Simranjit Singh Mann’s Bizarre Remark on Sukhbir Badal
ਹੁਣ ਸੁਖਬੀਰ ਬਾਦਲ ਦੀ ਦਾਹੜੀ ਵੀ ਕਿੱਡੀ ਸੋਹਣੀ ਆ,
ਹੁਣ ਢਿੱਡ ਵੀ ਅਕਾਲੀਆ ਵਰਗਾ ਬਹੁਤ ਵੱਡਾ ਹੋਇਆ ਹੈ
ਹੁਣ ਉਹ ਪੂਰਾ ਅਕਾਲੀ ਲੱਗਦਾ ਹੈ
ਉਹਦੇ ਕੋਲ ਜਾਇਦਾਦ ਬਹੁਤ ਹੈ
ਇਸ ਕਰਕੇ ਉਸ ਨੂੰ ਡਰਾ ਲੈਂਦੇ ਆ
ED ਦਾ ਵੀ ਡਰ ਹੈ – ਸਿਮਰਨਜੀਤ ਸਿੰਘ ਮਾਨ
ਇਹ ਸਾਬਤ ਹੋ ਗਿਆ ਹੈ ਕਿ ਚੋਣ ਅਫਸਰ ਪੰਜਾਬ ਨੇ ਤਰਨਤਾਰਨ ਦੇ ਐਸ.ਐਸ.ਪੀ ਬੀਬੀ ਗਰੇਵਾਲ ਨੂੰ ਗਲਤ ਢੰਗ ਨਾਲ ਮੁਅੱਤਲ ਕੀਤਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 15 ਨਵੰਬਰ – “ਤਰਨਤਾਰਨ ਦਾ ਸਰਹੱਦੀ ਜਿ਼ਲ੍ਹਾ ਹੈ, ਜਿਥੇ ਬੀਤੇ ਸਮੇ ਵਿਚ ਅਕਸਰ ਹੀ ਚੋਣਾਂ ਸਮੇ ਖੂਨ ਖਰਾਬਾ, ਸਰਾਰਤਾਂ ਤੇ ਗੈਰ ਕਾਨੂੰਨੀ ਅਮਲ ਹੁੰਦੇ ਰਹੇ ਹਨ । ਇਹ ਪਹਿਲੀ ਵਾਰ ਹੋਇਆ ਹੈ ਕਿ ਬਿਨ੍ਹਾਂ ਕਿਸੇ ਗੜਬੜ ਦੇ ਅਤੇ ਕੋਈ ਜਾਨੀ-ਮਾਲੀ ਨੁਕਸਾਨ ਜਾਂ ਸਰਾਰਤ ਦੇ ਤਰਨਤਾਰਨ ਦੀ ਜਿਮਨੀ ਚੋਣ ਬਹੁਤ ਹੀ ਨਿਰਪੱਖਤਾ ਤੇ ਅਮਨ ਪੂਰਵਕ ਢੰਗ ਨਾਲ ਸਿਰੇ ਚੜੀ ਹੈ । ਇਹ ਇਸ ਕਰਕੇ ਹੋਇਆ ਹੈ ਕਿ ਬੀਬੀ ਰਵਜੋਤ ਕੌਰ ਗਰੇਵਾਲ ਨੇ ਚੋਣਾਂ ਤੋ ਪਹਿਲੇ ਅਤੇ ਚੋਣ ਪ੍ਰਕਿਰਿਆ ਸੁਰੂ ਹੋਣ ਉਪਰੰਤ ਉਥੋ ਦੀ ਕਾਨੂੰਨੀ ਵਿਵਸਥਾਂ ਨੂੰ ਸਹੀ ਢੰਗ ਨਾਲ ਪੂਰਨ ਕੀਤਾ ਅਤੇ ਉਨ੍ਹਾਂ ਨੇ ਆਪਣੇ ਅੱਛੇ ਪ੍ਰਬੰਧ ਉਤੇ ਅਮਲ ਕੀਤਾ ।
ਜੋ ਬੀਬੀ ਗਰੇਵਾਲ ਨੂੰ ਮੁਅੱਤਲ ਕੀਤਾ ਗਿਆ ਹੈ ਇਹ ਬਗੈਰ ਕਿਸੇ ਜਾਣਕਾਰੀ ਤੋ ਮੁੱਖ ਚੋਣ ਅਫਸਰ ਨੇ ਉਸ ਇਮਾਨਦਾਰ ਬੀਬੀ ਨੂੰ ਬਿਨ੍ਹਾਂ ਵਜਹ ਅਪਮਾਨਿਤ ਕਰਨ ਦੇ ਅਮਲ ਕੀਤੇ ਹਨ । ਅਜਿਹਾ ਇਸ ਕਰਕੇ ਹੋਇਆ ਹੈ ਕਿ ਅਸੀ ਮਹਿਸੂਸ ਕਰਦੇ ਹਾਂ ਕਿ ਚੋਣ ਕਮਿਸਨ ਦਾ ਤੁਜਰਬਾ ਘੱਟ ਹੈ । ਜਦੋਕਿ ਇੰਡੀਆ ਦੇ ਬੀਤੇ ਸਮੇ ਦੇ ਮੁੱਖ ਚੋਣ ਕਮਿਸਨਰ ਟੀ.ਐਨ. ਸੈਸਨ ਵਰਗਾ ਵਿਸਾਲ ਤੁਜਰਬਾ ਬਹੁਤ ਘੱਟ ਅਫਸਰਾਨ ਵਿਚ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਰਨਤਾਰਨ ਸਰਹੱਦੀ ਜਿ਼ਲ੍ਹੇ ਦੀ ਵਿਧਾਨ ਸਭਾ ਦੀ ਹੋਈ ਜਿਮਨੀ ਚੋਣ ਵਿਚ ਮੁੱਖ ਚੋਣ ਅਫਸਰ ਪੰਜਾਬ ਵੱਲੋ ਉਥੋ ਦੀ ਇਮਾਨਦਾਰ ਐਸ.ਐਸ.ਪੀ ਬੀਬੀ ਰਵਜੋਤ ਕੌਰ ਗਰੇਵਾਲ ਨੂੰ ਗਲਤ ਜਾਣਕਾਰੀ ਹਿੱਤ ਮੁਅੱਤਲ ਕਰਨ ਦੀ ਹੋਈ ਕਾਰਵਾਈ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਮੁੱਖ ਚੋਣ ਅਫਸਰ ਪੰਜਾਬ ਨੂੰ ਉਸ ਐਸ.ਐਸ.ਪੀ ਬੀਬੀ ਨੂੰ ਉਸੇ ਸਥਾਂਨ ਤੇ ਬਹਾਲ ਕਰਨ ਦੀ ਇਨਸਾਫ ਪਸੰਦ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ ।