Breaking News

Canada – ਕੈਨੇਡਾ ’ਚ ਬਜ਼ੁਰਗਾਂ ਦੀ ਪੀ.ਆਰ. ’ਤੇ 2028 ਤੱਕ ਰੋਕ

Canada – ਕੈਨੇਡਾ ’ਚ ਬਜ਼ੁਰਗਾਂ ਦੀ ਪੀ.ਆਰ. ’ਤੇ 2028 ਤੱਕ ਰੋਕ

ਓਟਾਵਾ – ਕੈਨੇਡਾ ਨੇ ਵੀਜ਼ਾ ਨਿਯਮਾਂ ਵਿਚ ਬਦਲਾਅ ਕਰ ਕੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਦੇ ਤਹਿਤ ਹੁਣ ਦੇਖਭਾਲ ਦੇ ਬਹਾਨੇ ਬਜ਼ੁਰਗਾਂ ਦੇ ਪਰਮਾਨੈਂਟ ਰੈਸੀਡੈਂਸ ਵੀਜ਼ਾ ’ਤੇ 2028 ਤੱਕ ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਅਜੇ ਵੀ ਉਨ੍ਹਾਂ ਕੋਲ ਸੁਪਰ ਵੀਜ਼ਾ ਦੀ ਆਪਸ਼ਨ ਖੁੱਲ੍ਹੀ ਰਹੇਗੀ। ਇਸ ਦੇ ਤਹਿਤ 5 ਸਾਲ ਤੱਕ ਲਗਾਤਾਰ ਕੈਨੇਡਾ ਵਿਚ ਰਿਹਾ ਜਾ ਸਕਦਾ ਹੈ।

ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਿਰਫ਼ ਬਜ਼ੁਰਗਾਂ ਦੀ ਪੀ.ਆਰ. ’ਤੇ ਰੋਕ ਲਾਈ ਹੈ। ਕੈਨੇਡਾ ਜਾਣ ’ਤੇ ਰੋਕ ਨਹੀਂ ਹੈ। ਜੇ ਉਹ ਘੁੰਮਣ ਜਾਂ ਕੁਝ ਸਮੇਂ ਲਈ ਜਾਣਾ ਚਾਹੁੰਦੇ ਹਨ ਤਾਂ ਅਜਿਹੇ ਵੀਜ਼ਾ ’ਤੇ ਕੋਈ ਰੋਕ ਨਹੀਂ ਹੋਵੇਗੀ। ਕੈਨੇਡਾ ਸਰਕਾਰ 2026-2028 ਲਈ ਪੀ.ਆਰ. ਦੀ ਗਿਣਤੀ ਘਟਾ ਰਹੀ ਹੈ। ਇਸ ਕਟੌਤੀ ਦੇ ਤਹਿਤ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਬੁਲਾਉਣ ਵਾਲੇ ਪ੍ਰੋਗਰਾਮ ਦੀਆਂ ਨਵੀਆਂ ਅਰਜ਼ੀਆਂ ਨੂੰ ਰੋਕ ਦਿੱਤਾ ਗਿਆ ਹੈ।

-ਕੈਨੇਡਾ ‘ਚ ਬੇਰੋਜ਼ਗਾਰੀ ਤੇ ਭੋਜਨ ਦੀ ਚੋਰੀ ਵਧੀ
-ਬਿਸ਼ਨੋਈ ਗੈਂਗ ਨੇ ਡੈਲਟਾ ‘ਚ ਚੱਲੀ ਗੋਲੀ ਦੀ ਜ਼ਿੰਮੇਵਾਰੀ ਲਈ
-ਐਬਸਫੋਰਡ ‘ਚ ਇੱਕ ਘਰ ‘ਤੇ ਮੁੜ ਚੱਲੀਆਂ ਗੋਲੀਆਂ
-ਸਟਾਕਟਨ ‘ਚ ਮਾਰੀ ਪੰਜਾਬਣ ਦਾ ਸ਼ੱਕੀ ਕਾਤਲ ਗ੍ਰਿਫਤਾਰ
-ਇਰਾਨ ਵਿੱਚ ਸੱਤਾ ਬਦਲੀ ਲਈ ਲੋਕ ਸੜਕਾਂ ‘ਤੇ ਉੱਤਰੇ
-ਹਿੰਦੂਤਵੀਆਂ ਨੇ ਚਲਦਾ ਮੈਡੀਕਲ ਕਾਲਜ ਬੰਦ ਕਰਵਾ ਕੇ ਭੰਗੜੇ ਪਾਏ
-ਭਾਈ ਕੰਵਰ ਸਿੰਘ ਧਾਮੀ ਅਕਾਲ ਚਲਾਣਾ ਕਰ ਗਏ

