ਸਰੀ ‘ਚ ਐਤਵਾਰ ਚੱਲੀ ਗੋਲੀ ‘ਚ ਦੋ ਜ਼ਖਮੀ ਹੋਏ
ਸਰੀ ਦੀ 132 ਸਟਰੀਟ ਅਤੇ 85 ਐਵੇਨਿਊ ਲਾਗੇ ਮੌਜੂਦ ਪੱਬ ਦੇ ਬਾਹਰ ਅੱਜ ਤੜਕੇ 2:30 ਵਜੇ ਦੇ ਕਰੀਬ ਹੋਈ ਵੱਡੀ ਲੜਾਈ ਤੋਂ ਬਾਅਦ ਚੱਲੀਆਂ ਗੋਲ਼ੀਆਂ ਕਾਰਨ ਦੋ ਜਣੇ ਜ਼ਖਮੀ ਹੋ ਗਏ, ਜੋ ਹੁਣ ਹਸਪਤਾਲ ‘ਚ ਇਲਾਜ ਅਧੀਨ ਹਨ। ਜਾਨਾਂ ਬਚ ਗਈਆਂ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
-ਸੰਘੀਆਂ ਦੀਆਂ ਬਦਮਾਸ਼ੀਆਂ ਕਾਰਨ ਅਮਰੀਕਾ ‘ਚ ਹਿੰਦੂ ਹੋ ਰਹੇ ਨੇ ਜ਼ਲੀਲ
-ਮੋਦੀ ਲਈ ਸੱਦਾ ਪੱਤਰ ਲੈਣ ਆਏ ਜੈਸ਼ੰਕਰ ਨੂੰ ਹਫਤਾ ਹੋ ਗਿਆ
-ਚੀਨ ਵਲੋਂ ਭਾਰਤ ਨੂੰ ਵਾਰ-ਵਾਰ ਜ਼ਲੀਲ ਕਰਨਾ ਜਾਰੀ
-ਬਾਬਾ ਬਖਸ਼ੀਸ਼ ਸਿੰਘ ‘ਤੇ ਹਮਲੇ ਮਗਰਲੇ ਹੱਥ ਪਛਾਨਣ ਦੀ ਲੋੜ
-ਕਿਸਾਨਾਂ ਨੂੰ ਸਿਆਸਤਦਾਨਾਂ ਦੇ ਰਾਹ ਤੇ ਘਰ ਘੇਰਨ ਦੀ ਅਪੀਲ
ਚੀਨ ਨੇ 38,000 ਵਰਗ ਕਿਲੋਮੀਟਰ ਦੱਬੇ ਹੋਏ ਭਾਰਤੀ ਇਲਾਕੇ ਨੂੰ ਨਾਲ ਰਲਾ ਕੇ ਆਪਣੀ ਵੱਖਰੀ ਕਾਊਂਟੀ ਬਣਾ ਦਿੱਤੀ ਹੈ। ਅਜਿਹਾ ਉਦੋਂ ਹੋਇਆ ਹੈ, ਜਦੋਂ ਭਾਰਤ ਸਰਕਾਰ ਤੇ ਮੀਡੀਆ ਦਾਅਵਾ ਕਰ ਰਹੇ ਹਨ ਕਿ ਚੀਨ ਪਿੱਛੇ ਹਟ ਰਿਹਾ ਹੈ।
ਚੀਨ ਅਰੁਣਾਚਲ ਪ੍ਰਦੇਸ਼ ਨੂੰ ਵੀ ਆਪਣਾ ਦੱਸ ਰਿਹਾ ਹੈ। ਚੀਨ ਦੇ ਨਵੇਂ ਨਕਸ਼ੇ ਨੇ ਭਾਰਤੀ ਨਕਸ਼ੇ ਦਾ ਹੁਲੀਆ ਹੀ ਵਿਗਾੜ ਦਿੱਤਾ ਹੈ।
ਮੋਦੀ ਹੈ ਤੋ ਮੁਮਕਿਨ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਭਾਰਤ ਦੇ ਅੱਠ ਉੱਤਰ ਪੂਰਬੀ ਸੂਬਿਆਂ ਸਿੱਕਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਅਸਾਮ, ਮਨੀਪੁਰ, ਤ੍ਰਿਪੁਰਾ ਤੇ ਮਿਜ਼ੋਰਮ ਨੂੰ ਆਪਣੀ ਮਰਜ਼ੀ ਅਤੇ ਆਪਣੀ ਲੋੜ ਮੁਤਾਬਕ ਕਿਸੇ ਵੀ ਸਮੇਂ ਦੱਬ ਲੈਣ ਲਈ ਚੀਨ ਡੋਕਲਾਮ/ਭੂਟਾਨ ਰਾਹੀਂ “ਚਿਕਨ ਨੈੱਕ” ਤੱਕ ਪੁੱਜ ਗਿਆ ਹੈ।
ਦੂਜੇ ਪਾਸੇ ਅਮਰੀਕਨ ਸ਼ਹਿ ਹੇਠ ਬੰਗਲਾਦੇਸ਼ ਵਾਲੇ ਮਹਾਂ-ਬੰਗਾਲ ਬਣਾਉਣ ਦੇ ਨਾਅਰੇ ਮਾਰਨ ਲੱਗੇ ਹਨ ਕਿ ਅਸੀਂ ਪੱਛਮੀ ਬੰਗਾਲ, ਬਿਹਾਰ ਅਤੇ ਉੜੀਸਾ ਤੱਕ ਨੂੰ ਆਪਣੇ ਵਿੱਚ ਸ਼ਾਮਲ ਕਰਨਾ। ਹਰ ਰੋਜ਼ ਉਹ ਭਾਰਤੀਆਂ ਨੂੰ ਭੜਕਾਉਣ ਲਈ ਬੰਗਲਾਦੇਸ਼ੀਆਂ ਹਿੰਦੂਆਂ ‘ਤੇ ਅਣਮਨੁੱਖੀ ਜ਼ੁਲਮ ਕਰ ਰਹੇ ਹਨ ਪਰ ਛਪੰਜਾ ਇੰਚ ਦੀ ਛਾਤੀ ਵਾਲਾ ਮੋਦੀ, ‘ਸਿਆਣਾ ਕਾਂ’ ਜੈਸ਼ੰਕਰ ਅਤੇ ‘ਅਖੌਤੀ ਜੇਮਜ਼ ਬੌਂਡ’ ਅਜੀਤ ਡੋਵਾਲ ਓਧਰ ਨੂੰ ਮੂੰਹ ਕਰਨ ਦੀ ਬਜਾਇ ਮੋਦੀ ਭਗਤਾਂ ਨੂੰ ਸ਼ਾਂਤ ਕਰਵਾ ਰਹੇ ਹਨ ਕਿ ਓਧਰ ਨਾ ਦੇਖੋ, ਆਪਾਂ ਨੂੰ ਭੜਕਾਉਂਦੇ ਆ। ਮਰ ਰਹੇ ਹਿੰਦੂਆਂ ਦੀ ਹੁਣ ਨਾ ਆਰਐਸਐਸ ਨੂੰ ਫਿਕਰ ਹੈ ਤੇ ਨਾ ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਸ਼ਿਵ ਸੈਨਾ ਨੂੰ।
ਅਮਰੀਕਨਾਂ ਵੱਲੋਂ ਟਰੇਨਿੰਗ ਦੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ, ਐਲਨ ਮਸਕ ਦਾ ਸਟਾਰਲਿੰਕ ਸੈਟੇਲਾਇਟ ਇੰਟਰਨੈਟ ਚਲਾਉਣ ਵਾਲੇ ਉਪਕਰਨ ਫੜੇ ਜਾਣ ਦੀ ਗੱਲ ਖ਼ੁਦ ਭਾਰਤੀ ਫੌਜ ਕਰ ਰਹੀ ਹੈ।
ਤੀਜੇ ਪਾਸੇ ਪਾਕਿਸਤਾਨ ਤੇ ਅਫਗਾਨਿਸਤਨ ‘ਚ ਖੂਨੀ ਝੜਪਾਂ ਹੁਣ ਟੈਂਕਾਂ ਅਤੇ ਹਵਾਈ ਜਹਾਜ਼ਾਂ ਦੀ ਜੰਗ ‘ਚ ਤਬਦੀਲ ਹੋ ਗਈਆਂ ਹਨ।
