RCMP Report: Bishnoi Gang Acting on Behalf of Indian Government
A confidential RCMP (Royal Canadian Mounted Police) national security division report states that the Lawrence Bishnoi gang (also called the Bishnoi Crime Group) is “acting on behalf of the Indian government” while carrying out criminal activities in Canada.
ਕੈਨੇਡਾ ਦੇ ਕੌਮੀ ਮੀਡੀਆ ਅਦਾਰੇ “ਗਲੋਬਲ ਨਿਊਜ਼” ਨੇ ਜਾਣਕਾਰੀ ਕਨੂੰਨ ਅਧੀਨ ਰਿਪੋਰਟ ਕਢਵਾ ਕੇ ਅੱਜ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਆਰਸੀਐਮਪੀ ਨੇ ਕੈਨੇਡਾ ਸਰਕਾਰ ਨੂੰ ਦੱਸਿਆ ਹੈ ਕਿ ਕੈਨੇਡਾ ਵਿੱਚ ਜੋ ਭਾਰਤੀ ਗੈਂਗ ਗੋਲੀਆਂ ਚਲਾ ਰਹੇ ਹਨ, ਫਿਰੌਤੀਆਂ ਮੰਗ ਰਹੇ ਹਨ, ਉਹ ਭਾਰਤ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ।
ਕੈਨੇਡਾ ਵਿੱਚ ਪੀੜਤ ਲੋਕ ਅਤੇ ਉਨ੍ਹਾਂ ਦੇ ਹਮਦਰਦ ਕਦੇ ਕਿਸੇ ਰੇਡੀਓ ‘ਤੇ ਜਾ ਕੇ ਦੁੱਖ ਰੋਂਦੇ ਹਨ ਤੇ ਕਦੇ ਕਿਸੇ ਟੀਵੀ ‘ਤੇ ਜਾ ਕੇ ਪਰ ਜਦੋਂ ਇਸ ਸਾਰੇ ਵਰਤਾਰੇ ਪਿੱਛੇ ਭਾਰਤ ਸਰਕਾਰ ਦਾ ਨਾਮ ਆਉਂਦਾ ਤਾਂ ਬਹੁਤਾਤ ਪੰਜਾਬੀ ਮੀਡੀਆ ਇਹ ਗੱਲ ਕਰਨ ਤੋਂ ਭੱਜ ਜਾਂਦਾ ਹੈ।
ਅੱਜ ਵੀ ਬਹੁਤੇ ਪੰਜਾਬੀ ਮੀਡੀਆਕਾਰਾਂ ਨੂੰ ਇਹ ਖਬਰ ਲੱਭਣੀ ਹੀ ਨਹੀਂ। ਕਹਾਣੀਆਂ ਸੁਣਾਈ ਜਾਣਗੇ ਪਰ ਅਸਲ ਰੋਗ ਦੀ ਗੱਲ ਕਦੇ ਨਹੀਂ ਕਰਨਗੇ ਕਿ ਇਸ ਸਾਰੇ ਵਰਤਾਰੇ ਮਗਰ ਮੁੱਖ ਭੂਮਿਕਾ ਭਾਰਤ ਸਰਕਾਰ ਦੀ ਹੈ ਤੇ ਮੁੱਖ ਮਨਸ਼ਾ ਕੈਨੇਡਾ ਵਿੱਚ ਪੰਜਾਬੀਆਂ ਨੂੰ ਬਦਨਾਮ ਕਰਨਾ, ਦਹਿਸ਼ਤ ‘ਚ ਰੱਖਣਾ ਅਤੇ ਕਾਰੋਬਾਰ ਛੱਡਣ ਲਈ ਮਜਬੂਰ ਕਰਨਾ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਕੈਨੇਡਾ ਦੀ ਆਰਸੀਐਮਪੀ ਨੇ ਕਿਹਾ ਹੈ ਕਿ ਦੋਤਾਰਾਵਾਲੀ ਤੋਂ ਲਾਰੈਂਸ ਕੁਮਾਰ ਬਿਸ਼ਨੋਈ ਵੱਲੋਂ ਚਲਾਇਆ ਜਾਂਦਾ ਗਰੋਹ ਭਾਰਤ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ।
