Breaking News

Watch: What happened after Kuldeep Yadav slapped Rinku Singh on the field ਕੁਲਦੀਪ ਯਾਦਵ ਨੇ IPL ਮੈਚ ਪਿੱਛੋਂ ਰਿੰਕੂ ਸਿੰਘ ਨੂੰ ਥੱਪੜ ਮਾਰਿਆ? ਦੇਖੋ ਕੀ ਹੋਇਆ

Watch: What happened after Kuldeep Yadav slapped Rinku Singh on the field

ਕੁਲਦੀਪ ਯਾਦਵ ਕੈਮਰੇ ਵਿੱਚ ਰਿੰਕੂ ਸਿੰਘ ਨੂੰ ਥੱਪੜ ਮਾਰਦਾ ਹੋਇਆ ਕੈਦ, ਉਹ ਵੀ ਇੱਕ ਨਹੀਂ, ਸਗੋਂ ਦੋ ਵਾਰ; ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਈਰਲ ਹੋਈ ਵੀਡੀਓ ਤੇ ਪ੍ਰਸੰਸਕਾਂ ਵੱਲੋਂ ਗੁੱਸਾ ਜ਼ਾਹਰ

 

 

 

 

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਖੇਡੇ ਗਏ ਇਕ ਮੈਚ ਤੋਂ ਬਾਅਦ ਦਿੱਲੀ ਦਾ ਕੁਲਦੀਪ ਯਾਦਵ, ਕੇਕੇਆਰ ਦੇ ਰਿੰਕੂ ਸਿੰਘ ਨੂੰ ਥੱਪੜ ਮਾਰਦਿਆਂ ਕੈਮਰੇ ਵਿੱਚ ਕੈਦ ਹੋ ਗਿਆ ਸੀ। ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਅਜਿਹਾ ਇਕ ਵਾਰ ਨਹੀਂ, ਸਗੋਂ ਦੋ ਵਾਰ ਕੀਤਾ।

ਵੀਡੀਓ, ਜੋ ਤੇਜ਼ੀ ਨਾਲ ਵਾਇਰਲ ਹੋ ਗਈ ਵਿਚ ਕੁਲਦੀਪ ਅਤੇ ਰਿੰਕੂ ਨੂੰ ਦੂਜੇ ਖਿਡਾਰੀਆਂ ਨਾਲ ਇੱਕ ਹਲਕੇ-ਫੁਲਕੇ ਪਲ ਸਾਂਝੇ ਕਰਦਿਆਂ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਮਾਹੌਲ ਉਦੋਂ ਬਦਲ ਗਿਆ ਜਦੋਂ ਕੁਲਦੀਪ ਨੇ ਅਚਾਨਕ ਰਿੰਕੂ ਨੂੰ ਥੱਪੜ ਮਾਰਿਆ ਜੋ ਅਸਲ ਵਿਚ ਇਕ ਹਾਸੇ-ਠੱਠੇ ਵਾਲਾ ਮਾਮਲਾ ਜਾਪਦਾ ਸੀ।

 

 

 

ਦੂਜੇ ਪਾਸੇ ਰਿੰਕੂ ਇਸ ਤੋਂ ਸਪੱਸ਼ਟ ਤੌਰ ‘ਤੇ ਹੈਰਾਨ ਸੀ ਤੇ ਉਸ ਨੇ ਇੱਕ ਗੰਭੀਰ ਭਾਵ ਨਾਲ ਜਵਾਬ ਦਿੱਤਾ ਅਤੇ ਕੁਲਦੀਪ ਨਾਲ ਸਖ਼ਤ ਲਹਿਜ਼ੇ ਵਿਚ ਗੱਲਬਾਤ ਕੀਤੀ। ਕਲਿੱਪ ਵਿੱਚ ਕੋਈ ਆਡੀਓ ਨਾ ਹੋਣ ਕਰਕੇ, ਇਹ ਸਾਫ਼ ਨਹੀਂ ਹੋ ਸਕਿਆ ਕਿ ਦੋਵਾਂ ਨੇ ਇਕ-ਦੂਜੇ ਨੂੰ ਕੀ ਆਖਿਆ, ਪਰ ਇਸ ਘਟਨਾ ਨੇ ਪ੍ਰਸ਼ੰਸਕਾਂ ਵਿੱਚ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਦਿੱਤਾ।

ਇੰਟਰਨੈੱਟ ਵਰਤੋਂਕਾਰਾਂ ਨੇ ਇਸ ਸਬੰਧੀ ਕੁਲਦੀਪ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕੁਝ ਨੇ ਤਾਂ ਬੀਸੀਸੀਆਈ ਤੋਂ ਕੁਲਦੀਪ ਦੀ ਮੁਅੱਤਲੀ ਦੀ ਮੰਗ ਕੀਤੀ ਹੈ।

 

 

 

 

 

ਪਹਿਲਾਂ ਮੈਚ ਵਿਚ ਕੇਕੇਆਰ ਨੇ ਡੀਸੀ ਨੂੰ 14 ਦੌੜਾਂ ਨਾਲ ਹਰਾ ਕੇ ਆਪਣੀਆਂ ਪਲੇਅ-ਆਫ ਵਿਚ ਪੁੱਜਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ।

ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਗਕ੍ਰਿਸ਼ ਰਘੂਵੰਸ਼ੀ (44) ਅਤੇ ਰਿੰਕੂ ਸਿੰਘ ਦੇ ਠੋਸ ਯੋਗਦਾਨ ਦੀ ਬਦੌਲਤ 9 ਵਿਕਟਾਂ ‘ਤੇ 204 ਦੌੜਾਂ ਦਾ ਸਕੋਰ ਬਣਾਇਆ। ਫਾਫ ਡੂ ਪਲੇਸਿਸ ਦੇ ਸੰਘਰਸ਼ਪੂਰਨ 62, ਅਕਸ਼ਰ ਪਟੇਲ ਦੇ 43 ਅਤੇ ਵਿਪ੍ਰਜ ਨਿਗਮ ਦੀਆਂ ਤੇਜ਼ 38 ਦੌੜਾਂ ਦੇ ਬਾਵਜੂਦ, ਦਿੱਲੀ 9 ਵਿਕਟਾਂ ‘ਤੇ 190 ਦੌੜਾਂ ਹੀ ਬਣਾ ਸਕੀ।

 

 

 

 

ਕੇਕੇਆਰ ਲਈ ਸੁਨੀਲ ਨਾਰਾਇਣ ਨੇ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂ ਕਿ ਮਿਸ਼ੇਲ ਸਟਾਰਕ ਨੇ 43 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਕਸ਼ਰ ਅਤੇ ਵਿਪ੍ਰਜ ਨੇ ਦੋ-ਦੋ ਵਿਕਟਾਂ ਲਈਆਂ।

Check Also

Bollywood News : ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਟੁੱਟਿਆ ਦੁੱਖਾਂ ਦਾ ਪਹਾੜ

Breaking: Rani Mukerji Loses Her Mother Krishna Mukerji at 75—Family Issues Emotional Statement Breaking: Bollywood …