Breaking News

Punjabi Actress – ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…

Punjabi Actress – ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…

ਪੰਜਾਬ ਵਿੱਚ ਲਗਾਤਾਰ ਪਿਛਲੇ ਕੁੱਝ ਦਿਨਾਂ ਤੋਂ ਸੰਘਣੇ ਕੋਹਰੇ ਤੇ ਧੁੰਦ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਜਿਸ ਕਰਕੇ ਪਿਛਲੇ ਦੋ ਦਿਨਾਂ ਤੋਂ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੇ ਵਿੱਚ ਪੰਜਾਬੀ ਅਦਾਕਾਰਾ ਵੀ ਐਕਸੀਡੈਂਟ ਦੀ ਸ਼ਿਕਾਰ ਹੋ ਗਈ।

 

 

 

ਜ਼ੀਰੋ ਵਿਜ਼ੀਬਿਲਟੀ ਕਰਕੇ ਵਾਪਰਿਆ ਹਾਦਸਾ

ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ। ਹਾਦਸੇ ਦੀ ਵਜ੍ਹਾ ਜ਼ੀਰੋ ਵਿਜ਼ੀਬਿਲਟੀ, ਅਰਥਾਤ ਸੰਘਣਾ ਕੋਹਰਾ ਦੱਸੀ ਜਾ ਰਹੀ ਹੈ। ਇਸ ਘਟਨਾ ਬਾਰੇ ਜਾਣਕਾਰੀ ਖੁਦ ਰਾਜ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ। ਕੋਹਰੇ ਕਾਰਨ ਉਨ੍ਹਾਂ ਦੀ ਕਾਰ ਇੱਕ ਬੱਸ ਨਾਲ ਟਕਰਾ ਗਈ।

 

 

 

 

ਅਦਾਕਾਰਾ ਨੇ ਲੋਕਾਂ ਨੂੰ ਕੀਤਾ ਖਾਸ ਅਪੀਲ

ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ, “ਕੋਹਰਾ ਬਹੁਤ ਜ਼ਿਆਦਾ ਹੋ ਗਿਆ ਹੈ, ਇਸ ਲਈ ਜੇ ਬਹੁਤ ਜ਼ਰੂਰੀ ਹੋਵੇ ਤਾਂ ਹੀ ਬਾਹਰ ਨਿਕਲੋ। ਰਾਤ ਦੇ ਸਮੇਂ ਯਾਤਰਾ ਤੋਂ ਬਚਣਾ ਚਾਹੀਦਾ ਹੈ। ਸਾਡੀ ਮਜ਼ਬੂਰੀ ਸੀ ਕਿ ਸ਼ੂਟ ਤੋਂ ਵਾਪਸ ਆਉਣਾ ਪਿਆ, ਕਿਉਂਕਿ ਅਗਲੇ ਦਿਨ ਵੀ ਸ਼ੂਟ ਸੀ। ਪਰ ਕੋਹਰਾ ਇੰਨਾ ਜ਼ਿਆਦਾ ਸੀ ਕਿ ਬਿਲਕੁਲ ਜ਼ੀਰੋ ਵਿਜ਼ੀਬਿਲਟੀ ਸੀ ਅਤੇ ਸਾਡੇ ਨਾਲ ਹਾਦਸਾ ਹੋ ਗਿਆ। ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਬਚ ਗਏ। ਵਾਹਿਗੁਰੂ ਜੀ ਹਮੇਸ਼ਾ ਸਭ ‘ਤੇ ਮੇਹਰ ਕਰਨ…”

 

 

 

 

ਦੱਸ ਦਈਏ ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਪੰਜਾਬੀ ਫਿਲਮ ਇੰਡਸਟਰੀ ਦੇ ਨਾਮੀ ਅਦਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਦਾਣਾ-ਪਾਣੀ, ਚੰਡੀਗੜ੍ਹ ਵਾਲੇ, ਯਾਰ ਮੇਰਾ ਤਿੱਤਲੀਆਂ, ਕਿਸਮਤ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦੇ ਵਿੱਚ ਕੰਮ ਕੀਤਾ ਹੈ। ਰਾਜ ਧਾਲੀਵਾਲ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਜ਼ਿੰਦਗੀ ਦੇ ਖੁਸ਼ੀ ਵਾਲਾ ਪਲ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ। ਇਹ ਵਿਆਹ ਕਾਫੀ ਸੁਰਖ਼ੀਆਂ ਵਿੱਚ ਰਿਹਾ, ਜਿਸ ਦਾ ਇੱਕ ਵੱਡਾ ਕਾਰਨ ਵਿਆਹ ਦੀ ਸਾਦਗੀ ਸੀ।

Check Also

Mohali – ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਕਾਤਲਾਂ ਦੀ ਹੋਈ ਪਛਾਣ

Mohali – ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਕਾਤਲਾਂ ਦੀ ਹੋਈ …