Breaking News

SAD News: 26 ਸਾਲਾ ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ‘ਚ ਫੈਮਿਲੀ ਨੂੰ ਲੈ ਲਿਖੀ ਵੱਡੀ ਗੱਲ…

SAD News: 26 ਸਾਲਾ ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ‘ਚ ਫੈਮਿਲੀ ਨੂੰ ਲੈ ਲਿਖੀ ਵੱਡੀ ਗੱਲ…

ਦਰਅਸਲ, ਕੰਨੜ ਅਤੇ ਤਾਮਿਲ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਨੰਦਨੀ ਸੀ.ਐੱਮ. ਦੀ ਮੌਤ ਦੀ ਖਬਰ ਨੇ ਪੂਰੀ ਇੰਡਸਟਰੀ ਨੂੰ ਸਦਮੇ ਵਿੱਚ ਪਾ ਦਿੱਤਾ ਹੈ। 26 ਸਾਲਾ ਅਦਾਕਾਰਾ ਨੇ ਬੈਂਗਲੁਰੂ ਦੇ ਕੇਂਗੇਰੀ ਸਥਿਤ ਆਪਣੇ ਪੀ.ਜੀ. (Paying Guest) ਕਮਰੇ ਵਿੱਚ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਰੋਤਾਂ ਅਨੁਸਾਰ ਇਹ ਘਟਨਾ 29 ਦਸੰਬਰ 2025 ਦੀ ਤੜਕੇ ਵਾਪਰੀ।

ਸੁਸਾਈਡ ਨੋਟ ‘ਚ ਵੱਡੇ ਖੁਲਾਸੇ ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਅਦਾਕਾਰਾ ਨੇ ਆਪਣੀ ਮੌਤ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਨੰਦਨੀ ਨੇ ਲਿਖਿਆ ਕਿ ਉਹ ਮਾਨਸਿਕ ਤਣਾਅ ਅਤੇ ਡਿਪਰੈਸ਼ਨ ਨਾਲ ਜੂਝ ਰਹੀ ਸੀ। ਸੁਸਾਈਡ ਨੋਟ ਅਨੁਸਾਰ, ਉਸ ‘ਤੇ ਪਰਿਵਾਰ ਵੱਲੋਂ ਵਿਆਹ ਕਰਨ ਅਤੇ ਸਰਕਾਰੀ ਨੌਕਰੀ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ, ਜਦੋਂ ਕਿ ਉਹ ਮਾਨਸਿਕ ਤੌਰ ‘ਤੇ ਇਸ ਲਈ ਤਿਆਰ ਨਹੀਂ ਸੀ।

ਅਦਾਕਾਰੀ ਦੇ ਸੁਪਨੇ ਅਤੇ ਪਰਿਵਾਰਕ ਮਤਭੇਦ ਜਾਣਕਾਰੀ ਮੁਤਾਬਕ ਨੰਦਨੀ ਮੂਲ ਰੂਪ ਵਿੱਚ ਬੇਲਾਰੀ ਦੀ ਰਹਿਣ ਵਾਲੀ ਸੀ ਅਤੇ ਉਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਕੇ ਅਦਾਕਾਰੀ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਸੀ। ਉਸਨੇ ਨੇ ‘ਜੀਵਾ ਹੂਵਾਗਿਦੇ’, ‘ਸੰਘਰਸ਼’ ਅਤੇ ‘ਗੌਰੀ’ ਵਰਗੇ ਪ੍ਰਸਿੱਧ ਸੀਰੀਅਲਾਂ ਵਿੱਚ ਕੰਮ ਕਰਕੇ ਆਪਣੀ ਪਛਾਣ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਉਸਨੂੰ ਤਰਸ ਦੇ ਅਧਾਰ ‘ਤੇ ਸਰਕਾਰੀ ਨੌਕਰੀ ਮਿਲ ਰਹੀ ਸੀ, ਪਰ ਉਸਨੇ ਅਦਾਕਾਰੀ ਜਾਰੀ ਰੱਖਣ ਲਈ ਇਸਨੂੰ ਠੁਕਰਾ ਦਿੱਤਾ, ਜਿਸ ਕਾਰਨ ਪਰਿਵਾਰ ਨਾਲ ਉਸਦੇ ਮਤਭੇਦ ਚੱਲ ਰਹੇ ਸਨ।

ਪੁਲਿਸ ਕਾਰਵਾਈ ਜਾਰੀ ਬੈਂਗਲੁਰੂ ਦੀ ਕੇਂਗੇਰੀ ਪੁਲਸ ਨੇ ਇਸ ਮਾਮਲੇ ਵਿੱਚ ਅਪ੍ਰਾਕ੍ਰਿਤਿਕ ਮੌਤ ਦਾ ਕੇਸ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਦੋਸਤਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਖੁਦਕੁਸ਼ੀ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Check Also

Abbotsford Police – ਕਾਰੋਬਾਰ ‘ਤੇ ਗੋਲੀਆਂ ਚਲਾ ਕੇ ਭੱਜੇ ਸ਼ੱਕੀ ਹਮਲਾਵਰ ਨੂੰ ਐਬਸਫੋਰਡ ਪੁਲਿਸ ਨੇ ਦਬੋਚ ਲਿਆ

Police say 22-year-old Gursewak Singh has been charged in connection with an extortion-related shooting at …