Breaking News – ਪੰਜਾਬ ‘ਚ ਜ਼ਿੰਮ ਜਾ ਰਹੇ ਇਕ ਹੋਰ ਨੌਜਵਾਨ ਦਾ ਕਤਲ ਗੱਡੀ ਵਾਲੇ ਨੇ ਘੇਰਾ ਪਾਕੇ ਛਾਤੀ ਕਰ’ਤੀ ਛਨਣੀ ਮੌਕੇ ਤੇ ਪੈ ਗਈਆਂ ਭਾਜੜਾਂ
ਵੱਡੀ ਖ਼ਬਰ : ਪੰਜਾਬ ‘ਚ ਜ਼ਿੰਮ ਜਾ ਰਹੇ ਇਕ ਹੋਰ ਨੌਜਵਾਨ ਦਾ ਕਤਲ ਗੱਡੀ ਵਾਲੇ ਨੇ ਘੇਰਾ ਪਾਕੇ ਛਾਤੀ ਕਰ’ਤੀ ਛਨਣੀ ਮੌਕੇ ਤੇ ਪੈ ਗਈਆਂ ਭਾਜੜਾਂ,
Hoshiarpur Murder : ਹੁਸ਼ਿਅਰਪੁਰ ‘ਚ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਿੰਮ ਜਾ ਰਿਹਾ ਸੀ ਨੌਜਵਾਨ
Hoshiarpur Murder : ਮ੍ਰਿਤਕ ਦੇ ਸਾਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਅਬਦੁਲ ‘ਤੇ ਗੋਲੀਬਾਰੀ ਹੋਣ ਬਾਰੇ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੇ ਅਤੇ ਅਬਦੁਲ ਨੂੰ ਐਕਟਿਵਾ ‘ਤੇ ਬਿਠਾ ਕੇ ਸਿਵਲ ਹਸਪਤਾਲ ਲੈ ਕੇ ਪਹੁੰਚੇ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ‘ਚ ਜਿੰਮ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 23 ਸਾਲਾ ਅਬਦੁਲ ਵੱਜੋਂ ਹੋਈ ਮ੍ਰਿਤਕ ਨੌਜਵਾਨ ਦੀ ਪਛਾਣ
ਪੰਜਾਬ ‘ਚ ਦਿਨ-ਦਿਹਾੜੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਮੋਹਾਲੀ ਦੇ ਸੋਹਾਣਾ ‘ਚ ਕਬੱਡੀ ਟੂਰਨਾਮੈਂਟ ‘ਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਨੂੰ ਅਜੇ ਇੱਕ ਦਿਨ ਨਹੀਂ ਹੋਇਆ ਕਿ ਹੁਸ਼ਿਆਰਪੁਰ ‘ਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕਸਬਾ ਹਰਿਆਣਾ ‘ਚ ਜਿੰਮ ਜਾ ਰਿਹਾ ਸੀ, ਦੌਰਾਨ ਇੱਕ ਕਾਰ ਸਵਾਰ ਨੇ ਪੁਲ ‘ਤੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਅਨੁਸਾਰ, 23 ਸਾਲਾ ਨੌਜਵਾਨ ਅਬਦੁਲ, ਜਿੰਮ ਨੂੰ ਆ ਰਿਹਾ ਸੀ ਤਾਂ ਜਦੋਂ ਹਰਿਆਣੇ ਤੋਂ ਪੁਲ ‘ਤੇ ਪਹੁੰਚਦਾ ਹੈ ਤਾਂ ਉੱਥੇ ਇੱਕ ਅਲਟੋ ਕਾਰ ਵਿੱਚ ਇੱਕ ਨੌਜਵਾਨ ਆਉਂਦਾ ਹੈ ਤਾਂ ਉਸ ਦੇ ਉੱਤੇ ਤਾਬੜਤੋੜ ਫਾਇਰਿੰਗ ਕਰ ਦਿੰਦਾ ਹੈ, ਜਿਸ ਵਿੱਚੋਂ ਚਾਰ ਤੋਂ ਪੰਜ ਗੋਲੀਆਂ ਅਬਦੁਲ ਦੇ ਲੱਗਦੀਆਂ ਹਨ ਤੇ ਜਦੋਂ ਉਸਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਹੈ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਦੱਸ ਦਈਏ ਕਿ ਅਬਦੁਲ 23 ਸਾਲ ਦਾ ਨੌਜਵਾਨ ਸੀ, ਜੋ ਜਿੰਮ ਲਈ ਆਪਣੇ ਪਿੰਡ ਕੰਗਮਾਈ ਤੋਂ ਹਰਿਆਣੇ ਆਇਆ ਕਰਦਾ ਸੀ। ਮ੍ਰਿਤਕ ਦੇ ਸਾਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਅਬਦੁਲ ‘ਤੇ ਗੋਲੀਬਾਰੀ ਹੋਣ ਬਾਰੇ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੇ ਅਤੇ ਅਬਦੁਲ ਨੂੰ ਐਕਟਿਵਾ ‘ਤੇ ਬਿਠਾ ਕੇ ਸਿਵਲ ਹਸਪਤਾਲ ਲੈ ਕੇ ਪਹੁੰਚੇ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸ ਨੇ ਕਿਹਾ ਕਿ ਅਬਦੁਲ ਦੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣ ਨਹੀਂ ਨਹੀਂ ਸੀ ਅਤੇ ਨਾ ਹੀ ਉਸਨੂੰ ਕੋਈ ਧਮਕੀ ਕਾਲ ਆਈ ਸੀ।