ਭਾਈ ਕੰਵਰ ਸਿੰਘ ਧਾਮੀ ਦੇ ਅਕਾਲ ਚਲਾਣੇ ਦੀ ਖ਼ਬਰ ਆ ਰਹੀ ਹੈ। ਆਪ ਨੇ ਸਾਰਾ ਜੀਵਨ ਸਿੱਖ ਸੰਘਰਸ਼ ਅਤੇ ਸੰਘਰਸ਼ ਦੇ ਵਾਰਿਸਾਂ ਨੂੰ ਸਾਂਭਣ ਲਈ ਲਾਇਆ। ਕੌਮ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਰੱਖੇਗੀ।
29 ਮਾਰਚ 1994 ਨੂੰ ਕੇ. ਪੀ. ਐਸ ਗਿੱਲ ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਕੰਵਰ ਸਿੰਘ ਧਾਮੀ ਨੂੰ ਮੀਡੀਆ ਸਾਹਮਣੇ ਆਤਮ ਸਮਰਪਣ ਕਰਨ ਲਈ ਲੈ ਕੇ ਆਇਆ ਸੀ ਤਾਂ ਕਿ ਸਿੱਧ ਕੀਤਾ ਜਾ ਸਕੇ ਕਿ ਵੱਡੇ-ਵੱਡੇ ਖਾੜਕੂ ਤਾਂ ਗਿੱਲ ਤੋਂ ਡਰਦੇ ਆਤਮ ਸਮਰਪਣ ਕਰੀ ਜਾ ਰਹੇ ਹਨ।
ਪਰ ਧਾਮੀ ਨੇ ਗਿੱਲ ਵੱਲੋਂ ਮੀਡੀਏ ਨੂੰ ਸੁਣਾਈ ਗਈ ਕਹਾਣੀ ਹੂਬਹੂ ਮੀਡੀਏ ਅੱਗੇ ਬਿਆਨਣ ਤੋਂ ਇਨਕਾਰ ਹੀ ਨਹੀਂ ਕਰ ਦਿੱਤਾ ਬਲਕਿ ਅਸਲ ਕਹਾਣੀ ਬਿਆਨ ਕਰਨੀ ਆਰੰਭ ਦਿੱਤੀ ਕਿ ਕਿਵੇਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਬਾਅ ਹੇਠ ਆਤਮ ਸਮਰਪਣ ਕਰਵਾਇਆ ਜਾ ਰਿਹਾ।
ਗਿੱਲ ਵੱਲੋਂ ਰੋਕੇ ਜਾਣ ਦਾ ਜਵਾਬ ਧਾਮੀ ਨੇ ਗਿੱਲ ਦੇ ਥੱਪੜ ਮਾਰ ਕੇ ਦਿੱਤਾ ਸੀ ਤੇ ਇਹ ਵਾਕਾ ਸੁਰਖੀਆਂ ਬਣ ਗਿਆ ਸੀ।
ਧਾਮੀ ਨੇ ਗਿੱਲ ਤੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਕਿਹਾ ਸੀ ਕਿ ਮੈਂ ਆਤਮ ਸਮਰਪਣ ਨਹੀਂ ਕਰਾਂਗਾ ਤੇ ਖਾਲਿਸਤਾਨ ਦਾ ਸੰਘਰਸ਼ ਆਖ਼ਰੀ ਸਾਹ ਤੱਕ ਜਾਰੀ ਰੱਖਾਂਗਾ। ਜਦੋਂ ਪੁਲਿਸ ਫੜ ਕੇ ਲਿਜਾ ਰਹੀ ਸੀ ਤਾਂ ਉਨ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਸਨ। (ਦੇਖੋ ਅਜੀਤ ਦੀ ਨਾਲ ਪਾਈ ਖਬਰ)
ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਫਿਰੌਤੀਆਂ ਤੇ ਗੋਲੀਆਂ ਦਾ ਸਿਲਸਿਲਾ ਫਿਰ ਤੇਜ਼ ਹੋਇਆ
-ਸਾਬਕਾ ਮੇਅਰ ਮੈਕੱਲਮ ਨੇ ਮੁੱਖ ਮੰਤਰੀ ਈਬੀ ਨੂੰ ਪਾਈ ਵੰਗਾਰ
-ਪੰਜ ਸਾਥੀ ਰਿਪਬਲੀਕਨ ਸੈਨੇਟਰਾਂ ਨੇ ਟਰੰਪ ਨੂੰ ਠਿੱਬੀ ਲਾਈ
-ਟੈਰਿਫ ਦੇ ਡਰੋਂ ਭਾਰਤ ਦੀ ਸਟਾਕ ਮਾਰਕੀਟ ਡਿਗੀ
-ਜਥੇਦਾਰ ਨੂੰ ਠਿੱਠ ਕਰਨ ਦੀ ਕੋਸ਼ਿਸ਼ ਵਿੱਚ ਭਗਵੰਤ ਮਾਨ

Check Also

Canada : ਓਂਟਾਰੀਓ ’ਚ ਸੜਕ ਹਾਦਸਾ; ਮੁਹਾਲੀ ਦੇ ਨੌਜਵਾਨ ਦੀ ਮੌਤ

Canada : ਓਂਟਾਰੀਓ ’ਚ ਸੜਕ ਹਾਦਸਾ; ਮੁਹਾਲੀ ਦੇ ਨੌਜਵਾਨ ਦੀ ਮੌਤ ਹਾਦਸੇ ਦੇ ਕਾਰਨ ਨਾ …