ਵਿਸ਼ਵਗੁਰੂ ਵਾਲੇ ਸਰਦਾਰ ਦੀ ਮੌਤ ਤੋਂ ਬਾਅਦ ਵੀ ਡਰ ਰਹੇ ਨੇ।
ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਲਈ ਕੋਈ ਵੱਖਰੀ ਜਗ੍ਹਾ ਨਾ ਦੇਣ ਸਬੰਧੀ ਵਿਵਾਦ ਅਤੇ ਉਨ੍ਹਾਂ ਦੀ ਸ਼ਖਸ਼ੀਅਤ ਖਿਲਾਫ ਫਿਰਕੂ ਹਿੰਦੂਤਵੀ ਸੋਸ਼ਲ ਮੀਡੀਆ ਖਾਤਿਆਂ ਤੋਂ ਵਿੱਢੀ ਜ਼ਹਿਰੀਲੀ ਮੁਹਿੰਮ ਅਸਲ ਵਿੱਚ ਭਾਜਪਾ-ਸੰਘ-ਮੋਦੀਕਿਆਂ ਅੰਦਰਲੇ ਅਹਿਸਾਸ-ਏ-ਕਮਤਰੀ ਅਤੇ ਡਰ ਦਾ ਪ੍ਰਗਟਾਵਾ ਹੈ।
ਉਨ੍ਹਾਂ ਦੀ ਲਿਆਕਤ ਅਤੇ ਇਮਾਨਦਾਰੀ ਦੇ ਗੁਣਾਂ ਅੱਗੇ ਸਾਰਾ ਸੰਘੀ ਲਾਣਾ ਬਹੁਤ ਛੋਟਾ ਮਹਿਸੂਸ ਕਰਦਾ ਸੀ। ਇਨ੍ਹਾਂ ਦੇ ਸਾਰੇ ਲਾਣੇ ਦੀ ਬੌਧਿਕਤਾ ਇਕੱਠੀ ਕਰਕੇ ਵੀ ਡਾਕਟਰ ਮਨਮੋਹਨ ਸਿੰਘ ਸਾਹਮਣੇ ਛੋਟੀ ਸੀ।
ਉਨ੍ਹਾਂ ਦੇ ਕਾਰਜਕਾਲ ਜਾਂ ਨੀਤੀਆਂ ਨਾਲ ਅਸਹਿਮਤੀ ਅਤੇ ਉਨ੍ਹਾਂ ਦੀ ਆਲੋਚਨਾ ਕੋਈ ਵੱਡੀ ਗੱਲ ਨਹੀਂ। ਕਈ ਕੁਝ ਚੰਗਾ ਹੋਇਆ ਤੇ ਕਈ ਕੁਝ ਮਾੜਾ। ਕਾਂਗਰਸ ਵਿਚਲੇ ਠੱਗਾਂ ਨੇ ਉਨ੍ਹਾਂ ਦਾ ਨੁਕਸਾਨ ਵੀ ਕੀਤਾ।
ਪਰ ਉਹ ਸਾਰਾ ਕੁਝ ਪਿਛਲੇ ਦਸਾਂ ਸਾਲਾਂ ਵਿੱਚ ਜੋ ਕੁਝ ਮੁਲਕ ਨੇ ਵੇਖਿਆ ਉਸ ਦੇ ਮੁਕਾਬਲੇ ਡਾਕਟਰ ਮਨਮੋਹਨ ਸਿੰਘ ਦਾ ਕਾਰਜਕਾਲ ਬਿਹਤਰ ਦਿਸਦਾ ਹੈ। ਸ਼ਖਸ਼ੀਅਤ ਤਾਂ ਬਿਹਤਰ ਦਿਸਦੀ ਹੀ ਹੈ।
ਇਹ ਗੱਲ ਬਹੁਤ ਸਾਰੇ ਲੋਕ ਮਹਿਸੂਸ ਕਰ ਚੁੱਕੇ ਨੇ ਤੇ ਇਸੇ ਵਿੱਚੋਂ ਉਨਾਂ ਪ੍ਰਤੀ ਸਤਿਕਾਰ ਜ਼ਿਆਦਾ ਜ਼ਾਹਰ ਹੋ ਰਿਹਾ ਹੈ।
ਡਾਕਟਰ ਮਨਮੋਹਨ ਸਿੰਘ ਦੀ ਕੋਈ ਆਨਲਾਈਨ ਸੈਨਾ ਨਹੀਂ ਸੀ। ਉਨ੍ਹਾਂ ਬਾਰੇ ਸਤਿਕਾਰ ਦਾ ਪ੍ਰਗਟਾਵਾ ਔਰਗੈਨਿਕ ਸੀ।
ਪਰ ਇਸ ਸਾਰੇ ਕੁਝ ਤੋਂ ਵਿਸ਼ਵਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਡਰ ਗਏ।
