Jalandhar ‘ਚ ਮਾਂ -ਧੀ ਨਾਲ ਹੋਏ ਗੈਂਗਰੇਪ ਮਾਮਲੇ ‘ਚ ਚੌਥਾ ਨਾਬਾਲਿਗ ਮੁਲਜ਼ਮ ਗ੍ਰਿਫਤਾਰ ,ਬਾਕੀ 4 ਦਿਨ ਦੇ ਪੁਲਸ ਰਿਮਾਂਡ ‘ਤੇ
Jalandhar Gang Rape News : ਜਲੰਧਰ ਦਿਹਾਤੀ ਪੁਲਿਸ ਲੋਹੀਆਂ ‘ਚ ਮੋਟਰ ਉਤੇ ਬਣੇ ਕਮਰੇ ‘ਚ ਮਾਂ-ਧੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਵਿੱਚ ਚਾਰਆਰੋਪੀਆਂ ਨੂੰ ਕਾਬੂ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ।
ਪੁਲਿਸ ਵੱਲੋਂ ਗ੍ਰਿਫ਼ਤਾਰ ਚੌਥਾ ਆਰੋਪੀ ਨਾਬਾਲਿਗ ਹੈ ,ਜਿਸ ਦੀ ਉਮਰ 14 ਸਾਲ ਦੱਸੀ ਗਈ ਹੈ। ਐਸਐਸਪੀ ਹਰਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੌਥੇ ਮੁਲਜ਼ਮ ਦੇ ਖਿਲਾਫ਼ ਜੁਵੇਨਾਇਆਲ ਨਿਯਮਾਂ ਦੇ ਅੰਦਰ ਕਾਰਵਾਈ ਕੀਤੀ ਜਾ ਰਹੀ ਹੈ।

ਪਹਿਲਾਂ ਗ੍ਰਿਫ਼ਤਾਰ 3 ਮੁਲਜ਼ਮ 4 ਦਿਨ ਦੇ ਪੁਲਸ ਰਿਮਾਂਡ ‘ਤੇ
ਇਸ ਤੋਂ ਪਹਿਲਾਂ ਜਲੰਧਰ ਦਿਹਾਤੀ ਪੁਲਿਸ ਨੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤਿਨਾਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਬਰ-ਜ਼ਿਨਾਹ ਦੇ ਆਰੋਪੀ ਸੱਜਣ, ਰੌਕੀ (ਨਿਵਾਸੀ ਗੁਰੂ ਨਾਨਕ ਕਾਲੋਨੀ, ਵਾਰਡ ਨੰਬਰ 1 ਲੋਹੀਆ), ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ (ਨਿਵਾਸੀ ਪੂਨੀਆਂ, ਹਾਲ ਨਿਵਾਸੀ ਗੁਰੂ ਨਾਨਕ ਕਾਲੋਨੀ ਵਾਰਡ ਨੰਬਰ 2 ਲੋਹੀਆ) ਅਤੇ ਚੌਥਾ ਮੁਲਜ਼ਮ ਰਾਜਨ ਉਰਫ਼ ਰੋਹਿਤ, ਵਾਰਡ ਨੰਬਰ 1 ਲੋਹੀਆ ਸਾਰੇ ਕਬਾੜ ਚੁੱਕਣ ਦਾ ਕੰਮ ਕਰਦੇ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਇਹ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵੀ ਆਦੀ ਹਨ। ਉਹ ਪਾਣੀ ਵਾਲੀਆਂ ਮੋਟਰਾਂ ਦੀਆਂ ਮਹਿੰਗੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰਦੇ ਸਨ ਤੇ ਕਬਾੜ ਚੁੱਕਣ ਦਾ ਨਾਟਕ ਕਰਦੇ ਸਨ। ਵਾਰਦਾਤ ਵਾਲੇ ਦਿਨ ਵੀ ਇਹ ਇੱਕ ਪਿੰਡ ਵਿਚ ਤਾਰਾਂ ਚੋਰੀ ਕਰਨ ਆਏ ਸਨ ਪਰ ਜਦੋਂ ਕਮਰੇ ਵਿਚ ਰਹਿ ਰਹੀ ਪ੍ਰਵਾਸੀ ਮਾਂ-ਧੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੇਖਿਆ ਤਾਂ ਇਨ੍ਹਾਂ ਦਾ ਮਨ ਬਦਲ ਗਿਆ।
ਉਸ ਤੋਂ ਬਾਅਦ ਮੁਲਜ਼ਮਾਂ ਨੇ ਮੋਟਰ ਉਤੇ ਬਣੇ ਕਮਰੇ ਵਿੱਚ ਧੱਕੇ ਨਾਲ ਦਾਖ਼ਲ ਹੋ ਕੇ ਜਵਾਈ ਤੇ ਛੋਟੇ 3 ਬੱਚਿਆਂ ਨੂੰ ਬੰਧਕ ਬਣਾ ਕੇ ਹਥਿਆਰਾਂ ਦੇ ਜ਼ੋਰ ਉਤੇ ਗੈਂਗਰੇਪ ਕੀਤਾ। ਗ੍ਰਿਫ਼ਤਾਰ ਦੋਸ਼ੀਆਂ ਨੇ ਪੁਲਸ ਅੱਗੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸਾਰੇ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਹ ਵਾਰਦਾਤਾਂ ਅੰਜ਼ਾਮ ਦਿੰਦੇ ਸਨ। ਉਨ੍ਹਾਂ ਦੀ ਉਮਰ ਲਗਭਗ 19 ਤੋਂ 22 ਸਾਲ ਦੇ ਵਿਚਕਾਰ ਹੈ।