ਸੀਰੀਅਲ ਕਿਲਰ : ਪੰਜਾਬ ‘ਚ ਮਰਦਾਂ ਨਾਲ ਹਵਸ ਮਿਟਾ ਕਰ ਦਿੰਦਾ ਕਤਲ, 11 ਸ਼ਿਕਾਰ ਕਰ 12ਵੇਂ ਦੀ ਭਾਲ…
ਦੁਪੱਟਾ ਲੈ ਕੇ ਪਹਿਲਾਂ ਬੰਦਿਆ ਤੋਂ ਲੈਂਦਾ ਸੀ ਲਿਫ਼ਟ, ਫ਼ਿਰ ਸੁੰਨਸਾਨ ਜਗ੍ਹਾ ‘ਤੇ ਲਿਜਾ ਕੇ…..
ਸਮਲਿੰਗੀ ਨੇ ਉਜਾੜੇ 11 ਘਰ
ਪੰਜਾਬ ‘ਚ ਘੁੰਮਦੇ ਇਸ ਹੈਵਾਨ ਦੀ ਖਬਰ ਤੁਹਾਡੇ ਹੋਸ਼ ਉੱਡਾ ਦੇਵੇਗੀ
ਰੋਪੜ : ਪੰਜਾਬ ਵਿੱਚ ਘੁੰਮਦੇ ਸੀਰੀਅਲ ਕਿਲਰ ਨੇ ਸ਼ਰੇਆਮ 1 ਜਾਂ 2 ਨਹੀਂ ਸਗੋਂ 11 ਕਤਲ ਕੀਤੇ। ਵਾਰਦਾਤ ਨੂੰ ਬੜੇ ਸ਼ਾਤਿਰ ਤਰੀਕੇ ਨਾਲ ਅੰਜਾਮ ਦਿੰਦਾ ਤੇ ਫਿਰ ਬੜੇ ਆਰਾਮ ਨਾਲ ਨਿਕਲ ਜਾਂਦਾ ਆਪਣੇ ਅਗਲੇ ਸ਼ਿਕਾਰ ਦੀ ਤਲਾਸ਼ ਵਿੱਚ। ਇਸ ਸੀਰੀਅਲ ਕਿਲਰ ਦੀ ਖਾਸੀਅਤ ਇਹ ਸੀ ਕਿ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਰਨ ਵਾਲੇ ਦੇ ਪੈਰਾਂ ਨੂੰ ਹੱਥ ਲਾ ਮੁਆਫੀ ਵੀ ਮੰਗਦਾ। ਜੀ, ਹਾਂ ਇਸ ਮਾਮਲੇ ਦਾ ਖੁਲਾਸਾ ਰੋਪੜ ਪੁਲਸ ਨੇ ਕੀਤਾ ਹੈ। ਇਹ ਕਹਾਣੀ ਤਹਾਨੂੰ ਕਿਸੇ ਕ੍ਰਾਇਮ ਸ਼ੋਅ ਦੀ ਸਟੋਰੀ ਤੋਂ ਘੱਟ ਨਹੀਂ ਲੱਗੇਗੀ ਪਰ ਇਹ ਵਾਰਦਾਤ ਪਿਛਲੇ ਲਗਭਗ ਡੇਢ ਸਾਲ ਤੋਂ ਪੰਜਾਬ ਦੇ ਕਈ ਜ਼ਿਲਿਆ ਵਿੱਚ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਪਿੱਛੇ ਦੀ ਅਸਲ ਕਹਾਣੀ ਨੂੰ ਬਿਆਨ ਕਰਦੀ ਹੈ।
ਰੋਪੜ ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਆਮ ਲੋਕਾਂ ਤੋਂ ਪਹਿਲਾਂ ਲਿਫਟ ਮੰਗਦਾ, ਫਿਰ ਆਪਣੇ ਝਾਂਸੇ ਵਿੱਚ ਲੈ ਮਰਦਾਂ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਤੇ ਫਿਰ ਜੋ ਸੰਬੰਧ ਬਣਾਉਣ ਪਿੱਛੋਂ ਉਸਨੂੰ ਪੈਸੇ ਨਾ ਦਿੰਦਾ ਉਸਦਾ ਕਤਲ ਕਰ ਦਿੰਦਾ। ਬੜੀ ਬੇਰਹਿਮੀ ਨਾਲ ਮਾਰਨ ਪਿਛੋਂ ਮਰਨ ਵਾਲੇ ਦੇ ਪੈਰ ਫੜ੍ਹ ਲੈਂਦਾ ਤੇ ਆਪਣੀ ਕੀਤੀ ਗਲਤੀ ਦੀ ਬਕਾਇਦਾ ਮੁਆਫੀ ਵੀ ਮੰਗਦਾ। ਇਸ ਪਿੱਛੋਂ ਅਗਲੇ ਸ਼ਿਕਾਰ ਦੀ ਤਲਾਸ਼ ਵਿੱਚ ਫਿਰ ਨਿਕਲ ਪੈਂਦਾ। ਇਸ ਤਰੀਕੇ ਨਾਲ ਰੋਪੜ ਪੁਲਸ ਵਲੋਂ ਫੜ੍ਹੇ ਗਏ ਬੰਦੇ ਨੇ ਹੁਣ ਤਕ 10 ਤੋਂ 11 ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ।
ਰੋਪੜ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਫੜੇ ਗਏ ਸੀਰੀਅਲ ਕਿਲਰ ਰਾਮ ਸਰੂਪ ਉਰਫ਼ ਸੋਢੀ ਵਾਸੀ ਪਿੰਡ ਚੌਂਦਾ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਨੇ ਕੀਰਤਪੁਰ ਸਾਹਿਬ ਨੇੜੇ ਮੌਡਾ ਟੋਲ ਪਲਾਜ਼ਾ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਇਸ ਘਟਨਾ ਨੂੰ ਟਰੇਸ ਕਰਦੇ ਹੋਏ ਪੁਲਸ ਇਸ ਕਾਤਲ ਸੀਰੀਅਲ ਕੀਲਰ ਤੱਕ ਪਹੁੰਚ ਸਕੀ।
ਇਸ ਤੋਂ ਪਹਿਲਾਂ ਰੋਪੜ ਜ਼ਿਲ੍ਹੇ ਵਿੱਚ ਵਾਪਰੀਆਂ ਤਿੰਨ ਕਤਲਾਂ ਦੀਆਂ ਘਟਨਾਵਾਂ ਨੂੰ ਜ਼ਿਲ੍ਹਾ ਪੁਲਸ ਲੰਬੇ ਸਮੇਂ ਤੋਂ ਟਰੇਸ ਨਹੀਂ ਕਰ ਸਕੀ ਸੀ ਅਤੇ ਇਹ ਘਟਨਾਵਾਂ ਪੁਲਸ ਲਈ ਗਲੇ ਦੀ ਹੱਡੀ ਬਣੀਆਂ ਹੋਈਆਂ ਸਨ ਪਰ ਪੁਲਸ ਨੇ ਰਾਮ ਸਰੂਪ ਉਰਫ਼ ਸੋਢੀ ਨੂੰ ਫੜਨ ‘ਤੇ ਤਿੰਨ ਕਤਲਾਂ ਦੀਆਂ ਘਟਨਾਵਾਂ ਨੂੰ ਟਰੇਸ ਕਰ ਲਿਆ ਹੈ ਅਤੇ ਜਾਂਚ ਤੋਂ ਬਾਅਦ 10 ਤੋਂ ਵੱਧ ਹੋਰ ਘਟਨਾਵਾਂ ਟ੍ਰੇਸ ਹੋਈਆਂ ਦੱਸੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚੋਂ ਪੁਲਸ ਪੰਜ ਵਾਰਦਾਤਾਂ ਬਾਰੇ ਤਾਂ ਜਾਣਕਾਰੀ ਇਕੱਠੀ ਕਰ ਚੁੱਕੀ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ 4 ਕਤਲ, ਹੁਸ਼ਿਆਰਪੁਰ ਵਿੱਚ 2, ਸਰਹਿੰਦ-ਪਟਿਆਲਾ ਰੋਡ ’ਤੇ 1 ਅਤੇ ਰੋਪੜ ਜ਼ਿਲ੍ਹੇ ਵਿੱਚ 3 ਕਤਲ ਕਰਨ ਤੋਂ ਇਲਾਵਾ 1 ਹੋਰ ਜੁਰਮ ਕਰਨ ਦੀ ਗੱਲ ਕਬੂਲੀ ਹੈ। ਇਨ੍ਹਾਂ ਵਿੱਚੋਂ 5 ਘਟਨਾਵਾਂ ਦੀ ਪੁਲੀਸ ਵੱਲੋਂ ਪੜਤਾਲ ਵੀ ਕੀਤੀ ਜਾ ਚੁੱਕੀ ਹੈ।
