲੀਅਨ ਡਾਲਰਾਂ ਵਿੱਚ ਬਾਹਰੀ ਮੁਲਕਾਂ ਵਿੱਚ ਵੇਚਦੇ ਹਨ ਅਤੇ ਉਹਨਾਂ ਨੂੰ ਨਵੇਂ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਦਿੰਦੇ ਸਨ। ਕੀ ਗੁੰਮ ਹੋਏ ਸਰੂਪ ਪੁਰਾਤਨ ਸਰੂਪਾਂ ਦੇ ਬਦਲੇ ਤਾਂ ਨਹੀਂ ਦਿੱਤੇ ਗਏ ?
ਇਹ ਵੀ ਸਵਾਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਰੂਪ ਸਿੰਘ ਨਾਲ ਲਿਹਾਜ ਕੀਤਾ ਜਾਂ ਰੂਪ ਸਿੰਘ ਕੋਲ ਸ਼੍ਰੋਮਣੀ ਕਮੇਟੀ ਦੀ ਸਿਆਸੀ ਲੀਡਰਸ਼ਿਪ ਦਾ ਕੋਈ ਰਾਜ਼ ਹੈ।

 

 

 

 

 

 

 

 

ਜੇ ਅੱਜ ਪੰਜਾਬ ਦੀ ਭ੍ਰਿਸ਼ਟ ਤੇ ਸਿੱਖ ਵਿਰੋਧੀ ਕਿਰਦਾਰ ਵਾਲੀ ਸਰਕਾਰ ਪੰਜਾਬ ਪੁਲਿਸ ਰਾਹੀਂ ਸ਼੍ਰੋਮਣੀ ਕਮੇਟੀ ਦੇ ਕੰਮ ਵਿਚ ਦਖ਼ਲ ਦੇਣ ਜੋਗੀ ਹੋਈ ਹੈ ਤਾਂ ਇਸ ਲਈ ਮੁੱਖ ਦੋਸ਼ੀ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਵਾਲੇ ਪ੍ਰਬੰਧਕ, ਖਾਸ ਕਰਕੇ ਬਾਦਲ ਜੁੰਡਲੀ ਜ਼ਿੰਮੇਵਾਰ ਹੈ।
ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਬਾਦਲ ਜੁੰਡਲੀ ਤੇ ਇਨ੍ਹਾਂ ਦਾ ਆਈਟੀ ਸੈੱਲ ਵਾਲੇ ਜਵਾਬ ਦੇਣ ਕਿ ਜਦੋਂ ਈਸ਼ਰ ਸਿੰਘ ਕਮਿਸ਼ਨ ਨੇ ਰੂਪ ਸਿੰਘ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਾਉਣ ਦੀ ਸਿਫਾਰਸ਼ ਕੀਤੀ ਸੀ ਤਾਂ ਇਨ੍ਹਾਂ ਉਸਨੂੰ ਸਭ ਤੋਂ ਸੌਖਾ ਕਿਉਂ ਛੱਡਿਆ?
ਕਮੇਟੀ ਦੇ ਸਾਬਕਾ ਮੁੱਖ ਸਕੱਤਰ “ਡਾਕਟਰ” ਰੂਪ ਸਿੰਘ ਦੀ ਕਾਰਗੁਜ਼ਾਰੀ ਤੇ ਕਿਰਦਾਰ ਵੇਖ ਕੇ ਉਸਦੀ ਪੀਐੱਚਡੀ ‘ਤੇ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਕਿਵੇਂ ਕੀਤੀ ਹੋਵੇਗੀ।
ਜ਼ਾਹਰ ਹੈ ਰੂਪ ਸਿੰਘ ਨੂੰ ਪੂਰੀ ਸਰਪ੍ਰਸਤੀ ਹਾਸਲ ਸੀ ਤੇ ਉਹ ਕਿਸੇ ਦੇ ਆਦੇਸ਼ਾਂ ਮੁਤਾਬਕ ਚੱਲ ਰਿਹਾ ਸੀ ਤੇ ਇਸੇ ਕਾਰਨ ਇੰਨੀ ਨਿਕੰਮੀ ਕਾਰਗੁਜ਼ਾਰੀ ਵਾਲਾ ਬੰਦਾ ਕਮੇਟੀ ਦਾ ਮੁੱਖ ਸਕੱਤਰ ਬਣ ਗਿਆ।
ਹੋਰ ਚੁਸਤੀ ਵੇਖੋ ਆਪਣੀ ਨਖਿੱਧ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਉਸਨੇ ਸ੍ਰ ਹਰਚਰਨ ਸਿੰਘ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਜ਼ਾਹਰ ਹੈ ਉਨ੍ਹਾਂ ਦੀ ਖਿਲਾਫ਼ ਧਰਨੇਬਾਜ਼ੀ ਮਗਰ ਵੀ ਕਮੇਟੀ ਦੇ ਰੂਪ ਸਿੰਘ ਵਰਗੇ ਅਧਿਕਾਰੀ ਤੇ ਉਨ੍ਹਾਂ ਦੇ ਧਾਰਮਿਕ/ਸਿਆਸੀ ਆਕਾ ਹੋਣਗੇ।
#Unpopular_Opinions
#Unpopular_Ideas
#Unpopular_Facts

Check Also

Amar Singh Chahal ਸਾਬਕਾ IG ਅਮਰ ਚਾਹਲ ਨਾਲ ਠੱਗੀ ਕਰਨ ਵਾਲੇ ਭਾਜਪਾ ਆਗੂ ਦੀ ਹੋਈ ਮੌਤ

Amar Singh Chahal ਠੱਗੀ ਮਾਮਲੇ ’ਚ ਗ੍ਰਿਫ਼ਤਾਰ ਭਾਜਪਾ ਆਗੂ ਦੀ ਹੋਈ ਮੌਤ ਸਾਬਕਾ IG ਅਮਰ …