Breaking News

ਯੋਗੇ ਵਾਲੀ ਵਕੀਲ 40 ਸਾਲਾ ਤਲਾਕਸ਼ੁਦਾ ਜ਼ਨਾਨੀ ਅਰਚਨਾ ਬਾਰੇ ਮਿਲੀ ਅਹਿਮ ਜਾਣਕਾਰੀ ਅਤੇ ਜਾਣੋ ਪੂਰਾ ਪਿਛੋਕੜ … . ਜਾਣ ਕੇ ਰਹਿ ਜਾਉਗੇ ਹੈਰਾਨ

ਯੋਗੇ ਵਾਲੀ ਵਕੀਲ 40 ਸਾਲਾ ਤਲਾਕਸ਼ੁਦਾ ਜ਼ਨਾਨੀ ਅਰਚਨਾ ਬਾਰੇ ਮਿਲੀ ਅਹਿਮ ਜਾਣਕਾਰੀ ਅਤੇ ਜਾਣੋ ਪੂਰਾ ਪਿਛੋਕੜ … . ਜਾਣ ਕੇ ਰਹਿ ਜਾਉਗੇ ਹੈਰਾਨ

ਪੜੀ ਲਿਖੀ ਯੋਗੇ ਵਾਲੀ ਜ਼ਨਾਨੀ ਨੂੰ ਇਹ ਤਾਂ ਪਤਾ ਹੋਣਾ ਕਿ ਜਗਨਨਾਥ ਪੁਰੀ ਵਿਚ ਡਰੈਸ ਕੋਡ ਹੈ?

ਇਸ ਜ਼ਨਾਨੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਬਾਰੇ ਨਹੀਂ ਪਤਾ। ਇਹ ਡਰਾਮਾ ਨਹੀਂ ਤਾਂ ਹੋਰ ਕੀ ਆ?

ਡਰਾਮੇਵਾਜ਼ ਜਨਾਨੀ ਨਾਲੇ ਮਾਫੀ ਮੰਗ ਰਹੀ ਨਾਲੇ ਆਪਣੀ ਕੀਤੀ ਕਰਤੂਤ ਨੂੰ ਜਾਇਜ਼ ਠਹਿਰਾਈ ਜਾਂਦੀ?

ਵਡੋਦਰਾ ਦੀ ਫੈਸ਼ਨ ਡਿਜ਼ਾਈਨਰ ਅਰਚਨਾ ਮਕਵਾਨਾ ਨੂੰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ’ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਯੋਗ ਕਰਨ ਤੋਂ ਬਾਅਦ ਪੁਲੀਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ।

ਉਸ ਨੇ ਹਰਿਮੰਦਰ ਸਾਹਿਬ ਕੰਪਲੈਕਸ ’ਚ ਸੀਸ ਆਸਨ ਕੀਤਾ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ। ਇਸ ਤੋਂ ਬਾਅਦ ਅਰਚਨਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਉਸ ਨੇ ਇਸ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਉਸ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਨਹੀਂ ਸੀ।

ਅਰਚਨਾ ਮਕਵਾਨਾ ਦਰਬਾਰ ਸਾਹਿਬ ਵਿਚ ਯੋਗਾ ਕਰਨ ਤੋ ਪਹਿਲਾਂ ਬੜੇ ਧਾਰਮਿਕ ਸਥਾਨਾਂ ਉਤੇ ਜਾਕੇ ਓਹ ਕੰਮ ਕਰ ਚੁਕੀ ਹੈ ਜਿਹੜੇ ਓਥੇ ਦੀ ਮਰਿਆਦਾ ਅਨੁਸਾਰ ਕਰਨੇ ਗਲਤ ਹਨ।ਹਿੰਦੂਆ ਦੇ ਮੰਦਰਾਂ ਵਿਚ ਮਰਿਆਦਾ ਭੰਗ ਕਰਨੀ ਤੇ ਵਿਵਾਦ ਛੇੜਨੇ ਓਹਦੇ ਲਈ ਆਮ ਗੱਲ ਹੈ।

ਇਸਤੋ ਪਹਿਲਾਂ ਓਹਨੇ ਬੇਅੰਤ ਮੰਦਰਾਂ ਵਿਚ ਪਾਬੰਦੀਆਂ ਭੰਗ ਕੀਤੀਆਂ ਹਨ।ਬੜੌਦਾ ਇਲਾਕੇ ਵਿਚ ਅਰਚਨਾ ਮਕਵਾਨਾ ਨੂੰ ਲੋਕ ਧਾਰਮਿਕ ਪਾਬੰਦੀਆਂ ਤੋੜਨ ਵਾਲੀ ਵਕੀਲ ਵਜੋ ਹੀ ਜਾਣਦੇ ਹਨ।ਓਸਦੇ ਦਾਦਾ ਜੀ ਕਾਂਗਰਸ ਦੇ ਵੱਡੇ ਲੀਡਰ ਰਹੇ ਹਨ।ਓਹਦੇ ਪਿਓ ਦੇ ਦੂਜੇ ਵਿਆਹ ਵਿਚੋ ਅਰਚਨਾ ਦਾ ਜਨਮ ਹੋਇਆ।

ਵਿਆਹ ਹੋਇਆ ਸੀ ਪਰ ਤਲਾਕ ਹੋ ਗਿਆ। ਓਹ ਚਰਚਾ ਵਿਚ ਰਹਿਣ ਤੇ ਸੈਲੀਬਰਿਟੀ ਹੋਣ ਦੇ ਚਕਰ ਵਿਚ ਫਿਲਮਾਂ,ਮਿਊਜਿਕ ਤੇ ਸਿਆਸਤ ਵਿਚ ਕਾਮਯਾਬ ਹਸਤੀਆਂ ਨਾਲ ਮੇਲਜੋਲ ਰਖਣ ਦੀ ਆਦੀ ਹੈ।ਹਰ ਵਾਰ ਪਵਾੜਾ ਖੜ੍ਹਾ ਹੋਣ ਮਗਰੋ ਓਹਦੇ ਆਲੇ ਦੁਆਲੇ ਵਿਚੋ ਲੋਕ ਓਹਦੇ ਬਚਾਅ ਲਈ ਆ ਜਾਂਦੇ ਹਨ।ਪਰ ਦਰਬਾਰ ਸਾਹਿਬ ਵਾਲੀ ਘਟਨਾ ਮਗਰੋ ਕੋਈ ਵੀ ਨੇੜੇ ਨਹੀ ਲਗ ਰਿਹਾ।

ਓਸ ਵੀਡੀਓਜ ਵਿਚ ਸਿਖਾਂ ਨੂੰ ਦੋਸ਼ੀ ਦਸਣ ਦੇ ਨਾਲ ਨਾਲ ਮਸ਼ਕਰੀਆਂ ਕਰਦੀ ਹੈ ਕਿਓਂਕਿ ਓਹਨੂੰ ਯਕੀਨ ਹੈ ਕਿ ਮੇਰਾ ਕੱਖ ਨਹੀ ਵਿਗੜਨਾ ਪਰ ਇਸ ਵਿਵਾਦ ਕਰਕੇ ਮੇਰੇ ਚਰਚੇ ਦੂਰ ਦੂਰ ਤਕ ਹੋ ਜਾਣਗੇ।ਓਹਦਾ ਮਕਸਦ ਵਿਵਾਦ ਛੇੜਕੇ ਚਰਚਾ ਵਿਚ ਆਉਣਾ ਹੀ ਸੀ।ਓਹ ਸੋਸ਼ਲ ਮੀਡੀਆ ਉਤੇ ਆਪਦੀ ਚਰਚਾ ਤੋ ਪੂਰੀ ਖੁਸ਼ ਹੈ।ਵਕੀਲ ਹੋਣ ਦੇ ਨਾਲ ਨਾਲ ਓਹ ਪਹਿਲਾ ਐਹੀ ਜਿਹੇ ਕਈ ਵਿਵਾਦਾਂ ਵਿਚ ਦੀ ਲੰਘੀ ਹੋਣ ਕਰਕੇ ਸੋਚਦੀ ਹੈ ਕਿ ਹਰ ਵਾਰ ਇਹੀ ਕੁਛ ਹੁੰਦਾ ਹੈ। ਇਕ ਵੀ ਹਿੰਦੂ ਆਗੂ ਤੇ ਜਥੇਬੰਦੀ ਇਹਦੀ ਹਮਾਇਤ ਵਿਚ ਇਸ ਕਰਕੇ ਨਹੀ ਬੋਲੀ ਕਿ ਇਹ ਤਾਂ ਹਿੰਦੂਆ ਦੀ ਆਸਥਾ ਨਾਲ ਅਕਸਰ ਪਵਾੜੇ ਖੜ੍ਹੇ ਕਰਦੀ ਹੈ।

ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇਸ਼ਮ ਜਿਸ ਆਗੂ ਨੇ ਇਹਦੀ ਹਮਾਇਤ ਕੀਤੀ ਹੈ ਓਹ ਵੀ ਜੇ ਧਰਮ ਨੂੰ ਪਿਆਰ ਕਰਦਾ ਹੋਇਆ ਇਹਦੀ ਹਕੀਕਤ ਸਮਞਣ ਮਗਰੋ ਪਿਛੇ ਹਟ ਜਾਵੇਗਾ ।ਜੇ ਓਹ ਇਸਦੇ ਬਾਵਜੂਦ ਪਿਛੇ ਨਹੀ ਹਟਦਾ ਤਾਂ ਸਪੱਸ਼ਟ ਗੱਲ ਹੈ ਕਿ ਓਹ ਧਰਮ ਦੀ ਥਾਂ ਸਵਾਰਥ ਨੂੰ ਤਰਜੀਹ ਦੇ ਰਿਹਾ ਹੈ।

ਮਕਵਾਨਾ ਦੀਆਂ ਹਰਕਤਾਂ ਦੇ ਸਤਾਏ ਧਰਮ ਨੂੰ ਪਿਆਰ ਕਰਨ ਵਾਲੇ ਲੋਕ ਸਿਖਾਂ ਸਰਦਾਰਾਂ ਵਲ ਦੇਖ ਰਹੇ ਨੇ ਕਿ ਇਹਨੂੰ ਹਰ ਵਾਰ ਵਾਂਗ ਮਾਫੀ ਮਿਲਦੀ ਹੈ ਕਿ ਸਜਾ ਮਿਲਦੀ ਹੈ।ਭਗਵਾ ਆਈ ਟੀ ਸੈਲ ਇਹਦੀ ਠੋਕਵੀ ਹਮਾਇਤ ਕਰਨ ਮੌਕੇ ਕਸੂਤਾ ਪੰਗਾ ਲੈ ਬੈਠਾ ਹੈ।ਲਾਜਮੀ ਹੁਣ ਮੀਡੀਆ ਵਿਚ ਇਹਦੇ ਵਲੋ ਥਾਂ ਥਾਂ ਹਿੰਦੂ ਮੰਦਰਾਂ ਵਿਚ ਮਰਿਆਦਾ ਭੰਗ ਕਰਨ ਅਤੇ ਹਿੰਦੂਆ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਾਲੀਆਂ ਸਭ ਵਾਰਦਾਤਾਂ ਦੀ ਚਰਚਾ ਹੋਵੇਗੀ।

ਪਰ ਭਗਵਾ ਬਿਰਗੇਡ ਬੇਸ਼ਰਮ ਹੈ।ਹਿੰਦੂ ਆਸਥਾ ਨੂੰ ਠੇਸ ਪਹੁੰਚਾਉਣ ਵਾਲੀ ਇਸ ਮਕਵਾਨਾ ਦੀ ਇਸ ਕਰਕੇ ਹੀ ਹਮਾਇਤ ਕਰੀ ਜਾਂਦਾ ਕਿ ਇਹਨੇ ਸਿਖਾਂ ਦੇ ਦਿਲ ਦੁਖੀ ਕੀਤੇ ਹਨ।ਇਹ ਕਿਹੋ ਜਿਹੇ ਧਰਮੀ ਹੋਏ?(ਸਰਬਜੀਤ ਸਿੰਘ ਘੁਮਾਣ 9781991622/8360643731/ਵਟਸਐਪ 9781291623)

ਯੋਗ ਦਿਵਸ ਵਾਲੇ ਦਿਨ ਦਰਬਾਰ ਸਾਹਿਬ ਵਿਖੇ ਯੋਗਾ ਦਾ ਝੰਡਾ ਗੱਡਣਾ, ਨਫਰਤ ਦਾ ਤੂਫਾਨ ਤੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਚੁੱਪ

ਦਰਬਾਰ ਸਾਹਿਬ ਵਿੱਚ ਅਰਚਨਾ ਮਕਵਾਨਾਂ ਨਾ ਦੀ ਕੁੜੀ ਵੱਲੋਂ ਸੀਸ ਆਸਨ ਕਰਨ ਦਾ ਡਰਾਮਾ ਕਰਨ ਤੋਂ ਬਾਅਦ ਜਿਵੇਂ ਸੱਜੇ ਪੱਖੀ ਹਿੰਦੂਤਵੀ ਟਵਿੱਟਰ ਹੈਂਡਲਾਂ ਨੇ ਸਿੱਖਾਂ ਖਿਲਾਫ ਬੜੇ ਕੋਆਰਡੀਨੇਟਡ ਢੰਗ ਨਾਲ ਨਫਰਤ ਦੀ ਮੁਹਿੰਮ ਚਲਾਈ ਹੈ, ਉਸ ਤੋਂ ਜਾਪਦਾ ਹੈ ਕਿ ਇਹ ਸ਼ਾਇਦ ਗਿਣੀ ਮਿੱਥੀ ਸਾਜਿਸ਼ ਸੀ।

ਪਹਿਲਾਂ ਤਾਂ ਇਹ ਉਸਦੀ ਅਣਭੋਲ ਗਲਤੀ ਜਾਪੀ ਪਰ ਜਿਵੇਂ ਬਾਅਦ ਵਿੱਚ ਉਸਦੀ ਭਾਜਪਾ ਵਾਲਿਆਂ ਨਾਲ ਨੇੜਤਾ ਜ਼ਾਹਰ ਹੋਈ ਤੇ ਜਿਵੇਂ ਉਸਨੇ ਬਾਅਦ ਵਿੱਚ ਹਿੰਦੂਤਵੀਆਂ ਦੇ ਟਵੀਟ ਵਗੈਰਾ ਸਾਂਝੇ ਕੀਤੇ, ਉਸ ਤੋਂ ਜਾਪਦਾ ਹੈ ਕਿ ਇਹ ਸ਼ਰਾਰਤ ਦਾ ਮਕਸਦ ਯੋਗਾ ਡੇਅ ਵਾਲੇ ਦਿਨ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਦਾ ਝੰਡਾ ਗੱਡਣਾ ਤੇ ਲੋਕਾਂ ਨੂੰ ਵਿਖਾਉਣਾ ਸੀ।

ਇਸ ਦੇ ਸਾਜਿਸ਼ ਹੋਣ ਦੀ ਗੱਲ ਤੇ ਸਮਝ ਇੱਥੋਂ ਵੀ ਆਉਂਦੀ ਹੈ ਕਿ ਘਟਨਾ ਤੋਂ ਕੁਝ ਘੰਟਿਆਂ ਵਿੱਚ ਹੀ ਇੱਕ ਪ੍ਰਮੁੱਖ ਹਿੰਦੂਤਵੀ ਹੈਂਡਲ ਨੇ ਉਸ ਦੀ ਪਛਾਣ ਇੱਕ ਦਲਿਤ ਵਜੋਂ ਕੀਤੀ ਤੇ ਫਿਰ ਇਸ ਬਿਰਤਾਂਤ ਨੂੰ ਵੀ ਅੱਗੇ ਧੱਕਿਆ ਗਿਆ।

ਜੇ ਉਹ ਕਿਸੀ ਵੱਡੇ ਸਾਜਿਸ਼ ਦਾ ਹਿੱਸਾ ਨਹੀਂ ਵੀ ਸੀ ਤਾਂ ਇਹ ਗੱਲ ਤਾਂ ਬਾਹਰ ਆ ਗਈ ਕਿ ਹਿੰਦੂਤਵੀ ਸਿੱਖਾਂ ਅਤੇ ਪੰਜਾਬ ਖਿਲਾਫ ਬਹੁਤ ਸਾਰਾ ਬਰੂਦ ਇਕੱਠਾ ਕਰੀ ਬੈਠੇ ਨੇ ਤੇ ਭਾਵੇਂ ਆਪ ਮੌਕਾ ਬਣਾਉਣ ਜਾਂ ਕਿਸੇ ਘਟਨਾ ਵਿੱਚੋਂ ਬਣ ਜਾਵੇ, ਉਹ ਇਸ ਦੀ ਵਰਤੋਂ ਸਿੱਖਾਂ ਅਤੇ ਪੰਜਾਬ ਖਿਲਾਫ ਸਾਰੇ ਮੁਲਕ ਵਿੱਚ ਨਫਰਤ ਖੜੀ ਕਰਨ ਲਈ ਵਰਤਣਗੇ।

ਸ਼ਾਕਾਹਾਰ ਦੇ ਇਨ੍ਹਾਂ ਪ੍ਰਚਾਰਕਾਂ ਦੀ ਸਿੱਖ ਖੂਨ ਗਟਾ ਗਟ ਪੀਣ ਦੀ ਲਾਲਸਾ ਇਨ੍ਹਾਂ ਦੇ ਟਵੀਟਾਂ ਆਦਿ ਤੋਂ ਸ਼ਰੇਆਮ ਨਜ਼ਰ ਆ ਰਹੀ ਹੈ।

Tracking Hate Against Sikhs @thaSikhs ਹੈਂਡਲ ਅਤੇ ਹੋਰ ਕਈ ਸੱਜਣਾਂ ਨੇ ਪੰਜਾਬ ਪੁਲਿਸ ਦੇ ਸਿਖਰ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਧਿਆਨ ਵਿੱਚ ਸਿੱਖਾਂ ਖਿਲਾਫ ਹਿੰਸਾ ਭੜਕਾਉਣ ਵਾਲੇ ਟਵੀਟ ਲਿਆਂਦੇ ਪਰ ਪਹਿਲਾਂ ਵਾਂਗ ਕਿਸੇ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ।

ਮੰਦਰ ਤੋੜ ਕੇ ਦਰਬਾਰ ਸਾਹਿਬ ਬਣਾਏ ਜਾਣ ਬਾਰੇ ਟਵੀਟ ਕਰਨ ਵਾਲਾ ਸਵਾਮੀ ਭਾਜਪਾ ਦਾ ਆਗੂ ਹੈ, ਪਰ ਮਜ਼ਾਲ ਹੈ ਕਿ ਭਗਵੰਤ ਮਾਨ ਦੀ ਪੁਲਿਸ ਇਸ ਖਿਲਾਫ ਕੋਈ ਕਾਰਵਾਈ ਕਰੇ।

ਇਨ੍ਹਾਂ ਹਿੰਦੂਤਵੀ ਹੈਂਡਲਾਂ ਨੇ ਸ਼ਰੇਆਮ ਹਿੰਦੂਆਂ ਨੂੰ ਪ੍ਰੇਰਨ ਦੀ ਮੁਹਿੰਮ ਚਲਾਈ ਹੈ ਕਿ ਉਹ ਦਰਬਾਰ ਸਾਹਿਬ ਨਾ ਜਾਣ। ਬਹੁਤ ਸਾਰਿਆਂ ਨੇ ਇਹ ਵੀ ਗਿਲਾ ਕੀਤਾ ਕਿ ਬਹੁਤੇ ਪੰਜਾਬੀ ਹਿੰਦੂ ਦਰਬਾਰ ਸਾਹਿਬ ਦੇ ਬਾਈਕਾਟ ਦੀ ਇਸ ਮੁਹਿੰਮ ਦੀ ਹਾਮੀ ਨਹੀਂ ਭਰ ਰਹੇ ਤੇ ਨਾ ਹੀ ਇਸ ਮਸਲੇ ‘ਤੇ ਬੋਲ ਰਹੇ ਨੇ।

