Breaking News

Salman Khan reacts to 31-year age gap with Rashmika Mandanna in Sikandar #salmankhan #sikandar #rashmikamandanna

Salman Khan reacts to 31-year age gap with Rashmika Mandanna in Sikandar: ‘Tumko kyun dikkat hai bhai’

ਅਪਣੇ ਤੋਂ 31 ਸਾਲ ਛੋਟੀ ਅਦਾਕਾਰਾ ਨਾਲ ਰੋਮਾਂਸ ਕਰਨ ’ਤੇ ਇਤਰਾਜ਼ ਕਰਨ ਵਾਲਿਆਂ ਨੂੰ ਸਲਮਾਨ ਖ਼ਾਨ (59) ਦਾ ਜਵਾਬ

ਇਨ੍ਹੀ ਦਿਨੀ ਫਿਲਮ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ। ਫਿਲਮ ਦੇ ਟੀਜ਼ਰ ਤੇ ਪੋਸਟਰਾਂ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਜਿਵੇਂ ਜਿਵੇਂ ਰਿਲੀਜ਼ ਦੀ ਤਰੀਕ ਨੇੜੇ ਆ ਰਹੀ ਹੈ, ਫਿਲਮ ਦੀ ਅਡਵਾਂਸ ਬੁਕਿੰਗ ਲਈ ਸਿਨੇਮਾਘਰਾਂ ਦੀ ਟਿਕਟ ਖਿੜਕੀ ਵੀ ਖੋਲ੍ਹ ਦਿੱਤੀ ਗਈ ਹੈ

2025 ਦੀ ਮਚ ਅਵੇਟੇਡ ਫਿਲਮ ਸਿਕੰਦਰ ਜਲਦੀ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਪਿਛਲੇ ਡੇਢ ਸਾਲ ਤੋਂ ਵੱਡੇ ਪਰਦੇ ਤੋਂ ਗਾਇਬ ਰਹੇ ਸਲਮਾਨ ਖਾਨ (Salman Khan) ਨੂੰ ਮੁੜ ਐਕਸ਼ਨ ਕਰਦੇ ਦੇਖਣ ਲਈ ਫੈਨਜ਼ ਬੇਸਬਰੀ ਨਾਲ ਉਡੀਕ ਰਹੇ ਹਨ। ਫਿਲਮ ਦੀ ਰਿਲੀਜ਼ ਈਦ ਦੇ ਮੌਕੇ ‘ਤੇ ਹੋ ਰਹੀ ਹੈ, ਇਸ ਲਈ ਧਮਾਕੇ ਦੀ ਭਰਪੂਰ ਉਮੀਦ ਜਤਾਈ ਜਾ ਰਹੀ ਹੈ ਤੇ ਇਸ ਦਾ ਅਸਰ ਵੀ ਹੁਣ ਤੋਂ ਹੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਸਿਕੰਦਰ ਦਾ ਨਿਰਦੇਸ਼ਨ ਏ.ਆਰ. ਮੁਰੁਗਦਾਸ ਨੇ ਕੀਤਾ ਹੈ, ਜੋ ਕਿ ਗਜਨੀ, ਅਕੀਰਾ, ਦਰਬਾਰ ਤੇ ਸਰਕਾਰ ਵਰਗੀਆਂ ਫਿਲਮਾਂ ਬਣਾ ਚੁੱਕਾ ਹੈ। ਇਨ੍ਹੀ ਦਿਨੀ ਫਿਲਮ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ। ਫਿਲਮ ਦੇ ਟੀਜ਼ਰ ਤੇ ਪੋਸਟਰਾਂ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਜਿਵੇਂ ਜਿਵੇਂ ਰਿਲੀਜ਼ ਦੀ ਤਰੀਕ ਨੇੜੇ ਆ ਰਹੀ ਹੈ, ਫਿਲਮ ਦੀ ਅਡਵਾਂਸ ਬੁਕਿੰਗ ਲਈ ਸਿਨੇਮਾਘਰਾਂ ਦੀ ਟਿਕਟ ਖਿੜਕੀ ਵੀ ਖੋਲ੍ਹ ਦਿੱਤੀ ਗਈ ਹੈ।

