Breaking News

Bloomberg Report: ‘ਬਰਤਾਨੀਆਂ ਨੇ ਨਿੱਝਰ ਕਤਲ ਦੀ ਖੁਫੀਆ ਜਾਣਕਾਰੀ ਕੈਨੇਡਾ ਨੂੰ ਸੌਂਪੀ ਸੀ’, ਦਸਤਾਵੇਜ਼ੀ ਫ਼ਿਲਮ ’ਚ ਹੋਇਆ ਨਵਾਂ ਪ੍ਰਗਟਾਵਾ

Bloomberg Report: UK Intelligence First Linked Indian Agents to Hardeep Singh Nijjar’s Killing and Plots Against Sikh Activists in US and UK

 

 

 

 

 

‘ਬਰਤਾਨੀਆਂ ਨੇ ਨਿੱਝਰ ਕਤਲ ਦੀ ਖੁਫੀਆ ਜਾਣਕਾਰੀ ਕੈਨੇਡਾ ਨੂੰ ਸੌਂਪੀ ਸੀ’, ਦਸਤਾਵੇਜ਼ੀ ਫ਼ਿਲਮ ’ਚ ਹੋਇਆ ਨਵਾਂ ਪ੍ਰਗਟਾਵਾ
 

ਬਰਤਾਨਵੀ ਜਾਸੂਸਾਂ ਵਲੋਂ ‘ਇੰਟਰਸੈਪਟ ਕੀਤੀ ਕਾਲ’ ਕੈਨੇਡਾ ਨੂੰ ਦਿਤੀ ਗਈ ਸੀ

 

ਬਰਤਾਨੀਆ ਦੇ ਜਾਸੂਸਾਂ ਦੀ ਰਿਪੋਰਟ ਦੇ ਆਧਾਰ ’ਤੇ ਕੈਨੇਡਾ ਦੇ ਅਧਿਕਾਰੀਆਂ ਨੇ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਸਨ। ਇਸ ਹਫ਼ਤੇ ਜਾਰੀ ਨਵੀਂ ਦਸਤਾਵੇਜ਼ੀ ’ਚ ਇਹ ਦਾਅਵਾ ਕੀਤਾ ਗਿਆ ਹੈ। ‘ਬਲੂਮਬਰਗ ਓਰੀਜਨਲਸ’ ਦੀ ਭਾਰਤ ਦੇ ਪੱਛਮ ਨਾਲ ਵਿਗੜੇ ਸਬੰਧਾਂ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਰਤਾਨਵੀ ਖ਼ੁਫ਼ੀਆ ਏਜੰਸੀ ਨੇ ਕੁਝ ਗੁਪਤ ਕਾਲਾਂ ਨੂੰ ਸੁਣਿਆ ਸੀ, ਜਿਨ੍ਹਾਂ ’ਚ ਕੁਝ ਵਿਅਕਤੀ ਤਿੰਨ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਚਰਚਾ ਕਰ ਰਹੇ ਸਨ।

 

 

 

 

 

 

 

 

 

 

 

 

ਬਰਤਾਨੀਆ ਨੇ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਸਬੰਧੀ ਹੋਏ ਸਮਝੌਤੇ ਤਹਿਤ ਕੈਨੇਡਾ ਦੇ ਅਧਿਕਾਰੀਆਂ ਨੂੰ ਤਿੰਨ ਆਗੂਆਂ ਦੇ ਨਾਮ ਸਾਂਝੇ ਕੀਤੇ ਸਨ, ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਸੂਹ ਮਿਲੀ ਸੀ। ਵੀਡੀਓ ਦਸਤਾਵੇਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਤਰਫ਼ੋਂ ਕੰਮ ਕਰ ਰਹੇ ਕੁਝ ਬੰਦੇ ਆਪਸ ’ਚ ਗੱਲਬਾਤ ਕਰ ਰਹੇ ਸਨ, ਜਿਨ੍ਹਾਂ ਦੀ ਗੱਲ ਨੂੰ ਸੁਣ ਲਿਆ ਗਿਆ। ਦਸਤਾਵੇਜ਼ੀ ਮੁਤਾਬਕ ਉਹ ਤਿੰਨ ਸੰਭਾਵੀ ਨਿਸ਼ਾਨਿਆਂ ਨਿੱਝਰ, ਅਤਵਾਰ ਸਿੰਘ ਖੰਡਾ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਚਰਚਾ ਕਰ ਰਹੇ ਸਨ।

 

 

 

 

 

 

 

 