ਭਾਜਪਾ ਵਾਲੇ ਦੇਸ਼ ਭਗਤੀ ਦਾ ਦਾਅਵਾ ਤਾਂ ਕਰਦੇ ਨੇ ਪਰ ਇਨ੍ਹਾਂ ਨੇ ਇਸ ਗੱਲ ਦੀ ਕੋਈ ਲਿਹਾਜ਼ ਨਹੀਂ ਕੀਤੀ ਕਿ ਡਾਕਟਰ ਮਨਮੋਹਨ ਸਿੰਘ ਨੇ ਮੁਲਕ ਦੀ ਭੁੰਜੇ ਡਿੱਗੀ ਆਰਥਿਕਤਾ ਨੂੰ ਉੱਪਰ ਚੱਕਣ ਵਿੱਚ ਉਹਨਾਂ ਨੇ ਬਤੌਰ ਵਿੱਤ ਮੰਤਰੀ ਬਹੁਤ ਵੱਡਾ ਹਿੱਸਾ ਪਾਇਆ। ਨਹੀਂ ਤਾਂ ਉਦੋਂ ਹੀ ਕਾਫ਼ੀ ਖਿਲਾਰਾ ਪੈ ਜਾਣਾ ਸੀ। ਬਤੌਰ ਪ੍ਰਧਾਨ ਮੰਤਰੀ ਵੀ ਉਨ੍ਹਾਂ ਆਰਥਿਕਤਾ ਤਕੜੀ ਕੀਤੀ ਅਤੇ ਵਿਦੇਸ਼ਾਂ ਵਿੱਚ ਵੀ ਮੁਲਕ ਦਾ ਸਤਿਕਾਰ ਵਧਾਇਆ।
ਜਿਹੜੀ ਇੱਕ ਵੱਡੀ ਮਿਡਲ ਕਲਾਸ ਇਸ ਵੇਲੇ ਹਿੰਦੂਤਵੀ ਰਾਜਨੀਤੀ ਦਾ ਮੁੱਖ ਆਧਾਰ ਬਣੀ ਹੋਈ ਹੈ, ਉਸ ਦੀ ਵਿੱਤੀ ਸਮਰੱਥਾ ਅਸਲ ਵਿੱਚ 1991 ਦੀਆਂ ਨੀਤੀਆਂ ਤੋਂ ਬਾਅਦ ਹੀ ਬਣਨੀ ਸ਼ੁਰੂ ਹੋਈ। ਹੁਣ ਮੁਲਕ ਦੀ ਆਰਥਿਕਤਾ ਪਿਛਾਂਹ ਜਾ ਰਹੀ ਹੈ ਤਾਂ ਸਾਰਿਆਂ ਨੂੰ ਸੇਕ ਲੱਗ ਰਿਹਾ ਹੈ ਪਰ ਇਨ੍ਹਾਂ ਅੰਦਰ ਵੜਿਆ ਫਿਰਕੂ ਜ਼ਹਿਰ ਟਿਕਣ ਨਹੀਂ ਦਿੰਦਾ।
ਇਹ ਵੀ ਸਾਬਤ ਹੋ ਗਿਆ ਕਿ ਮਰਿਆਦਾ ਪੁਰਸ਼ੋਤਮ ਦੇ ਨਾਂ ‘ਤੇ ਸਿਆਸਤ ਕਰਨ ਵਾਲਿਆਂ ਵਿੱਚ ਮਰਿਆਦਾ ਜਾਂ ਨੈਤਿਕਤਾ ਨਾਂ ਦੀ ਕੋਈ ਸ਼ੈਅ ਨਹੀਂ। ਇਹ ਅਨੈਤਿਕਤਾ ਦੇ ਪੈਰੋਕਾਰ ਨੇ।
ਗਲੋਬਲ ਪੱਧਰ ‘ਤੇ ਸਤਿਕਾਰ ਹਾਸਿਲ ਕਰਨ ਵਾਲੇ ਜੈਂਟਲਮੈਨ ਸਰਦਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਪ੍ਰਤੀ ਈਰਖਾ ਅਤੇ ਨਫਰਤ ਇਨ੍ਹਾਂ ਵਿੱਚ ਹੋਰ ਵੱਧ ਗਈ ਹੈ। ਇਸਨੂੰ ਕੱਜਣ ਲਈ ਸ਼ਾਇਦ ਅਗਲੇ ਦਿਨਾਂ ਵਿੱਚ ਕੁਝ ਪਖੰਡ ਕਰਨ।
#Unpopular_Opinions
#Unpopular_Ideas
#Unpopular_Facts
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਿਵੇਂ ਇਕਦਮ ਉਨ੍ਹਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਹੋਇਆ ਤੇ ਉਨ੍ਹਾਂ ਦੀ ਸ਼ਖਸ਼ੀਅਤ ਅਤੇ ਕਾਰਜਕਾਲ ਦਾ ਮੁਕਾਬਲਾ ਪ੍ਰਧਾਨ ਮੰਤਰੀ ਮੋਦੀ ਦੀ ਸ਼ਖਸ਼ੀਅਤ ਅਤੇ ਕਾਰਜਕਾਲ ਨਾਲ ਹੋਣ ਲੱਗਾ ਤਾਂ ਭਾਜਪਾ ਦੇ ਆਈਟੀ ਸੈੱਲ ਵਾਲਿਆਂ ਨੇ ਉਨ੍ਹਾਂ ਖਿਲਾਫ ਜ਼ਹਿਰੀਲੀ ਮੁਹਿੰਮ ਵਿੱਢ ਦਿੱਤੀ।
