GODI MEDIA lies EXPOSED once again.
-ਭਾਈ ਨਿੱਝਰ ਦੇ ਕਥਿਤ ਕਾਤਲ ਕੈਨੇਡਾ ਦੀ ਹਿਰਾਸਤ ਵਿੱਚ ਹੀ ਹਨ
-ਭਾਰਤੀ ਮੀਡੀਏ ਦੀਆਂ ਵੱਡੀਆਂ ਤੋਪਾਂ ਨੇ ਝੂਠ ਬੋਲਣ ‘ਤੇ ਲੱਕ ਬੰਨ੍ਹਿਆ
-ਸਰੀ-ਗਿਲਫਰਡ ਹਲਕੇ ਦੇ ਚੋਣ ਨਤੀਜਿਆਂ ‘ਤੇ ਹਾਰੀ ਧਿਰ ਨੂੰ ਇਤਰਾਜ਼
-ਲਾਸ ਏਂਜਲਸ ‘ਚ ਲੱਗੀ ਅੱਗ ਬਹੁਤ ਮਹਿੰਗੀ ਪਵੇਗੀ
-ਜੂਨ ‘84 ਦੇ ਫੌਜੀ ਹਮਲੇ ‘ਚ ਇੰਗਲੈਂਡ ਦੀ ਭੂਮਿਕਾ ਬਾਰੇ ਗੱਲ ਅੱਗੇ ਤੁਰੀ
-ਕਿਸਾਨ ਆਗੂਆਂ ਵਲੋਂ ਆਪਸੀ ਏਕਤਾ ਦੇ ਸੰਕੇਤ
Millions of Indians woke up Thursday to a deluge of news stories falsely claiming that the four Indian nationals accused of murdering Sikh-Canadian Hardeep Singh Nijjar in June 2023 had been released from custody after the case against them fell apart.
CBC News has confirmed that the Indian media reports are false. None of the Nijjar accused have left custody, nor are they expected to.
New: A Crown attorney in Hardeep Singh Nijjar case has confirmed with me that no bail has been given to the accused in this case. All four accused continue to remain in custody. Indian media is high on their job of reporting lies & fake news.
New: A Crown attorney in Hardeep Singh Nijjar case has confirmed with me that no bail has been given to the accused in this case. All four accused continue to remain in custody. Indian media is high on their job of reporting lies & fake news. https://t.co/T591TSFstU
— Sarbraj Singh Kahlon (@sarbrajskahlon) January 9, 2025
ਵਿਦੇਸ਼ ਮੰਤਰੀ ਜੈ ਸ਼ੰਕਰ ਵਲੋਂ ਨਿਖਿਲ ਗੁਪਤਾ ਨੂੰ ਛੁਡਾ ਕੇ ਲਿਆਉਣ ਵਾਲੀ ਭਾਰਤੀ ਮੀਡੀਆ ਦੀ ਖਬਰ ਵੀ ਨਿਕਲੀ ਝੂਠੀ
ਅਮਰੀਕਨ ਜੇਲ੍ਹ ‘ਚ ਨਜ਼ਰਬੰਦ ਨਿਖਿਲ ਗੁਪਤਾ ਨੂੰ ਰੰਜ ਹੈ ਕਿ ਪਿਛਲੇ ਸੱਤਾਂ ਮਹੀਨਿਆਂ ਦੌਰਾਨ ਭਾਰਤੀ ਕੌਂਸਲਖਾਨੇ ਤੋਂ ਕੋਈ ਵੀ ਉਸ ਦੀ ਮੁਲਾਕਾਤ ਲਈ ਨਹੀਂ ਆਇਆ।
ਜੇਲ੍ਹ ‘ਚ ਜਿਹੜੀਆਂ ਪਿੰਨੀਆਂ ਓਹਨੂੰ ਕਾਲੇ ਬੰਧੂ ਖਵਾਉਂਦੇ ਨੇ, ਉਹ ਖਾ-ਖਾ ਬੱਸ ਹੋਈ ਪਈ।
ਹਾਂ ਸੱਚ, ਇਹ ਖ਼ਬਰ ਉਦੋਂ ਆਈ ਹੈ, ਜਦੋਂ ਦੋ ਦਿਨ ਤੋਂ ਭਾਰਤੀ ਮੀਡੀਆ ਇਹ ਖ਼ਬਰਾਂ ਚਲਾ ਰਿਹਾ ਸੀ ਕਿ ਅਮਰੀਕਾ ਪੁੱਜਾ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਿਖਿਲ ਗੁਪਤਾ ਨੂੰ ਛੁਡਵਾ ਕੇ ਨਾਲ ਲੈ ਆਇਆ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਕੀ ਭਾਰਤੀ ਮੀਡੀਆ ਵਲੋਂ ਨਿੱ +ਝ+ ਰ ਦੇ ਕਾ+ ਤ +ਲਾਂ ਨੂੰ ਜ਼+ ਮਾ+ ਨ+ਤ ਵਾਲੀ ਖਬਰ ਅਸਲ ਵਿਚ ਇਹ ਖਬਰ ਲੁ+ਕਾ+ਉ+ਣ ਲਈ ਫੈ+ਲਾ+ਈ ਗਈ ਸੀ? #Canada #Punjabi #USA #India
ਅਮਰੀਕਾ ਤੇ ਮੈਕਸੀਕੋ ‘ਚ ਫੈਂਟਾਨਿਲ ਭੇਜਣ ਵਾਲੇ ਭਾਰਤੀ ਕਾਬੂ
ਭਾਰਤ ਵਲੋਂ ਅਮਰੀਕਾ ‘ਚ ਕਿਸ ਤਰਾਂ ਫੈਂਟਾਨਿਲ ਪਹੁੰਚਾਈ ਜਾ ਰਹੀ ਹੈ, ਇਸਦਾ ਖੁਲਾਸਾ ਦੋ ਗੁਜਰਾਤੀ ਫਰਮਾਂ ਅਤੇ ਇੱਕ ਗੁਜਰਾਤੀ ਅਧਿਕਾਰੀ ਭਾਵਿਸ਼ ਲਾਠਿਆ ਉਰਫ ਭਾਵਿਸ਼ ਭਾਈ ਪਟੇਲ ਦੀ ਅਮਰੀਕਾ ‘ਚ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ, ਜੋ ਮੈਕਸੀਕਨ ਡਰੱਗ ਤਸਕਰਾਂ ਨੂੰ ਅਮਰੀਕਾ ਅਤੇ ਮੈਕਸੀਕੋ ਵਿੱਚ ਫੈਂਟਾਨਿਲ ਸਪਲਾਈ ਕਰ ਰਹੇ ਸਨ।
ਭਾਵਿਸ਼ ਪਟੇਲ ਇੱਕ ਅਮਰੀਕਨ ਗੁਪਤ ਅਧਿਕਾਰੀ ਨਾਲ ਡਰੱਗ ਡੀਲ ਕਰਦਾ ਰਿਹਾ ਤੇ ਸਬੂਤਾਂ ਸਮੇਤ ਅੜਿੱਕੇ ਆ ਗਿਆ। ਇਹ ਲੋਕ ਵਿਟਾਮਿਨ ਸੀ ਅਤੇ ਹੋਰ ਦਵਾਈਆਂ ਦੇ ਲੇਬਲ ਹੇਠ ਫੈਂਟਾਨਿਲ ਭੇਜਦੇ ਸਨ।
ਬੀਤੇ ਕੁਝ ਸਾਲਾਂ ‘ਚ ਅਡਾਨੀ ਦੀਆਂ ਗੁਜਰਾਤ ਵਿਚਲੀਆਂ ਬੰਦਰਗਾਹਾਂ ਤੋਂ ਅਰਬਾਂ ਡਾਲਰ ਦੀ ਡਰੱਗ ਫੜ ਹੋ ਚੁੱਕੀ ਹੈ। ਕੀ ਇਹ ਖੇਪਾਂ ਵੀ ਅਡਾਨੀ ਦੀਆਂ ਬੰਦਰਗਾਹਾਂ ਰਾਹੀਂ ਅਮਰੀਕਾ ਪਹੁੰਚਾਈਆਂ ਜਾ ਰਹੀਆਂ ਹਨ, ਇਸਦੀ ਜਾਂਚ ਵੀ ਹੋ ਰਹੀ ਹੈ।
ਭਾਵਿਸ਼ ਪਟੇਲ ਖਿਲਾਫ ਕੇਸ ਪੇਸ਼ ਕਰਨ ਵਾਲੀ ਅਮਰੀਕਨ ਅਟਾਰਨੀ ਉਹੀ ਹੈ, ਜਿਸਨੇ ਅਡਾਨੀ ਵਿਰੁੱਧ 250 ਮਿਲੀਅਨ ਦੀ ਰਿਸ਼ਵਤ ਦੇਣ ਦਾ ਦੋਸ਼-ਪੱਤਰ ਅਮਰੀਕਨ ਅਦਾਲਤ ‘ਚ ਪੇਸ਼ ਕੀਤਾ ਸੀ।
ਕਰੀਬ 125 ਸਾਲ ਪਹਿਲਾਂ ਅੰਗਰੇਜ਼ ਆਰੀਆ ਸਮਾਜੀਆਂ ਵੱਲੋਂ ਕੰਟਰੋਲ ਕੀਤੀ ਜਾਂਦੀ ਪ੍ਰੈਸ ਨੂੰ “ਲਿਜ਼ਰਡ ਪ੍ਰੈਸ” ਕਹਿੰਦੇ ਸਨ। ਹੁਣ ਗੋਦੀ ਮੀਡੀਆ ਦੀ ਮਸ਼ਹੂਰੀ ਦੁਨੀਆਂ ਵਿੱਚ ਹੋ ਚੁੱਕੀ ਹੈ।
ਕੱਲ ਸਾਰੇ ਭਾਰਤੀ ਮੀਡੀਆ ਨੇ ਇਹ ਫੇਕ ਨਿਊਜ਼ ਚਲਾਈ ਕਿ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਫੜੇ ਹੋਏ ਚਾਰ ਕਥਿਤ ਦੋਸ਼ੀਆਂ ਦੀ ਰਿਹਾਈ ਹੋ ਗਈ ਹੈ।
