Breaking News

Canada – ਕੈਨੇਡੀਅਨ ਚੋਣਾਂ ‘ਚ ਦਿਸ ਰਹੇ ਨੇ ਪੰਜਾਬ ਵਾਲੇ ਲੱਛਣ

Canada – ਕੈਨੇਡੀਅਨ ਚੋਣਾਂ ‘ਚ ਦਿਸ ਰਹੇ ਨੇ ਪੰਜਾਬ ਵਾਲੇ ਲੱਛਣ

ਸਰੀ ਵਿੱਚੋਂ ਕਨੂੰਨਘਾੜੇ (lawmakers-MP) ਬਣਨ ਲਈ ਵੋਟਾਂ ਵਿੱਚ ਖੜ੍ਹੇ ਸੱਜਣਾਂ ਨੂੰ ਬੇਨਤੀ ਹੈ ਕਿ ਆਪਣੇ ਸਾਈਨ ਬੋਰਡ ਸਹੀ ਥਾਂ ਲਾ ਕੇ ਸ਼ਹਿਰ ਦੇ ਕਨੂੰਨ ਨੂੰ ਮੰਨ ਲਵੋ ਜੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਬਰੈਂਪਟਨ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਬਰੈਂਪਟਨ ਨਾਰਥ – ਕੈਲੇਡਨ ਅਤੇ ਬਰੈਂਪਟਨ ਸੈਂਟਰ ਦੀ ਨੋਮੀਨੇਸ਼ਨ ਲੜ ਰਹੇ ਗੁਰਮਿੰਦਰ ਗਿੱਲ ਅਤੇ ਬੱਬੂ ਸਰਾਂ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਲਿਬਰਲ ਵਿਚ ਸ਼ਾਮਿਲ ਹੋ ਰਹੇ ਹਨ, ਖ਼ਬਰ ਮੁਤਾਬਕ ਬਰੈਂਪਟਨ ਦੇ ਚੁਣੇ ਹੋਏ ਲਿਬਰਲ ਸਾਂਸਦ ਵੀ ਇਸ ਮੌਕੇ ਮੌਜੂਦ ਹੋਣਗੇ। ਇੰਨਾ ਵੱਲੋ ਦੋਸ਼ ਲਗਾਇਆ ਗਿਆ ਹੈ ਕਿ ਟਿਕਟਾ ਦੀ ਵੰਡ ਦੌਰਾਨ ਪਾਰਦਰਸ਼ਿਤਾ ਨਹੀਂ ਹੋਈ।

-ਕੈਨੇਡੀਅਨ ਚੋਣਾਂ ‘ਚ ਦਿਸ ਰਹੇ ਨੇ ਪੰਜਾਬ ਵਾਲੇ ਲੱਛਣ
-ਕੈਸ਼ ਪ੍ਰਾਪਰਟੀ ‘ਤੇ ਠੱਗ ਚੁੱਕ ਰਹੇ ਨੇ ਮੌਰਗੇਜ
-ਹੋਰ ਡੂੰਘੀ ਤੇ ਨੁਕਸਾਨਦਾਇਕ ਹੁੰਦੀ ਜਾ ਰਹੀ ਹੈ ਟੈਰਿਫ ਵਾਰ

 

 

 

-ਸਾਇੰਸਦਾਨਾਂ ਨੇ 10,000 ਸਾਲ ਪੁਰਾਣੇ ਡੀਐਨਏ ਤੋਂ ਜਾਨਵਰ ਬਣਾਇਆ
-ਪੰਜਾਬ ਦੇ ਨੀਂਹ ਪੱਥਰਾਂ ‘ਤੇ ਲਿਖੇ ਜਾ ਰਹੇ ਨੇ ਦਿੱਲੀ ਵਾਲਿਆਂ ਦੇ ਨਾਂ
-ਦੇਹ ਵਪਾਰ ਰਾਹੀਂ ਬਲੈਕਮੇਲ ਕਰਨ ਵਾਲੇ ਪੁਲਸੀਆਂ ਨੂੰ ਸਜ਼ਾ ਹੋਈ

 

 

 

 

ਕੈਨੇਡਾ ਵਿਚ ਫੈਡਰਲ ਚੋਣਾਂ 28 ਅਪ੍ਰੈਲ ਨੂੰ ਆ ਰਹੀਆਂ ਹਨ, ਇੰਨਾ ਚੋਣਾਂ ਵਿਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੈਡਰਲ ਸਰਕਾਰ, ਪ੍ਰੋਵਿੰਸਿਅਲ ਸਰਕਾਰ ਅਤੇ ਮਿਉਂਸਪਲ ਸਰਕਾਰਾਂ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆ ਹਨ । ਇਹ ਜਾਣਨਾ ਜ਼ਰੂਰੀ ਹੈ ਤਾਂਕਿ ਕਿਸੇ ਚੁਣੇ ਹੋਏ ਨੁਮਾਇੰਦੇ ਦਾ ਕੀ ਕੰਮ ਹੈ ਸਾਨੂੰ ਪਤਾ ਹੋਵੇ ਅਤੇ ਉਸ ਹਿਸਾਬ ਨਾਲ ਹੀ ਉਸਤੋਂ ਸਵਾਲ ਕੀਤੇ ਜਾਣ।
ਫੈਡਰਲ ਸਰਕਾਰ (Federal Government):

 

 

ਫੈਡਰਲ ਸਰਕਾਰ ਪੂਰੇ ਦੇਸ਼ ਨਾਲ ਸਬੰਧਤ ਵੱਡੇ ਮਾਮਲਿਆਂ ਦੀ ਜ਼ਿੰਮੇਵਾਰੀ ਲੈਂਦੀ ਹੈ। ਇਸ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹਨ:
ਰੱਖਿਆ, ਫੌਜ (ਨੈਸ਼ਨਲ ਡਿਫੈਂਸ) ਅਤੇ ਬਾਰਡਰਾ ਦੀ ਸੁਰੱਖਿਆ, ਵਿਦੇਸ਼ੀ ਮਾਮਲੇ ਅਤੇ ਵਿਦੇਸ਼ੀ ਸਰਕਾਰਾਂ ਨਾਲ ਸਬੰਧ, ਅੰਤਰਰਾਸ਼ਟਰੀ ਵਪਾਰ ,ਇਮੀਗ੍ਰੇਸ਼ਨ ਅਤੇ ਸ਼ਰਨਾਰਥੀ, ਬੈਂਕਿੰਗ ਅਤੇ ਮੁਦਰਾ ਦੀ ਨੀਤੀ (ਮੁਦਰਾ), ਡਾਕ ਸੇਵਾਵਾਂ, ਫੈਡਰਲ ਚਾਈਲਡ ਕੇਅਰ ਬੇਨੀਫਟ, ਫੈਡਰਲ ਟੈਕਸ, ਅਪਰਾਧਿਕ ਕਾਨੂੰਨ (ਕ੍ਰਿਮੀਨਲ ਲਾਅ) ਅਤੇ ਇਮਪੋਲਾਇਮੈੰਟ ਇੰਨਸ਼ੋਰੈਂਸ। ਇਹ ਸਰਕਾਰ ਉਹ ਨੀਤੀਆਂ ਬਣਾਉਂਦੀ ਹੈ ਜੋ ਸਾਰੇ ਕੈਨੇਡਾ ਲਈ ਲਾਗੂ ਹੁੰਦੀਆਂ ਹਨ।

 

