Breaking News

Canada – ਕੈਨੇਡਾ ‘ਚ ਲਿਬਰਲ ਚੌਥੀ ਵਾਰ ਸਰਕਾਰ ਬਣਾਉਣਗੇ

Canada – ਕੈਨੇਡਾ ‘ਚ ਲਿਬਰਲ ਚੌਥੀ ਵਾਰ ਸਰਕਾਰ ਬਣਾਉਣਗੇ

-ਕੈਨੇਡਾ ‘ਚ ਲਿਬਰਲ ਚੌਥੀ ਵਾਰ ਸਰਕਾਰ ਬਣਾਉਣਗੇ

-ਦੋਵਾਂ ਪਾਰਟੀਆਂ ‘ਚੋਂ 20 ਸਿੱਖ ਜਿੱਤ ਕੇ ਸੰਸਦ ‘ਚ ਪੁੱਜੇ

-ਸੰਸਦ ‘ਚ ਪੁੱਜਣ ਲਈ ਹਾਰੇ ਹੋਏ ਪੌਲੀਏਵ ਹੋਰ ਸੀਟ ਤੋਂ ਚੋਣ ਲੜਨਗੇ

-ਟਰੂਡੋ ਤੇ ਜਗਮੀਤ ਸਿੰਘ ਦਾ ਅਹਿਸਾਨਮੰਦ ਰਹੇਗਾ ਸਿੱਖ ਭਾਈਚਾਰਾ

-ਮਾਰਕ ਕਾਰਨੇ “ਆਪਣੀਆਂ ਸ਼ਰਤਾਂ” ‘ਤੇ ਅਮਰੀਕਾ ਨਾਲ ਗੱਲਬਾਤ ਕਰਨਗੇ

ਚੋਣਾਂ ਲਾਗੇ ਕਰਕੇ ਕਦੇ ਕਹਿ ਨਹੀਂ ਹੋਇਆ ਕਿ ਲਿਬਰਲਾਂ ਦੀ ਹਮਾਇਤ ਲੱਗੂ ਪਰ ਅੱਜ ਸਮਾਂ ਹੈ, ਟਰੂਡੋ ਸਾਹਿਬ ਗੈਰਤਮੰਦ ਸਿੱਖ ਤੁਹਾਡੇ ਸਦਾ ਅਹਿਸਾਨਮੰਦ ਰਹਿਣਗੇ, ਤੁਸੀਂ ਸਿੱਖਾਂ ਲਈ ਠੋਕ ਕੇ ਖੜ੍ਹੇ। ਗੈਰਤਮੰਦ ਸਿੱਖ ਤੁਹਾਡੇ ਸਟੈਂਡ ਬਾਰੇ ਆਪਣੀਆਂ ਨਸਲਾਂ ਨੂੰ ਦੱਸਦੇ ਰਹਿਣਗੇ ਕਿ ਜਦ ਦੁਸ਼ਮਣ ਕੈਨੇਡਾ ‘ਚ ਸਿਰ ਚੜ੍ਹ ਆਇਆ ਸੀ ਤਾਂ ਮਰਦ ਦੇ ਬੱਚੇ ਟਰੂਡੋ ਨੇ ਆਪਣਾ ਸਭ ਕੁਝ ਦਾਅ ਉੱਤੇ ਲਾ ਕੇ ਸਿੱਖਾਂ ਦੀ ਬਾਂਹ ਫੜੀ ਸੀ।

ਕੈਨੇਡੀਅਨ ਚੋਣਾਂ 2025:

-ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਮਾਰਕ ਕਾਰਨੇ 168 ਸੀਟਾਂ ਨਾਲ ਘੱਟਗਿਣਤੀ ਸਰਕਾਰ ਦੇ ਪ੍ਰਧਾਨ ਮੰਤਰੀ ਬਣਨਗੇ। 7 ਸੀਟਾਂ ਨਾਲ ਸੱਤਾ ਦਾ ਤਵਾਜ਼ਨ ਐਨਡੀਪੀ ਕੋਲ ਰਹਿਣ ਦੀ ਆਸ ਹੈ। ਬਹੁਸੰਮਤੀ ਵਾਸਤੇ 172 ਸੀਟਾਂ ਦੀ ਲੋੜ ਹੈ।

-ਕੰਜ਼ਰਵਟਿਵ ਆਗੂ ਪੀਅਰ ਪੌਲੀਏਵ, ਐਨਡੀਪੀ ਆਗੂ ਜਗਮੀਤ ਸਿੰਘ ਤੇ ਪੀਪਲਜ਼ ਪਾਰਟੀ ਦੇ ਆਗੂ ਮੈਕਸੀਮ ਬਰਨੀਏ ਆਪਣੀ ਖੁਦ ਦੀ ਸੀਟ ਵੀ ਹਾਰ ਗਏ। ਗਰੀਨ ਪਾਰਟੀ ਦੇ ਦੋ ਮੁੱਖ ਆਗੂ ਹਨ, ਇੱਕ ਜਿੱਤ ਗਏ, ਦੂਜੇ ਹਾਰ ਗਏ।