ਕੈਨੇਡਾ ਦੇ ਸੀਬੀਸੀ ਨਿਊਜ਼ ਨੇ ਨਾ ਸਿਰਫ ਇਸ ਖਬਰ ਦੀ ਤਰਦੀਦ ਕੀਤੀ ਹੈ ਸਗੋਂ ਗੋਦੀ ਮੀਡੀਆ ਲਿਖਦਿਆਂ ਜਲੂਸ ਵੀ ਕੱਢਿਆ ਹੈ।
ਆਮ ਤੌਰ ‘ਤੇ ਅਫਵਾਹਾਂ ਸੋਸ਼ਲ ਮੀਡੀਆ ਰਾਹੀਂ ਜਾਂ ਕੋਈ ਛੋਟੇ ਮੋਟੇ ਸੱਜੇ ਪੱਖੀ ਪਲੇਟਫਾਰਮ ਰਾਹੀਂ ਫੈਲਾਈਆਂ ਜਾਂਦੀਆਂ ਨੇ ਪਰ ਭਾਰਤ ਵਿੱਚ ਇਹ ਕੰਮ ਮੁੱਖਧਾਰਾਈ ਮੀਡੀਆ ਵੀ ਕਰਦਾ ਹੈ।
ਭਾਰਤੀ ਮੀਡੀਏ ਦਾ ਵੱਡਾ ਹਿੱਸਾ ਵਾਰ-ਵਾਰ ਇਹ ਸਾਬਤ ਕਰ ਰਿਹਾ ਹੈ ਹੈ ਕਿ ਅਸਲ ਵਿੱਚ ਇਹ “ਲਿਜ਼ਰਡ ਪ੍ਰੈਸ” ਹੀ ਹੈ।
ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀ ਬੀ ਸੀ) ਨੇ ਇੰਡੀਆ ਦੇ ਝੂਠੇ ਮੀਡੀਆ ਦੀਆਂ ਜਾਅਲੀ ਖਬਰਾਂ ਨੂੰ ਧੋ ਕੇ ਰੱਖ ਦਿੱਤਾ ਹੈ। ਇਹ ਸਾਰੀ ਰਿਪੋਰਟ ਪੜ੍ਨ ਯੋਗ ਹੈ, ਜੋ ਭਾਈ ਹਰਦੀਪ ਸਿੰਘ ਨਿੱਜਰ ਦੇ ਕਥਿਤ ਕਾਤਲਾਂ ਦੀ ਰਿਹਾਈ ਨੂੰ ਨਾ ਸਿਰਫ ਝੁਠਲਾਉਂਦੀ ਹੈ, ਬਲਕਿ ਇੰਡੀਅਨ ਮੀਡੀਏ ਦਾ ‘ਭਰੋਸੇਯੋਗ ਸੂਤਰਾਂ’ ਤੇ ਤੱਥਾਂ ਦੀ ਥਾਂ, ਸੋਸ਼ਲ ਖਬਰਾਂ ਨੂੰ ਚੋਰੀ ਕਰਨ ਅਤੇ ਉਛਾਲਣ ਦਾ ਸੱਚ ਵੀ ਬਿਆਨ ਕਰਦੀ ਹੈ।
ANI ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਏਜੰਸੀ ਦਾ ਝੂਠ ਦਾ ਪੁਲੰਦਾ
ਭਾਈ ਹਰਦੀਪ ਸਿੰਘ ਨਿੱਜਰ ਦੇ ਕਥਿਤ ਕਾਤਲਾਂ ਦੀ ਰਿਹਾਈ ਬਾਰੇ ਝੂਠੀਆਂ ਖਬਰਾਂ
ਅਖੇ “ਟਰੂਡੋ ਨੂੰ ਭਾਰਤ ਨਾਲ ਸਬੰਧ ਵਿਗਾੜਨ ਦੀ ਕੀਮਤ ਤਾਰਨੀ ਪੈ ਗਈ ਹੈ”
________________________________________
ANI ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ਏਐਨਆਈ) ਜਿਸ ਏਜੰਸੀ ਦਾ ਝੂਠ ਦਾ ਪੁਲੰਦਾ ਅੱਜ ਚਰਾਹੇ ਨੰਗਾ ਹੋ ਗਿਆ ਹੈ, ਉਸਨੇ ਨਾ ਸਿਰਫ ਭਾਈ ਹਰਦੀਪ ਸਿੰਘ ਨਿੱਜਰ ਦੇ ਕਥਿਤ ਕਾਤਲਾਂ ਦੀ ਰਿਹਾਈ ਬਾਰੇ ਝੂਠੀਆਂ ਖਬਰਾਂ ਲਾਈਆਂ ਹਨ, ਬਲਕਿ ਉਸ ਤੋਂ ਵੀ ਅੱਗੇ ਭਾਰਤ ਦੇ ਭਾਜਪਾ ਆਗੂਆਂ ਦੇ ਬਿਆਨਾਂ ‘ਤੇ ਖੰਭਾਂ ਦੀ ਡਾਰ ਬਣਾ ਛੱਡੀ ਹੈ ਅਖੇ ਜੀ “ਟਰੂਡੋ ਨੂੰ ਭਾਰਤ ਨਾਲ ਸਬੰਧ ਵਿਗਾੜਨ ਦੀ ਕੀਮਤ ਤਾਰਨੀ ਪੈ ਗਈ ਹੈ” ਆਹ ਖਬਰ ਅਜੇ ਵੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਏਐਨਆਈ ਦੇ ਫਰੰਟ ਪੇਜ ਤੇ ਲੱਗੀ ਹੋਈ ਹੈ! ਚੱਪਣੀ ਨੱਕ ਡਬੋ ਮਰੋ!
I’m amazed that so few Indo-Canadian journalists fall into the trap of the Indian fake news narrative that all four accused got bail. This all started with
