Breaking News

Canada – ਕੈਨੇਡੀਅਨ ਚੋਣਾਂ ‘ਚ ਭਾਰਤੀ ਦਖਲਅੰਦਾਜ਼ੀ ਹਾਲੇ ਮੁੱਕੀ ਨਹੀਂ

Canada – ਕੈਨੇਡੀਅਨ ਚੋਣਾਂ ‘ਚ ਭਾਰਤੀ ਦਖਲਅੰਦਾਜ਼ੀ ਹਾਲੇ ਮੁੱਕੀ ਨਹੀਂ

ਕੈਨੇਡਾ ਦੇ ਕੌਮੀ ਅਖਬਾਰ “ਗਲੋਬ ਐਂਡ ਮੇਲ” ਨੇ ਕੈਨੇਡੀਅਨ ਏਜੰਸੀ “ਸੀਸਸ” ਦੇ ਗੁਪਤ ਦਸਤਾਵੇਜ਼ ਦੇਖਣ ਵਾਲੇ ਇੱਕ ਉੱਚ ਸੂਤਰ ਦੇ ਹਵਾਲੇ ਨਾਲ ਅੱਜ ਖ਼ਬਰ ਛਾਪੀ ਹੈ ਕਿ ਭਾਰਤ ਸਰਕਾਰ ਨੇ ਆਪਣੇ ਭਾਰਤੀ ਭਾਈਚਾਰੇ ਵਿਚਲੇ ਏਜੰਟਾਂ ਰਾਹੀਂ ਕੰਜ਼ਰਵਟਿਵ ਪਾਰਟੀ ਦੇ ਆਗੂ ਪੀਅਰ ਪੌਲੀਏਵ ਦੀ ਲੀਡਰਸ਼ਿਪ ਚੋਣ ਜਿੱਤਣ ਵਿੱਚ ਮਦਦ ਕੀਤੀ ਸੀ।

ਇਸ ਸੂਤਰ ਮੁਤਾਬਕ “ਸੀਸਸ” ਕੋਲ ਸਿੱਧੇ ਸਬੂਤ ਨਹੀਂ ਹਨ ਕਿ ਪੀਅਰ ਪੌਲੀਏਵ ਤੇ ਉਸਦੇ ਨਜ਼ਦੀਕੀ ਘੇਰੇ ਨੂੰ ਇਸ ਦਖਲਅੰਦਾਜ਼ੀ ਦੀ ਜਾਣਕਾਰੀ ਸੀ ਪਰ ਭਾਰਤ ਸਰਕਾਰ ਨੇ ਸਥਾਨਕ ਭਾਰਤੀ ਭਾਈਚਾਰੇ ਵਿਚਲੇ ਏਜੰਟਾਂ ਰਾਹੀਂ ਪੈਸੇ-ਧੇਲੇ ਨਾਲ ਅਤੇ ਪੌਲੀਏਵ ਲਈ ਮੁਹਿੰਮ ਜਥੇਬੰਦ ਕਰਨ ਵਾਸਤੇ ਭੂਮਿਕਾ ਨਿਭਾਈ।

“ਸੀਸਸ” ਇਹ ਜਾਣਕਾਰੀ ਪੀਅਰ ਪੌਲੀਏਵ ਨੂੰ ਇਸ ਕਰਕੇ ਦਿਖਾ ਨਾ ਸਕੀ ਕਿਉਂਕਿ ਉਨ੍ਹਾਂ ਨੇ ਉੱਚ ਪੱਧਰੀ ਸਕਿਓਰਟੀ ਕਲੀਅਰੈਂਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਦੱਸਣਯੋਗ ਹੈ ਕਿ ਪੌਲੀਏਵ ਇਸ ਵਕਤ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਲਈ ਮੈਦਾਨ ਵਿੱਚ ਹਨ ਪਰ ਇੱਕ ਪ੍ਰਮੁੱਖ ਪਾਰਟੀ ਦੇ ਆਗੂ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਾਲੇ ਤੱਕ ਇਹ ਸਕਿਓਰਟੀ ਕਲੀਅਰੈਂਸ ਨਹੀਂ ਲਈ। ਹੋਰ ਪਾਰਟੀਆਂ ਦੇ ਆਗੂ ਇਹ ਕਲੀਅਰੈਂਸ ਲੈ ਕੇ ਭਾਰਤੀ ਦਖਲਅੰਦਾਜ਼ੀ ਬਾਰੇ ਦਸਤਾਵੇਜ਼ ਦੇਖ ਚੁੱਕੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

-ਕੈਨੇਡੀਅਨ ਚੋਣਾਂ ‘ਚ ਭਾਰਤੀ ਦਖਲਅੰਦਾਜ਼ੀ ਹਾਲੇ ਮੁੱਕੀ ਨਹੀਂ

Canada – ਇੰਮੀਗਰੇਸ਼ਨ ਮਹਿਕਮੇ ਨੇ LMIA ਦੀ ਵੁੱਕਤ ਖਤਮ ਕੀਤੀ

-ਨਿਊ ਯਾਰਕ ਸਟੇਟ ਅਸੰਬਲੀ ਨੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਮੰਨਿਆ
-ਰੁਲਦਾ ਸਿੰਘ ਕਤਲ ਕੇਸ ‘ਚੋਂ ਦੋ ਜੁਝਾਰੂ ਬਰੀ ਹੋਏ