ਪੰਜਾਬੀ ਹਿੰਦੂਆਂ ਨੂੰ ਪਤਾ ਹੈ ਕਿ ਅਸਲੀਅਤ ਕੀ ਹੈ।

ਸਾਫ ਹੈ ਕਿ ਇਹਨਾਂ ਦਾ ਮਕਸਦ ਇੱਕ ਪਾਸੇ ਸਿੱਖਾਂ ਤੇ ਪੰਜਾਬ ਖਿਲਾਫ ਸਾਰੇ ਮੁਲਕ ਵਿੱਚ ਨਫਰਤ ਪੈਦਾ ਕਰਨੀ ਹੈ ਤੇ ਦੂਜੇ ਪਾਸੇ ਪੰਜਾਬ ਵਿੱਚ ਹਿੰਦੂ ਅਤੇ ਸਿੱਖਾਂ ਵਿੱਚ ਵੱਡੀ ਦੁਫੇੜ ਪਾਉਣੀ ਹੈ।

ਮਕਸਦ ਸਿਰਫ ਪੰਜਾਬ ਵਿੱਚ ਸੱਤਾ ਹਾਸਲ ਕਰਨੀ ਜਾਂ ਸਿੱਖਾਂ ਖਿਲਾਫ ਨਫਰਤ ਨੂੰ ਬਾਕੀ ਮੁਲਕ ਵਿੱਚ ਧਰੁਵੀਕਰਨ ਕਰਕੇ ਵਰਤਣਾ ਨਹੀਂ ਸਗੋਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਵਾਪਰ ਰਿਹਾ ਹੈ ਤੇ ਜਿਵੇਂ ਅਮਰੀਕਾ ਅਤੇ ਹੋਰ “ਫਾਈਵ ਆਈ ਕੰਟਰੀ” ਮੋਦੀ ਸਰਕਾਰ ਦੀ ਬਾਂਹ ਮਰੋੜ ਰਹੇ ਨੇ, ਉਸ ਦਾ ਟਾਕਰਾ ਕਰਨ ਲਈ ਸਿੱਖ ਅੱਤਵਾਦ ਦਾ ਹਊਆ ਵੱਡਾ ਕਰਨਾ ਹੈ।

ਇਹ ਹਊਆ ਤਾਂ ਹੀ ਵੱਡਾ ਹੁੰਦਾ ਹੈ ਜੇ ਪਹਿਲਾਂ ਸਿੱਖਾਂ ਨੂੰ ਕੰਧ ਨਾਲ ਲਾਇਆ ਜਾਵੇ ਤੇ ਫਿਰ ਉਹ ਉਵੇਂ ਹੀ ਰਿਐਕਟ ਕਰਨ, ਜਿਵੇਂ ਇਹ ਚਾਹੁੰਦੇ ਨੇ।

ਪ੍ਰਮੁੱਖ ਹਿੰਦੂਤਵੀ ਹੈਂਡਲਾਂ ਨੇ ਇਕਦਮ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ‘ਤੇ ਹਮਲੇ ਕੀਤੇ ਨੇ। (ਸਿੱਖਾਂ ਵਿੱਚੋਂ ਇੱਕ ਤਬਕਾ, ਖਾਸ ਕਰਕੇ ਕੁਝ ਸੰਪਰਦਾਈ, ਵੀ ਇਨ੍ਹਾਂ ਲਹਿਰਾਂ ਖਿਲਾਫ ਬਿਰਤਾਂਤ ਖੜਾ ਕਰਨ ਦੀ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਇਸ ਬਾਰੇ ਵਿਸਥਾਰ ਵਿੱਚ ਲਿਖਣ ਦੀ ਅਸੀਂ ਜਲਦੀ ਕੋਸ਼ਿਸ਼ ਕਰਾਂਗੇ।) ਉਨ੍ਹਾਂ ਦਾ ਮਨਸ਼ਾ ਸਾਫ ਜ਼ਾਹਰ ਹੈ ਕਿ ਉਹ ਸਿੱਖੀ ਅਤੇ ਸਿੱਖਾਂ ਨੂੰ ਸਿਰਫ ਆਪਣੇ ਮੁਤਾਬਕ ਪੇਸ਼ ਕਰਨਾ (ਡਿਫਾਈਨ ਕਰਨਾ) ਚਾਹੁੰਦੇ ਨੇ‌।

ਉਸ ਕੁੜੀ ਵੱਲੋਂ ਜਿਵੇਂ ਆਪਣੇ ਨੰਬਰ ‘ਤੇ ਕੋਈ ਗਾਲੀ ਗਲੋਚ ਵਾਲੀਆਂ ਕਾਲਾਂ ਦਾ ਦਾਅਵਾ ਕੀਤਾ ਗਿਆ ਹੈ, ਇਹ ਵੀ ਸੰਭਵ ਹੈ ਕਿ ਇਨ੍ਹਾਂ ਦਾ ਆਪਣਾ ਕਾਰਾ ਹੀ ਹੋਵੇ। ਹੋਰ ਉਸ ਦਾ ਮੋਬਾਈਲ ਨੰਬਰ ਇਕਦਮ ਜਨਤਕ ਕਿੱਥੋਂ ਹੋ ਗਿਆ?

ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਅਨੇਕਾਂ ਸਿੱਖਾਂ ਨੇ ਟਵਿੱਟਰ ‘ਤੇ ਇਸ ਨਫਰਤੀ ਮੁਹਿੰਮ ਦਾ ਟਾਕਰਾ ਤਾਂ ਕੀਤਾ ਹੀ ਹੈ, ਸਗੋਂ ਬਹੁਤ ਸਾਰੇ ਹਿੰਦੂ ਸੱਜਣਾਂ ਨੇ ਵੀ ਇਸ ਵਿੱਚ ਸਾਥ ਦਿੱਤਾ ਹੈ‌। ਸਪਸ਼ਟ ਹੈ, ਸਿੱਖਾਂ ਦੀ ਲੜਾਈ ਨਫਰਤ ਫੈਲਾਉਣ ਵਾਲੇ ਫਿਰਕੂ ਹਿੰਦੂਤਵੀਆਂ ਖਿਲਾਫ ਹੈ, ਸਧਾਰਨ ਹਿੰਦੂਆਂ ਨਾਲ ਉਨ੍ਹਾਂ ਦਾ ਕੋਈ ਟਕਰਾਅ ਨਹੀਂ ਹੈ।
ਤਿੱਖੀ ਭੜਕਾਹਟ ਹੋਣ ਦੇ ਬਾਵਜੂਦ ਵੀ ਤੁਹਾਡੇ ਰਿਐਕਸ਼ਨ ਵਿੱਚ ਭਾਸ਼ਾ ਦਾ ਸੰਜਮ ਰਹਿਣਾ ਬਹੁਤ ਜ਼ਰੂਰੀ ਹੈ, ਨਾਲ ਹੀ ਗੁਰੂ ਨਾਨਕ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਫਲਸਫੇ ਨੂੰ ਕਦੇ ਨਾ ਭੁੱਲੋ।