 

 

 

ਬਾਅਦ ’ਚ ਇਕ ਹੋਰ ਗੱਲਬਾਤ ਸਾਹਮਣੇ ਆਈ ਕਿ ਕਿਵੇਂ ਨਿੱਝਰ ਨੂੰ ਸਫ਼ਲਤਾਪੂਰਵਕ ਮਾਰ ਮੁਕਾਇਆ ਗਿਆ ਹੈ। ਬਰਤਾਨਵੀ ਖ਼ਾਲਿਸਤਾਨੀ ਆਗੂ ਖੰਡਾ ਦੀ ਬਰਮਿੰਘਮ ਦੇ ਹਸਪਤਾਲ ’ਚ ਜੂਨ 2023 ’ਚ ਮੌਤ ਹੋ ਗਈ ਸੀ। ਉਹ ਬਲੱਡ ਕੈਂਸਰ ਤੋਂ ਪੀੜਤ ਸੀ ਅਤੇ ਕੁਝ ਜਥੇਬੰਦੀਆਂ ਨੇ ਦੋਸ਼ ਲਾਏ ਸਨ ਕਿ ਉਸ ਨੂੰ ਜਾਨੋਂ ਮਾਰਿਆ ਗਿਆ ਹੈ ਪਰ ਬਰਤਾਨਵੀ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

ਦਸਤਾਵੇਜ਼ੀ ਨਸ਼ਰ ਹੋਣ ਮਗਰੋਂ ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਉਸ ਨੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਬਰਤਾਨੀਆ ਸਰਕਾਰ ਕੋਲ ਜੁਲਾਈ 2023 ਤੋਂ ਖ਼ੁਫ਼ੀਆ ਜਾਣਕਾਰੀ ਹੋਣ ਦੇ ਬਾਵਜੂਦ ਇਸ ਨੂੰ ਪਹਿਲਾਂ ਕਿਉਂ ਨਹੀਂ ਸਾਂਝਾ ਕੀਤਾ ਗਿਆ।

 

 

 

 

 

 

 

 

 

ਦਸਤਾਵੇਜ਼ੀ ’ਚ ਅਮਰੀਕਾ ਅਧਾਰਿਤ ਪੰਨੂ, ਜਿਸ ਨੂੰ ਭਾਰਤ ਵੱਲੋਂ ਅਤਿਵਾਦੀ ਨਾਮਜ਼ਦ ਕੀਤਾ ਗਿਆ ਹੈ, ਦੀ ਇੰਟਰਵਿਊ ਵੀ ਹੈ, ਜਿਸ ’ਚ ਹਥਿਆਰਬੰਦ ਅੰਗ-ਰੱਖਿਅਕਾਂ ਨਾਲ ਘਿਰਿਆ ਹੋਇਆ ਉਹ ਆਖਦਾ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ।

 

 

 

 

 

 

 

 

 

ਨਿੱਝਰ ਦੀ ਹੱਤਿਆ ਮਗਰੋਂ ਭਾਰਤ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਗੜ ਗਏ ਸਨ ਅਤੇ ਦੋਵੇਂ ਮੁਲਕਾਂ ਨੇ ਆਪੋ-ਆਪਣੇ ਸਫ਼ੀਰ ਵੀ ਵਾਪਸ ਸੱਦ ਲਏ ਸਨ।

 

ਲੰਡਨ : ਇਕ ਦਸਤਾਵੇਜ਼ੀ ਫਿਲਮ ਵਿਚ ਨਵਾਂ ਪ੍ਰਗਟਾਵਾ ਹੋਇਆ ਹੈ ਕਿ ਬਰਤਾਨਵੀ ਜਾਸੂਸਾਂ ਵਲੋਂ ‘ਕਾਲ ਇੰਟਰਸੈਪਟ’ ਰਾਹੀਂ ਕੀਤੀ ਮਦਦ ਨਾਲ ਹੀ ਕੈਨੇਡਾ ਦੇ ਅਧਿਕਾਰੀਆਂ ਨੇ ਜੂਨ 2023 ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਨੂੰ ਕਥਿਤ ਤੌਰ ’ਤੇ ਭਾਰਤ ਨਾਲ ਜੋੜਿਆ ਸੀ।

 

 

 

 

 

 

 

 

 

 

 

 

 

 

 

 

 

 

‘ਬਲੂਮਬਰਗ ਓਰੀਜਨਲਜ਼’ ਵਲੋਂ ‘ਇਨਸਾਈਡ ਦਿ ਡੈਥਜ਼ ਦੈਟ ਰੌਕਡ ਇੰਡੀਆਜ਼ ਰਿਲੇਸ਼ਨਜ਼ ਵਿਦ ਦ ਵੈਸਟ’ ਵਿਚ ਦਸਿਆ ਗਿਆ ਹੈ ਕਿ ਇਕ ਬ੍ਰਿਟਿਸ਼ ਖੁਫੀਆ ਏਜੰਸੀ – ਜਿਸ ਨੂੰ ਯੂ.ਕੇ. ਦਾ ਸਰਕਾਰੀ ਸੰਚਾਰ ਹੈੱਡਕੁਆਰਟਰ (ਜੀ.ਸੀ.ਐਚ.ਕਿਯੂ.) ਮੰਨਿਆ ਜਾਂਦਾ ਹੈ, ਜਿਸ ਨੂੰ ਅਕਸਰ ਦੇਸ਼ ਦੀ ਸੁਣਨ ਵਾਲੀ ਪੋਸਟ ਕਿਹਾ ਜਾਂਦਾ ਹੈ – ਨੇ ਕਾਲਾਂ ਨੂੰ ਅੱਧ ਵਿਚਕਾਰੋਂ ਸੁਣਿਆ ਜੋ ਤਿੰਨ ਨਿਸ਼ਾਨਿਆਂ ਉਤੇ ਚਰਚਾ ਕਰ ਰਹੇ ਜਾਪਦੇ ਸਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਭਾਰਤ ਵਲੋਂ 2020 ’ਚ ਖਾਲਿਸਤਾਨੀ ਅਤਿਵਾਦ ਲਈ ਅਤਿਵਾਦੀ ਐਲਾਨੇ ਗਏ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦਾ ਨਾਂ ਵੀ ਉਨ੍ਹਾਂ ਨਾਵਾਂ ’ਚ ਸ਼ਾਮਲ ਸੀ ਜੋ ਬਰਤਾਨੀਆਂ, ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ‘ਫਾਈਵ ਆਈਜ਼’ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਸਮਝੌਤੇ ਤਹਿਤ ਕਥਿਤ ਤੌਰ ਉਤੇ ਕੈਨੇਡਾ ਦੇ ਅਧਿਕਾਰੀਆਂ ਨੂੰ ਦਿਤੇ ਗਏ ਸਨ।

 

 

 

 

 

 

 

 

 

 

 

 

 

 

 

 

 

 

 

 

 

 

ਦਸਤਾਵੇਜ਼ੀ ਫ਼ਿਲਮ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੁਲਾਈ 2023 ਦੇ ਅਖੀਰ ’ਚ, ਨਿੱਝਰ ਕਤਲ ਦੀ ਜਾਂਚ ਦੇ ਮਾਮਲੇ ਵਿਚ ਇਕ ‘ਸਫਲਤਾ’ ਮਿਲੀ ਜਦੋਂ ਯੂ.ਕੇ. ਨੇ ‘ਸੰਬੰਧਿਤ ਜਾਣਕਾਰੀ’ ਪ੍ਰਾਪਤ ਕੀਤੀ। ਬ੍ਰਿਟਿਸ਼ ਖੁਫੀਆ ਜਾਣਕਾਰੀ ਸਿਰਫ ਸਖਤ ਸ਼ਰਤਾਂ ਦੇ ਅਧੀਨ ਸਾਂਝੀ ਕੀਤੀ ਗਈ ਸੀ। ਰੀਪੋਰਟ ਅਨੁਸਾਰ ਸ਼ਰਤ ਇਹ ਸੀ ਕਿ ਇਹ ਜਾਣਕਾਰੀ ਔਟਵਾ ਨੂੰ ਹੱਥ ਨਾਲ ਸੌਂਪੀ ਜਾਵੇਗੀ ਅਤੇ ਇਸ ਨੂੰ ਇਲੈਕਟ੍ਰਾਨਿਕ ਪ੍ਰਣਾਲੀਆਂ ਤੋਂ ਦੂਰ ਰੱਖਿਆ ਜਾਵੇਗਾ ਅਤੇ ਲੰਡਨ ਵਲੋਂ ਪਹਿਲਾਂ ਤੋਂ ਮਨਜ਼ੂਰਸ਼ੁਦਾ ਸਿਰਫ ਮੁੱਠੀ ਭਰ ਕੈਨੇਡੀਅਨ ਅਧਿਕਾਰੀ ਹੀ ਇਸ ਨੂੰ ਵੇਖ ਸਕਦੇ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਦਸਤਾਵੇਜ਼ੀ ਫਿਲਮ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਫਾਈਲ ਬ੍ਰਿਟਿਸ਼ ਖੁਫੀਆ ਏਜੰਸੀ ਵਲੋਂ ਉਨ੍ਹਾਂ ਵਿਅਕਤੀਆਂ ਵਿਚਾਲੇ ਹੋਈ ਗੱਲਬਾਤ ਦਾ ਸਾਰ ਸੀ, ਜਿਨ੍ਹਾਂ ਬਾਰੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਹ ਭਾਰਤ ਸਰਕਾਰ ਦੀ ਤਰਫੋਂ ਕੰਮ ਕਰ ਰਹੇ ਸਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਿੰਨ ਸੰਭਾਵੀ ਟੀਚਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਸਨ ਜਿਨ੍ਹਾਂ ਵਿਚ ਨਿੱਝਰ, (ਅਵਤਾਰ ਸਿੰਘ) ਖੰਡਾ ਅਤੇ (ਗੁਰਪਤਵੰਤ ਸਿੰਘ) ਪੰਨੂ ਸ਼ਾਮਲ ਸਨ। ਬਾਅਦ ’ਚ, ਇਸ ਬਾਰੇ ਗੱਲਬਾਤ ਹੋਈ ਕਿ ਕਿਵੇਂ ਨਿੱਝਰ ਨੂੰ ਸਫਲਤਾਪੂਰਵਕ ਖਤਮ ਕੀਤਾ ਗਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਬ੍ਰਿਟਿਸ਼ ਸਿੱਖ ਖਾਲਿਸਤਾਨੀ ਪੱਖੀ ਕਾਰਕੁਨ ਖੰਡਾ ਦੀ ਜੂਨ 2023 ਵਿਚ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਬਰਮਿੰਘਮ ਸ਼ਹਿਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਉਹ ਬਲੱਡ ਕੈਂਸਰ ਨਾਲ ਪੀੜਤ ਸਨ ਅਤੇ ਯੂ.ਕੇ. ਦੇ ਕੁੱਝ ਸਮੂਹਾਂ ਦੇ ਦੋਸ਼ਾਂ ਦੇ ਬਾਵਜੂਦ, ਬ੍ਰਿਟਿਸ਼ ਅਧਿਕਾਰੀਆਂ ਨੇ ਫੈਸਲਾ ਦਿਤਾ ਕਿ ਮੌਤ ਦੇ ਆਲੇ-ਦੁਆਲੇ ਕੋਈ ਸ਼ੱਕੀ ਹਾਲਾਤ ਨਹੀਂ ਸਨ।

 

 

 

 

 

 

 

 

 

 

 

 

 

 

 

 

 

 

ਦਸਤਾਵੇਜ਼ੀ ਫਿਲਮ ਦੇ ਮੱਦੇਨਜ਼ਰ, ਸਿੱਖ ਫੈਡਰੇਸ਼ਨ ਯੂ.ਕੇ. ਨੇ ਕਿਹਾ ਕਿ ਉਸ ਨੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਬ੍ਰਿਟਿਸ਼ ਸਰਕਾਰ ਕੋਲ ਜੁਲਾਈ 2023 ਤੋਂ ਖੁਫੀਆ ਜਾਣਕਾਰੀ ਕਿਉਂ ਹੈ ਜੋ ਉਸ ਨੇ ‘‘ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰਾਂ ਵਲੋਂ ਵਿਸ਼ੇਸ਼ ਤੌਰ ਉਤੇ ਪੁੱਛੇ ਜਾਣ ਉਤੇ ਸਾਂਝਾ ਨਹੀਂ ਕੀਤਾ ਜਾਂ ਜ਼ਿਕਰ ਨਹੀਂ ਕੀਤਾ।’’

ਚਿੱਠੀ ’ਚ ਕਿਹਾ ਗਿਆ ਹੈ, ‘‘ਅਸੀਂ ਬ੍ਰਿਟਿਸ਼ ਖੁਫੀਆ ਏਜੰਸੀਆਂ ਨੂੰ ਲੈ ਕੇ ਵਿਸ਼ੇਸ਼ ਤੌਰ ਉਤੇ ਚਿੰਤਤ ਹਾਂ ਜੋ ਅਵਤਾਰ ਸਿੰਘ ਖੰਡਾ ਦੀ ਰਹੱਸਮਈ ਮੌਤ ਨਾਲ ਸਬੰਧਤ ਹੈ।’’

