Canada ਪਹੁੰਚਦੇ ਹੀ ਨੌਜਵਾਨ ਨੂੰ ਪੈਸੇ ਲਾ ਕੇ ਭੇਜੀ ਘਰਵਾਲੀ ਨੇ ਦਿੱਤਾ ਧੌਖਾ,
ਲੱਖਾਂ ਲਵਾ ਕੁੜੀ ਕੈਨੇਡਾ ਜਾ ਦੇ ਗਈ ਜਵਾਬ,
ਕੁੜੀ ਦੇ ਧੋਖੇ ਨੇ ਖਾ ਲਿਆ ਮਾਪਿਆਂ ਦਾ ਜਵਾਕ ਬਾਪੂ ਕਹਿੰਦਾ ਸਾਡਾ ਤਾਂ ਘਰ ਪੱਟਿਆ ਗਿਆ
ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉਸ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ।
ਜਿਸ ਮਗਰੋਂ ਉਸ ਨੇ ਪਤਨੀ ਨੂੰ ਸਾਰਾ ਖਰਚਾ ਕਰਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਕੈਨੇਡਾ ਜਾ ਕੇ ਪਤਨੀ ਨੇ ਉਸ ਨਾਲ ਰਹਿਣ ਇਨਕਾਰ ਕਰ ਦਿੱਤਾ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗਾ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਅਸੀਂ ਉਸ ਦੀ ਪਤਨੀ ਨੂੰ ਪੜ੍ਹਾਈ ਲਈ ਸਾਰਾ ਖਰਚਾ ਕਰਕੇ ਕੈਨੇਡਾ ਭੇਜਿਆ ਸੀ।
ਲਵਪ੍ਰੀਤ ਦੀ ਪਤਨੀ ਨੇ ਉਸ ਨੂੰ ਏਅਰਪੋਰਟ ‘ਤੇ ਹੀ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਰਹਿਣ ਲੱਗ ਪਿਆ ਜਿਸ ਕਾਰਨ ਉਹ ਪਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਉਸ ਦੀ ਹਾਰਟ ਅਟੈਕ ਨਾਲ ਕੈਨੇਡਾ ਵਿਚ ਮੌਤ ਹੋ ਗਈ।
ਲਵਪ੍ਰੀਤ ਸਿੰਘ ਦਾ ਛੋਟਾ ਭਰਾ ਵੀ ਹੈ ਜੋ ਇਥੇ ਹੀ ਪੜ੍ਹਾਈ ਕਰ ਰਿਹਾ ਹੈ। ਪਰਿਵਾਰ ਨੇ ਲਵਪ੍ਰੀਤ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਅਤੇ ਲੜਕੀ ਅਤੇ ਉਸਦੇ ਪਰਿਵਾਰ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਏਅਰਪੋਰਟ ‘ਤੇ ਹੀ ਮੁੱਕਰੀ ਕੁੜੀ, ਘਰਵਾਲਾ ਜਦ Canada ਪਹੁੰਚਿਆ ਤਾਂ ਕਹਿੰਦੀ ‘ਮੈਂ ਨੀ ਤੇਰੇ ਨਾਲ ਰਹਿਣਾ’
ਮੁੰਡੇ ਨੂੰ ਪੈ ਗਿਆ ਦਿਲ ਦਾ ਦੌਰਾ ਹੋ ਗਈ ਮੌ*ਤ ਮਾੜੇ ਹਾਲ ਨੇ ਅੱਜ- ਕੱਲ੍ਹ, ਪਿਓ ਦੇ ਹੰਝੂ ਨੀ ਦੇਖੇ ਜਾਂਦੇ