ਸਿੱਖਾਂ ਨੂੰ ਆਈਸੋਲੇਟ ਕਰਨਾ ਅਗਲਿਆਂ ਦੀ ਮੁਹਿੰਮ ਹੈ, ਤੁਸੀਂ ਕਿਸੇ ਵੀ ਤਰੀਕੇ ਇਸ ਮੁਹਿੰਮ ਨੂੰ ਖਾਦ ਪਾਣੀ ਨਾ ਦਿਓ। ‌
#Unpopular_Opinions
#Unpopular_Ideas
#Unpopular_Facts
ਪੱਤਰਕਾਰ Harpreet Singh Kahlon ਨੇ ਲਿਖਿਆ

ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਘਟਨਾ ਵਾਪਰ ਗਈ। ਗੁਜਰਾਤ ਦੀ ਕਿਸੇ ਕੁੜੀ ਵੱਲੋਂ ਯੋਗਾ ਕਰਦਿਆਂ ਦੀ ਫੋਟੋ ਤੋਂ ਬਾਅਦ ਮੈਂ ਵੱਖ-ਵੱਖ ਪੋਸਟਾਂ ਪੜ੍ਹੀਆਂ ਹਨ।
ਇਹ ਸਾਰੇ ਵਰਤਾਰੇ ਵਿੱਚ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਜ ਦੇ ਜਾਣਕਾਰੀ ਦੇ ਵੱਡੇ ਦੌਰ ਵਿੱਚ ਜਿਹੜਾ ਵੀ ਇਹ ਕਹਿੰਦਾ ਹੈ ਕਿ ਮੈਨੂੰ ਇਥੋਂ ਦੀ ਰਿਵਾਇਤ ਨਹੀਂ ਪਤਾ ਸੀ ਇਹ ਕੋਰਾ ਝੂਠ ਹੈ। ਸੋਸ਼ਲ ਮੀਡੀਆ ਦੇ ਅਜਬ ਫਿਤੂਰ ਵਿੱਚ ਅੱਧ ਕੱਚਿਆ ਗਿਆਨ ਫੂਹੜ ਹਰਕਤਾਂ ਆਮ ਹੀ ਤੁਰ ਪਈਆਂ ਹਨ।
ਉਸ ਕੁੜੀ ਦੇ ਹੱਕ ਵਿੱਚ ਪਨ ਫੈਕਟ ਜਹੇ ਉਹ ਸਾਰੇ X account ਆ ਗਏ ਹਨ ਜੋ ਸਿੱਖਾਂ ਖਿਲਾਫ ਨਸਲੀ ਪ੍ਰੋਪੇਗੰਡਾ ਕਰਦੇ ਹਨ। ਇਹਨਾਂ ਅਕਾਉਂਟ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਵਾਰ ਪੁਲਿਸ ਕੋਲ ਸਾਈਬਰ ਵਿੰਗ ਕੋਲ ਸ਼ਿਕਾਇਤਾਂ ਕਰ ਚੁੱਕੀਆਂ ਹਨ। ਮਹਿਕਮਾ ਇਹਨਾਂ ਅਕਾਊਂਟ ਬਾਰੇ ਕੋਈ ਕਾਰਵਾਈ ਨਹੀਂ ਕਰਦਾ ਪਰ ਉਹਨਾਂ ਅਕਾਊਂਟ ਨੂੰ ਬਹੁਤ ਛੇਤੀ ਬੰਦ ਕਰਨ ਨੂੰ ਜਾਂਦਾ ਹੈ ਜਿਹੜੇ ਸਰਕਾਰ ਦੀ ਆਲੋਚਨਾ ਕਰਦੇ ਹਨ।
ਖੈਰ ਇਹਦੇ ਨਾਲ ਇਹ ਵੀ ਵੇਖ ਰਹੇ ਹਾਂ ਕਿ ਕੁੜੀ ਨੂੰ ਗੁਜਰਾਤ ਪੁਲਿਸ ਵੱਲੋਂ ਸੁਰੱਖਿਆ ਵੀ ਦੇ ਦਿੱਤੀ ਹੈ। ਦਰਬਾਰ ਸਾਹਬ ਬਾਰੇ ਗਲਤ ਤੱਥ ਪੇਸ਼ ਕਰਦੀਆਂ ਪੋਸਟਾਂ ਵੀ ਤੁਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਇਸ ਬਾਰੇ FIR ਕਰਵਾਕੇ ਸੁਰਖ਼ਰੂ ਹੋ ਗਈ ਹੈ ਪਰ ਪੁਲਿਸ ਨੇ ਗੁਜਰਾਤ ਪਹੁੰਚ ਜਾਂ ਇਸ ਬਾਰੇ ਕੀ ਕਾਰਵਾਈ ਕੀਤੀ ਕੋਈ ਜਾਣਕਾਰੀ ਨਹੀਂ ਹੈ।
ਮੈਂ ਸ਼੍ਰੋਮਣੀ ਕਮੇਟੀ ਦੀ ਇਸ ਵਰਤਾਰੇ ਵਿੱਚ ਤਿੰਨ ਤਰ੍ਹਾਂ ਦੀ ਤਰਤੀਬ ਅਕਸਰ ਵੇਖਦਾ ਹਾਂ।
1 ਸ਼੍ਰੋਮਣੀ ਕਮੇਟੀ ਸਬੰਧਿਤ ਸੇਵਾਦਾਰਾਂ ਨੂੰ ਬਰਖਾਸਤ ਕਰਦੀ ਹੈ।
2 ਸ਼੍ਰੋਮਣੀ ਕਮੇਟੀ ਰਿਪੋਰਟ ਕਰਦੀ ਹੈ।
3 ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਵੀਡੀਓ ਪਾਉਂਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ 295 ਤਹਿਤ ਕਿੰਨੇ ਪਰਚੇ ਦਰਜ ਕਰਾਏ ਹਨ ਅਤੇ ਕੀ ਉਹਨਾਂ ਦਰਜ ਪਰਚਿਆਂ ਦੀ ਤਫਤੀਸ਼ ਕਿੰਨੀ ਕੁ ਕੀਤੀ ਹੈ ? ਦਰਜ ਮਾਮਲਿਆਂ ਵਿੱਚ ਕਿੰਨਿਆਂ ਦੇ ਚਲਾਨ ਪੇਸ਼ ਹੋਏ ਹਨ ਅਤੇ ਕਿੰਨੇ ਮਾਮਲਿਆਂ ਵਿੱਚ ਤਫਤੀਸ਼ ਅੱਗੇ ਵਧੀ ਹੈ ?
ਇਸ ਵਰਤਾਰੇ ਨੂੰ ਹੁਣ ਕੋਈ ਇਹ ਨਾ ਸਮਝ ਲਵੇ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਉਲਟ ਭੁਗਤ ਰਿਹਾ ਹਾਂ ਇਹ ਮਸਲਾ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਹਲਕੇ ਵਿੱਚ ਲੈਣ ਦਾ ਵਰਤਾਰਾ ਹੈ ਇਸ ਦਾ ਇਕਲੌਤਾ ਸਬੂਤ ਉਪਰੋਕਤ ਹੈ ਕਿ ਉਨਾ ਸਾਰੇ ਅਕਾਊਂਟਾਂ ਬਾਰੇ ਸ਼ਿਕਾਇਤ ਦੇ ਬਾਵਜੂਦ ਉਹ X ਅਕਾਊਂਟ ਅੱਜ ਵੀ ਨਫਰਤੀ ਪ੍ਰਚਾਰ ਕਰਦੇ ਹਨ ਅਤੇ ਉਹਨਾਂ ‘ਤੇ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਅਤੇ ਸ਼੍ਰੋਮਣੀ ਕਮੇਟੀ ਨੇ ਕਦੀ ਪੁਲਿਸ ਨੂੰ ਇਸ ਬਾਰੇ ਪੁੱਛਿਆ ਵੀ ਨਹੀਂ ਜਾਂ ਪੁਲਿਸ ਨੂੰ ਸਵਾਲ ਕੀਤੇ ਹਨ ਤਾਂ ਇਸ ਬਾਰੇ ਮੈਨੂੰ ਨਹੀਂ ਪਤਾ।
~ ਹਰਪ੍ਰੀਤ ਸਿੰਘ ਕਾਹਲੋਂ

