Punjab sees 70% drop in stubble burning; 415 cases recorded so far
Punjab reported 415 farm fire incidents between September 15 and October 21, 2024 — a sharp decline from 1,510 cases last year, attributed to delayed harvests and stricter monitoring.
ਜਿਹੜੇ ਵਰਤਮਾਨ ਬਾਰੇ ਸ਼ਰੇਆਮ ਇੰਨਾ ਝੂਠਾ ਪ੍ਰਚਾਰ ਕਰ ਸਕਦੇ ਨੇ, ਉਹ ਇਤਿਹਾਸ ਬਾਰੇ ਕੀ ਕਰਦੇ ਹੋਣਗੇ?
*************
ਦਿੱਲੀ ਵਿਚ ਦਿਵਾਲੀ ਦੇ ਪਟਾਕਿਆਂ ਤੇ ਹੋਰ ਸਥਾਨਕ ਕਾਰਨਾਂ ਕਰਕੇ ਸਿਖਰਾਂ ਟੱਪੇ ਪ੍ਰਦੂਸ਼ਨ ਲਈ ਆਰਐੱਸਐੱਸ ਅਤੇ ਭਾਜਪਾ ਨੇ ਕਿਵੇਂ ਪੰਜਾਬ ਅਤੇ ਖ਼ਾਸ ਕਰਕੇ ਇਸਦੇ ਸਿੱਖ ਕਿਸਾਨਾਂ ਖ਼ਿਲਾਫ਼ ਪ੍ਰਚਾਰ ਲਈ ਆਪਣਾ ਪੂਰਾ ਤੰਤਰ ਲਾ ਦਿੱਤਾ ਹੈ, ਇਹ ਇੱਥੋਂ ਹੀ ਵੇਖਿਆ ਜਾ ਸਕਦਾ ਹੈ ਕਿ ਸੰਘ ਦੇ ਹਫ਼ਤਾਵਾਰੀ ਅਖਬਾਰ ਨੇ 2024 ਦਾ ਵੀਡੀਓ ਪਾ ਕੇ ਇਸਨੂੰ ਤਾਜ਼ਾ ਲਿਖਿਆ ਹੈ।
ਸੰਘੀਆਂ ਨੇ ਇੰਨੀ ਬੇਸ਼ਰਮੀ ਇਸ ਗੱਲ ਦੇ ਬਾਵਜੂਦ ਵਿਖਾਈ ਹੈ ਕਿ ਟ੍ਰੈਕਟਰ ਟੂ ਟਵਿੱਟਰ ਸਮੇਤ ਹੋਰ ਕਈਆਂ ਨੇ ਇਹ ਤੱਥ ਨੰਗਾ ਕਰ ਦਿੱਤਾ ਕਿ ਇਹ ਇਕ ਸਾਲ ਪੁਰਾਣਾ ਵੀਡੀਓ ਹੈ।
ਪਹਿਲਾਂ ਸੱਜੇ ਪੱਖੀਆਂ ਨੇ ਦਿੱਲੀ ਵਿਚ ਜ਼ੋਰ ਸ਼ੋਰ ਨਾਲੇ ਪਟਾਕੇ ਚਲਾਉਣ ਦਾ ਦੱਬ ਕੇ ਪ੍ਰਚਾਰ ਕੀਤਾ। ਪਤਾ ਸੀ ਕਿ ਪਟਾਕੇ ਚਲਾਉਣ ਨਾਲ ਸਾਹ ਲੈਣਾ ਔਖਾ ਹੋਏਗਾ, ਇਸ ਲਈ ਇਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਨ ਲਈ ਜ਼ਿੰਮੇਵਾਰ ਠਹਿਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਦਿਵਾਲੀ ਤੋਂ ਬਾਅਦ ਪ੍ਰਚਾਰ ਦੀ ਕਮਾਂਡ ਮਨਜਿੰਦਰ ਸਿੰਘ ਸਿਰਸਾ ਨੂੰ ਸੰਭਾਲ਼ ਦਿੱਤੀ।
ਕੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ “ਪੰਚਜਨਯ” ਤੇ ਹੋਰ ਸੱਜੇ ਪੱਖੀ ਸੋਸ਼ਲ ਮੀਡੀਆ ਖਾਤਿਆਂ ਖ਼ਿਲਾਫ਼ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਕਰ ਸਕਦੇ ਨੇ?
ਬਾਕੀ ਇਸ ਇਕੱਲੇ ਮਸਲੇ ਤੋ ਹੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਤੱਥਾਂ, ਡਾਟੇ ਅਤੇ ਫਿਜ਼ਿਕਸ ਦੇ ਸਾਰੇ ਸਿਧਾਂਤਾਂ ਭਾਵ ਕੁਦਰਤੀ ਨਿਯਮਾਂ ਦੇ ਉਲਟ ਸ਼ਰੇਆਮ ਝੂਠਾ ਪ੍ਰਚਾਰ ਕੀਤਾ ਜਾ ਸਕਦਾ ਹੈ ਤਾਂ ਇਤਿਹਾਸ ਬਾਰੇ ਇਹ ਕੀ ਨਹੀਂ ਕਰ ਸਕਦੇ। ਇਨ੍ਹਾਂ ਦਾ ਬਹੁਤ ਕੁਝ ਝੂਠੇ ਬ੍ਰਿਤਾਂਤਾਂ ‘ਤੇ ਹੀ ਖੜ੍ਹਾ ਹੈ।
#Unpopular_Opinions
#Unpopular_Ideas
#Unpopular_Facts