Breaking News

Canada – ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰ ਇੰਡੀਆ ਨੂੰ ਦਿੱਤੀ ਚਿਤਾਵਨੀ

Canada –

ਏਅਰ ਇੰਡੀਆ ਦਾ ਸ਼ਰਾਬੀ ਪਾਇਲਟ ਵੈਨਕੂਵਰ ‘ਚ ਲਾਹਿਆ

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰ ਇੰਡੀਆ ਨੂੰ ਦਿੱਤੀ ਚਿਤਾਵਨੀ

 

 

 

 

 

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰ ਇੰਡੀਆ ਨੂੰ ਦਿੱਤੀ ਚਿਤਾਵਨੀ
ਡਿਊਟੀ ਦੌਰਾਨ ਪਾਇਲਟ ਸ਼ਰਾਬ ਦਾ ਸੇਵਨ ਨਾ ਕਰੇ

 

ਜੇਕਰ ਸ਼ਰਾਬ ਨਿਯਮਾਂ ਦੀ ਉਲੰਘਣਾ ਹੋਈ ਤਾਂ ਉਡਾਣ ਪ੍ਰਵਾਨਗੀ ਹੋਵੇਗੀ ਰੱਦ

ਪਿਛਲੇ ਹਫਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ‘ਤੇ ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਉਡਾਣ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਬਾਅਦ ਕੈਨੇਡਾ ਦੀ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰਲਾਈਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਸ਼ਰਾਬ ਦੇ ਸੇਵਨ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਨੂੰ ਆਪਣੀ ਉਡਾਣ ਦੇ ਅਧਿਕਾਰ ਗੁਆਉਣੇ ਪੈ ਸਕਦੇ ਹਨ। ਟਰਾਂਸਪੋਰਟ ਕੈਨੇਡਾ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ 23 ਦਸੰਬਰ ਨੂੰ ਵਾਪਰੀ ਸੀ ਅਤੇ ਉਹ ਉਚਿਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਏਅਰ ਇੰਡੀਆ ਅਤੇ ਭਾਰਤੀ ਹਵਾਬਾਜ਼ੀ ਅਧਿਕਾਰੀਆਂ ਨਾਲ ਸੰਪਰਕ ਕਰੇਗਾ।

 

 

 

 

ਰਾਇਲ ਕੈਨੇਡੀਅਨ ਮਾਊਂਟਡ ਪੁਲੀਸ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਏਅਰਲਾਈਨ ਦੇ ਇੱਕ ਕਰੂ ਮੈਂਬਰ ਬਾਰੇ ਮਿਲੀ ਚਿੰਤਾਜਨਕ ਰਿਪੋਰਟ ਤੋਂ ਬਾਅਦ ਕੀਤੀ ਗਈ ਹੈ। ਪੁਲੀਸ ਮੁਤਾਬਕ ਜਾਂਚ ਜਾਰੀ ਹੈ ਅਤੇ ਫਿਲਹਾਲ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ। ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਇਲਟ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਰੋਜ਼ਾਨਾ ਉਡਾਣ ਦੀ ਤਿਆਰੀ ਕਰ ਰਿਹਾ ਸੀ,ਜੋ ਕਿ ਕਈ ਘੰਟੇ ਦੀ ਦੇਰੀ ਤੋਂ ਬਾਅਦ ਸੁਰੱਖਿਅਤ ਰਵਾਨਾ ਹੋਈ।

 

 

 

 

 

 

 

ਫਲਾਈਟ ਟ੍ਰੈਕਿੰਗ ਵੈੱਬਸਾਈਟ ‘ਫਲਾਈਟ-ਰਾਡਾਰ 24’ ਅਨੁਸਾਰ 23 ਦਸੰਬਰ ਦੀ ਇਹ ਫਲਾਈਟ ਦੁਪਹਿਰ 3 ਵਜੇ ਰਵਾਨਾ ਹੋਣੀ ਸੀ ਪਰ ਇਹ ਰਾਤ 10:02 ਵਜੇ ਤੱਕ ਰਵਾਨਾ ਨਹੀਂ ਹੋ ਸਕੀ। ਏਅਰ ਇੰਡੀਆ ਨੇ ਇਸ ‘ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਟਰਾਂਸਪੋਰਟ ਕੈਨੇਡਾ ਨੇ ਸਪੱਸ਼ਟ ਕੀਤਾ ਕਿ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਕੋਲ ਏਅਰ ਇੰਡੀਆ ਦੀ ਰੈਗੂਲੇਟਰੀ ਨਿਗਰਾਨੀ ਦੀ ਮੁੱਖ ਜ਼ਿੰਮੇਵਾਰੀ ਹੈ,ਪਰ ਕੈਨੇਡੀਅਨ ਨਿਯਮਾਂ ਅਨੁਸਾਰ ਪਾਇਲਟ ਜਾਂ ਕਰੂ ਮੈਂਬਰ ਸ਼ਰਾਬ ਪੀਣ ਦੇ 12 ਘੰਟਿਆਂ ਦੇ ਅੰਦਰ ਡਿਊਟੀ ਨਹੀਂ ਕਰ ਸਕਦੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ‘ਤੇ ਏਅਰਲਾਈਨ ਦੇ ਕੈਨੇਡੀਅਨ ਹਵਾਬਾਜ਼ੀ ਦਸਤਾਵੇਜ਼ ਰੱਦ ਕੀਤੇ ਜਾ ਸਕਦੇ ਹਨ ਅਤੇ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Check Also

Canada ’ਚ ਗਰਭਵਤੀ ਔਰਤ ਲਈ ਮਸੀਹਾ ਬਣ ਕੇ ਉਭਰਿਆ ਪੰਜਾਬੀ ਕੈਬ ਡਰਾਈਵਰ

Canada ’ਚ ਗਰਭਵਤੀ ਔਰਤ ਲਈ ਮਸੀਹਾ ਬਣ ਕੇ ਉਭਰਿਆ ਪੰਜਾਬੀ ਕੈਬ ਡਰਾਈਵਰ     ਇਹ …