There was a time when Mahants, backed by the British, had encroached on Sikh religious places. Not only were Dalits forbidden from entering Darbar Sahib, but many Mahants also became corrupt, misused the land and income of gurdwaras, and flouted Sikh traditions and customs.

Hundreds of Sikhs sacrificed their lives to bring these temples under community control during the Gurudwara Reform Movement. During the Nankana Sahib Morcha, dozens of Sikhs were burnt alive by Mahants.

Now,
@JaipurDialogues
, the offspring of these Mahants, is mocking Sikhs about how the sanctity of Darbar Sahib was violated by his favorite Mahants.

@Sanjay_Dixit
prove that people are doing yoga & surya namaskar in this painting


RW handles are openly calling to encroach Darbar Sahib, trying to incite violence between Sikhs and Dalits, and vilifying and demonizing Sikhs daily, but Yuvraj Saab wants our handle to be blocked in India.

If these venomous tweets didn’t shake your conscience, then what is your definition of ‘spreading hatred and enmity,’
@iyuvrajpokharna
?

.
@RSSorg
and
@BJP4India
should clarify if sikh hater Swami Surya Satish is associated with them.

In the last few years, open calls for Sikh genocide, and the demolition of Gurdwaras has become a norm by criminals influenced by right wing ideology.

YOGA ਵਾਲੀ ਜ਼ਨਾਨੀ ਦੇ ਹੱਕ ‘ਚ ਆਏ ਹਾਈਕੋਰਟ ਦੇ ਸੀਨੀਅਰ ਸਿੱਖ ਵਕੀਲ ਬੈਂਸ, ‘SGPC ਨੇ ਕਰਵਾਈ ਗਲਤ FIR’ ‘ਨਹੀਂ ਬਣਦਾ 295A ਦਾ ਮਾਮਲਾ’

Yoga ਵਾਲੀ ਜ਼ਨਾਨੀ’ਤੇ SGPC ਦਾ ਵੱਡਾ ਬਿਆਨ, ‘ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਅਰਚਨਾ’

ਯੋਗਾ ਗਰਲ ਨੂੰ ਲੈ ਕੇ SGPC ਦਾ ਵੱਡਾ ਬਿਆਨ। ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਅਰਚਨਾ- SGPC। ‘ਅਰਚਨਾ ਨੇ ਕਿਹਾ ਸਿੱਖ ਉਸ ਨੂੰ ਮਾਰਨ ਤੇ ਰੇਪ ਦੀ ਧਮਕੀ ਦੇ ਰਹੇ’। ਕੋਈ ਵੀ ਸਿੱਖ ਅਜਿਹਾ ਨਹੀਂ ਕਹਿ ਸਕਦਾ-SGPC। ‘ਜੇਕਰ ਕਿਸੇ ਨੇ ਅਜਿਹਾ ਕਿਹਾ ਤਾਂ ਉਸ ਖਿਲਾਫ਼ ਕਰਾਂਗੇ ਸ਼ਿਕਾਇਤ’। ਅਰਚਨਾ ਮੱਥਾ ਟੇਕਣ ਨਹੀਂ, ਫੋਟੋ ਖਿਚਾਉਣ ਆਈ ਸੀ-SGPC

ਲਿੰਕ ਕੋਮਿੰਟ ਵਿਚ

ਜਿਸ ਦਿਨ ਤੋਂ ਫੈਸ਼ਨ ਡਿਜ਼ਾਇਨਰ ਗੁਜਰਾਤੀ ਕੁੜੀ ਅਰਚਨਾ ਮਕਵਾਨਾ ਦਰਬਾਰ ਸਾਹਿਬ ਪ੍ਰਕਰਮਾ ਵਿਚ ਯੋਗਾ ਕਰਨ ਦੀਆਂ ਤਸਵੀਰਾਂ ਖਿੱਚਕੇ ਪੋਸਟ ਕੀਤੀਆਂ ਹਨ ਉਸ ਦਿਨ ਤੋਂ ਇਕ ਬਹੁਤ ਸਾਰਥਿਕ ਵਿਚਾਰਧਾਰਿਕ ਚਰਚਾ ਸ਼ੁਰੂ ਹੋਈ ਹੈ, ਇਹ ਰੁਕਣੀ ਨਹੀਂ ਚਾਹੀਦੀ।

ਸਿੱਖਾਂ ਨੂੰ ਹਿੰਦੂਤਵ ਦਾ ਹਿੱਸਾ ਮੰਨਣ ਵਾਲਿਆਂ ਨੇ ਸੋਸ਼ਲ ਮੀਡੀਆ ਤੇ ਇਹ ਚਿੱਤਰ ਪੋਸਟ ਕਰਕੇ ਦੱਸਿਆ ਹੈ ਕਿ ਕਿਸੇ ਵੇਲੇ ਦਰਬਾਰ ਸਾਹਿਬ ਦੀ ਹਦੂਦ ਵਿਚ ਯੋਗਾ ਹੁੰਦਾ ਰਿਹਾ ਹੈ ਉਹ ਸਬੂਤ ਵਜੋਂ ਇਹ ਚਿੱਤਰ ਪੋਸਟ ਕਰ ਰਹੇ ਹਨ। ਸਿੱਖ ਸਮਝ ਵਾਲੇ ਬਹੁਤ ਆਦਮੀ ਇਸ ਚਿੱਤਰ ਨੂੰ ਝੂਠਾ ਅਤੇ ਗੁੰਮਰਾਹਕੁਨ ਕਹਿ ਰਹੇ ਹਨ। ਆਓ ਆਪਾਂ ਵਿਚਾਰ ਕਰੀਏ ਕਿ ਸੱਚ ਕੀ ਹੈ ?