ਪਰਨੇ ਨੂੰ ਬਣਾਉਂਦਾ ਹਥਿਆਰ
ਨੇਕ ਦਿੱਖ ਵਾਲਾ ਰਾਮ ਸਰੂਪ ਸੋਢੀ ਸੰਤਰੀ ਰੰਗ ਦਾ ਪਰਨਾ ਲੈ ਕੇ ਅਤੇ ਔਰਤ ਵਾਂਗ ਆਪਣਾ ਘੁੰਢ ਕੱਢ ਕੇ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ। ਦੂਜੇ ਵਿਅਕਤੀ ਨੂੰ ਆਪਣੇ ਝਾਂਸੇ ਵਿੱਚ ਲੈਂਦਾ। ਫਿਰ ਉਸਨੂੂੰ ਕਿਸੇ ਸੁੰਨਸਾਨ ਥਾਂ ਲੈ ਜਾਂਦਾ। ਰਾਮ ਸਰੂਪ ਸੋਢੀ ਪਹਿਲਾਂ ਤਾਂ ਉਕਤ ਵਿਅਕਤੀ ਨਾਲ ਸਰੀਰਕ ਸੰਬੰਧ ਬਣਾਉਦਾ ਫਿਰ ਵਿਅਕਤੀ ਪਾਸੋਂ ਪੈਸਿਆਂ ਦੀ ਮੰਗ ਕਰਦਾ। ਮੁਲਜ਼ਮ ਆਪਣੇ ਕੋਲ ਕੋਈ ਹਥਿਆਰ ਨਹੀਂ ਰੱਖਦਾ ਸੀ ਪਰ ਜੇਕਰ ਕੋਈ ਉਸ ਨੂੰ ਪੈਸੇ ਨਹੀਂ ਦਿੰਦਾ ਜਾਂ ਉਸਦੀ ਕੋਈ ਕੁੱਟਮਾਰ ਕਰਦਾ ਤਾਂ ਉਹ ਉਸ ਵਿਅਕਤੀ ਨੂੰ ਮਾਰ ਦਿੰਦਾ ਸੀ। ਦੋਸ਼ੀ ਨੇ ਕੋਈ ਹਥਿਆਰ ਆਪਣੇ ਕੋਲ ਨਹੀਂ ਰੱਖਿਆ ਸੀ ਪਰ ਜੇਕਰ ਕੋਈ ਉਸ ‘ਤੇ ਹਮਲਾ ਕਰਦਾ ਹੈ ਜਾਂ ਮਰਨ ਤੋਂ ਪਹਿਲਾਂ ਕੋਈ ਆਪਣੇ ਬਚਾਅ ਦੀ ਕੋਸ਼ਿਸ਼ ਕਰਦਾ ਤਾਂ ਰਾਮ ਸਰੂਪ ਦੇ ਹੱਥ ਵਿਚ ਜੋ ਵੀ ਚੀਜ਼ (ਡੰਡਾ ਜਾਂ ਪੱਥਰ) ਆਉਂਦੀ, ਉਹ ਉਸੇ ਦਾ ਇਸਤੇਮਾਲ ਕਰਦਾ।
ਹੁਣ ਤੱਕ ਟਰੇਸ ਕੀਤੇ ਗਏ ਸਾਰੇ ਮਾਮਲਿਆਂ ਵਿੱਚ ਇੱਕ ਆਮ ਗੱਲ ਇਹ ਸਾਹਮਣੇ ਆਈ ਹੈ ਕਿ ਮੁਲਜ਼ਮ ਨੇੜੇ ਪਏ ਪੱਥਰ ਜਾਂ ਡੰਡੇ ਨਾਲ ਹਮਲਾ ਕਰਨ ਤੋਂ ਬਾਅਦ ਆਪਣੇ ਸੰਤਰੀ ਰੰਗ ਦੇ ਪਰਨੇ ਨਾਲ ਦੂਜੇ ਵਿਅਕਤੀ ਦਾ ਗਲਾ ਘੁੱਟ ਕੇ ਇਹ ਯਕੀਨੀ ਬਣਾਉਂਦਾ ਸੀ ਕਿ ਟੈਰਗੇਟ ਮਰਿਆ ਗਿਆ ਹੈ ਜਾਂ ਨਹੀਂ। ਕਤਲ ਤੋਂ ਬਾਅਦ ਉਹ ਲਾਸ਼ ਦੇ ਪੈਰ ਛੂਹ ਕੇ ਉਸ ਤੋਂ ਮੁਆਫ਼ੀ ਮੰਗਦਾ ਸੀ, ‘ਮੈਨੂੰ ਮੁਆਫ਼ ਕਰ ਦਿਓ, ਮੈਂ ਅਜਿਹਾ ਜਾਣ ਬੁੱਝ ਕੇ ਨਹੀਂ ਕੀਤਾ |’