ਹਾਲਾਂਕਿ, ਪੰਜਾਬ ਸਰਕਾਰ ਦੇ ਹੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਪਹਿਲਾਂ ਇਹ ਕਿਹਾ ਕਿ ਉਸ ਦੀਆਂ ਇੰਟਰਵਿਊਆਂ ਪੰਜਾਬ ਦੀਆਂ ਜੇਲ੍ਹਾਂ ਤੋਂ ਨਹੀਂ ਲਈਆਂ ਗਈਆਂ ਸਨ ਤੇ ਬਾਅਦ ਵਿੱਚ ਇਸ ਸਬੰਧੀ ਸੱਚ ਸਿਰਫ਼ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਦੱਸਿਆ।
ਇਸ ਮਾਮਲੇ ‘ਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਸਾਂਝ ਨੰਗੀ ਹੋਈ ਸੀ।
ਜਿਹੜੇ ਤੰਤਰ ਨੇ ਸਿਰਸੇ ਵਾਲਾ ਬਲਾਤਕਾਰੀ ਸਾਧ ਪਾਲਿਆ, ਉਹੀ ਲਾਰੈਂਸ ਦਾ ਪਾਲਕ ਹੈ।
ਲਾਰੈਂਸ ਕੁਮਾਰ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਦੱਸਿਆ ਗਿਆ ਹੈ। ਇਸੇ ਤਰ੍ਹਾਂ ਉਸਦਾ ਭਰਾ ਅਨਮੋਲ ਵੀ ਅਮਰੀਕਾ ਤੋਂ ਦੇਸ਼ ਨਿਕਾਲਾ ਮਿਲਣ ਤੋਂ ਬਾਅਦ ਕੇਂਦਰੀ ਸਰਕਾਰੀ ਏਜੰਸੀਆਂ ਕੋਲ ਹੈ।
ਭਾਰਤ ਸਰਕਾਰ ਸ਼ਾਇਦ ਲਾਰੈਂਸ ਕੁਮਾਰ ਦੇ ਨਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਕਰਵਾ ਰਹੀ ਹੈ, ਨੌਜਵਾਨਾਂ ਨੂੰ ਅਪਰਾਧ ਕਰਨ ਲਈ ਪੈਸੇ ਦੀ ਲੋੜ ਹੈ। ਫਿਰ ਉਨ੍ਹਾਂ ਦੇ ਪੈਰਾਂ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ।
ਇਹ ਨੌਜਵਾਨ ਹਵਾਲਾ ਵਪਾਰ ਦਾ ਵੀ ਹਿੱਸਾ ਹਨ, ਜਿਸਨੂੰ ਭਾਰਤੀ ਕਾਰਪੋਰੇਟਾਂ ਦੁਆਰਾ ਭਾਰਤੀ ਨਿਰਯਾਤ ‘ਤੇ ਟੈਰਿਫ ਤੋਂ ਬਚਣ ਲਈ ਦੁਬਈ ਅਤੇ ਅਬੂ ਧਾਬੀ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਫੰਡ ਟ੍ਰਾਂਸਫਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਆਰਸੀਐਮਪੀ ਨੂੰ ਭਾਰਤ ਸਰਕਾਰ, ਕਾਰਪੋਰੇਟਾਂ ਅਤੇ ਇਨ੍ਹਾਂ ਗੈਂਗਸਟਰਾਂ ਵਿਚਕਾਰ ਗੱਠਜੋੜ ਦਾ ਪਰਦਾਫਾਸ਼ ਕਰਨ ਲਈ ਭਾਰਤੀ ਕਾਰਪੋਰੇਟਾਂ ਦੇ ਦੁਬਈ, ਅਬੂ ਧਾਬੀ ਵਿੱਚ ਟੈਰਿਫ ਤੋਂ ਬਚਣ ਲਈ ਫੰਡ ਟ੍ਰਾਂਸਫਰ ਦੀ ਜਾਂਚ ਕਰਨੀ ਚਾਹੀਦੀ ਹੈ।