ਪਾਕਿਸਤਾਨੀ ਫੌਜ ਵਲੋਂ ਅਫਗਾਨਾਂ ਦੇ ਕਈ ਦਰਜਨ ਬੰਦੇ ਮਾਰਨ ਤੋਂ ਬਾਅਦ ਅਫਗਾਨਾਂ ਨੇ ਪਾਕਿਸਤਾਨ ਦੇ 19 ਫੌਜੀ ਮਾਰ ਦਿੱਤੇ ਹਨ। ਬਲੋਚ ਪਾਕਿਸਤਾਨੀ ਫੌਜ ਦੇ ਉਲਟ ਜਾ ਕੇ ਅਫਗਾਨਾਂ ਦੀ ਮਦਦ ਕਰ ਰਹੇ ਹਨ ਤੇ ਆਪਣਾ ਅੱਡ ਬਲੋਚਿਸਤਾਨ ਚਾਹੁੰਦੇ ਹਨ। ਪਾਕਿ ਦੇ ਫੌਜੀ ਮਾਹਰ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਵੱਡੀ ਫੌਜੀ ਕਾਰਵਾਈ ਕਰਕੇ ਇੱਕ ਬਫਰ “ਵਖਾਨ ਲਾਂਘਾ” ਬਣਾਉਣ ‘ਤੇ ਜ਼ੋਰ ਦੇ ਰਹੇ ਹਨ।
ਅਜਿਹੇ ਮੌਕੇ ਜਦੋਂ ਆਲੇ-ਦੁਆਲੇ ਜ਼ਮਾਨਾ ਕਿਆਮਤ ਦੀਆਂ ਚਾਲਾਂ ਚੱਲ ਗਿਆ, ਸਾਡੀ ਸਿੱਖ ਲੀਡਰਸ਼ਿਪ ਨੂੰ ਆਪਸੀ ਕਲੇਸ਼ ਤੋਂ ਵਿਹਲ ਨਹੀਂ ਤੇ ਸਾਡੀ ਨੌਜਵਾਨੀ ਇਸ ਦੁਨਿਆਵੀ ਫੇਰ-ਬਦਲ ਤੋਂ ਬਿਲਕੁਲ ਅਭਿੱਜ ਹੋ ਕੇ ਟਿਕਟੌਕ ਜਾਂ ਇੰਸਟਾ ‘ਤੇ ਰੀਲਾਂ ਬਣਾਉਣ ‘ਚ ਮਸਤ ਹੈ। ਹੋਰ ਨੀ ਤਾਂ ਆਪਣਾ ਬਚਾਅ ਕਰਨ ਲਈ ਆਤਮ-ਰੱਖਿਆ ਵਾਸਤੇ ਡਾਂਗ-ਸੋਟਾ-ਹਥਿਆਰ ਚਲਾਉਣਾ ਹੀ ਸਿੱਖ ਲੈਣਾ ਚਾਹੀਦਾ, ਅੱਗੇ ਸਮਾਂ “ਤਕੜਾ ਹੀ ਬਚੂ” ਵਾਲਾ ਆ ਰਿਹਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
H-1B visa system ‘broken’, in need of ‘major reform’, says Elon Musk
X ਤੇ ਅਮਰੀਕਨ ਗੋਰਿਆਂ ਤੇ ਭਾਰਤੀ ਹਿੰਦੂਆਂ ਵਿਚ ਬਹਿਸ ਹੋਰ ਵਧੀ
ਗੋਰਿਆਂ ਨੀ ਗਊ ਮੂਤਰ ਤੇ ਗੋਹੇ ਨੂੰ ਲੈ ਕੇ ਹਿੰਦੂਆਂ ਮਜ਼ਾਕ ਉਡਾਉਣਾ ਕੀਤਾ ਸ਼ੁਰੂ
ਅਮਰੀਕਾ ਵਿੱਚ H1B ਵੀਜੇ ‘ਤੇ ਸ਼ੁਰੂ ਹੋਇਆ ਵਿਵਾਦ ਗਾਵਾਂ ਦੇ ਮੂਤਰ ਅਤੇ ਗੋਹੇ ਤੱਕ ਪਹੁੰਚ ਗਿਆ ਹੈ।
ਭਾਰਤੀ ਮੂਲ ਦੇ ਹਰ ਫਿਰਕੇ ਦੇ ਲੋਕ, ਖਾਸ ਕਰ ਤਾਮਿਲ ਤੇ ਗੁਜਰਾਤੀ ਹਿੰਦੂ ਸੱਜਣ ਅਮਰੀਕਾ ਅਤੇ ਹੋਰ ਵਿਦੇਸ਼ਾਂ ਵਿੱਚ ਦਹਾਕਿਆਂ ਤੋਂ ਵਿਚਰਦੇ ਅਤੇ ਰਹਿੰਦੇ ਆ ਰਹੇ ਨੇ। ਮੋਟੇ ਤੌਰ ‘ਤੇ ਉਨ੍ਹਾਂ ਦਾ ਅਕਸ ਠੀਕ ਹੀ ਰਿਹਾ ਹੈ।
ਪਿਛਲੇ ਕਈ ਸਾਲਾਂ ਵਿੱਚ ਆਰਐਸਐਸ ਨੇ ਵਿਦੇਸ਼ਾਂ ਵਿੱਚ ਆਪਣੀਆਂ ਸ਼ਾਖਾਵਾਂ ਬਣਾਈਆਂ ਅਤੇ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਬਹੁਤ ਸਰਗਰਮ ਹੋ ਗਏ। ਫਿਰਕੂ ਹਿੰਦੂਤਵੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪ੍ਰਸਾਰ ਵਿਦੇਸ਼ਾਂ ਵਿੱਚ ਵੀ ਹੋਇਆ ਪਰ ਇਹ ਤਿੱਖਾਪਣ ਹੁਣ ਪੁੱਠਾ ਪੈਣ ਲੱਗ ਪਿਆ ਹੈ।
H1B ਵੀਜ਼ੇ ‘ਤੇ ਜਦੋਂ ਵਿਵਾਦ ਸ਼ੁਰੂ ਹੋਇਆ ਤਾਂ ਕੁਝ ਪ੍ਰਭਾਵਸ਼ਾਲੀ ਭਾਰਤੀ ਮੂਲ ਦੇ ਬੰਦਿਆਂ ਨੇ ਹੰਕਾਰੀ ਕਿਸਮ ਦੀਆਂ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਸੱਜੇ ਪੱਖੀ ਅਮਰੀਕੀ ਗੋਰਿਆਂ ਨੇ ਨਾ ਸਿਰਫ ਕਈ ਭਾਰਤੀ ਪ੍ਰੋਫੈਸ਼ਨਲਜ਼ ਵੱਲੋਂ ਆਪਣੇ ਹੀ ਕੁਨਬੇ ਨੂੰ ਕੰਪਨੀਆਂ ਵਿੱਚ ਲਿਆਉਣ ਜਾਂ ਅੱਗੇ ਵਧਾਉਣ ਦੇ ਦੋਸ਼ ਲਾਏ, ਉਹ ਗੱਲ ਨਸਲੀ ਟਿੱਪਣੀਆਂ ਤੱਕ ਲੈ ਗਏ।
ਪਿਛਲੇ ਕੁਝ ਸਾਲਾਂ ਵਿੱਚ ਗਾਵਾਂ ਦੇ ਮੂਤਰ ਅਤੇ ਗੋਹੇ ਨੂੰ ਪ੍ਰਮੋਟ ਕਰਨ ਵਾਲੀਆਂ ਵੀਡੀਓਜ਼ ਹੁਣ ਅਮਰੀਕੀ ਗੋਰਿਆਂ ਦੇ ਟੇਟੇ ਚੜ੍ਹ ਚੁੱਕੀਆਂ ਨੇ ਤੇ ਉਹ ਇਨ੍ਹਾਂ ਨੂੰ ਦੱਬ ਕੇ ਵਰਤ ਰਹੇ ਨੇ।
ਅਮਰੀਕਾ ਵਿੱਚ ਹਿੰਦੂਤਵੀਆਂ ਦੇ ਤਿੱਖੇਪਣ ਦਾ ਜੋ ਰਿਐਕਸ਼ਨ ਹੋ ਰਿਹਾ ਹੈ, ਉਸ ਦਾ ਸੇਕ ਹੁਣ ਭਲੇਮਾਣਸ ਹਿੰਦੂ ਸੱਜਣਾਂ ਨੂੰ ਵੀ ਲੱਗੇਗਾ।
ਮੁਲਕ ਦੀ ਵਿਦੇਸ਼ ਨੀਤੀ ਪਹਿਲਾਂ ਹੀ ਕਟਹਿਰੇ ਵਿੱਚ ਹੈ ਤੇ ਹੁਣ ਭਾਰਤੀ ਮੂਲ ਦੇ ਲੋਕ ਵੀ ਕਟਹਿਰੇ ਵਿੱਚ ਆ ਰਹੇ ਹਨ।
ਡੰਕਾ ਵੱਜ ਰਿਹਾ ਹੈ।
#Unpopular_Opinions
#Unpopular_Ideas
#Unpopular_Facts