 

 

 

 

ਇਸ ਦੌਰਾਨ, ਅਮਰੀਕਾ ਅਧਾਰਤ ਪੰਨੂ, ਜਿਸ ਨੂੰ ਭਾਰਤ ਨੇ ਅਤਿਵਾਦੀ ਐਲਾਨਿਆ ਸੀ, ਦੀ ਬਲੂਮਬਰਗ ਦਸਤਾਵੇਜ਼ੀ ਫਿਲਮ ਵਿਚ ਇੰਟਰਵਿਊ ਦਿਤੀ ਗਈ ਹੈ, ਜਿਸ ਨੂੰ ਹਥਿਆਰਬੰਦ ਅੰਗ ਰੱਖਿਅਕਾਂ ਨੇ ਘੇਰ ਰਖਿਆ ਹੈ ਅਤੇ ਉਸ ਨੇ ਅਪਣੀ ਜਾਨ ਦੇ ਖ਼ਤਰੇ ਵਿਚ ਹੋਣ ਦਾ ਦਾਅਵਾ ਕੀਤਾ ਹੈ।

 

 

 

ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ‘ਬੇਤੁਕਾ ਅਤੇ ਪ੍ਰੇਰਿਤ’ ਤੇ ‘ਸਿਆਸੀ ਲਾਭ ਲਈ ਭਾਰਤ ਨੂੰ ਬਦਨਾਮ ਕਰਨ ਦੀ ਜਾਣਬੁਝ ਕੇ ਰਣਨੀਤੀ’ ਕਰਾਰ ਦਿਤਾ ਹੈ। ਇਸ ਮੁੱਦੇ ਨੇ ਇਕ ਵੱਡੇ ਕੂਟਨੀਤਕ ਵਿਵਾਦ ਨੂੰ ਜਨਮ ਦਿਤਾ ਸੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2023 ਵਿਚ ਕੈਨੇਡਾ ਦੀ ਸੰਸਦ ਵਿਚ ਇਕ ਬਿਆਨ ਦਿਤਾ ਸੀ ਕਿ ਉਸ ਦੇ ਸੁਰੱਖਿਆ ਬਲ ਬ੍ਰਿਟਿਸ਼ ਕੋਲੰਬੀਆ ਵਿਚ ਨਿੱਝਰ ਦੀ ਹੱਤਿਆ ਨਾਲ ਭਾਰਤ ਸਰਕਾਰ ਦੇ ਏਜੰਟਾਂ ਨੂੰ ਜੋੜਨ ਵਾਲੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਪੈਰਵੀ ਕਰ ਰਹੇ ਹਨ।

 

 

 

ਹਾਲਾਂਕਿ, ਇਸ ਸਾਲ ਅਪ੍ਰੈਲ ਵਿਚ ਸੰਸਦੀ ਚੋਣਾਂ ਵਿਚ ਲਿਬਰਲ ਪਾਰਟੀ ਦੇ ਨੇਤਾ ਕਾਰਨੀ ਦੀ ਜਿੱਤ ਨੇ ਸਬੰਧਾਂ ਨੂੰ ਮੁੜ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਸਹਾਇਤਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ ’ਚ ਕੈਨੇਡਾ ਦੇ ਕਨਾਨਾਸਕੀਸ ’ਚ ਜੀ-7 ਸਿਖਰ ਸੰਮੇਲਨ ਦੌਰਾਨ ਅਪਣੇ ਕੈਨੇਡਾ ਦੇ ਹਮਰੁਤਬਾ ਮਾਰਕ ਕਾਰਨੀ ਨਾਲ ਗੱਲਬਾਤ ਕੀਤੀ ਸੀ। ਅਗੱਸਤ ’ਚ, ਭਾਰਤ ਅਤੇ ਕੈਨੇਡਾ ਨੇ ਇਕ ਦੂਜੇ ਦੀਆਂ ਰਾਜਧਾਨੀਆਂ ਵਿਚ ਰਾਜਦੂਤ ਨਿਯੁਕਤ ਕੀਤੇ ਸਨ, ਜੋ ਸੰਬੰਧਾਂ ਨੂੰ ਸੁਧਾਰਨ ਲਈ ਉਨ੍ਹਾਂ ਦੇ ਯਤਨਾਂ ਦਾ ਸੰਕੇਤ ਦਿੰਦੇ ਹਨ।

Check Also

Canada News –

The name Lawrence Bishnoi is being used in Canada to kill and intimidate Sikhs who …