ਇਹ ਚਿੱਤਰ ਬਿਲਕੁਲ ਝੂਠਾ ਜਾਂ ਗਲਤ ਨਹੀਂ ਹੈ। ਇਹ ਚਿੱਤਰ 19ਵੀਂ ਸਦੀ ਦੇ ਦੂਜੇ ਅੱਧ ਵਿਚ ਭਾਰਤੀ ਚਿੱਤਰਕਾਰ ਬਿਸ਼ਨ ਸਿੰਘ ਦਾ ਬਣਾਇਆ ਹੋਇਆ ਹੈ ਇਸ ਚਿੱਤਰਕਾਰ ਦੀਆਂ ਬਣਾਈਆਂ ਹੋਰ ਤਸਵੀਰਾਂ ਵੀ ਪ੍ਰਚੱਲਤ ਹਨ। ਇਸ ਤਸਵੀਰ ਵਿਚ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਕਈ ਯੋਗੀਆਂ ਨੂੰ ਯੋਗ ਕਰਦੇ ਹੋਏ ਦਿਖਾਇਆ ਗਿਆ ਹੈ। ਕਈ ਯਾਤਰੀਆਂ ਨੂੰ ਸੂਰਜ ਨਮਸਕਾਰ ਕਰਦੇ ਹੋਏ , ਬ੍ਰਾਹਮਣਾਂ ਨੂੰ ਪੰਚਾਂਗ ਲਿਖਦੇ , ਯਾਤਰੀਆਂ ਨੂੰ ਤਿਲਕ ਲਾਉਂਦੇ ਹੋਏ ਵੇਖ ਦਿਖਾਇਆ ਗਿਆ ਹੈ, ਇਕ ਬ੍ਰਹਮਣ ਸੰਖ ਪੂਰ ਰਿਹਾ ਹੈ।

ਇਹ ਚਿੱਤਰ ਉਸ ਸਮੇਂ ਦਾ ਸੱਚ ਹੈ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵੀ ਮੂਰਤੀਆਂ ਸਥਾਪਿਤ ਹੋ ਚੁੱਕੀਆਂ ਸਨ। ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਹੱਥੋ ਨਿੱਕਲ ਚੁੱਕਿਆ ਸੀ। ਭਾਈ ਕਾਹਨ ਸਿੰਘ ਦੇ ਕਥਨ ਅਨੁਸਾਰ ਗੁਰਦਵਾਰਿਆਂ ਵਿਚ ਟੱਲ ਖੜਕਾਉਣੇ, ਆਰਤੀਆਂ ਕਰਨੀਆਂ ਯਾਨੀ ਕਿ ਸੱਭ ਸਨਾਤਨੀ ਮਤ ਵਾਲੇ ਕਰਮ ਸ਼ੁਰੂ ਹੋ ਗਏ ਸਨ। ਦਰਬਾਰ ਸਾਹਿਬ ਦੀਆਂ ਪੌੜੀਆਂ ਤੇ ਪ੍ਰਕਰਮਾ ਵਿਚ ਅਨੇਕ ਬ੍ਰਾਹਮਣ ਡਕੌਤ ਤੇ ਭਾਟੜੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲੈ ਕੇ ਬੈਠਦੇ ਸਨ ਤੇ ਹਰ ਯਾਤਰੀ ਪਾਸੋਂ ਕੌਡੀ, ਦਮੜੀ, ਧੇਲਾ ਜਾਂ ਪੈਸਾ ਮੂਰਤੀ ਦੇ ਨਾਂ ਉਤੇ ਹੋਰਨਾਂ ਹਿੰਦੂ ਤੀਰਥਾਂ ਵਾਂਗ ਉਗਰਾਹੁੰਦੇ ਸਨ। ਲਾਚੀ ਬੇਰੀ ਦੇ ਸਾਹਮਣੇ ਪ੍ਰਕਰਮਾ ਦੇ ਇਕ ਕਮਰੇ ਵਿਚ ਬਹੁ-ਭੁਜਾਂ ਵਾਲੀ ਇਕ ਹਿੰਦੂ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਜਿਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਨੰਗੇ ਪੈਰੀਂ ਬੜੀ ਅਧੀਨਗੀ ਨਾਲ ਖੜ੍ਹੇ ਵਿਖਾਇਆ ਗਿਆ ਸੀ।

ਸਿੰਘ ਸਭਾ ਲਹਿਰ ਦੇ ਅਸਰ ਹੇਠ ਇਸ ਸਿੱਖ ਵਿਰੋਧੀ ਰੀਤ ਵਿਰੁੱਧ ਆਵਾਜ਼ ਉੱਠਣ ਲੱਗੀ। ਸਿੰਘ ਸਭੀਏ, ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ, ਗਿਆਨੀ ਹੀਰਾ ਸਿੰਘ ਦਰਦ ਨੇ ਇਸ ਬਾਰੇ ਸਿੱਖਾਂ ਵਿਚ ਇਕ ਲਹਿਰ ਸ਼ੁਰੂ ਕੀਤੀ। ਦੂਕੇ ਪਾਸੇ ਹਿੰਦੂਆਂ ਨੇ ਵੀ ਸ਼ਾਰਾ ਸਾਰਾ ਜੋਰ ਲਾ ਕੇ ਦਰਬਾਰ ਸਾਹਿਬ ਨੂੰ ਹਿੰਦੂ ਮੰਦਰ ਵਾਂਗ ਚਲਾਉਣ ਦੀ ਮੁਹਿਮ ਚਲਾ ਲਈ ਸੀ। ਵੱਡਾ ਝਗੜਾ ਸ਼ੁਰੂ ਹੋ ਗਿਆ ਸੀ ਜਦੋਂ ਇਹ ਝਗੜਾ ਵਧਦਾ-ਵਧਦਾ ਅੰਗਰੇਜ਼ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ। ਡਿਪਟੀ ਕਮਿਸ਼ਨਰ ਨੇ ਪ੍ਰਕਰਮਾਂ ਵਿਚੋਂ ਮੂਰਤੀਆਂ ਵਿਚੋਂ ਚੁੱਕਣ ਦਾ ਹੁਕਮ ਦੇ ਦਿੱਤਾ। ਖੇਮ ਸਿੰਘ ਬੇਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗਦੈਲਾ ਲਾ ਕੇ ਬੈਠਦਾ ਸੀ, ਪ੍ਰੋ. ਗੁਰਮੁੱਖ ਸਿੰਘ ਨੇ ਉਸ ਦੇ ਹੇਠੋਂ ਗਦੈਲਾ ਖਿੱਚ ਕੇ ਸਰੋਵਰ ਵਿਚ ਸੁੱਟ ਦਿੱਤਾ। ਤਕੜਾ ਝਗੜਾ ਹੋਇਆ ।

ਹਿੰਦੂਆਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਮੂਰਤੀਆਂ ਚੁੱਕਣ ਦਾ ਜ਼ਬਰਦਸਤ ਵਿਰੋਧ ਕੀਤਾ। ਆਰੀਆ ਸਮਾਜੀ ਭਾਵੇਂ ਮੂਰਤੀ ਪੂਜਾ ਦਾ ਵਿਰੋਧੀ ਸਨ ਪਰ ਦਰਬਾਰ ਸਾਹਿਬ ਤੋਂ ਮੂਰਤੀਆਂ ਚੁੱਕਣ ਦੀ ਉਸ ਨੂੰ ਬਹੁਤ ਤਕਲੀਫ਼ ਹੋਈ। ਆਰੀਆ ਸਮਾਜੀਆਂ ਨੇ 13 ਹਜ਼ਾਰ ਦਸਤਖ਼ਤ ਕਰਾ ਕੇ ਸਰਕਾਰ ਨੂੰ ਇਕ ਪਟੀਸ਼ਨ ਭੇਜ ਕੇ ਹਿੰਦੂ ਮੂਰਤੀਆਂ ਮੁੜ ਹਰਿਮੰਦਰ ਸਾਹਿਬ ਵਿਚ ਰੱਖਣ ਦੀ ਫ਼ਰਿਆਦ ਕੀਤੀ।

ਜਦੋਂ ਹਿੰਦੂਆਂ ਵੀ ਕੋਈ ਵਾਹ ਨਾ ਗਈ ਤਾਂ ਉਨ੍ਹਾਂ ਨੇ ਦਰਬਾਰ ਸਾਹਿਬ ਵਿਚੋਂ ਚੁਕਵਾਈਆਂ ਗਈਆਂ ਮੂਰਤੀਆਂ ਦਰਬਾਰ ਸਾਹਿਬ ਦੀ ਸ਼ਕਲ ਦਾ ਇਕ ਹੋਰ ਮੰਦਰ ਬਣਾਕੇ ਉਸ ਵਿਚ ਰੱਖ ਦਿੱਤੀਆਂ ਇਹ ਮੰਦਰ ਦਾ ਨਾਮ ਹੁਣ ਦੁਰਗਿਆਣਾ ਮੰਦਰ ਹੈ। ਇੱਥੋਂ ਹੀ ਇਕ ਹੋਰ ਸਿੱਖ ਲਹਿਰ ਚੱਲੀ ਜਿਸ ਵਿਚੋ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਸੋ ਬਿਸ਼ਨ ਸਿੰਘ ਦਾ ਬਣਾਇਆ ਇਹ ਚਿੱਤਰ ਬਿਲਕੁਲ ਸਹੀ ਹੈ ਸਾਨੂੰ ਇਹ ਹਿੰਮਤ ਦਿੰਦਾ ਹੈ ਕਿ ਅਸੀਂ ਕਿਨੇ ਔਖੇ ਸਮਿਆਂ ਵਿਚੋਂ ਲੰਘੇ ਹਾਂ। ਇਸ ਚਿੱਤਰ ਨੂੰ ਝੂਠਾ ਆਖਕੇ ਨਿੰਦਣ ਦੀ ਥਾਂ ਹਰ ਸਿੱਖ ਇਸ ਦਾ ਪ੍ਰਚਾਰ ਕਰੇ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਸੱਚਾਈ ਕੀ ਹੈ। -ਗੁਰਸੇਵਕ ਸਿੰਘ ਧੌਲਾ (ਸਿੱਖ ਰਵਿਊ ਪੰਨਾ)

ਹਿੰਦੂਤਵੀ ਅਜਗਰ ਮੁੱਢ ਗ਼ਫ਼ਲਤ ਦੀ ਨੀਂਦ ਸੌਂ ਰਹੀ ਸਿੱਖ ਕੌਮ ਨੂੰ ਵਿਦਵਾਨ/ਬੁੱਧੀਜੀਵੀ ਅੰਦਰੋਂ ਤੇ ਬਾਹਰੋਂ ਹੋ ਰਹੇ ਸੂਖਮ ਹਮਲਿਆਂ ਤੋਂ ਲਿਖ-ਬੋਲ ਕੇ ਜਾਣੂੰ ਕਰਵਾਉਂਦੇ ਰਹਿੰਦੇ ਹਨ ਪਰ ਕੌਮ ਗੰਭੀਰਤਾ ਨਾਲ ਲੈੰਦੀ ਨਹੀਂ ਪਰ ਜਦੋਂ ਕੋਈ ਆਣ ਕੇ ਸਿਰ ਵਿੱਚ ਸਿੱਧੀ ਡਾਂਗ ਮਾਰਦਾ, ਫਿਰ ਜਾਗ ਖੁੱਲ੍ਹਦੀ।
ਦਰਬਾਰ ਸਾਹਿਬ ਦੀ ਪਰਕਰਮਾ ‘ਚ ਯੋਗਾ ਕਰਨ ਵਾਲੀ ਘਟਨਾ ਬਹੁਤਿਆਂ ਸੁੱਤਿਆਂ ਦੇ ਡਾਂਗ ਵਾਂਗ ਵੱਜੀ ਹੈ ਤੇ ਉਹ ਵੀ ਬੋਲਦੇ ਦਿਸ ਰਹੇ ਨੇ, ਜੋ ਅਕਸਰ ਘੇਸਲ ਵੱਟਣ ਵਿੱਚ ਭਲਾਈ ਸਮਝਦੇ ਹਨ।
ਕੌਮ ਨੂੰ ਚੁਣੌਤੀਆਂ ਹੀ ਚੰਡ ਕੇ ਰੱਖਦੀਆਂ। ਆਉਣ ਦਿਓ। ਜਗਾਓ ਸਾਨੂੰ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