Ludhiana – ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਦੇ ਦੋ ਗਰੁੱਪਾਂ ’ਚ ਹਿੰਸਕ ਝੜਪ; ਅਧਿਕਾਰੀ ’ਤੇ ਹਮਲਾ
ਸਮਝੌਤਾ ਕਰਵਾੳੁਣ ਗਿਆ ਜੇਲ੍ਹ ਸੁਪਰਡੈਂਟ ਜ਼ਖ਼ਮੀ; ਹਸਪਤਾਲ ’ਚ ਜ਼ੇਰੇ ਇਲਾਜ
ਲੁਧਿਆਣਾ ਦੀ ਤਾਜਪੁਰ ਰੋਡ ’ਤੇ ਸੈਂਟਰਲ ਜੇਲ੍ਹ ਵਿਚ ਅੱਜ ਰਾਤ ਅੱਠ ਵਜੇ ਦੇ ਕਰੀਬ ਕੈਦੀਆਂ ਦੇ ਦੋ ਗੁੱਟਾਂ ਦਰਮਿਆਨ ਤਕਰਾਰ ਤੋਂ ਬਾਅਦ ਹਿੰਸਕ ਝੜਪ ਹੋ ਗਈ।
ਇਸ ਤੋਂ ਬਾਅਦ ਜੇਲ੍ਹ ਦੇ ਸਟਾਫ ਨੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਸੱਦਿਆ ਤਾਂ ਕਿ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਜਾ ਸਕੇ ਪਰ ਜਦੋਂ ਜੇਲ੍ਹ ਸੁਪਰਡੈਂਟ ਗੱਲਬਾਤ ਕਰਨ ਗਏ ਤਾਂ ਕੈਦੀਆਂ ਦੀ ਇਕ ਧਿਰ ਨੇ ਉਨ੍ਹਾਂ ’ਤੇ ਹੀ ਹਮਲਾ ਕਰ ਦਿੱਤਾ, ਉਨ੍ਹਾਂ ਜੇਲ੍ਹ ਸੁਪਰਡੈਂਟ ਦੇ ਸਿਰ ’ਤੇ ਗੰਭੀਰ ਸੱਟ ਮਾਰੀ ਤੇ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਜੇਲ੍ਹ ਵਿਚ ਕੈਦੀਆਂ ਦੇ ਦੋ ਗਰੁੱਪਾਂ ਵਿਚ ਕਿਸੇ ਗੱਲ ਨਾਲ ਬੋਲ ਬੁਲਾਰਾ ਹੋ ਗਿਆ ਤੇ ਇਹ ਵਧਦਾ ਵਧਦਾ ਹੱਥੋਪਾਈ ’ਤੇ ਆ ਗਿਆ।
ਇਸ ਦੌਰਾਨ ਸਟਾਫ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੇ ਤੇ ਜੇਲ੍ਹ ਸੁਪਰਡੈਂਟ ਕੁਲਵੰਤ ਸਿੱਧੂ ਨੇ ਆ ਕੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਪਰ ਕੈਦੀਆਂ ਨੇ ਉਨ੍ਹਾਂ ’ਤੇ ਹੀ ਹਮਲਾ ਕਰ ਦਿੱਤਾ। ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਇਸ ਬਾਰੇ ਕੋਈ ਅਧਿਕਾਰੀ ਜਾਣਕਾਰੀ ਨਹੀਂ ਦੇ ਰਿਹਾ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਆਪਣੀ ਪੁਲੀਸ ਪਾਰਟੀ ਨਾਲ ਅੰਦਰ ਮਾਮਲੇ ਦੀ ਜਾਂਚ ਕਰ ਰਹੇ ਹਨ।
ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਨੇ ਪੁਲਿਸ ‘ਤੇ ਕੀਤਾ ਹਮਲਾ
ਜੇਲ੍ਹ ਚ ਪਹੁੰਚੀ ਪੁਲਿਸ ਹੀ ਪੁਲਿਸ, ਸੂਤਰਾਂ ਤੋਂ ਜਾਣਕਾਰੀ ਸੁਪਰੀਡੈਂਟ ਦੇ ਗੰਭੀਰ ਸੱਟਾਂ,