Simar Doraha: ਸਿਮਰ ਦੋਰਾਹਾ ਨੇ ਕਰਨ ਦੱਤਾ ਨੂੰ ਦਿੱਤੀ ਚੇਤਾਵਨੀ, ਗਾਇਕ ਨੇ ਯੂਟਿਊਬਰ ਨੂੰ ਗਾਲ੍ਹਾਂ ਕੱਢ ਸੁਣਾਈਆਂ ਕਰਾਰੀਆਂ ਗੱਲਾਂ
Simar Doraha Youtuber Karan Dutta Fight: ਪੰਜਾਬੀ ਗਾਇਕ ਸਿਮਰ ਦੋਰਾਹਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਲੰਬੇ ਸਮੇਂ ਤੋਂ ਮਨੋਰੰਜਨ ਕਰਦਾ ਆ ਰਿਹਾ ਹੈ।
ਪੰਜਾਬੀ ਗਾਇਕ ਸਿਮਰ ਦੋਰਾਹਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਲੰਬੇ ਸਮੇਂ ਤੋਂ ਮਨੋਰੰਜਨ ਕਰਦਾ ਆ ਰਿਹਾ ਹੈ। ਪੰਜਾਬੀ ਗਾਇਕ ਦੇ ਖਿਲਾਫ ਇਨ੍ਹੀਂ ਦਿਨੀਂ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਦਰਅਸਲ, ਹਾਲ ਹੀ ਵਿੱਚ ਯੂਟਿਊਬਰ ਕਰਨ ਦੱਤਾ ਵੱਲੋਂ ਸਿਮਰ ਦੋਰਾਹਾ ਉੱਪਰ ਕਈ ਦੋਸ਼ ਲਗਾਏ ਗਏ ਸੀ। ਇਨ੍ਹਾਂ ਵਿੱਚ ਕਰਨ ਦੱਤਾ ਨੇ ਕਿਹਾ ਕਿ ਸਿਮਰ ਦੋਰਾਹਾ ਇੱਕ ਗਾਇਕ ਹੋਣ ਦੇ ਨਾਲ ਕੁੜੀਆਂ ਨੂੰ ਮੈਸਜ ਕਰਦਾ ਹੈ ਅਤੇ ਮਿਲਣ ਲਈ ਬੁਲਾਉਂਦਾ ਹੈ, ਇਹੀ ਨਹੀਂ ਯੂਟਿਊਬਰ ਨੇ ਕਿਹਾ ਕਿ ਗਾਇਕ ਕੁੜੀਆਂ ਕੋਲੋਂ ਪੈਸਿਆਂ ਦੀ ਵੀ ਮੰਗ ਕਰਦਾ ਹੈ। ਹਾਲਾਂਕਿ ਪੰਜਾਬੀ ਗਾਇਕ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਗਿਆ। ਇਸਦੇ ਨਾਲ ਹੀ ਸਿਮਰ ਵੱਲੋਂ ਇੱਕ ਪੋਸਟ ਸਾਂਝੀ ਕਰ ਕਰਨ ਦੱਤਾ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਗਈ, ਕਿ ਬਾਅਦ ਵਿੱਚ ਮੇਰੇ ਖਿਲਾਫ ਅਜਿਹਾ ਕੁਝ ਵੀ ਪੋਸਟ ਨਾਲ ਕਰੇ।
ਦਰਅਸਲ, ਪੰਜਾਬੀ ਗਾਇਕ ਸਿਮਰ ਦੋਰਾਹਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ। ਜਿਸ ਨੂੰ ਸ਼ੇਅਰ ਕਰ ਸਿਮਰ ਨੇ ਕਿਹਾ ਕਿ ਕਰਨ ਦੱਤਾ ਹੁਣ ਇਹ ਆਖਰੀ ਜਵਾਬ ਆ, ਸੋਸ਼ਲ ਮੀਡੀਆ ਤੇ ਹੁਣ ਜੇ ਕੁਝ ਵੀ ਮੈਥੋ ਬਿਨ੍ਹਾਂ ਪੁੱਛੇ ਅਪਲੋਡ ਕੀਤਾ ਮੇਰੇ ਖਿਲਾਫ ਫਿਰ ਮੈਂ ਦੱਸ ਹੀ ਦਿੱਤਾ ਤੈਨੂੰ ਪੋਸਟ ਵਿੱਚ ਵੀ ਮੈਂ ਕਲਾਕਾਰ ਕਿੰਨਾ ਕ ਆ ਤੇ ਪਾਗਲ ਕਿੰਨਾ ਕ… ਤੇ ਇੱਕ ਕੰਮ ਹੋਰ ਆਪਣੀਆਂ ਭੈਣਾਂ ਨੂੰ ਕਹਿ ਮੈਨੂੰ ਬਲੌਕ ਕਰ ਦੇਣ ਨਾ ਮੇਰੇ ਗਾਣੇ ਸੁਣਨ ਨਾ ਮੈਨੂੰ ਮੈਸਜ ਕਰਨ ਕਿਉਂਕਿ… ਵੇਖੋ ਪੰਜਾਬੀ ਗਾਇਕ ਦੀ ਇਹ ਪੋਸਟ…
ਹਾਲਾਂਕਿ ਕਰਨ ਦੱਤਾ ਵੱਲੋਂ ਇਹ ਕਿਹਾ ਗਿਆ ਕਿ ਉਸਨੇ ਉਹ ਹੀ ਵਿਖਾਇਆ ਜੋ ਸੱਚ ਹੈ। ਦੱਸ ਦੇਈਏ ਕਿ ਇਸ ਤੋਂ ਬਾਅਦ ਯੂਟਿਊਬਰ ਵੱਲੋਂ ਆਪਣੀ ਪੋਸਟ ਵੀ ਡਿਲੀਟ ਕਰ ਦਿੱਤੀ ਗਈ। ਹਾਲਾਂਕਿ ਹੁਣ ਉਸਦੇ ਇੰਸਟਾਗ੍ਰਾਮ ਉੱਪਰ ਕੋਈ ਵੀ ਅਜਿਹੀ ਪੋਸਟ ਨਹੀਂ ਵਿਖਾਈ ਦਿੱਤੀ।
ਜਾਣਕਾਰੀ ਲਈ ਦੱਸ ਦੇਈਏ ਕਿ ਸਿਮਰ ਦੋਰਾਹਾ ਆਪਣੇ ਗੀਤਾਂ ਦੇ ਨਾਲ-ਨਾਲ ਢਾਬੇ ‘ਤੇ ਗੁੰਡਾਗਰਦੀ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਰਿਹਾ। ਉਸ ਦੌਰਾਨ ਗਾਇਕ ਉੱਪਰ ਢਾਬਾ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗੇ ਸੀ। ਇਸ ਦੇ ਨਾਲ ਹੀ ਉਸ ਨੇ ਢਾਬੇ ਵਾਲਿਆ ਦਾ ਸਮਾਨ ਵੀ ਗੁੱਸੇ ‘ਚ ਖਿਲਾਰ ਦਿੱਤਾ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਜਿਸਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ ਸੀ।