@Bratt_world
’s tweet. Below is the answer from the authorities.
I’m amazed that so few Indo-Canadian journalists fall into the trap of the Indian fake news narrative that all four accused got bail. This all started with @Bratt_world’s tweet. Below is the answer from the authorities. https://t.co/LDBIdNIH6l pic.twitter.com/cpcgIWkafY
— Gurpreet S. Sahota (@GurpreetSSahota) January 9, 2025
As usual, it’s a FAKE NEWS spread by INDIAN MEDIA. All four accused were moved to an unknown location after their case moved to the superior court, due to high security concerns.
As usual, it’s a FAKE NEWS spread by INDIAN MEDIA. All four accused were moved to an unknown location after their case moved to the superior court, due to high security concerns. pic.twitter.com/2ZEPcdqXmk
— Gurpreet S. Sahota (@GurpreetSSahota) January 9, 2025
DISINFO | No bail has been granted to the four Indians accused of assassinating Hardeep Singh Nijjar. They remain in custody & criminal proceedings continue, sources share.
Canadian law enforcement have shared that an Indian Govt-Organized Crime Nexus is targeting Canadian Sikhs
DISINFO | No bail has been granted to the four Indians accused of assassinating Hardeep Singh Nijjar. They remain in custody & criminal proceedings continue, sources share.
Canadian law enforcement have shared that an Indian Govt-Organized Crime Nexus is targeting Canadian Sikhs pic.twitter.com/MUn7cyKNmc
— Baaz (@BaazNewsOrg) January 9, 2025
ਫੇਰ ਅਡਾਨੀ ? ਦੋ ਭਾਰਤੀ ਕੰਪਨੀਆਂ, ਅਮਰੀਕਾ ‘ਚ ਹਰ ਸਾਲ 80 ਹਜ਼ਾਰ ਬੰਦਿਆਂ ਦੀ ਮੌਤ ਲਈ ਜ਼ਿੰਮੇਵਾਰ!
ਹਰਦੀਪ ਸਿੰਘ ਨਿੱਝਰ ਕਤਲ ਕੇਸ ’ਚ ਗ੍ਰਿਫ਼ਤਾਰ 4 ਭਾਰਤੀਆਂ ਨੂੰ ਜ਼ਮਾਨਤ ਵਾਲੀ ਖਬਰ ਨਿਕਲੀ ਝੂਠੀ
-ਬੀਸੀ ਦੇ ਸਿਹਤ ਕੇਂਦਰਾਂ ‘ਚ ਮਾਸਕ ਪਹਿਨਣੇ ਲਾਜ਼ਮੀ ਕੀਤੇ
-ਟਰੰਪ ਦੇ ਬਿਆਨਾਂ ਨੇ ਮਿੱਤਰ ਮੁਲਕਾਂ ਦਾ ਪਾਰਾ ਚੜ੍ਹਾਇਆ
-ਅਮਰੀਕਾ ਤੇ ਮੈਕਸੀਕੋ ‘ਚ ਫੈਂਟਾਨਿਲ ਭੇਜਣ ਵਾਲੇ ਭਾਰਤੀ ਕਾਬੂ
-‘ਐਪਲ’ ਨੂੰ ਚੂਨਾ ਲਾਉਣ ਵਾਲੇ 185 ਭਾਰਤੀ ਨੌਕਰੀਓਂ ਕੱਢੇ
-ਐਮਪੀ ਅਮ੍ਰਿਤਪਾਲ ਸਿੰਘ ‘ਤੇ ਪੰਜਾਬ ਪੁਲਿਸ ਨੇ ਯੂਏਪੀਏ ਲਾਇਆ
ਝੂਠੀਆਂ ਤੇ ਬੇਬੁਨਿਆਦ ਖਬਰਾਂ ਫੈਲਾਉਣ ਦੇ ਆਦੀ ਭਾਰਤੀ ਮੀਡੀਏ ਵੱਲੋਂ ਕੱਲ੍ਹ ਰਾਤ ਦੀ ਇਹ ਖ਼ਬਰ ਬੜੇ ਧੜੱਲੇ ਨਾਲ ਚਲਾਈ ਜਾ ਰਹੀ ਹੈ, ਜਿਸ ਵਿੱਚ ਭੋਰਾ ਵੀ ਸਚਾਈ ਨਹੀਂ।
ਬੀਤੇ ਨਵੰਬਰ ਚਾਰਾਂ ਮੁਲਜ਼ਮਾਂ ਦਾ ਮੁਕੱਦਮਾ ਉੱਚ ਅਦਾਲਤ ਵਿੱਚ ਬਦਲੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਬੀਸੀ ਦੀ ਆਮ ਜੇਲ੍ਹ ਤੋਂ ਬਦਲ ਕੇ ਕੈਨੇਡਾ ਵਿੱਚ ਕਿਸੇ ਅਤਿ ਸੁਰੱਖਿਅਤ ਅਣਦੱਸੀ ਜਗ੍ਹਾ ‘ਤੇ ਰੱਖਿਆ ਜਾ ਰਿਹਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਭਾਰਤੀ ਮੀਡੀਆ ਮੁਤਾਬਕ
ਮੁਲਜ਼ਮਾਂ ਖ਼ਿਲਾਫ਼ ਠੋਸ ਸਬੂਤ ਨਹੀਂ ਪੇਸ਼ ਕਰ ਸਕੀ ਕੈਨੇਡੀਅਨ ਪੁਲੀਸ; ਅਦਾਲਤ ਨੇ ਦਿੱਤਾ ਚਾਰਾਂ ਦੀ ਰਿਹਾਈ ਦਾ ਹੁਕਮ
ਚੰਡੀਗੜ੍ਹ, 9 ਜਨਵਰੀ
Canada News: ਖ਼ਾਲਿਸਤਾਨ ਦੇ ਹਮਾਇਤੀ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਕੇਸ ਨਾਲ ਸਬੰਧਤ ਚਾਰ ਮੁਲਜ਼ਮਾਂ ਨੂੰ ਕੈਨੇਡੀਅਨ ਸੁਪਰੀਮ ਕੋਰਟ (Canadian Supreme Court) ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਵੀ ਜਾਰੀ ਕਰ ਦਿੱਤਾ ਹੈ।
‘ਸੀਐਨਐਨ-ਨਿਊਜ਼18’ ਦੀ ਇਕ ਰਿਪੋਰਟ ਮੁਤਾਬਕ ਕੈਨੇਡਾ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਕੈਨੇਡਾ ’ਚ ਗ੍ਰਿਫ਼ਤਾਰ ਚਾਰ ਭਾਰਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ (British Columbia Supreme Court) ਵਿੱਚ ਹੋਵੇਗੀ। ਗ਼ੌਰਤਲਬ ਹੈ ਕਿ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਨੇ ਦਹਿਸ਼ਤਗਰਦ ਐਲਾਨਿਆ ਹੋਇਆ ਸੀ।
