New Zealand – ਨਿਊਜ਼ੀਲੈਂਡ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਮਿਲੇਗਾ ਲੰਬੇ ਸਮੇਂ ਦਾ ਵਰਕ ਵੀਜ਼ਾ
ਨਿਯਮਾਂ ਨੂੰ ਸੌਖਾਲਾ ਕੀਤਾ; ਹਫਤੇ ਵਿਚ 20 ਘੰਟੇ ਤੋਂ ਵੱਧ ਕੰਮ ਕਰ ਸਕਣਗੇ ਭਾਰਤੀ ਵਿਦਿਆਰਥੀ; 5,000 ਪੇਸ਼ੇਵਰਾਂ ਨੂੰ ਹੋਵੇਗਾ ਲਾਭ
ਨਿਊਜ਼ੀਲੈਂਡ ਨੇ ਆਪਣੇ ਵਰਕ ਵੀਜ਼ਾ ਨਿਯਮਾਂ ਨੂੰ ਸੌਖਾਲਾ ਕਰਦਿਆਂ ਭਾਰਤ ਨਾਲ ਵਪਾਰ ਮੁਕਤ ਸਮਝੌਤੇ ’ਤੇ ਹਸਤਾਖਰ ਕੀਤੇ ਹਨ ਜਿਸ ਵਿੱਚ ਭਾਰਤੀ ਵਿਦਿਆਰਥੀਆਂ ਲਈ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਸੀਮਾ ਨਹੀਂ ਹੋਵੇਗੀ। ਨਿਊਜ਼ੀਲੈਂਡ ਨੇ ਭਾਰਤ ਨਾਲ ਵਪਾਰ ਸਮਝੌਤੇ ਤਹਿਤ ਆਪਣੇ ਨਿਯਮਾਂ ਨੂੰ ਸੌਖਾਲਾ ਕੀਤਾ ਹੈ ਜਿਸ ਨਾਲ ਭਾਰਤੀ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਦੇ ਲੰਬੇ ਸਮੇਂ ਲਈ ਵਰਕ ਵੀਜ਼ਾ ਪ੍ਰਾਪਤ ਕਰ ਸਕਣਗੇ।
ਇਸ ਵਰਗ ਵਿਚ ਯੋਗਾ ਇੰਸਟਰੱਕਟਰ ਅਤੇ ਸ਼ੈੱਫ ਸਮੇਤ 5,000 ਭਾਰਤੀ ਪੇਸ਼ੇਵਰਾਂ ਨੂੰ ਨਿਊਜ਼ੀਲੈਂਡ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਦੋਵਾਂ ਦੇਸ਼ਾਂ ਨੇ ਅੱਜ FTA ਤਹਿਤ ਦੂਜਾ ਸਮਝੌਤਾ ਸਹੀਬੰਦ ਕੀਤਾ। ਇਸ ’ਤੇ ਲਗਪਗ 7-8 ਮਹੀਨਿਆਂ ਵਿੱਚ ਦਸਤਖਤ ਕੀਤੇ ਜਾਣ ਅਤੇ ਇਸ ਦੇ ਲਾਗੂ ਹੋਣ ਦੀ ਉਮੀਦ ਹੈ।
ਕੇਂਦਰੀ ਕੈਬਨਿਟ ਨੇ ਪਿਛਲੇ ਹਫ਼ਤੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਸਮਝੌਤੇ ਨੂੰ ਨਿਊਜ਼ੀਲੈਂਡ ਦੀ ਸੰਸਦ ਤੋਂ ਵੀ ਪ੍ਰਵਾਨਗੀ ਦੀ ਲੋੜ ਹੈ। ਸਮਝੌਤੇ ਅਨੁਸਾਰ ਨਿਊਜ਼ੀਲੈਂਡ ਨੇ ਪਹਿਲੀ ਵਾਰ ਕਿਸੇ ਵੀ ਦੇਸ਼ ਨਾਲ ਵਿਦਿਆਰਥੀ ਨਿਯਮਾਂ ਅਤੇ ਪੜ੍ਹਾਈ ਤੋਂ ਬਾਅਦ ਵਰਕ ਵੀਜ਼ਾ ਸਬੰਧੀ ਸਮਝੌਤੇ ’ਤੇ ਹਸਤਾਖਰ ਕੀਤੇ ਹਨ ਜਿਸ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟ ਵੱਧ ਜਾਣਗੇ।
ਇਸ ਤਹਿਤ ਜਿਹੜੇ ਵਿਦਿਆਰਥੀ ਪੜ੍ਹਾਈ ਲਈ ਨਿਊਜ਼ੀਲੈਂਡ ਜਾਣਗੇ ਤੇ ਉਹ ਡਿਗਰੀ ਕੋਰਸ ਕਰਨਗੇ ਤਾਂ ਹੁਣ ਉਹ ਦੋ ਸਾਲਾਂ ਦੇ ਵਰਕ ਵੀਜ਼ੇ ਲਈ ਯੋਗ ਹੋਣਗੇ।