-ਸਰਵੇਖਣਾਂ ਮੁਤਾਬਕ ਨਤੀਜੇ ਨਹੀਂ ਆਏ।

-ਦੋ ਦਰਜਨ ਦੇ ਕਰੀਬ ਪੰਜਾਬੀ ਉਮੀਦਵਾਰ ਲਿਬਰਲ ਤੇ ਕੰਜ਼ਰਵਟਿਵ ਪਾਰਟੀ ‘ਚੋਂ ਚੋਣ ਜਿੱਤ ਗਏ ਹਨ। ਨਾਲ ਤਸਵੀਰਾਂ ‘ਚ ਵੇਰਵਾ ਦੇਖੋ।

-ਸਿੱਖ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬੀਸੀ ਤੇ ਓਂਟਾਰੀਓ ਦੇ ਸਿੱਖ ਬਹੁਗਿਣਤੀ ਇਲਾਕਿਆਂ ‘ਚੋਂ ਲਿਬਰਲ ਵਧੇਰੇ ਜਿੱਤੇ ਹਨ, ਜਿਸਨੂੰ ਲਿਬਰਲ ਦੇ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ ਵੱਲੋਂ ਸਿੱਖਾਂ ਵਾਸਤੇ ਮਾਰੇ ਹਾਅ ਦੇ ਨਾਅਰੇ ਦਾ ਅਹਿਸਾਨ ਮੰਨਣ ਵਜੋਂ ਦੇਖਿਆ ਜਾਵੇਗਾ, ਵਰਨਾ ਕਈ ਥਾਂ ਲਿਬਰਲ ਉਮੀਦਵਾਰ ਹਾਰ ਜਾਂਦੇ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਧੰਨਵਾਦ ਜਗਮੀਤ ਸਿੰਘ !
46 ਸਾਲਾ ਜਗਮੀਤ ਸਿੰਘ ਨੇ ਅੱਠ ਸਾਲ ਤੋਂ ਵੱਧ ਸਮੇਂ ਤੱਕ NDP ਦੇ ਆਗੂ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਹੈ।

ਜਦੋਂ ਤੋਂ ਜਗਮੀਤ ਸਿੰਘ NDP ਦੇ ਆਗੂ ਬਣੇ, ਉਹ ਅਣਸੁਣਿਆਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦਾ ਰਿਹਾ। ਉਹ ਕਾਮਿਆਂ, ਘੱਟਗਿਣਤੀਆਂ, ਨਸਲੀ ਸਮੂਹਾਂ ਅਤੇ ਦੁਨੀਆਂ ਭਰ ਵਿੱਚ ਪੀੜਤ ਲੋਕਾਂ ਦੀ ਆਵਾਜ਼ ਬਣਦਾ ਰਿਹਾ।

ਬਜ਼ੁਰਗਾਂ ਲਈ ਦੰਦਾਂ ਦੇ ਮੁਫਤ ਇਲਾਜ (ਡੈਂਟਲ ਕੇਅਰ) ਤੋਂ ਲੈ ਕੇ ਆਮ ਲੋਕਾਂ ਵਾਸਤੇ ਇਲਾਜ ਅਤੇ ਦਵਾਈਆ (ਫਾਰਮਾਕੇਅਰ) ਤੱਕ, ਉਸਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਈ, ਜਿਸ ਕਾਰਨ ਲੋਕ ਮੋਅ ਸਹੋਤਾ ਵਾਂਗ (ਬਜ਼ੁਰਗਾਂ ਲਈ ਮੁਫਤ ਬੱਸ ਪਾਸ ਦਿੱਤੇ ਸਨ) ਜਗਮੀਤ ਸਿੰਘ ਨੂੰ ਲੰਮਾ ਸਮਾਂ ਯਾਦ ਰੱਖਣਗੇ।

ਉਹ ਭਾਰਤੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ, ਵਿਦੇਸ਼ੀ ਦਖਲਅੰਦਾਜ਼ੀ, 1984 ਅਤੇ ਮਨੁੱਖੀ ਅਧਿਕਾਰਾਂ ਵਰਗੇ ਮਾਮਲਿਆਂ ‘ਤੇ ਹਮੇਸ਼ਾ ਸਾਫ਼ ਤੇ ਦਲੇਰੀ ਨਾਲ ਗੱਲ ਕਰਦਾ ਰਿਹਾ।