ਵੇਰਵਿਆਂ ਅਨੁਸਾਰ, ਹੇਠਲੀ ਅਦਾਲਤ ਵਿੱਚ ਕਾਰਵਾਈ ‘ਤੇ ਰੋਕ ਲੱਗਣ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਸੁਪਰੀਮ ਕੋਰਟ ਨੇ ਰਿਹਾਈ ਦਾ ਹੁਕਮ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਕੈਨੇਡੀਅਨ ਪੁਲੀਸ ਮੁਲਜ਼ਮਾਂ ਵਿਰੁੱਧ ਠੋਸ ਸਬੂਤ ਪੇਸ਼ ਨਹੀਂ ਕਰ ਸਕੀ।
ਇਸ ਸਬੰਧ ਵਿਚ ਫੜੇ ਗਏ ਚਾਰ ਭਾਰਤੀਆਂ ਦੀ ਪਛਾਣ ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਨੂੰ ਨਵੰਬਰ 2024 ਵਿੱਚ ਚਾਰਜਸ਼ੀਟ ਕੀਤਾ ਗਿਆ ਸੀ। ਉਨ੍ਹਾਂ ਨੇ ਕੈਨੇਡੀਅਨ ਸੁਪਰੀਮ ਕੋਰਟ ਵਿੱਚ ਜ਼ਮਾਨਤ ਲਈ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਵੱਲੋਂ ਮਨਜ਼ੂਰ ਕਰ ਲਿਆ ਗਿਆ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਤਿੰਨ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਲਈ ਪੇਸ਼ ਹੋਏ ਸਨ, ਜਦੋਂ ਕਿ ਇੱਕ ਆਪਣੇ ਵਕੀਲ ਰਾਹੀਂ ਪੇਸ਼ ਹੋਇਆ ਸੀ। ਇਸ ਮਾਮਲੇ ‘ਤੇ ਟਿੱਪਣੀ ਕਰਦੇ ਹੋਏ ਬ੍ਰਿਟਿਸ਼ ਕੋਲੰਬੀਆ ਪ੍ਰੌਸੀਕਿਊਸ਼ਨ ਸਰਵਿਸ (British Colombia Prosecution Service) ਦੇ ਇੱਕ ਅਧਿਕਾਰੀ ਨੇ ਕਿਹਾ, “ਕੁਝ ਪ੍ਰੀ-ਟਰਾਇਲ ਪੱਖ ਅਸਲ ਮੁਕੱਦਮੇ ਤੋਂ ਪਹਿਲਾਂ ਰੱਖੇ ਜਾਣਗੇ, ਪਰ ਅਸੀਂ ਪ੍ਰੀ-ਟਰਾਇਲ ਦੀ ਮਿਆਦ ਬਾਰੇ ਅਜੇ ਕੁਝ ਨਹੀਂ ਆਖ ਸਕਦੇ।”
ਨਿੱਝਰ ਦਾ 18 ਜੂਨ, 2023 ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (British Columbia) ਦੇ ਸ਼ਹਿਰ ਸਰੀ (Surrey) ਵਿਚ ਇਕ ਗੁਰਦੁਆਰੇ ਦੇ ਬਾਹਰ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਰਾਇਲ ਕੈਨੇਡੀਅਨ ਮਾਊੁਂਟਿਡ ਪੁਲੀਸ (Royal Canadian Mounted Police) ਨੇ ਕਰਨਪ੍ਰੀਤ, ਕਮਲਪ੍ਰੀਤ ਅਤੇ ਕਰਨ ਬਰਾੜ ਨੂੰ ਮਈ 2024 ਵਿਚ ਗ੍ਰਿਫ਼ਤਾਰ ਕੀਤਾ ਸੀ।