ਲੋਕਾਂ ਨੇ ਸਿਰਫ ਸੰਘੀ ਲਾਣੇ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ, ਅੰਨਾ ਹਜ਼ਾਰੇ, ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਵਰਗੇ ਬੰਦੇ ਅਤੇ ਟੀਵੀ ਚੈਨਲ, ਜਿਹੜੇ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਨੂੰ ਬਦਨਾਮ ਕਰਨ ਵਾਲੀ ਮੁਹਿੰਮ ਵਿੱਚ ਅੱਗੇ ਸਨ, ਸਾਰਿਆਂ ਦਾ ਜਲੂਸ ਕੱਢਿਆ।
ਇਹ ਸਭ ਕੁਝ ਲਿਖਣ ਵਾਲੇ ਸਿਰਫ ਕਾਂਗਰਸ ਸਮਰਥਕ ਨਹੀਂ ਹਨ।
ਕਾਂਗਰਸ ਨੇ ਮੰਗ ਕੀਤੀ ਸੀ ਕਿ ਉਹਨਾਂ ਦਾ ਸਸਕਾਰ ਕਿਸੇ ਵੱਖਰੀ ਥਾਂ ‘ਤੇ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਗਲੋਬਲ ਕੱਦ ਬੁੱਤ ਮੁਤਾਬਕ ਢੁਕਵੀ ਯਾਦਗਾਰ ਬਣਾਈ ਜਾ ਸਕੇ ਪਰ ਸਰਕਾਰ ਨੇ ਇਸ ਗੱਲੋਂ ਨਾਂਹ ਕਰ ਦਿੱਤੀ ਅਤੇ ਨਾਲ ਹੀ ਸੱਜੇ ਪੱਖੀ ਪ੍ਰਚਾਰਤੰਤਰ ਨੇ ਉਹਨਾਂ ਖਿਲਾਫ ਨਫਰਤੀ ਮੁਹਿੰਮ ਚਲਾ ਦਿੱਤੀ।
ਵਕਤ ਵਕਤ ਦੀਆਂ ਗੱਲਾਂ, ਕਾਂਗਰਸ ਹੁਣ ਉਨ੍ਹਾਂ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਣ ਦਾ ਕਾਰਡ ਵੀ ਖੇਡ ਰਹੀ ਹੈ।
ਇੱਕ ਪਾਸੇ ਭਾਜਪਾ ਦੇ ਵੱਡੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਨੇ ਪਰ ਉਹਨਾਂ ਦੇ ਨਫਰਤੀ ਸਿਪਾਹੀ ਜ਼ਹਿਰ ਉਗਲ ਰਹੇ ਨੇ।
ਫਿਰਕੂ ਹਿੰਦੂਤਵੀ ਰਾਜਨੀਤੀ, ਭਾਵੇਂ ਉਹ ਕਾਂਗਰਸ ਨੇ ਕੀਤੀ ਹੋਵੇ ਜਾਂ ਅੱਜ ਭਾਜਪਾ ਕਰ ਰਹੀ ਹੈ, ਦਾ ਇਹੀ ਸਟਾਈਲ ਤੇ ਸੱਚ ਹੈ।
#Unpopular_Opinions
#Unpopular_Ideas
#Unpopular_Facts