DSP ਬਬਨਦੀਪ ਸਿੰਘ ਨੂੰ ਕੀਤਾ ਸਸਪੈਂਡ ਪੰਜਾਬ ਦੇ DGP ਦੇ ਵੱਲੋਂ ਕੀਤਾ ਗਿਆ ਐਕਸ਼ਨ
Hoshiarpur News : ਪੰਜਾਬ ਪੁਲਿਸ ਨੇ ਵੱਡੀ ਕਰਵਾਈ ਕਰਦਿਆਂ DSP ਬਬਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਡੀਐਸਪੀ ਬਬਨਦੀਪ ਉੱਪਰ ਆਰੋਪ ਹਨ ਕਿ ਉਸਨੇ ਪਟਿਆਲਾ ਲਾਅ ਯੂਨੀਵਰਸਿਟੀ ਵਿੱਚ ਇੱਕ ਕੋਰਸ ਦੌਰਾਨ ਕਾਨੂੰਨ ਦੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਕੀਤਾ ਸੀ, ਜਿਸਦੀ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਸੀ।

ਇਸ ਦੌਰਾਨ ਪੜਤਾਲ ਕੀਤੀ ਗਈ ਤੇ ਪੜਤਾਲ ਵਿਚ ਸ਼ਿਕਾਇਤ ਸਹੀ ਪਾਈ ਗਈ ਕਿ 17 ਨਵੰਬਰ 2025 ਤੋਂ 22 ਨਵੰਬਰ 2025 ਤੱਕ ਉਕਤ ਯੂਨੀਵਰਸਿਟੀ ਵਿੱਚ ਇੱਕ ਕੋਰਸ ਦੌਰਾਨ ਇਹ ਝਗੜਾ ਹੋਇਆ ਸੀ।
ਜਾਣਕਾਰੀ ਅਨੁਸਾਰ ਡੀਐਸਪੀ ਬਬਨਦੀਪ ਨੂੰ ਕੁੱਝ ਦਿਨ ਹੀ ਜਲੰਧਰ ਤੋਂ ਹੁਸ਼ਿਆਰਪੁਰ ਤਬਦੀਲ ਕੀਤਾ ਗਿਆ ਸੀ ਪਰ ਹੁਣ ਡੀਜੀਪੀ ਦਫ਼ਤਰ ਤੋਂ ਜਾਰੀ ਪੱਤਰ ਮੁਤਾਬਕ ਡੀਐਸਪੀ ਬਬਨਦੀਪ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।