Trump Issues Tariff Warning to India Over Russian Oil Trade
US President Donald Trump has warned India of potential tariff increases if it doesn’t assist in addressing the “Russian oil issue,” amid ongoing tensions from the Russia-Ukraine conflict. He praised PM Modi but emphasized the need for cooperation.

ਅਮਰੀਕੀ ਰਾਸ਼ਟਰਪਤੀ ਨੇ ਭਾਰਤ ਵੱਲੋਂ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਣ ’ਤੇ ਹੋਰ ਟੈਰਿਫ ਲਾੳੁਣ ਦੀ ਚਿਤਾਵਨੀ ਦਿੱਤੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਣ ’ਤੇ ਟੈਕਸ ਵਧਾਉਣ ਬਾਰੇ ਭਾਰਤ ਨੂੰ ਇੱਕ ਹੋਰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਸਨ ਕਿ ਭਾਰਤ ਵਲੋਂ ਰੂਸ ਤੋਂ ਤੇਲ ਖਰੀਦਣ ’ਤੇ ਉਹ (ਟਰੰਪ) ਖੁਸ਼ ਨਹੀਂ ਹਨ।
ਉਨ੍ਹਾਂ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਲਈ ਰੂਸੀ ਤੇਲ ਦੀ ਦਰਾਮਦ ਦੇ ਮੁੱਦੇ ’ਤੇ ਅਮਰੀਕਾ ਨੂੰ ਖੁਸ਼ ਰੱਖਣਾ ਅਹਿਮ ਹੈ। ਨਰਿੰਦਰ ਮੋਦੀ ਬਹੁਤ ਚੰਗੇ ਹਨ।

ਟਰੰਪ ਨੇ ਕਿਹਾ, ‘ਉਹ ਜਾਣਦਾ ਸੀ ਕਿ ਮੈਂ ਖੁਸ਼ ਨਹੀਂ ਸੀ। ਮੈਨੂੰ ਖੁਸ਼ ਕਰਨਾ ਮਹੱਤਵਪੂਰਨ ਸੀ। ਉਹ ਵਪਾਰ ਕਰਦੇ ਹਨ ਅਤੇ ਅਸੀਂ ਉਨ੍ਹਾਂ ’ਤੇ ਬਹੁਤ ਜਲਦੀ ਟੈਰਿਫ ਵਧਾ ਸਕਦੇ ਹਾਂ।’
ਵੈਨੇਜ਼ੁਏਲਾ ’ਤੇ ਅਮਰੀਕੀ ਹਮਲੇ ਨੇ ਤੇਲ ਦੇ ਮੁੱਦੇ ਨੂੰ ਇੱਕ ਵਾਰ ਫਿਰ ਭੂ-ਰਾਜਨੀਤੀ ਦਾ ਮਾਮਲਾ ਸਾਹਮਣੇ ਲਿਆ ਦਿੱਤਾ ਹੈ। ਵੈਨੇਜ਼ੁਏਲਾ ਕੋਲ ਵੱਡੇ ਪੱਧਰ ’ਤੇ ਤੇਲ ਦੇ ਭੰਡਾਰ ਹਨ, ਜੋ 303 ਬਿਲੀਅਨ ਬੈਰਲ ਤੋਂ ਵੱਧ ਹੈ ਜੋ ਉਨ੍ਹਾਂ ਨੂੰ ਦੁਨੀਆ ਦੀ ਵੱਡੀ ਤੇਲ ਸ਼ਕਤੀ ਬਣਾਉਂਦੇ ਹਨ। ਹਾਲਾਂਕਿ, ਉਨ੍ਹਾਂ ਦਾ ਤੇਲ ਉਤਪਾਦਨ ਘੱਟ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਭਾਰਤ ਨੂੰ ਕਈ ਵਾਰ ਟੈਕਸ ਵਧਾਉਣ ਦੀ ਚਿਤਾਵਨੀ ਦਿੱਤੀ ਗਈ ਹੈ।