Canada – -ਟਰੂਡੋ ਨੇ ਚੱਲੀ ਸਿਆਸਤ ਦੀ ਸਿਖਰਲੀ ਚਾਲ

-ਟਰੂਡੋ ਨੇ ਚੱਲੀ ਸਿਆਸਤ ਦੀ ਸਿਖਰਲੀ ਚਾਲ

-ਸਰੀ ‘ਚ ਇੱਕ ਘਰ ‘ਤੇ ਚੱਲੀਆਂ ਗੋਲੀਆਂ

-ਐਲਨ ਮਸਕ ਦੇ ਬਿਆਨਾਂ ਤੋਂ ਯੂਰਪੀਅਨ ਮੁਲਕ ਪਰੇਸ਼ਾਨ

-ਚੀਨ ਤੋਂ ਬਾਅਦ ਭਾਰਤ ਵਿੱਚ ਵੀ ਵਾਇਰਸ ਦੇ ਲੱਛਣ ਲੱਭੇ

-ਡੱਲੇਵਾਲ ਨੇ ਸੁਪਰੀਮ ਕੋਰਟ ਕਮੇਟੀ ਦੀ ਮੰਗ ਨਕਾਰੀ

-ਜਥੇਦਾਰਾਂ ਨੇ ਬਾਦਲਕਿਆਂ ਨੂੰ ਆਦੇਸ਼ ਪੂਰੇ ਕਰਨ ਲਈ ਕੀ ਕਿਹਾ

ਕੈਨੇਡੀਅਨ ਰਾਜਨੀਤੀ ਦੇ ਮੌਜੂਦਾ ਹਾਲਾਤ ਅਤੇ ਲਿਬਰਲ ਪਾਰਟੀ ਦੀ ਆਪਸੀ ਪਾਟੋ-ਧਾੜ ਦਰਮਿਆਨ ਟਰੂਡੋ ਸਿਖਰਲੀ ਸਿਆਸੀ ਚਾਲ ਖੇਡ ਗਿਆ।

-ਆਪਣੀ ਸਰਕਾਰ ਕੁਝ ਮਹੀਨੇ ਹੋਰ ਬਚਾ ਕੇ ਆਪਣੀ 10 ਸਾਲ ਦੀ ਟਰਮ ਲਗਭਗ ਪੂਰੀ ਕਰਨ ਦੇ ਲਾਗੇ ਲੈ ਗਿਆ।

ਬੀਤੇ 60-70 ਸਾਲ ‘ਚ ਕੈਨੇਡੀਅਨ ਪ੍ਰਧਾਨ ਮੰਤਰੀਆਂ ਨੇ 5 ਜਾਂ 10 ਸਾਲ ਹੀ ਕੱਟੇ ਹਨ। ਸਿਰਫ ਟਰੂਡੋ ਦੇ ਪਿਓ ਨੇ ਹੀ 15 ਸਾਲ ਲਾਏ ਸਨ, ਉਹ ਵੀ ਲਗਾਤਾਰ ਨਹੀਂ।

-ਹਾਊਸ ਆਫ ਕਾਮਨਜ਼ ਅਤੇ ਸੈਨੇਟ ਅੱਗੇ ਪੇਸ਼ ਸਾਰੇ ਮਤੇ ਠੱਪ ਹੋ ਗਏ ਤੇ ਸਾਰੀਆਂ ਪਾਰਲੀਮਾਨੀ ਕਮੇਟੀਆਂ ਵੀ।

-ਨਾ ਕੈਪੀਟਲ ਗੇਨ ਬਿਲ ਪਾਸ ਕੀਤਾ ਤੇ ਨਾ ਬਾਰਡਰ ਸਕਿਓਰਟੀ ਦਾ 1.3 ਬਿਲੀਅਨ ਵਾਲਾ ਬਿਲ, ਉਹ ਅਗਲੀ ਸਰਕਾਰ ਗਲ਼ ਪਾ ਗਿਆ, ਜੋ ਆਮ ਚੋਣਾਂ ਤੋਂ ਬਾਅਦ ਬਣੇਗੀ।

-ਵਿਦੇਸ਼ੀ ਦਖਲਅੰਦਾਜ਼ੀਦੀ ਜਾਂਚ ਵਾਲਾ ਕਮਿਸ਼ਨ ਆਪਣਾ ਕੰਮ ਕਰਦਾ ਰਹੇਗਾ, ਜਿਸਦੀ ਜਾਂਚ ਰਿਪੋਰਟ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਦੇਣੀ ਤੈਅ ਹੈ।

4 ਦਸੰਬਰ 2008 ਨੂੰ ਇਹੀ ਪੱਤਾ ਕੰਜ਼ਰਵਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਖੇਡਿਆ ਸੀ, ਜਦੋਂ ਉਸਨੇ ਦੋ ਮਹੀਨਿਆਂ ਲਈ ਕੈਨੇਡੀਅਨ ਪਾਰਲੀਮੈਂਟ ਠੱਪ (ਪਰੋਰੋਗ) ਕਰ ਦਿੱਤੀ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਸਾਥੀ ਸੰਸਦ ਮੈਂਬਰਾਂ ਦੇ ਦਬਾਅ ਹੇਠ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਸਲਾ ਲਿਆ ਹੈ ਕਿ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣ ਲੈਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਅਤੇ ਲਿਬਰਲ ਪਾਰਟੀ ਦੇ ਆਗੂ ਦਾ ਅਹੁਦਾ ਛੱਡ ਜਾਣਗੇ।

ਪ੍ਰਧਾਨ ਮੰਤਰੀ ਟਰੂਡੋ ਦੀ ਅੱਜ ਸਵੇਰੇ ਗਵਰਨਰ ਜਨਰਲ ਨਾਲ ਮੁਲਾਕਾਤ ਹੋਈ, ਜਿਸ ਤੋਂ ਬਾਅਦ ਸਦਨ 24 ਮਾਰਚ ਤੱਕ ਠੱਪ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਵੈਸੇ, ਕੈਨੇਡਾ ਵਿੱਚ ਆਮ ਚੋਣਾਂ ਅਕਤੂਬਰ 2025 ਵਿੱਚ ਹੋਣੀਆਂ ਤੈਅ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