ਵਿਦੇਸ਼ਾਂ ‘ਚ ਚਮਕੀ ਸਿਕੰਦਰ

ਸਿਕੰਦਰ ਨੂੰ ਰਿਲੀਜ਼ ਹੋਣ ਵਿੱਚ ਅਜੇ 8 ਦਿਨ ਬਾਕੀ ਹਨ ਤੇ ਹੁਣ ਤੱਕ ਭਾਰਤ ਵਿੱਚ ਇਸ ਦੀ ਅਡਵਾਂਸ ਬੁਕਿੰਗ ਸ਼ੁਰੂ ਨਹੀਂ ਹੋਈ ਹੈ। ਹਾਲਾਂਕਿ ਅਮਰੀਕਾ ਵਿੱਚ ਇਸ ਨੂੰ ਲੈ ਕੇ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਅਮਰੀਕਾ ਵਿੱਚ ਸਿਕੰਦਰ ਦੀ ਅਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਤੇ ਹੁਣ ਤੋਂ ਹੀ ਫਿਲਮ ਨੇ ਕਰੋੜਾਂ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਨੂੰ ਅਮਰੀਕਾ ਵਿੱਚ ਕੁੱਲ 504 ਸ਼ੋਅ ਮਿਲੇ ਹਨ। ਹਾਲਾਂਕਿ ਅਦਾਕਾਰ ਦੀਆਂ ਜ਼ਿਆਦਾਤਰ ਫਿਲਮਾਂ ਦੀ ਕਮਾਈ ਭਾਰਤ ਵਿੱਚ ਹੀ ਹੁੰਦੀ ਹੈ ਪਰ ਇਸ ਵਾਰ ਵਿਦੇਸ਼ਾਂ ਵਿੱਚ ਵੀ ਇਹ ਅੰਕੜੇ ਕਾਫੀ ਧਮਾਕੇਦਾਰ ਦੱਸੇ ਜਾ ਰਹੇ ਹਨ। ਈਟਾਈਮਜ਼ ਅਨੁਸਾਰ ਐਡਵਾਂਸ ਬੁਕਿੰਗ ਖੁੱਲ੍ਹਦੇ ਹੀ ਇਸ ਐਕਸ਼ਨ ਥ੍ਰਿਲਰ ਨੇ 16,047 ਡਾਲਰ (13 ਲੱਖ 86 ਹਜ਼ਾਰ ਰੁਪਏ) ਦੀ ਕਮਾਈ ਕਰ ਲਈ ਹੈ।

ਕੀ ‘ਸਿਕੰਦਰ’ ‘ਛਾਵਾ’ ਨੂੰ ਛੱਡੇਗੀ ਪਿੱਛੇ

ਜਦੋਂ ਅਮਰੀਕਾ ਵਿੱਚ ਇਹ ਹਾਲ ਹੈ ਤਾਂ ਨਿਸ਼ਚਿਤ ਤੌਰ ‘ਤੇ ਭਾਰਤ ਵਿੱਚ ਵੀ ਇਹ ਐਡਵਾਂਸ ਬੁਕਿੰਗ ਸ਼ੁਰੂ ਹੋਣ ‘ਤੇ ਧਮਾਲ ਮਚਾ ਦੇਵੇਗੀ। ਇਹ ਉਮੀਦ ਜਤਾਈ ਜਾ ਰਹੀ ਹੈ ਕਿ ‘ਸਿਕੰਦਰ’ ਇਸ ਸਾਲ ਦੀ ਸਭ ਤੋਂ ਵੱਡੀ ਓਪਨਰ ਫਿਲਮ ਬਣ ਸਕਦੀ ਹੈ। ਹੁਣ ਤੱਕ 2025 ਦੀ ਬਲਾਕਬਸਟਰ ਫਿਲਮ ‘ਛਾਵਾ’ ਹੈ। ਜਿਸ ਨੇ ਪਹਿਲੇ ਦਿਨ 33 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਹੁਣ ਵੇਖਣਾ ਇਹ ਹੈ ਕਿ ‘ਸਿਕੰਦਰ’ ਪਹਿਲੇ ਦਿਨ ਕਿੰਨਾ ਕਮਾਉਂਦੀ ਹੈ।

ਕਦੋਂ ਰਿਲੀਜ਼ ਹੋਵੇਗਾ ਟ੍ਰੇਲਰ

ਰਿਪੋਰਟਾਂ ਅਨੁਸਾਰ ਸਲਮਾਨ ਖਾਨ ਦੀ ‘ਸਿਕੰਦਰ’ ਨੂੰ ਸੈਂਸਰ ਬੋਰਡ ਤੋਂ ਪਾਸ ਕਰ ਦਿੱਤਾ ਗਿਆ ਹੈ ਤੇ ਇਸ ਨੂੰ UA ਸਰਟੀਫਿਕੇਟ ਮਿਲਿਆ ਹੈ। ਫਿਲਮ ਦੀ ਰਿਲੀਜ਼ ਨੂੰ ਹੁਣ 8 ਦਿਨ ਬਾਕੀ ਹਨ ਤੇ ਅਜੇ ਤੱਕ ਟ੍ਰੇਲਰ ਵੀ ਰਿਲੀਜ਼ ਨਹੀਂ ਕੀਤਾ ਗਿਆ। ਉਮੀਦ ਹੈ ਕਿ 23 ਜਾਂ 24 ਮਾਰਚ ਤੱਕ ‘ਸਿਕੰਦਰ’ ਦਾ ਟ੍ਰੇਲਰ ਆਉਟ ਹੋ ਜਾਵੇਗਾ। ਫਿਲਮ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।