ਪੰਜਾਬ ਨੂੰ ਦਹਿਸ਼ਤਗਰਦੀ ਦਾ ਕੇਂਦਰ ਕਹਿ ਕੇ ਮਜ਼ਾਕ ਉਡਾਉਣ ਵਾਲੀ ਕੰਗਨਾ ਰਣੌਤ ਨੇ ਜ਼ੀਰਕਪੁਰ ਵਿੱਚ ਚਾਰ ਅਪਾਰਟਮੈਂਟ ਖਰੀਦੇ
ਕੰਗਨਾ ਨੂੰ ਚੰਗੀ ਤਰ੍ਹਾ ਪਤਾ ਕੇ ਸਾਰੇ ਮੁਲਕ ਵਿੱਚੋਂ ਪੰਜਾਬ ਸਭ ਤੋਂ ਸੁਰੱਖਿਅਤ ਜਗ੍ਹਾ ਹੈ
ਕੰਗਨਾ ਰਣੌਤ ਇੱਕ ਪਾਸੇ ਤਾਂ ਪੰਜਾਬ ਨੂੰ ਦਹਿਸ਼ਤਗਰਦੀ ਦਾ ਕੇਂਦਰ ਕਹਿ ਕੇ ਮਜ਼ਾਕ ਉਡਾਉਂਦੀ ਜਾਂ ਫਿਰ ਖਦਸ਼ੇ ਜਾਹਿਰ ਕਰਦੀ ਰਹਿੰਦੀ ਹੈ ਪਰ ਦੂਜੇ ਪਾਸੇ ਉਸਦੇ ਚੋਣ ਹਲਫਨਾਮੇ ਤੋਂ ਪਤਾ ਲੱਗਦਾ ਉਸਨੇ ਪਿਛਲੇ ਇੱਕ ਸਾਲ ਵਿੱਚ ਪੰਜਾਬ ਦੇ ਜ਼ੀਰਕਪੁਰ ਵਿੱਚ ਚਾਰ ਅਪਾਰਟਮੈਂਟ ਖਰੀਦੇ ਹਨ। ਉਨ੍ਹਾਂ ਵਿੱਚੋਂ ਕੁਝ ਤਾਂ ਦੋ ਮਹੀਨੇ ਪਹਿਲਾਂ ਹੀ ਖਰੀਦੇ ਹਨ।
ਉਸਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਰੇ ਮੁਲਕ ਵਿੱਚੋਂ ਪੰਜਾਬ ਸਭ ਤੋਂ ਸੁਰੱਖਿਤ ਜਗ੍ਹਾ ਹੈ ਪਰ ਫਿਰ ਵੀ ਸੁਰਖੀਆਂ ਵਿੱਚ ਰਹਿਣ ਅਤੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਉਣ ਲਈ ਡਰਾਮੇ ਕਰਨੋਂ ਬਾਜ ਨਹੀਂ ਆਉਂਦੀ।
ਚੋਣ ਹਲਸਨਾਮੇ ਵਿੱਚ ਬਾਰਵੀਂ ਪਾਸ ਹੋਣ ਦਾ ਦਾਅਵਾ ਵੀ ਸ਼ਾਇਦ ਗਲਤ ਹੋਵੇ ਕਿਉਂਕਿ ਇਸ ਨੇ ਸਕੂਲ ਦੌਰਾਨ ਹੀ ਪੜ੍ਹਾਈ ਛੱਡ ਦਿੱਤੀ ਸੀ।
ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਪੰਜ ਕਰੋੜ ਰੁਪਏ ਦੀਆਂ ਪੰਜਾਹ ਤੋਂ ਵੱਧ ਜੀਵਨ ਬੀਮਾ ਪਾਲਿਸੀਆਂ (LIC Policies ) ਖਰੀਦੀਆਂ ਹਨ ਤਾਂ ਜੋ ਖਰੀਦਣ ਤੋਂ ਬਾਅਦ ਉਨ੍ਹਾਂ ਨੂੰ ਸਰੈਂਡਰ ਕੀਤਾ ਜਾ ਸਕੇ।
ਇਸਦਾ ਮਤਲਬ ਹੈ ਕਿ ਉਹ ਇਹਨਾਂ ਪਾਲਿਸੀਆਂ ਲਈ ਟੈਕਸ ਲਾਭ ਲੈ ਰਹੀ ਹੈ ਅਤੇ ਫਿਰ ਉਸਦਾ ਜਾਣਕਾਰ ਵਿਅਕਤੀ ਇਨ੍ਹਾਂ ਪਾਲਿਸੀਆਂ ਨੂੰ ਵੇਚਣ ਲਈ LIC ਤੋਂ ਕਮਿਸ਼ਨ ਲੈ ਰਿਹਾ ਹੈ। ਜਦੋਂ ਕਿ ਉਹ ਜਲਦੀ ਹੀ ਉਨ੍ਹਾਂ ਨੂੰ ਸਰੈਂਡਰ ਕਰ ਰਹੀ ਹੈ।