Canada News: ਭਾਰਤ 28 ਅਪਰੈਲ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਦਖ਼ਲ ਦੇ ਸਕਦੈ: ਕੈਨੇਡਾ
ਕੈਨੇਡਾ ਦੀ ਖੁਫੀਆ ਏਜੰਸੀ ਨੇ ਰੂਸ ਤੇ ਪਾਕਿਸਤਾਨ ’ਤੇ ਵੀ ਉਂਗਲ ਚੁੱਕੀ

ਓਟਵਾ, 25 ਮਾਰਚ

ਕੈਨੇਡਾ ਦੀ ਖੁਫ਼ੀਆ ਏਜੰਸੀ ਨੇ ਸੋਮਵਾਰ ਨੂੰ ਕਿਹਾ ਚੀਨ ਅਤੇ ਭਾਰਤ 28 ਅਪਰੈਲ ਨੂੰ ਹੋਣ ਵਾਲੀਆਂ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਦੋਂ ਕਿ ਰੂਸ ਅਤੇ ਪਾਕਿਸਤਾਨ ਵੀ ਅਜਿਹਾ ਕਰਨ ਦੇ ਸਮਰੱਥ ਹਨ। ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ ਜਦੋਂ ਓਟਵਾ ਦੇ ਭਾਰਤ ਅਤੇ ਚੀਨ ਦੋਵਾਂ ਨਾਲ ਸਬੰਧ ਠੀਕ ਹਨ। ਹਾਲਾਂਕਿ ਪੇਈਚਿੰਗ ਅਤੇ ਨਵੀਂ ਦਿੱਲੀ ਨੇ ਦਖਲਅੰਦਾਜ਼ੀ ਦੇ ਪਿਛਲੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

CSIS ਦੇ ਡਿਪਟੀ ਡਾਇਰੈਕਟਰ ਆਫ਼ ਅਪਰੇਸ਼ਨਜ਼ ਵੈਨੇਸਾ ਲੌਇਡ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦੁਸ਼ਮਣ ਰਾਜ ਦੇ ਕਾਰਕੁਨ ਚੋਣਾਂ ਵਿੱਚ ਦਖਲ ਦੇਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਪੀਆਰਸੀ (ਪੀਪਲਜ਼ ਰਿਪਬਲਿਕ ਆਫ਼ ਚਾਈਨਾ) ਵੱਲੋਂ ਇਸ ਮੌਜੂਦਾ ਚੋਣ ਵਿਚ ਕੈਨੇਡਾ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰਨ ਲਈ ਏਆਈ ਸਮਰੱਥ ਸਾਧਨਾਂ ਦੀ ਵਰਤੋਂ ਕਰਨ ਦੀ ਬਹੁਤ ਸੰਭਾਵਨਾ ਹੈ।’’ ਇਸ ਮਹੀਨੇ ਦੇ ਸ਼ੁਰੂ ਵਿਚ ਪੇਈਚਿੰਗ ਨੇ 2.6 ਅਰਬ ਡਾਲਰ ਤੋਂ ਵੱਧ ਦੇ ਕੈਨੇਡੀਅਨ ਖੇਤੀਬਾੜੀ ਅਤੇ ਭੋਜਨ ਉਤਪਾਦਾਂ ’ਤੇ ਟੈਰਿਫ ਦਾ ਐਲਾਨ ਕੀਤਾ, ਜੋ ਕਿ ਓਟਵਾ ਵੱਲੋਂ ਪਿਛਲੇ ਸਾਲ ਚੀਨੀ ਇਲੈਕਟ੍ਰਿਕ ਵਾਹਨਾਂ ਅਤੇ ਸਟੀਲ ਤੇ ਐਲੂਮੀਨੀਅਮ ਉਤਪਾਦਾਂ ’ਤੇ ਲਗਾਏ ਗਏ ਟੈਕਸਾਂ ਦਾ ਜਵਾਬ ਸੀ।

ਕੈਨੇਡਾ ਨੇ ਪਿਛਲੇ ਹਫ਼ਤੇ ਚੀਨ ਵੱਲੋੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਫਾਂਸੀ ਦੇਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਸੀ। ਕੈਨੇਡਾ ਨੇ ਪਿਛਲੇ ਸਾਲ ਛੇ ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਦੀ ਧਰਤੀ ’ਤੇ ਸਿੱਖ ਵੱਖਵਾਦੀਆਂ ਵਿਰੁੱਧ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਉੱਥੋਂ ਕੱਢ ਦਿੱਤਾ ਸੀ।

ਲੌਇਡ ਨੇ ਕਿਹਾ, ‘‘ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿਚ ਦਖ਼ਲ ਦੇਣ ਦਾ ਇਰਾਦਾ ਅਤੇ ਸਮਰੱਥਾ ਹੈ।’’ ਓਟਵਾ ਸਥਿਤ ਚੀਨੀ ਅਤੇ ਭਾਰਤੀ ਡਿਪਲੋਮੈਟਿਕ ਮਿਸ਼ਨ ਤੁਰੰਤ ਟਿੱਪਣੀ ਲਈ ਉਪਲਬਧ ਨਹੀਂ ਸਨ। ਲੌਇਡ ਨੇ ਹੋਰ ਕਿਹਾ ਕਿ ਰੂਸ ਅਤੇ ਪਾਕਿਸਤਾਨ ਸੰਭਾਵੀ ਤੌਰ ’ਤੇ ਕੈਨੇਡਾ ਵਿਰੁੱਧ ਵਿਦੇਸ਼ੀ ਦਖਲਅੰਦਾਜ਼ੀ ਗਤੀਵਿਧੀਆਂ ਕਰ ਸਕਦੇ ਹਨ।