-ਫਿਰੌਤੀਆਂ-ਗੋਲੀਆਂ ਮਗਰ ਆਰਸੀਐਮਪੀ ਨੇ ਭਾਰਤ ਦਾ ਹੱਥ ਦੱਸਿਆ
-ਚੀਨ ਨੇ ਕੈਨੇਡਾ ਨੂੰ ਅਮਰੀਕਾ ਤੋਂ ਆਜ਼ਾਦ ਨੀਤੀ ਬਣਾਉਣ ਲਈ ਕਿਹਾ
-ਗਰੀਨਲੈਂਡ ਬਾਰੇ ਅਮਰੀਕਨ ਕਾਂਗਰਸਮੈਨ ਨੇ ਮਤਾ ਲਿਆਂਦਾ
-ਇਰਾਨ ਵਿੱਚ ਰਾਜ ਪਲਟੇ ਦਾ ਕੰਮ ਲਟਕਿਆ
-ਚੀਨ ਸ਼ਕਸਗਾਮ ਵਾਦੀ ਨੂੰ ਆਪਣਾ ਅਟੁੱਟ ਅੰਗ ਦੱਸਿਆ
ਟਰੰਪ ਦੇ ਸਾਥੀ ਇੱਕ ਰਿਪਬਲਿਕਨ ਕਾਂਗਰਸਮੈਨ ਨੇ ਇੱਕ ਐਸਾ ਕਾਨੂੰਨੀ ਮਸੌਦਾ ਪੇਸ਼ ਕੀਤਾ ਹੈ, ਤਾਂ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਗ੍ਰੀਨਲੈਂਡ ਨੂੰ ਅਮਰੀਕਾ ਵਿੱਚ ਸ਼ਾਮਲ ਕਰ ਸਕਣ ਅਤੇ ਇੱਥੋਂ ਤੱਕ ਕਿ ਉਸਨੂੰ ਅਮਰੀਕਾ ਦਾ ਰਾਜ ਬਣਾ ਸਕਣ।
ਇਹ ਕਦਮ ਪਾਰਟੀ ਦੇ ਹੋਰ ਮੈਂਬਰਾਂ ਵੱਲੋਂ ਨਾਟੋ ਦੇ ਇਸ ਖੇਤਰ ’ਤੇ ਕਬਜ਼ੇ ਦੀ ਧਮਕੀ ਦਾ ਵਿਰੋਧ ਕਰਨ ਦੇ ਬਾਵਜੂਦ ਚੁੱਕਿਆ ਗਿਆ ਹੈ।
ਫਲੋਰਿਡਾ ਤੋਂ ਕਾਂਗਰਸਮੈਨ ਰੈਂਡੀ ਫਾਈਨ, ਜੋ ਟਰੰਪ ਦੇ ਪੱਕੇ ਸਮਰਥਕ ਹਨ, ਨੇ ਸੋਮਵਾਰ ਨੂੰ “ਗ੍ਰੀਨਲੈਂਡ ਐਨੇਕਸੇਸ਼ਨ ਐਂਡ ਸਟੇਟਹੁੱਡ ਐਕਟ” ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿੱਲ “ਸਾਡੇ ਵੈਰੀਆਂ ਨੂੰ ਸਪੱਸ਼ਟ ਸੰਦੇਸ਼ ਦੇਣ” ਲਈ ਲਿਆਂਦਾ ਗਿਆ ਹੈ।
ਦੋ ਸਫ਼ਿਆਂ ਦੇ ਇਸ ਬਿੱਲ ਤਹਿਤ ਟਰੰਪ ਨੂੰ ਇਹ ਅਧਿਕਾਰ ਮਿਲੇਗਾ ਕਿ ਉਹ ਲੋੜੀਂਦੇ ਕਦਮ ਚੁੱਕ ਸਕਣ, ਜਿਸ ਨਾਲ ਡੈਨਮਾਰਕ ਦੇ ਅਧਿਕਾਰ ਖੇਤਰ ਵਾਲੇ ਗ੍ਰੀਨਲੈਂਡ ਨੂੰ ਅਮਰੀਕਾ ਦੇ ਖੇਤਰ ਵਜੋਂ ਸ਼ਾਮਲ ਕਰਨ ਜਾਂ ਹੋਰ ਕਿਸੇ ਤਰੀਕੇ ਨਾਲ ਹਾਸਲ ਕਰਨ ਲਈ ਗੱਲਬਾਤ ਕਰਨਾ ਵੀ ਸ਼ਾਮਲ ਹੈ।
ਦੂਜੇ ਪਾਸੇ ਡੈਨਮਾਰਕ ਤੇ ਗ੍ਰੀਨਲੈਂਡ ਨੇ ਸਾਂਝੇ ਤੌਰ ‘ਤੇ ਕਿਹਾ ਹੈ ਕਿ ਅਸੀਂ ਅਮਰੀਕਨ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਾਂਗੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