Kabbadi Player Murder : ਲੁਧਿਆਣਾ ‘ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ, 27 ਸਾਲ ਦਾ ਸੀ ਨੌਜਵਾਨ
Kabbadi Player Murder : ਪੰਜਾਬ ‘ਚ ਦਿਨ-ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਲੁਧਿਆਣਾ (Ludhiana Kabbadi Player Murder) ਦੇ ਜਗਰਾਉਂ ਅਧੀਨ ਪਿੰਡ ਗਿੱਦੜਵਿੰਡੀ ‘ਚ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ।

Kabbadi Player Murder : ਪੰਜਾਬ ‘ਚ ਦਿਨ-ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਲੁਧਿਆਣਾ (Ludhiana Kabbadi Player Murder) ਦੇ ਜਗਰਾਉਂ ਅਧੀਨ ਪਿੰਡ ਗਿੱਦੜਵਿੰਡੀ ‘ਚ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ। ਕਬੱਡੀ ਖਿਡਾਰੀ ਦੀ ਪਛਾਣ ਤੇਜਪਾਲ ਸਿੰਘ ਵੱਜੋਂ ਹੋਈ ਹੈ, ਜੋ ਕਿ 27 ਸਾਲ ਦਾ ਸੀ।
ਜਾਣਕਾਰੀ ਅਨੁਸਾਰ, ਕਬੱਡੀ ਖਿਡਾਰੀ ਨੂੰ ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ‘ਤੇ ਗੋਲੀਆਂ ਮਾਰੀਆਂ ਗਈਆਂ। ਗੋਲੀ ਚਲਾਉਣ ਵਾਲਿਆਂ ‘ਚ 8-10 ਨੌਜਵਾਨ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਤੇਜਪਾਲ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਖਲ ਲੈਣ ਲਈ ਜਗਰਾਉਂ ਆਇਆ ਸੀ, ਜਿਥੇ ਉਸ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਰੂੰਮੀ ਦੇ ਨੌਜਵਾਨਾਂ ਨਾਲ ਟਾਕਰਾ ਹੋ ਗਿਆ।