ਪ੍ਰੋਵਿੰਸਿਅਲ ਸਰਕਾਰ (Provincial Government):
ਹਰ ਪ੍ਰਾਂਤ ਦੀ ਆਪਣੀ ਸਰਕਾਰ ਹੁੰਦੀ ਹੈ ਜੋ ਖੇਤਰੀ ਮਾਮਲਿਆਂ ਨੂੰ ਸੰਭਾਲਦੀ ਹੈ। ਇਸ ਦੀਆਂ ਜ਼ਿੰਮੇਵਾਰੀਆਂ ਹਨ:
ਸਿੱਖਿਆ (ਸਕੂਲ, ਕਾਲਜ, ਯੂਨੀਵਰਸਿਟੀ), ਆਮ ਅਤੇ ਕਮਰਸ਼ੀਅਲ ਇੰਨਸ਼ੋਰੈਂਸ , ਗੱਡੀਆ ਦੀ ਰਜਿਸਟ੍ਰੇਸ਼ਨ , ਸਿਹਤ ਸੰਭਾਲ (ਹਸਪਤਾਲ, ਡਾਕਟਰੀ ਸੇਵਾਵਾਂ), ਸੜਕਾਂ ਅਤੇ ਆਵਾਜਾਈ (ਪ੍ਰਾਂਤੀ ਹਾਈਵੇਅ), ਡਰਾਇਵਰ ਲਾਈਸੰਸ ਜਾਰੀ ਕਰਨਾ, ਕੁਦਰਤੀ ਸਰੋਤ (ਜੰਗਲ, ਖਣਿਜ), ਸਿਵਲ ਕਾਨੂੰਨ (ਪ੍ਰਾਪਰਟੀ, ਵਿਆਹ ਸਬੰਧੀ ਕਾਨੂੰਨ), ਪ੍ਰਾਂਤੀ ਸਰਕਾਰ ਆਪਣੇ ਖੇਤਰ ਦੀਆਂ ਖਾਸ ਲੋੜਾਂ ਮੁਤਾਬਕ ਕੰਮ ਕਰਦੀ ਹੈ।

 

 

 

 

ਮਿਉਂਸਪਲ ਸਰਕਾਰ (Municipal Government):
ਇਹ ਸ਼ਹਿਰਾਂ, ਕਸਬਿਆਂ ਜਾਂ ਛੋਟੇ ਖੇਤਰਾਂ ਦੀ ਸਥਾਨਕ ਸਰਕਾਰ ਹੁੰਦੀ ਹੈ। ਇਸ ਦੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹਨ:
ਸਥਾਨਕ ਸੜਕਾਂ ਅਤੇ ਫੁੱਟਪਾਥ, ਪੀਣ ਵਾਲਾ ਪਾਣੀ ਅਤੇ ਸੀਵਰੇਜ ਸੇਵਾਵਾਂ, ਕੂੜਾ-ਕਰਕਟ ਇਕੱਠਾ ਕਰਨਾ ਅਤੇ ਰੀਸਾਈਕਲਿੰਗ, ਐਂਬੂਲੈਂਸ ਸਰਵਿਸ, ਪਾਰਕ ਅਤੇ ਮਨੋਰੰਜਨ ਸਹੂਲਤਾਂ, ਪਬਲਿਕ ਹੈਲਥ,ਸਥਾਨਕ ਪੁਲਿਸ ਅਤੇ ਅੱਗ ਬੁਝਾਉਣ ਦੀਆਂ ਸੇਵਾਵਾਂ, ਜ਼ਮੀਨ ਦੀ ਵਰਤੋਂ ਦੀ ਯੋਜਨਾ (ਜ਼ੋਨਿੰਗ), ਸਨੋ ਹਟਾਉਣੀ। ਮਿਉਂਸਪਲ ਸਰਕਾਰ ਸ਼ਹਿਰੀਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਚਾਰੂ ਬਣਾਉਣ ਲਈ ਕੰਮ ਕਰਦੀ ਹੈ।

 

 

ਹਰ ਪੱਧਰ ਦੀ ਸਰਕਾਰ ਆਪਣੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਇਕੱਠੇ ਮਿਲ ਕੇ ਕੈਨੇਡਾ ਦੀ ਸੰਭਾਲ ਕਰਦੀਆਂ ਹਨ।
ਕੁਲਤਰਨ ਸਿੰਘ ਪਧਿਆਣਾ

Check Also

What happened at the white rallies?

What happened at the racist white rallies? On August 31st, radical neo-Nazis held rallies across …