Breaking News

AI robot attacks: ਏਆਈ ਰੋਬੋਟ ਨੇ ਅਚਾਨਕ ਕੀਤਾ ਭੀੜ ’ਤੇ ਹਮਲਾ!, AI ਰੋਬੋਟਾਂ ਬਾਰੇ ਬਹਿਸ ਛਿੜੀ

AI robot attacks: ਏਆਈ ਰੋਬੋਟ ਨੇ ਅਚਾਨਕ ਕੀਤਾ ਭੀੜ ’ਤੇ ਹਮਲਾ!, AI ਰੋਬੋਟਾਂ ਬਾਰੇ ਬਹਿਸ ਛਿੜੀ
This is the chilling moment a humanoid robot appeared to attack a crowd at a Chinese festival.

Video footage taken on February 9 shows the human-shaped robot, adorned with a bright jacket, appearing to lunge at a group of people behind a barricade at the Spring Festival Gala in Tianjin, northeast China.

Its erratic movements forced the festival’s security to drag it back from the crowd, over fears it may harm someone.

AI robot attacks: ਚੀਨ ਵਿੱਚ ਇੱਕ ਤਿਉਹਾਰ ਦੇ ਸਮਾਗਮ ’ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਸ ਨੇ ਏਆਈ (ਮਨਸੂਈ ਬੁੱਧੀ) ਦੁਆਰਾ ਸੰਚਾਲਿਤ ਰੋਬੋਟਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸੁਰੱਖਿਆ ਗਾਰਡਾਂ ਕੋਲ ਖੜ੍ਹਾ ਇੱਕ ਰੋਬੋਟ ਲੋਕਾਂ ਵੱਲ ਬੇਤਰਤੀਬੇ ਢੰਗ ਨਾਲ ਵਧਦਾ ਦਿਖਾਈ ਦਿੰਦਾ ਹੈ ਜੋ ਕਿ ਬਾਅਦ ਵਿਚ ਸੁਰੱਖਿਆ ਕਰਮੀ ਦੇ ਦਖਲ ਤੋਂ ਬਾਅਦ ਪਿੱਛੇ ਹਟਦਾ ਹੈ।

ਸੋਸ਼ਲ ਮੀਡੀਆ ਤੇ ਕੁੱਝ ਲੋਕਾਂ ਨੇ ਦਾ ਦਾਅਵਾ ਕੀਤਾ ਹੈ ਕਿ ਰੋਬੋਟ ਹਾਜ਼ਰ ਲੋਕਾਂ ’ਤੇ ਹਮਲਾ ਕਰ ਰਿਹਾ ਸੀ, ਜਦੋਂ ਕਿ ਦੂਸਰੇ ਕਹਿੰਦੇ ਹਨ ਕਿ ਇਹ ਸਿਰਫ਼ ਇੱਕ ਖਰਾਬੀ ਸੀ।

ਅਸਲ ਵਿਚ ਕੀ ਵਾਪਰਿਆ?

ਵਾਇਰਲ ਖਬਰਾਂ ਮੁਤਾਬਕ ਇਹ ਘਟਨਾ ਚੀਨ ਦੇ ਇਕ ਤਿਉਹਾਰ ਸਮਾਗਮ ਦੌਰਾਨ ਵਾਪਰੀ, ਜਿੱਥੇ AI ਨਾਲ ਚੱਲਣ ਵਾਲੇ ਰੋਬੋਟਸ ਦਾ ਇਕ ਸਮੂਹ ਪ੍ਰਦਰਸ਼ਨ ਕਰ ਰਿਹਾ ਸੀ। ਆਨਲਾਈਨ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਇੱਕ ਰੋਬੋਟ ਅਚਾਨਕ ਭੀੜ ਵੱਲ ਵਧਦਾ ਦਿਖਾਈ ਦਿੰਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਸ ਨੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇਸ ਨੂੰ ਇੱਕ ਬੈਰੀਕੇਡ ਕਾਰਨ ਠੋਕਰ ਲੱਗੀ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਰੋਬੋਟ ਭੀੜ ਵੱਲ ਅਜੀਬ ਤਰੀਕੇ ਨਾਲ ਵਧ ਰਿਹਾ ਹੈ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੇ ਦਖਲ ਦੇ ਕੇ ਰੋਬੋਟ ਨੂੰ ਪਾਸੇ ਕੀਤਾ।

ਸਮਾਗਮ ਆਯੋਜਕਾਂ ਨੇ ਘਟਨਾ ਨੂੰ ਸਧਾਰਨ ਤਕਨੀਕੀ ਖਰਾਬੀ ਦੱਸਿਆ ਪਰ ਮੰਨਿਆ ਕਿ ਇਸ ਅਚਾਨਕ ਖਰਾਬੀ ਨੇ AI ਭਰੋਸੇਯੋਗਤਾ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ।

AI ਸੁਰੱਖਿਆ ਨੂੰ ਲੈ ਕੇ ਚਿੰਤਾਵਾਂ

ਇਹ ਪਹਿਲੀ ਵਾਰ ਨਹੀਂ ਹੈ ਜਦੋਂ AI ਨਾਲ ਚੱਲਣ ਵਾਲੀ ਮਸ਼ੀਨ ਨੇ ਸਹਿਮ ਪੈਦਾ ਕੀਤਾ ਹੋਵੇ। ਦੁਨੀਆ ਭਰ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਇਸ ਬਾਰੇ ਬਹਿਸ ਨੂੰ ਹਮੇਸ਼ਾ ਤੇਜ਼ ਕੀਤਾ ਹੈ ਕਿ ਕੀ AI ਨੂੰ ਜਨਤਕ ਸੈਟਿੰਗਾਂ ਵਿੱਚ ਸੁਰੱਖਿਅਤ ਰੂਪ ਨਾਲ ਜੋੜਿਆ ਜਾ ਸਕਦਾ ਹੈ?

ਬਹੁਤ ਸਾਰੇ ਲੋਕ ਚਿੰਤਾ ਕਰਦੇ ਹਨ। ਜਿਵੇਂ ਜਿਵੇਂ ਰੋਬੋਟ ਵਧੇਰੇ ਖੁਦਮੁਖਤਿਆਰ ਬਣ ਰਹੇ ਹਨ, ਖਰਾਬੀ ਦੇ ਜੋਖਮ-ਜਾਂ ਖ਼ਤਰਾ ਪੈਦਾ ਕਰ ਸਕਦੇ ਹਨ।

ਸੋਸ਼ਲ ਮੀਡੀਆ ਪ੍ਰਤੀਕਰਮ
ਵੀਡੀਓ ਨੇ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ’ਤੇ ਚਰਚਾਵਾਂ ਛੇੜ ਦਿੱਤੀਆਂ ਹਨ, ਬਹੁਤ ਸਾਰੇ ਉਪਭੋਗਤਾਵਾਂ ਨੇ AI ਦੇ ਭਵਿੱਖ ਬਾਰੇ ਖ਼ਦਸ਼ਾ ਪ੍ਰਗਟ ਕੀਤਾ ਹੈ।

ਐਕਸ ’ਤੇ ਲੋਕ ਇਸ ਵੀਡੀਓ ਨੂੰ ਵੱਡੇ ਪੱਧਰ ’ਤੇ ਸ਼ੇਅਰ ਕਰ ਰਹੇ ਹਨ ਅਤੇ ਪ੍ਰਤੀਕਿਰਿਆ ਦੇ ਰਹੇ ਹਨ।

ਰੋਬੋਟਾਂ ਬਾਰੇ ਬਣ ਰਹੀਆਂ ਫਿਲਮਾਂ ਵਿਚ ਵੀ ਕੀਤੀ ਗਈ ਹੈ ਚਿੰਤਾ ਜ਼ਾਹਰ

ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੇੇ ਰੋਬੋਟਾਂ ਬਾਰੇ ਦੁਨੀਆ ਭਰ ਵਿਚ ਕਈ ਫਿਲਮਾਂ ਬਣੀਆਂ ਹਨ। ਇਨ੍ਹਾਂ ਵਿਚ ਦਰਸਾਇਆ ਗਿਆ ਹੈ ਕਿ ਰੋਬੋਟ ਵਿਚ ਤਕਨੀਕੀ ਖਰਾਬੀ ਜਾਂ ਖੁਦਮੁਖਤਿਆਰੀ ਮਨੁੱਖੀ ਜੀਵਨ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ। ਭਾਰਤ ਵਿੱਚ ਬਣੀ ਰੋਬੋਟ ਫਿਲਮ ਇਸ ਬਾਰੇ ਇੱਕ ਵੱਡੀ ਉਦਾਰਹਣ ਹੈ।