Kangana Ranaut, Anupam Kher, Varun Dhawan Condemn Terror Attack In Reasi, Call It ‘Cowardly Act’
Several stars like Kangana Ranaut, Varun Dhawan, and Anupam Kher have voiced over the horrifying attack on a bus full of pilgrims in Jammu and Kashmir’s Reasi district.
ਕੰਗਨਾ ਰਣੌਤ ਦਾ ਸ਼ਰਧਾਲੂਆਂ ਦੀ ਬੱਸ ‘ਤੇ ਹਮਲੇ ਨੂੰ ਲੈ ਕੇ ਬਿਆਨ – ‘ਹਿੰਦੂ ਸੀ ਇਸ ਕਾਰਨ ਬਣਾਇਆ ਨਿਸ਼ਾਨਾ’
Reasi Terror Attack: ਕੰਗਨਾ ਰਣੌਤ ਦਾ ਬੱਸ ‘ਤੇ ਹਮਲੇ ਨੂੰ ਲੈ ਫੁੱਟਿਆ ਗੁੱਸਾ, ਅਦਾਕਾਰਾ ਬੋਲੀ- ‘ਹਿੰਦੂ ਸੀ ਇਸ ਕਾਰਨ ਬਣਾਇਆ ਨਿਸ਼ਾਨਾ’
Kangana Ranaut on Reasi Terror attack: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ‘ਚ ਐਤਵਾਰ ਸ਼ਾਮ ਨੂੰ ਉਸ ਸਮੇਂ ਹਲਚਲ ਮੱਚ ਗਈ ਜਦੋਂ ਅੱਤਵਾਦੀਆਂ ਵੱਲੋਂ ਸ਼ਰਧਾਲੂਆਂ ਦੀ ਇੱਕ ਬੱਸ ਨੂੰ ਆਪਣਾ ਸ਼ਿਕਾਰ
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ‘ਚ ਐਤਵਾਰ ਸ਼ਾਮ ਨੂੰ ਉਸ ਸਮੇਂ ਹਲਚਲ ਮੱਚ ਗਈ ਜਦੋਂ ਅੱਤਵਾਦੀਆਂ ਵੱਲੋਂ ਸ਼ਰਧਾਲੂਆਂ ਦੀ ਇੱਕ ਬੱਸ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ। ਦੱਸ ਦੇਈਏ ਕਿ ਇਸ ਹਮਲੇ ਨੇ ਘਾਟੀ ਨੂੰ ਹਿਲਾ ਕੇ ਰੱਖ ਦਿੱਤਾ।
ਉੱਤਰ ਪ੍ਰਦੇਸ਼ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ, ਜਿਸ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਗੱਡੀ ਖਾਈ ‘ਚ ਡਿੱਗ ਗਈ। ਇਸ ਘਟਨਾ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਕੰਗਨਾ ਰਣੌਤ ਨੇ ਦਿੱਤੀ ਪ੍ਰਤੀਕਿਰਿਆ
ਹੁਣ ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਇਸ ਦਰਦਨਾਕ ਘਟਨਾ ਵਿੱਚ ਤਿੰਨ ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। 33 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। 9 ਜੂਨ 2024 ਨੂੰ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ‘ਚ ਹੈ।
ਮੰਡੀ ਤੋਂ ਭਾਜਪਾ ਦੀ ਹਾਲ ਹੀ ਵਿੱਚ ਚੁਣੀ ਗਈ ਸੰਸਦ ਮੈਂਬਰ ਕੰਗਨਾ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਰਿਆਸੀ ਵਿੱਚ ਸ਼ਰਧਾਲੂਆਂ ‘ਤੇ ਕਾਇਰਾਨਾ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੀ ਹੈ।
ਉਨ੍ਹਾਂ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਲਈ ਅਰਦਾਸ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਆਸ ਪ੍ਰਗਟਾਈ।
ਇਸ ਤੋਂ ਇਲਾਵਾ ਬਾਲੀਵੁੱਡ ਕੁਈਨ ਨੇ ਆਪਣੀ ਇੰਸਟਾ ਸਟੋਰੀ ‘ਚ ਵੀ ਇਸ ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਲਿਖਿਆ- ‘ਉਹ ਲੋਕ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ ਅਤੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਸਿਰਫ ਇਸ ਲਈ ਗੋਲੀਬਾਰੀ ਕੀਤੀ ਕਿਉਂਕਿ ਉਹ ਸਾਰੇ ਹਿੰਦੂ ਸਨ।
ਰਿਆਸੀ ਅੱਤਵਾਦੀ ਹਮਲੇ ਦੀ ਇਨਸਾਈਡ ਸਟੋਰੀ
ਜਾਣਕਾਰੀ ਦੀ ਮੰਨੀਏ ਤਾਂ ਰਿਆਸੀ ‘ਚ ਹਮਲਾ ਲਸ਼ਕਰ ਦੇ ਇਕ ਸਹਾਇਕ ਸੰਗਠਨ ਨੇ ਕੀਤਾ ਸੀ। ਇਹ ਬੱਸ ਯਾਤਰੀਆਂ ਨੂੰ ਲੈ ਕੇ ਸ਼ਿਵ ਖੋੜੀ ਮੰਦਰ ਤੋਂ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਜਾ ਰਹੀ ਸੀ।
ਜਦੋਂ ਬੱਸ ਸ਼ਾਮ 6.15 ਵਜੇ ਦੇ ਕਰੀਬ ਪੋਨੀ ਇਲਾਕੇ ਦੇ ਪਿੰਡ ਤੇਰਾਇਥ ਨੇੜੇ ਪਹੁੰਚੀ ਤਾਂ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਬਾਰੀ ਤੋਂ ਬਾਅਦ 53 ਸੀਟਾਂ ਵਾਲੀ ਬੱਸ ਡੂੰਘੀ ਖਾਈ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੀ ਗਿਣਤੀ ਤਿੰਨ ਤੋਂ ਚਾਰ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਸ਼ਕਰ ਦੇ ਸਹਾਇਕ ਸੰਗਠਨ ਨੇ ਇਸ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਹੈ।
ਇਹ ਅੱਤਵਾਦੀਆਂ ਦਾ ਉਹੀ ਗਰੁੱਪ ਹੈ ਜੋ ਰਾਜੌਰੀ, ਪੁੰਛ ਅਤੇ ਰਿਆਸੀ ਦੇ ਉਪਰਲੇ ਇਲਾਕਿਆਂ ‘ਚ ਲੁਕਿਆ ਹੋਇਆ ਹੈ।
ਕੁਝ ਦਿਨ ਪਹਿਲਾਂ ਰਿਆਸੀ ਵਿੱਚ ਵਾਪਰੇ ਬੱਸ ਹਾਦਸੇ ਨੂੰ ਧਿਆਨ ਵਿੱਚ ਰੱਖਦਿਆਂ ਅੱਤਵਾਦੀਆਂ ਨੇ ਇਸ ਹਮਲੇ ਦੀ ਯੋਜਨਾ ਬਣਾਈ ਅਤੇ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਨਿਸ਼ਾਨਾ ਬਣਾਇਆ।