Breaking News

ED attaches assets of Yuvraj Singh, Sonu Sood -ਯੁਵਰਾਜ ਸਿੰਘ ਤੇ ਸੋਨੂੰ ਸੂਦ ਸਣੇ ਕਈ ਵੱਡੇ ਸਿਤਾਰਿਆਂ ”ਤੇ ED ਦਾ ਐਕਸ਼ਨ! ਕਰੋੜਾਂ ਦੀ ਜਾਇਦਾਦ ਜ਼ਬਤ

ED attaches assets of Yuvraj Singh, Sonu Sood

ਯੁਵਰਾਜ ਸਿੰਘ ਤੇ ਸੋਨੂੰ ਸੂਦ ਸਣੇ ਕਈ ਵੱਡੇ ਸਿਤਾਰਿਆਂ ”ਤੇ ED ਦਾ ਐਕਸ਼ਨ! ਕਰੋੜਾਂ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 1x ਬੈਟ (1x Bet) ਸੱਟੇਬਾਜ਼ੀ ਐਪ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਕਈ ਦਿੱਗਜ ਖਿਡਾਰੀਆਂ ਤੇ ਬਾਲੀਵੁੱਡ ਸਿਤਾਰਿਆਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਕਾਰਵਾਈ ਦੀ ਲਪੇਟ ਵਿੱਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਰੌਬਿਨ ਉਥੱਪਾ ਅਤੇ ਅਦਾਕਾਰ ਸੋਨੂ ਸੂਦ ਸਣੇ ਕਈ ਹੋਰ ਪ੍ਰਮੁੱਖ ਹਸਤੀਆਂ ਆਈਆਂ ਹਨ।

ਕਿਸ ਸਿਤਾਰੇ ਦੀ ਕਿੰਨੀ ਜਾਇਦਾਦ ਹੋਈ ਜ਼ਬਤ?
ਸੂਤਰਾਂ ਅਨੁਸਾਰ, ਈ.ਡੀ. ਨੇ ਇਸ ਮਾਮਲੇ ਵਿੱਚ ਕੁੱਲ 7.93 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਵੇਰਵੇ ਇਸ ਪ੍ਰਕਾਰ ਹਨ:
• ਯੁਵਰਾਜ ਸਿੰਘ: 2.5 ਕਰੋੜ ਰੁਪਏ ਦੀ ਜਾਇਦਾਦ।
• ਉਰਵਸ਼ੀ ਰੌਤੇਲਾ: 2.02 ਕਰੋੜ ਰੁਪਏ ਦੀ ਜਾਇਦਾਦ (ਇਹ ਜਾਇਦਾਦ ਉਨ੍ਹਾਂ ਦੀ ਮਾਤਾ ਦੇ ਨਾਂ ‘ਤੇ ਸੀ)।
• ਨੇਹਾ ਸ਼ਰਮਾ: 1.26 ਕਰੋੜ ਰੁਪਏ ਦੀ ਜਾਇਦਾਦ।
• ਸੋਨੂ ਸੂਦ: 1 ਕਰੋੜ ਰੁਪਏ ਦੀ ਜਾਇਦਾਦ।
• ਰੌਬਿਨ ਉਥੱਪਾ: 8.26 ਲੱਖ ਰੁਪਏ ਦੀ ਜਾਇਦਾਦ।
• ਮਿਮੀ ਚੱਕਰਵਰਤੀ: 59 ਲੱਖ ਰੁਪਏ ਦੀ ਜਾਇਦਾਦ।
• ਅੰਕੁਸ਼ ਹਜ਼ਾਰਾ: 47.20 ਲੱਖ ਰੁਪਏ ਦੀ ਜਾਇਦਾਦ।

ਹੁਣ ਤੱਕ ਦੀ ਕੁੱਲ ਕਾਰਵਾਈ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਐਪ ਮਾਮਲੇ ਵਿੱਚ ਕਿਸੇ ਵੱਡੇ ਨਾਂ ‘ਤੇ ਕਾਰਵਾਈ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਈ.ਡੀ. ਨੇ ਕ੍ਰਿਕਟਰ ਸ਼ਿਖਰ ਧਵਨ ਦੀ 4.55 ਕਰੋੜ ਰੁਪਏ ਅਤੇ ਸੁਰੇਸ਼ ਰੈਨਾ ਦੀ 6.64 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਈ.ਡੀ. ਹੁਣ ਤੱਕ 1x ਬੈਟ ਮਾਮਲੇ ਵਿੱਚ ਕੁੱਲ 19.07 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ ਅਤੇ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।

Check Also

Rana Balachauria Kabbadi Player – ਰਾਣਾ ਬਲਾਚੌਰ ਨੂੰ ਗੋ/ਲੀ/ਆਂ ਮਾ/ਰ.ਨ ਦੀ ਵੀਡੀਉ ਆਈ ਸਾਹਮਣੇ

Rana Balachauria Kabbadi Player & Promoter from Punjab’s Nawanshahr Unidentified miscreants opened fire during a …