Breaking News

Champions Trophy- Tanveer Singh Sangha – ਕੌਣ ਹੈ ਆਸਟ੍ਰੇਲੀਆ ਦਾ ਖਿਡਾਰੀ ਤਨਵੀਰ ਸਿੰਘ ਸੰਘਾ? ਜਿਸ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ👇

Who Is Tanveer Sangha? Leg-Spinner Named By Australia For Champions Trophy Semi-Final

ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਨਾਲ ਸਬੰਧਤ ਤਨਵੀਰ ਸਿੰਘ ਸੰਘਾ (23) ਅੱਜ ਆਸਟਰੇਲੀਆ ਵੱਲੋਂ ਭਾਰਤ ਦੇ ਖ਼ਿਲਾਫ਼ ਚੈਂਪੀਅਨ ਟਰਾਫੀ ਕ੍ਰਿਕਟ ਦਾ ਸੈਮੀਫਾਈਨਲ ਮੈਚ ਖੇਡ ਰਿਹਾ ਹੈ , ਤਨਵੀਰ ਸਿੰਘ ਸੰਘਾ ਲੈੱਗ ਸਪਿੰਨਰ ਵਜੋਂ ਟੀਮ ਵਿੱਚ ਸ਼ਾਮਲ ਹੈ

Champions Trophy: ਦੁਬਈ ਵਿੱਚ ਚੈਂਪੀਅਨਸ਼ਿਪ ਟਰਾਫੀ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਉੱਥ ਹੀ ਇਸ ਮੈਚ ਵਿੱਚ ਜਲੰਧਰ ਦੇ ਪਿੰਡ ਰਹੀਮਪੁਰ ਦਾ ਰਹਿਣ ਵਾਲਾ ਖਿਡਾਰੀ ਤਨਵੀਰ ਸਿੰਘ ਸੰਘਾ ਆਸਟ੍ਰੇਲੀਆਈ ਟੀਮ ਵਿੱਚ ਖੇਡ ਰਿਹਾ ਹੈ।

Champions Trophy: ਦੁਬਈ ਵਿੱਚ ਚੈਂਪੀਅਨਸ਼ਿਪ ਟਰਾਫੀ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ।

ਉੱਥ ਹੀ ਇਸ ਮੈਚ ਵਿੱਚ ਜਲੰਧਰ ਦੇ ਪਿੰਡ ਰਹੀਮਪੁਰ ਦਾ ਰਹਿਣ ਵਾਲਾ ਖਿਡਾਰੀ ਤਨਵੀਰ ਸਿੰਘ ਸੰਘਾ ਆਸਟ੍ਰੇਲੀਆਈ ਟੀਮ ਵਿੱਚ ਖੇਡ ਰਿਹਾ ਹੈ।

ਇਸ ਮੈਚ ਦੌਰਾਨ ਜਦੋਂ ਸਾਡੀ ਟੀਮ ਪਿੰਡ ਰਹੀਮਪੁਰ ਪਹੁੰਚੀ, ਤਾਂ ਸਾਰੇ ਪਿੰਡ ਵਾਸੀ ਇਕੱਠੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਿਹਾ ਕ੍ਰਿਕਟ ਮੈਚ ਦੇਖ ਰਹੇ ਸਨ। ਮੈਚ ਦੇਖ ਕੇ ਉਨ੍ਹਾਂ ਨੂੰ ਖੂਬ ਮਾਣ ਮਹਿਸੂਸ ਹੋ ਰਿਹਾ ਸੀ।

ਤਨਵੀਰ ਸਿੰਘ ਦਾ ਜਨਮ 2001 ਵਿੱਚ ਸਿਡਨੀ, ਆਸਟ੍ਰੇਲੀਆ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਉੱਥੇ ਹੀ ਪੂਰੀ ਕੀਤੀ। ਤਨਵੀਰ ਦਾ ਪਰਿਵਾਰ ਜਲੰਧਰ ਦੇ ਰਹੀਮਪੁਰ ਪਿੰਡ ਦਾ ਰਹਿਣ ਵਾਲਾ ਹੈ।