ਇਹੀ ਕਾਰਨ ਹੈ ਕਿ ਉਸ ਨੂੰ ਕੈਨੇਡਾ ਵਿੱਚ ਸੱਜੇ-ਪੱਖੀਆਂ ਵਲੋਂ ਨਸਲੀ ਟਿੱਪਣੀਆਂ ਅਤੇ ਭਾਰਤ ਦੇ ਹਿੰਦੂਤਵ ਮੀਡੀਏ ਵਲੋਂ ਧਾਰਮਿਕ ਨਫਰਤ ਦਾ ਸਾਹਮਣਾ ਕਰਨਾ ਪਿਆ। ਹਿੰਦੂਤਵੀ ਝੁੰਡ, ਜੋ ਪੱਛਮੀ ਦੇਸ਼ਾਂ ਵਿੱਚ ਕਿਸੇ ਵੀ ਹਿੰਦੂ ਦੇ ਅਹੁਦੇ ’ਤੇ ਪਹੁੰਚਣ ਦੀ ਖੁਸ਼ੀ ਮਨਾਉਂਦੇ ਹਨ, ਉਹ ਇਹ ਸਹਿ ਨਹੀਂ ਸਕੇ ਕਿ ਇੱਕ ਸਿੱਖ ਕੈਨੇਡਾ ਦੇ ਸਰਵਉੱਚ ਆਗੂਆਂ ਵਿੱਚੋਂ ਇੱਕ ਬਣ ਗਿਆ।

ਜਗਮੀਤ ਸਿੰਘ ਭਾਵੇਂ ਚੋਣ ਹਾਰ ਗਿਆ, ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ ਉਮੀਦ ਕਰਦਾ ਹਾਂ ਕਿ ਉਹ ਅਗਲੇ ਸਮੇਂ ਵਿੱਚ, ਕਿਸੇ ਹੋਰ ਰੂਪ ਵਿੱਚ ਹਮੇਸ਼ਾ ਪੀੜਤਾਂ ਅਤੇ ਘੱਟਗਿਣਤੀਆਂ ਲਈ ਆਵਾਜ਼ ਚੁੱਕਦਾ ਰਹੇਗਾ।

ਕਈ ਵਾਰ ਓਹਦੀਆਂ ਕੁਝ ਕਾਰਵਾਈਆਂ ਮੈਨੂੰ ਪਸੰਦ ਨਹੀਂ ਸਨ ਹੁੰਦੀਆਂ, ਪਰ ਕਿਸੇ ਦੀ ਸ਼ਖਸੀਅਤ ਦਾ ਕੁੱਲ ਮੁਲਾਂਕਣ ਕਰਨ ਲਈ ਸਾਰੇ ਗੁਣ-ਔਗੁਣ ਵਾਚਣੇ ਪੈਂਦੇ, ਜਗਮੀਤ ਵਿੱਚ ਗੁਣ ਵੱਧ ਹਨ।
ਉਹ ਹਰ ਪਾਸੇ ਤੋਂ ਨਿਸ਼ਾਨੇ ‘ਤੇ ਸੀ। ਟਰੂਡੋ ਅਤੇ ਜਗਮੀਤ ਦੋਵਾਂ ਨੇ ਸਾਡੀ ਕੌਮ ਦੇ ਨਾਲ ਖੜ੍ਹਨ ਦੀ ਕੀਮਤ ਚੁਕਾਈ। ਇਤਿਹਾਸ ਉਨ੍ਹਾਂ ਦੀ ਦਿਲੋਂ ਸਿਫ਼ਤ ਕਰੇਗਾ।

ਕਦੇ ਨਾ ਕਦੇ ਲੀਡਰਸ਼ਿਪ ਛੱਡਣੀ ਪੈਂਦੀ ਹੈ ਪਰ Jagmeet Singh! ਮੈਨੂੰ ਤੇਰੇ ‘ਤੇ ਬਹੁਤ ਮਾਣ ਹੈ ਸ਼ੇਰਾ। ਤੇਰੀਆਂ ਮਾਰੀਆਂ ਮੱਲਾਂ ਨੇ ਕਈਆਂ ਦੇ ਰਾਹ ਖੋਲ੍ਹੇ ਹਨ ਤੇ ਅੱਗੇ ਵੀ ਖੋਲ੍ਹਣੇ ਹਨ।
ਅਕਾਲ ਪੁਰਖ ਸਦਾ ਤੁਹਾਡੇ ਕੋੜਮੇ ਨੂੰ ਚੜ੍ਹਦੀ ਕਲਾ ਬਖਸ਼ੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

India NSA Ajit Doval Speaks To Chinese FM Wang Y – ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਅਜੀਤ ਡੋਵਾਲ ਨਾਲ ਗੱਲਬਾਤ

India NSA Ajit Doval Speaks To Chinese FM Wang Y       ਚੀਨ ਦੇ …