Breaking News

Trump -ਟਰੰਪ ਪ੍ਰਸ਼ਾਸਨ ਨੇ ਰੂਸ ਦੀਆਂ ਵੱਡੀਆਂ ਤੇਲ ਕੰਪਨੀਆਂ ‘ਤੇ ਲਾਈਆਂ ਪਾਬੰਦੀਆਂ, ਯੂਕ੍ਰੇਨ ‘ਚ ਜੰਗਬੰਦੀ ਲਈ ਪਾਇਆ ਦਬਾਅ

Trump -ਟਰੰਪ ਪ੍ਰਸ਼ਾਸਨ ਨੇ ਰੂਸ ਦੀਆਂ ਵੱਡੀਆਂ ਤੇਲ ਕੰਪਨੀਆਂ ‘ਤੇ ਲਾਈਆਂ ਪਾਬੰਦੀਆਂ, ਯੂਕ੍ਰੇਨ ‘ਚ ਜੰਗਬੰਦੀ ਲਈ ਪਾਇਆ ਦਬਾਅ

 

 

ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਰੂਸ ਦੀਆਂ 2 ਸਭ ਤੋਂ ਵੱਡੀਆਂ ਤੇਲ ਕੰਪਨੀਆਂ ‘ਤੇ ਹੋਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ। ਟਰੰਪ ਪ੍ਰਸ਼ਾਸਨ ਦੇ ਬੁਲਾਰੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਦੱਸਿਆ ਕਿ ਇਹ ਪਾਬੰਦੀਆਂ ਇਸ ਲਈ ਲਾਈਆਂ ਗਈਆਂ ਹਨ, ਕਿਉਂਕਿ ਰੂਸ ਯੂਕਰੇਨ ਵਿੱਚ ਜੰਗ ਖਤਮ ਕਰਨ ਲਈ ਸ਼ਾਂਤੀ ਪ੍ਰਕਿਰਿਆ ਪ੍ਰਤੀ ਗੰਭੀਰ ਵਚਨਬੱਧਤਾ ਦਾ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ।

 

ਰੋਸਨੇਫਟ ਅਤੇ ਲੂਕੋਇਲ ‘ਤੇ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ, “ਹੁਣ ਕਤਲੇਆਮ ਨੂੰ ਰੋਕਣ ਅਤੇ ਤੁਰੰਤ ਜੰਗਬੰਦੀ ਨੂੰ ਯਕੀਨੀ ਬਣਾਉਣ ਦਾ ਸਮਾਂ ਆ ਗਿਆ ਹੈ।” ਬੇਸੈਂਟ ਨੇ ਕਿਹਾ ਕਿ ਖਜ਼ਾਨਾ ਵਿਭਾਗ ਰਾਸ਼ਟਰਪਤੀ ਟਰੰਪ ਦੇ ਇੱਕ ਹੋਰ ਯੁੱਧ ਨੂੰ ਖਤਮ ਕਰਨ ਦੇ ਯਤਨਾਂ ਦਾ ਸਮਰਥਨ ਕਰਨ ਲਈ, ਜੇਕਰ ਜ਼ਰੂਰੀ ਹੋਵੇ ਤਾਂ ਹੋਰ ਕਾਰਵਾਈ ਕਰਨ ਲਈ ਤਿਆਰ ਹੈ। ਉਨਾਂ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਨੂੰ ਇਨ੍ਹਾਂ ਪਾਬੰਦੀਆਂ ਦੀ ਪਾਲਣਾ ਕਰਨ ਅਤੇ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰਨ ਵਿੱਚ ਸਾਡੇ ਨਾਲ ਜੁੜਨ ਲਈ ਉਤਸ਼ਾਹਿਤ ਕਰਦੇ ਹਾਂ।”

 

 

 

ਖਜ਼ਾਨਾ ਵਿਭਾਗ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਯੂਕਰੇਨ ਵਿਰੁੱਧ ਆਪਣੀ ਜੰਗ ਲਈ ਫੰਡ ਇਕੱਠਾ ਕਰਨ ਦੀ ਕ੍ਰੇਮਲਿਨ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਣਗੀਆਂ। ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਐੱਨਬੀਸੀ ਨਿਊਜ਼ ਨੂੰ ਦੱਸਿਆ ਕਿ ਨਵੀਆਂ ਪਾਬੰਦੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਨੇਤਾ ਵਲਾਦੀਮੀਰ ਪੁਤਿਨ ਵਿਚਕਾਰ ਬੁਡਾਪੇਸਟ ਵਿੱਚ ਇੱਕ ਯੋਜਨਾਬੱਧ ਮੀਟਿੰਗ ਦੀ ਅਸਫਲਤਾ ਨਾਲ ਸਬੰਧਤ ਹਨ।

Check Also

U.S. Destroys Drug Submarine, Trump Vows to Stop Narcoterrorists -ਅਮਰੀਕਾ ਦਾ ਡਰੱਗ ਤਸਕਰੀ ਪਣਡੁੱਬੀ ‘ਤੇ ਕੀਤਾ ਹਮਲਾ, 2 ਹਿਰਾਸਤ ‘ਚ ਲਏ

U.S. Destroys Drug Submarine, Trump Vows to Stop Narcoterrorists ”25000 ਲੋਕ ਮਾਰੇ ਜਾਂਦੇ…”, ਅਮਰੀਕਾ ਦਾ …