Sonakshi Sinha And Her Mom Don’t Follow Each Other On Instagram, Redditors Wonder If The Reason Is Zaheer Iqbal
Days before her wedding with Zaheer, Sonakshi Sinha’s relationship with her family has been making headlines.
ਨਵੀਂ ਦਿੱਲੀ – ਸੋਨਾਕਸ਼ੀ ਸਿਨ੍ਹਾ ਦੇ ਵਿਆਹ ਬਾਰੇ ਪਹਿਲਾਂ ਪਿਤਾ ਸ਼ਤਰੂਘਨ ਸਿਨ੍ਹਾ ਤੇ ਫਿਰ ਭਰਾ ਲਵ ਅਤੇ ਮਾਮੇ ਦੇ ਬਿਆਨ ਨੇ ਇਹ ਸੰਕੇਤ ਦਿੱਤੇ ਕਿ ਉਹ ਸੋਨਾਕਸ਼ੀ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ।
ਉਹ ਲਗਾਤਾਰ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ਰਾਹੀਂ ਸੋਨਾਕਸ਼ੀ ‘ਤੇ ਤੰਜ ਕੱਸਦੇ ਨਜ਼ਰ ਆ ਰਹੇ ਹਨ।
ਸ਼ਤਰੂਘਨ ਨੇ ਹਾਲ ਹੀ ‘ਚ ਕਿਹਾ ਸੀ ਕਿ ਜੇਕਰ ਮੇਰੀ ਧੀ ਮੈਨੂੰ ਸੱਦਾ ਦੇਵੇਗੀ ਤਾਂ ਮੈਂ ਵਿਆਹ ‘ਚ ਜ਼ਰੂਰ ਸ਼ਾਮਲ ਹੋਵਾਂਗਾ ਪਰ ਭਰਾ ਲਵ ਨੇ ਸਾਫ ਕਿਹਾ ਸੀ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਧੀ ਸੋਨਾਕਸ਼ੀ ਦਾ ਜ਼ਹੀਰ ਨਾਲ ਵਿਆਹ ਸ਼ਾਇਦ ਸਿਨ੍ਹਾ ਪਰਿਵਾਰ ਨੂੰ ਮਨਜ਼ੂਰ ਨਹੀਂ ਹੈ। ਇਸ ਲਈ ਸੋਸ਼ਲ ਮੀਡੀਆ ਤੱਕ ਦੂਰੀ ਵਧ ਗਈ ਹੈ।
ਜਦੋਂ ਤੋਂ ਜ਼ਹੀਰ ਇਕਬਾਲ ਨਾਲ ਸੋਨਾਕਸ਼ੀ ਦੇ ਵਿਆਹ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਸਿਨ੍ਹਾ ਦਾ ਪੂਰਾ ਪਰਿਵਾਰ ਸੁਰਖੀਆਂ ‘ਚ ਹੈ।
ਕਿਹਾ ਜਾ ਰਿਹਾ ਹੈ ਕਿ ਸੋਨਾਕਸ਼ੀ ਦਾ ਪਰਿਵਾਰ ਇਸ ਫੈਸਲੇ ਨਾਲ ਸਹਿਮਤ ਨਹੀਂ ਹੈ। ਇਸ ਲਈ ਅਫਵਾਹਾਂ ਵਧ ਰਹੀਆਂ ਹਨ ਅਤੇ ਮਾਮਲਾ ਸੋਸ਼ਲ ਮੀਡੀਆ ਤੱਕ ਪਹੁੰਚ ਗਿਆ ਹੈ।
ਰੈੱਡਡਿਟ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੀ ਮਾਂ ਪੂਨਮ ਅਤੇ ਭਰਾ ਲਵ ਸਿਨ੍ਹਾ ਨੇ ਸੋਨਾਕਸ਼ੀ ਨੂੰ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ, ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਫੋਲੋ ਨਹੀਂ ਕਰਦੇ ਸਨ।
ਦਰਅਸਲ ਰੈੱਡਡਿਟ ‘ਤੇ ਇਕ ਪੋਸਟ ਵਾਇਰਲ ਹੋਈ ਹੈ, ਜਿਸ ਕਾਰਨ ਪ੍ਰਸ਼ੰਸਕ ਸੋਚ ਰਹੇ ਹਨ ਕਿ ਕੀ ਸੋਨਾਕਸ਼ੀ ਅਤੇ ਉਨ੍ਹਾਂ ਦੇ ਪਰਿਵਾਰ ਵਿਚਕਾਰ ਸਭ ਕੁਝ ਠੀਕ ਹੈ?
ਇਕ ਯੂਜ਼ਰ ਨੇ ਕਮੈਂਟ ਕੀਤਾ, ‘ਲੱਗਦਾ ਹੈ ਕਿ ਮਾਂ ਅਤੇ ਇਕ ਭਰਾ ਇਸ ਵਿਆਹ ਤੋਂ ਖੁਸ਼ ਨਹੀਂ ਹਨ।’ ਇਕ ਹੋਰ ਨੇ ਕਿਹਾ, ‘ਜੇਕਰ ਇਹ ਜਾਣਬੁੱਝ ਕੇ ਕੀਤਾ ਗਿਆ ਹੈ, ਤਾਂ ਇਹ ਦੁਖਦਾਈ ਹੈ। ਮੈਨੂੰ ਉਮੀਦ ਹੈ ਕਿ ਸੋਨਾਕਸ਼ੀ ਅਤੇ ਉਨ੍ਹਾਂ ਦੇ ਪ੍ਰੇਮੀ ਦਾ ਵਿਆਹ ਲੰਬਾ ਅਤੇ ਸੰਪੂਰਨ ਹੋਵੇਗਾ।’
Sonakshi Sinha has been hitting the headlines ever since reports of her marriage with boyfriend Zaheer Iqbal surfaced in the media. Days before her wedding with Zaheer, Sonakshi Sinha’s relationship with her family has been making headlines. Recently, it was reported that her father, actor-politician Shatrughan Sinha, who was initially upset with her marriage plans, has come around.
#Marriage #SinhaFamily #DistancedThemselves #ShatrughanSinha #Daughter #SonakshiSinha #ZaheerIqbal #Wedding