ਕਿਸਾਨ ਅੰਦੋਲਨ ਦੌਰਾਨ ਵੀ ਹਿਮਾਚਲ ਅਤੇ ਰਾਜਸਥਾਨ ਦੇ ਕਿਸਾਨਾਂ, ਜਿਨ੍ਹਾਂ ਵਿਚ ਰਾਜਪੂਤ ਵੀ ਕਾਫੀ ਸਨ, ਨੇ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਕੀਤੀ ਅਤੇ ਪੰਜਾਬ ਨੂੰ ਦਿੱਤੇ ਦੇਸ਼ ਵਿਰੋਧੀ ਟੈਗ ਵਾਲੇ ਗੋਦੀ ਮੀਡੀਆ ਦੇ ਬਿਆਨ ਨੂੰ ਚੁਣੌਤੀ ਦਿੱਤੀ।
ਗੁਜਰਾਤੀ ਕਾਰਪੋਰੇਟਾਂ ਵੱਲੋਂ ਹਿਮਾਚਲ ਦੇ ਕਿਸਾਨਾਂ ਨੂੰ ਸੇਬ ਦੀ ਉਪਜ ਦੀ ਵਾਜਬ ਕੀਮਤ ਤੋਂ ਵੀ ਵਾਂਝੇ ਰੱਖਿਆ ਗਿਆ।
ਕੰਗਨਾ ਦੇ ਪਰਿਵਾਰ ਨੂੰ ਉਸ ਸਮੇਂ ਦੁੱਖ ਝੱਲਣਾ ਪਿਆ ਜਦੋਂ ਉਸਦੀ ਭੈਣ ਐਸਿਡ ਅਟੈਕ ਦਾ ਸ਼ਿਕਾਰ ਹੋ ਗਈ। ਪੰਜਾਬ ਦੇ ਲੋਕ ਪਰਿਵਾਰ ਪ੍ਰਤੀ ਹਮਦਰਦੀ ਰੱਖਦੇ ਅਤੇ ਇਸ ਤੱਥ ਦੀ ਵੀ ਪ੍ਰਸ਼ੰਸਾ ਕਰਦੇ ਕਿ ਉਹ ਮੁਸ਼ਕਿਲ ਨਾਲ ਮੁੰਬਈ ਫਿਲਮ ਜਗਤ ਵਿੱਚ ਕਾਮਯਾਬ ਹੋ ਸਕੀ ਪਰ ਕੰਗਣਾ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦੇ ਉਲਟ ਭੁਗਤਣ ਲੱਗ ਪਈ।
ਕਾਂਗੜਾ ਘਾਟੀ ਦੀਆਂ ਭਾਸ਼ਾਵਾਂ ਪੰਜਾਬੀ ਦੀਆਂ ਉਪ-ਬੋਲੀਆਂ ਹਨ। ਉਹ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਵਿੱਚ ਭਾਈਚਾਰਾ ਵਧਾਉਣ ਦੀ ਬਜਾਏ ਬੁਰੀ ਨੀਅਤ ਨਾਲ ਨਾਲ ਜ਼ਹਿਰ ਫੈਲਾ ਰਹੀ ਹੈ। ਖੈਰ ਬਹੁਤ ਸਾਰੇ ਲੋਕਾਂ ਨੇ ਫਿਲਹਾਲ ਇਸ ਦੇ ਪ੍ਰੋਪੇਗੰਡੇ ਦਾ ਮੂੰਹ ਭੰਨ ਦਿੱਤਾ ਹੈ।
ਚੋਣ ਹਲਫਨਾਮੇ ਦਾ ਲਿੰਕਃ https://myneta.info/LokSabha2024/candidate.php…
#Unpopular_Opinions
#Unpopular_Ideas
#Unpopular_Facts