ਅਮਰੀਕਾ ਦੇ ਵਾਸ਼ਿੰਗਟਨ ਪੋਸਟ ਅਖਬਾਰ ਨੇ ਮਾਲਦੀਵ ਭਾਰਤੀ ਪਲੈਨ ਦਾ ਕੀਤਾ ਖੁਲਾਸਾ

India trashes Washington Post report linking New Delhi to anti-Muizzu plot

Dismissing the reports, MEA spokesperson Randhir Jaiswal said, “Both the newspaper and the reporter in question appear to nurse a compulsive hostility towards India. You can see a pattern in their activities. I leave you to judge their credibility. As far as we are concerned, they have none.

ਅਮਰੀਕਾ ਦੇ ਵਾਸ਼ਿੰਗਟਨ ਪੋਸਟ ਅਖਬਾਰ ਨੇ ਦੋ ਲੇਖਾਂ ਵਿੱਚ ਖੁਲਾਸਾ ਕੀਤਾ ਹੈ ਕਿ ਕਿਵੇਂ ਭਾਰਤ ਨੇ ਮਾਲਦੀਵ ਵਿੱਚ ਸਰਕਾਰ ਬਦਲਣ ਦੀ ਕੋਸ਼ਿਸ਼ ਕੀਤੀ। ਭਾਰਤ ਸਰਕਾਰ ਨੇ ਇਨ੍ਹਾਂ ਲੇਖਾਂ ਦੀ ਤਰਦੀਦ ਕੀਤੀ।
ਵਾਸ਼ਿੰਗਟਨ ਪੋਸਟ ਨੇ ਇੱਕ ਵੱਖਰੇ ਲੇਖ ਵਿੱਚ ਖੁਲਾਸਾ ਕੀਤਾ ਹੈ ਕਿ ਕਿਵੇਂ ਭਾਰਤ ਨੇ ਦੁਬਈ ਵਿੱਚ ਆਪਣੇ ਏਜੰਟਾਂ ਰਾਹੀਂ ਪਾਕਿਸਤਾਨ ਜਾਂ ਅਫਗਾਨਿਸਤਾਨ ਵਿੱਚ ਗੈਂਗਸਟਰਾਂ ਨੂੰ ਪਾਕਿਸਤਾਨ ਵਿੱਚ ਲੋਕਾਂ ਨੂੰ ਮਾਰਨ ਲਈ ਪੈਸੇ ਦਿੱਤੇ।

ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਤੰਬਾ ਜਾਂ ਆਮਿਰ ਸਰਫਰਾਜ਼ ਸੀ, ਜਿਸਨੇ ਸਰਬਜੀਤ ਸਿੰਘ (ਭਾਰਤੀ ਗੁਪਤ ਏਜੰਟ) ਨੂੰ ਪਾਕਿਸਤਾਨ ਦੀ ਜੇਲ੍ਹ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਹਾਫ਼ਿਜ਼ ਸਈਦ ਵਰਗੇ ਹੋਰਾਂ ਦੀ ਜਾਨ ‘ਤੇ ਵੀ ਅਸਫ਼ਲ ਕੋਸ਼ਿਸ਼ਾਂ ਹੋਈਆਂ।

ਸਾਬਕਾ ਭਾਰਤੀ ਫੌਜੀ ਅਧਿਕਾਰੀ ਅਤੇ ਫੌਜੀ ਵਿਸ਼ਲੇਸ਼ਕ ਅਤੇ ਇਤਿਹਾਸਕਾਰ ਸ਼੍ਰੀਨਾਥ ਰਾਘਵਨ ਨੇ ਵੀ ਖੁਲਾਸਾ ਕੀਤਾ ਕਿ ਕਿਵੇਂ ਮੋਦੀ ਸਰਕਾਰ ਨੇ ਫਿਲਮਾਂ ਬਣਾ ਕੇ ਇਨ੍ਹਾਂ ਕਤਲਾਂ ਦਾ ਪ੍ਰਚਾਰ ਕੀਤਾ।

ਜਦੋਂ ਤੱਕ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਉਦੋਂ ਤੱਕ ਦੇਰ ਹੋ ਚੁੱਕੀ ਸੀ। ਦੁਬਈ ਵਿਚ ਛੋਟਾ ਰਾਜਨ ਗੈਂਗ ਨਾਲ ਸਬੰਧਤ ਭਾਰਤੀ ਏਜੰਟ (ਅਸ਼ੋਕ ਕੁਮਾਰ ਆਨੰਦ ਸਾਲਿਆਨ ਅਤੇ ਯੋਗੇਸ਼ ਕੁਮਾਰ) ਦੁਬਈ ਛੱਡ ਗਏ ਸਨ। ਪਰ ਪਾਕਿਸਤਾਨ ਉਨ੍ਹਾਂ ਦੇ ਦੁਬਈ ਫਲੈਟ ਤੋਂ ਸਬੂਤ ਜੁਟਾਉਣ ਵਿੱਚ ਕਾਮਯਾਬ ਰਿਹਾ।

ਬਾਅਦ ਵਿੱਚ ਆਨੰਦ ਸਾਲੀਅਨ ਭਾਰਤ ਵਿੱਚ ਅਪ੍ਰੈਲ ਵਿੱਚ ਇੱਕ ਸੱਜੇ ਪੱਖੀ ਚੈਨਲ ‘ਤੇ ਪ੍ਰਗਟ ਹੋਇਆ ਅਤੇ ਉਸਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਕਾਤਲਾਂ ਨੂੰ ਕੀਤੇ ਗਏ ਭੁਗਤਾਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੈਫੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਸ਼ਾਇਦ ਉਨ੍ਹਾਂ ਦੇ ਖਾਤੇ ਹੈਕ ਕਰ ਲਏ ਹਨ।

ਭਾਰਤੀ ਜਨਾਨੀ ਇੰਟੈਲੀਜੈਂਸ ਏਜੰਟ ਜੋ ਆਪਣੇ ਆਪ ਨੂੰ ਤਨਾਜ਼ ਅੰਸਾਰੀ ਕਹਾਉਂਦੀ ਹੈ, ਆਨੰਦ ਸਾਲੀਅਨ ਅਤੇ ਯੋਗੇਸ਼ ਕੁਮਾਰ ਵੱਲੋਂ ਦੁਬਈ ਤੋਂ ਕਾਤਲਾਂ ਨੂੰ ਪੈਸੇ ਭੇਜਣ ਤੋਂ ਬਾਅਦ ਵਟਸਐਪ ‘ਤੇ ਕਾਲਾਂ ਕਰਕੇ ਕਾਤਲਾਂ ਨੂੰ ਜ਼ਮੀਨ ‘ਤੇ ਨਿਰਦੇਸ਼ ਦਿੰਦੀ ਸੀ।

ਭਾਰਤੀ ਖੁਫੀਆ ਏਜੰਸੀਆਂ ਨੇ ਇੱਕ ਸਾਲ ਤੱਕ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੀਆਂ ਹੱਤਿਆਵਾਂ ਕੀਤੀਆਂ।

ਇਸੇ ਤਰੀਕੇ ਨਾਲ ਜਦੋਂ ਉਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਉਹੀ ਚਾਲਾਂ ਦੁਹਰਾਈਆਂ ਤਾਂ ਨਿਖਿਲ ਗੁਪਤਾ ਅਮਰੀਕੀ ਗੁਪਤ ਏਜੰਟਾਂ ਦੇ ਹੱਥੇ ਚੜ੍ਹ ਗਿਆ।

ਇਸ ਬਾਰੇ ਕੁਝ ਜਾਣਕਾਰੀ ਕੁਮੈਂਟ ਸੈਕਸ਼ਨ ‘ਚ ਦੇਖੋ।
#Unpopular_Opinions
#Unpopular_Ideas

ਸੰਘੀਆਂ ਮੁਤਾਬਕ ਅਮਰੀਕਾ ਆਇਆ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਗੁਰਪਤਵੰਤ ਸਿੰਘ ਪੰਨੂ ਕਤਲ ਸਾਜ਼ਿਸ਼ ਵਿੱਚ ਫੜੇ ਭਾਰਤੀ ਏਜੰਟ ਨਿਖਿਲ ਗੁਪਤਾ ਨੂੰ ਛੁਡਵਾ ਕੇ ਵਾਪਸ ਭਾਰਤ ਲੈ ਗਿਆ ਹੈ।
ਸੋਸ਼ਲ ਮੀਡੀਏ ‘ਤੇ ਸੰਘੀ ਕੱਛਾਂ ਵਜਾ ਰਹੇ ਹਨ। ਕਈ ਸੱਜਣ ਇਸ ਬਾਰੇ ਸੱਚ ਜਾਨਣਾ ਚਾਹ ਰਹੇ ਹਨ।

ਅਮਰੀਕਨ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਿਖਿਲ ਗੁਪਤਾ ਦੀ ਅਗਲੀ ਤਾਰੀਕ 17 ਜਨਵਰੀ 2025 ਨੂੰ ਅਮਰੀਕਾ ਵਿੱਚ ਪਈ ਹੋਈ ਹੈ। (ਦਸਤਾਵੇਜ਼ ਦਾ ਸਕਰੀਨਸ਼ਾਟ ਪਹਿਲੇ ਕੁਮੈਂਟ ਵਿੱਚ)
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

IB ਦਾ ਅਫਸਰ ਨੂੰ ਜਿਹੜੇ ਪਾਕਿਸਤਾਨ ਵਿਚ ਰਾਅ ਨੇ ਮਾਰੇ ਉਹਦੇ ਤੇ ਮਾਣ ਹੈ, ਪਰ ਨਿੱਝਰ ਤੇ ਪੰਨੂੰ ਦੇ ਮਾਮਲੇ ਵਿਚ ਮੁੱਕਰ ਅਫਸਰ ਸਾਬ੍ਹ ਮੁੱਕਰ ਗਏ