Cancelling about 2,000 visa appointments made by bots, zero tolerance for fraud: US: ਅਮਰੀਕਾ ਵੱਲੋਂ 2,000 ਵੀਜ਼ਾ ਅਪੌਂਇੰਟਮੈਂਟ ਰੱਦ
ਏਜੰਟਾਂ ਨੇ ਕੰਪਿਊਟਰ ਪ੍ਰੋਗਰਾਮ ਰਾਹੀਂ ਧੋਖਾਧੜੀ ਨਾਲ ਹਾਸਲ ਕੀਤੀਆਂ ਸਨ ਅਪੌਂਇੰਟਮੈਂਟ
ਨਵੀਂ ਦਿੱਲੀ, 27 ਮਾਰਚ
ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਬੋਟਸ (ਕੰਪਿਊਟਰ ਪ੍ਰੋਗਰਾਮ) ਰਾਹੀਂ ਹਾਸਲ ਕੀਤੀਆਂ ਗਈਆਂ ਲਗਪਗ 2,000 ਵੀਜ਼ਾ ਅਪੌਂਇੰਟਮੈਂਟਾਂ ਨੂੰ ਰੱਦ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਏਜੰਟਾਂ ਵੱਲੋਂ ਧੋਖੇ ਨਾਲ ਹਾਸਲ ਕੀਤੀਆਂ ਅਪੌਂਇੰਟਮੈਂਟ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਇਹ ਜਾਣਕਾਰੀ ਅਮਰੀਕੀ ਦੂਤਾਵਾਸ ਨੇ X ’ਤੇ ਇੱਕ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਹੈ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵੀਜ਼ਾ ਲਈ ਭਾਰਤ ਤੋਂ ਤਰੀਕ ਲੈਣ ਲਈ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਾਰਨ ਲੋਕ ਏਜੰਟਾਂ ਕੋਲ ਜਾਂਦੇ ਹਨ ਤੇ ਏਜੰਟ ਇਕ ਵਿਅਕਤੀ ਦੀ ਅਪੌਇੰਟਮੈਂਟ ਲੈਣ ਲਈ ਵੀਹ ਹਜ਼ਾਰ ਰੁਪਏ ਦੇ ਲਗਪਗ ਪੈਸੇ ਲੈਂਦੇ ਹਨ ਤੇ ਉਨ੍ਹਾਂ ਵਲੋਂ ਰੋਬੋਟ ਤੇ ਕੰਪਿਊਟਰੀ ਪ੍ਰੋਗਰਾਮ ਜ਼ਰੀਏ ਇਹ ਤਰੀਕਾਂ ਹਾਸਲ ਕੀਤੀਆਂ ਜਾਂਦੀਆਂ ਹਨ ਜਿਸ ਪ੍ਰਤੀ ਅਮਰੀਕਾ ਨੇ ਸਖਤੀ ਕੀਤੀ ਹੈ।
Consular Team India is canceling about 2000 visa appointments made by bots. We have zero tolerance for agents and fixers that violate our scheduling policies.
Consular Team India is canceling about 2000 visa appointments made by bots. We have zero tolerance for agents and fixers that violate our scheduling policies. pic.twitter.com/ypakf99eCo
— U.S. Embassy India (@USAndIndia) March 26, 2025