ਕਿਵੇਂ ਫੜ੍ਹਿਆ ਗਿਆ ਸੀਰੀਅਲ ਕਿਲਰ
ਪੁਲਸ ਦੱਸਦੀ ਹੈ ਕਿ 24 ਜਨਵਰੀ ਨੂੰ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ‘ਤੇ ਰੋਪੜ ਦੇ ਸੰਤ ਨਿਰੰਕਾਰੀ ਭਵਨ ਨੇੜੇ ਇਕ ਸੇਵਾਮੁਕਤ ਪੁਲਸ ਮੁਲਾਜ਼ਮ ਦੀ ਲਾਸ਼ ਇਕ ਗੱਡੀ ‘ਚੋਂ ਮਿਲੀ ਸੀ ਅਤੇ ਉਸ ਦੇ ਸਰੀਰ ‘ਤੇ ਕੁਝ ਅਜਿਹਾ ਲਿਖਿਆ ਹੋਇਆ ਸੀ, ਜਿਸ ‘ਚ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲੱਗਦਾ ਸੀ ਪਰ ਪੁਲਸ ਇਸ ਪਹੇਲੀ ਨੂੰ ਹੱਲ ਨਹੀਂ ਕਰ ਸਕੀ। ਜਦੋਂਕਿ ਹੁਣ ਗ੍ਰਿਫ਼ਤਾਰ ਕੀਤੇ ਗਏ ਰਾਮ ਸਰੂਪ ਉਰਫ਼ ਸੋਢੀ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਇਹ ਵਾਰਦਾਤ ਵੀ ਉਸ ਨੇ ਹੀ ਕੀਤੀ ਹੈ।
ਫੜੇ ਗਏ ਮੁਲਜ਼ਮ ਸੋਢੀ ਨੇ ਕੈਮਰੇ ਸਾਹਮਣੇ ਇਹ ਵੀ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਉਰਫ ਸੰਨੀ ਨੇ ਪਹਿਲਾਂ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਉਸ ਨੇ ਹਰਪ੍ਰੀਤ ‘ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਟਰੈਕਟਰ ਮੁਰੰਮਤ ਦਾ ਕੰਮ ਕਰਨ ਵਾਲੇ ਮੁਕੰਦਰ ਉਰਫ਼ ਬਿੱਲਾ ਦੀ ਲਾਸ਼ ਵੀ ਪੁਲਸ ਨੂੰ 5 ਅਪਰੈਲ ਨੂੰ ਪੰਜੇਹੜਾ ਰੋਡ ’ਤੇ ਮਿਲੀ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਸ ਦੱਸਦੀ ਹੈ ਕਿ ਰਾਮ ਸਰੂਪ ਉਰਫ ਸੋਢੀ ਨੇ ਵੀ ਇਸ ਵਾਰਦਾਤ ਨੂੰ ਕਬੂਲ ਕਰ ਲਿਆ ਹੈ।
18 ਅਗਸਤ ਨੂੰ ਕੀਰਤਪੁਰ ਸਾਹਿਬ ਦੇ ਮੌੜਾਂ ਟੋਲ ਪਲਾਜ਼ਾ ਨੇੜੇ ਚਾਹ ਦੀ ਦੁਕਾਨ ਚਲਾਉਣ ਵਾਲੇ ਮਨਿੰਦਰ ਸਿੰਘ ਨੂੰ ਵੀ ਉਕਤ ਵਿਅਕਤੀ ਨੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਝਾੜੀਆਂ ਵਿੱਚ ਸੁੱਟ ਦਿੱਤੀ ਸੀ। ਜਦੋਂ ਰਾਮ ਸਰੂਪ ਨੇ ਕੀਰਤਪੁਰ ਸਾਹਿਬ ਦੇ ਮਨਿੰਦਰ ਸਿੰਘ ਦਾ ਕਤਲ ਕੀਤਾ ਤਾਂ ਉਹ ਉਸ ਦਾ ਮੋਬਾਈਲ ਫੋਨ ਆਪਣੇ ਨਾਲ ਲੈ ਗਿਆ ਅਤੇ ਕਿਸੇ ਗਾਹਕ ਨੂੰ ਵੇਚ ਦਿੱਤਾ। ਮਨਿੰਦਰ ਦੇ ਕਤਲ ਦੀ ਜਾਂਚ ਦੌਰਾਨ ਜਦੋਂ ਪੁਲਸ ਗ੍ਰਾਹਕ ਤੱਕ ਪਹੁੰਚੀ ਤਾਂ ਉਸ ਨੇ ਪੁਲਸ ਨੂੰ ਰਾਮ ਸਰੂਪ ਦੀ ਸ਼ਕਲ ਦੱਸੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਦਾ ਸਕੈਚ ਤਿਆਰ ਕਰਕੇ ਵੱਖ-ਵੱਖ ਥਾਵਾਂ ‘ਤੇ ਭੇਜਿਆ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਉਸ ਨੂੰ ਭਰਤਗੜ੍ਹ ਸਰਾਏ ਦੇ ਜੰਗਲਾਂ ‘ਚੋਂ ਫੜ ਲਿਆ।
ਪੁਲਸ ਨੇ ਦੱਸਿਆ ਕਿ ਰਾਮ ਸਰੂਪ ਉਰਫ ਸੋਢੀ ਸ਼ਰਾਬ ਆਦਿ ਦਾ ਆਦੀ ਸੀ, ਜਿਸ ਕਾਰਨ ਉਸ ਦੇ ਪਰਿਵਾਰ ਨੇ ਉਸ ਨੂੰ 2 ਸਾਲਾਂ ਪਹਿਲਾਂ ਤੋਂ ਘਰੋਂ ਕੱਢ ਦਿੱਤਾ ਸੀ। ਸੋਢੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਤਿੰਨ ਬੱਚੇ ਹਨ ਪਰ ਕੋਈ ਵੀ ਕੰਮ ਨਾ ਕਰਨ ਵਾਲੇ ਸੋਢੀ ਨੂੰ ਮਰਦਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਲੁੱਟ-ਖੋਹ ਕਰਨ ਦੀ ਆਦਤ ਪੈ ਗਈ, ਜਿਸ ਕਾਰਨ ਉਸ ਨੇ ਕਈ ਅਪਰਾਧ ਕੀਤੇ। ਪੁਲਸ ਨੇ ਦੱਸਿਆ ਕਿ ਸੋਢੀ ਨੇ ਲੁੱਟਿਆ ਹੋਇਆ ਮੋਬਾਈਲ ਫ਼ੋਨ ਅਤੇ ਹੋਰ ਸਮਾਨ ਵੀ ਵੇਚ ਦਿੱਤਾ ਹੈ ਅਤੇ ਪੁਲਸ ਉਸ ਨੂੰ 27 ਦਸੰਬਰ ਤੱਕ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ, ਜਿਸ ਤੋਂ ਹੋਰ ਵਾਰਦਾਤਾਂ ਦਾ ਵੀ ਸੁਰਾਗ ਲੱਗਣ ਦੀ ਉਮੀਦ ਹੈ |