ਤਨਵੀਰ ਦੇ ਪਿਤਾ ਪਹਿਲਾਂ ਹੀ ਵਿਦੇਸ਼ ਗਏ ਹੋਏ ਸਨ। ਇਸ ਤੋਂ ਬਾਅਦ, ਉਨ੍ਹਾਂ ਦਾ ਵਿਆਹ ਉੱਥੇ ਹੀ ਹੋਇਆ ਅਤੇ ਤਨਵੀਰ ਦਾ ਜਨਮ ਵੀ ਉੱਥੇ ਹੀ ਹੋਇਆ।

ਪਿੰਡ ਵਾਲਿਆਂ ਨੇ ਦੱਸਿਆ ਕਿ ਤਨਵੀਰ ਆਪਣੇ ਬਚਪਨ ਵਿੱਚ ਕਈ ਵਾਰ ਉਨ੍ਹਾਂ ਦੇ ਪਿੰਡ ਆਇਆ ਸੀ। ਹੁਣ ਜਦੋਂ ਉਸ ਨੇ ਇੰਨਾ ਵੱਡਾ ਅਹੁਦਾ ਹਾਸਲ ਕਰ ਲਿਆ ਹੈ, ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।

ਪਿੰਡ ਦੇ ਵਸਨੀਕ ਸੁਖਜੀਤ ਸਿੰਘ ਨੇ ਕਿਹਾ ਕਿ ਤਨਵੀਰ ਸਿੰਘ ਦਾ ਆਸਟ੍ਰੇਲੀਆ ਵਿੱਚ ਖੇਡਣਾ ਉਨ੍ਹਾਂ ਨੂੰ ਬਹੁਤ ਮਹਾਨ ਮਹਿਸੂਸ ਕਰਵਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਤਨਵੀਰ ਨੇ ਪਿੰਡ ਦੇ ਨਾਲ-ਨਾਲ ਜਲੰਧਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਕਿਉਂਕਿ ਤਨਵੀਰ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਤਨਵੀਰ ਬਚਪਨ ਵਿੱਚ ਇੱਥੇ ਆਉਂਦਾ ਸੀ, ਤਾਂ ਉਹ ਉਸ ਦੇ ਨਾਲ ਕ੍ਰਿਕਟ ਅਤੇ ਵਾਲੀਬਾਲ ਖੇਡਦਾ ਹੁੰਦਾ ਸੀ।


ਉਨ੍ਹਾਂ ਨੇ ਕਿਹਾ ਕਿ ਤਨਵੀਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਭੈਣ ਅਤੇ ਮਾਤਾ-ਪਿਤਾ ਹਨ, ਜੋ ਕਿ ਵਿਦੇਸ਼ ਵਿੱਚ ਰਹਿ ਰਹੇ ਹਨ।

ਪਿੰਡ ਦੇ ਵਸਨੀਕ ਜ਼ੋਰਾਵਰ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਵਸਨੀਕ ਤਨਵੀਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਦਿਆਂ ਦੇਖ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਤਨਵੀਰ ਦੇ ਪਿਤਾ ਜੋਗਾ ਸਿੰਘ ਖੁਦ ਪਿੰਡ ਵਿੱਚ ਕਬੱਡੀ ਖੇਡਦੇ ਸਨ, ਉਨ੍ਹਾਂ ਨੇ ਵੀ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਦਿਲਚਸਪੀ ਵਾਲੀ ਖੇਡ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਹੈ ਕਿ ਸਰਕਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿੱਚ ਅੱਗੇ ਲਿਆਵੇ ਅਤੇ ਨੌਜਵਾਨਾਂ ਨੂੰ ਵੀ ਨਸ਼ਾ ਛੱਡ ਕੇ ਖੇਡਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ।