3 Punjab Police cops convicted for murder, criminal conspiracy
Two Tarn Taran youths were killed in fake encounter in 1992
A CBI court convicted Punjab Police officer Gurbachan Singh, then SHO of Tarn Taran police station, ASI Hans Raj, and SI Resham Singh in a 1992 case of kidnapping and fake encounter of two Tarn Taran youths, Jagdeep Singh, alias Makhan, and Gurnam Singh, alias Pali.
The accused were taken into custody after their conviction on the charges of murder, criminal conspiracy, and creating incorrect records.
The quantum of the sentence would be pronounced on Tuesday.
19 ਸਾਲਾ ਨੌਜਵਾਨ ਨੂੰ ਘਰੋਂ ਚੁੱਕ ਕੇ ਫਰਜ਼ੀ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ CBI ਕੋਰਟ ਨੇ ਸੁਣਾਈ ਸਜ਼ਾ
Three policemen who killed two youths in a fake police encounter in 1992 were found guilty: ਮੋਹਾਲੀ ਸਥਿਤ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ 1992 ਦੇ ਇਕ ਹੋਰ ਕੇਸ ਦੀ ਸੁਣਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਅਗ਼ਵਾ ਕਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਤੇ ਲਾਸ਼ ਨੂੰ ਅਣਪਛਾਤਾ ਦਸ ਕੇ ਸਸਕਾਰ ਕਰਨ ਦੇ ਮਾਮਲੇ ਵਿਚ ਸਾਬਕਾ ਐਸਐਚਉ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿਤਾ ਹੈ। ਦੋਸ਼ੀਆਂ ਨੂੰ ਮੰਗਲਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਇਹ ਕੇਸ ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਿਚ ਵਿਚਾਰ ਅਧੀਨ ਸੀ।
ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਗੁਰਬਚਨ ਸਿੰਘ, ਏਐਸਆਈ ਰੇਸ਼ਮ ਸਿੰਘ ਅਤੇ ਪੁਲਿਸ ਮੁਲਾਜ਼ਮ ਹੰਸ ਰਾਜ ਸਿੰਘ ਨੂੰ ਧਾਰਾ 302 ਅਤੇ 120ਬੀ ਤਹਿਤ ਦੋਸ਼ੀ ਪਾਇਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਜੇਲ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀਬੀਆਈ ਅਦਾਲਤ ਮੰਗਲਵਾਰ ਨੂੰ ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਪੁਲਿਸ ਅਧਿਕਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿਚ ਮੌਤ ਹੋ ਗਈ ਸੀ ਅਤੇ ਉਸ ਵਿਰੁਧ ਕਾਰਵਾਈ ਰੋਕ ਦਿਤੀ ਗਈ ਸੀ।
ਸੀਬੀਆਈ ਵਲੋਂ ਅਦਾਲਤ ’ਚ ਦਾਇਰ ਚਾਰਜਸ਼ੀਟ ਅਨੁਸਾਰ ਜਗਦੀਪ ਸਿੰਘ ਉਰਫ਼ ਮੱਖਣ ਨੂੰ ਐਸਐਚਉ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ਵਿਚ ਗੋਲੀ ਚਲਾ ਦਿਤੀ ਅਤੇ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਇਹ ਘਟਨਾ 18 ਨਵੰਬਰ 1992 ਦੀ ਹੈ। ਇਸ ਤਰ੍ਹਾਂ ਗੁਰਨਾਮ ਸਿੰਘ ਉਰਫ਼ ਪਾਲੀ ਨੂੰ 21 ਨਵੰਬਰ 1992 ਨੂੰ ਐਸ.ਐਚ.ਉ ਗੁਰਬਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਘਰੋਂ ਅਗਵਾ ਕਰ ਲਿਆ ਸੀ। ਇਨ੍ਹਾਂ ਦੋਨੋਂ ਨੌਜਵਾਨਾਂ ਨੂੰ 30 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਝੂਠੇ ਮੁਕਾਬਲੇ ਵਿਚ ਮਾਰ ਦਿਤਾ ਸੀ।
ਇਸ ਸਬੰਧੀ ਪੰਜਾਬ ਪੁਲਿਸ ਨੇ ਐਫ਼.ਆਈ.ਆਰ ਨੰਬਰ 130/92 ਦਰਜ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਜਿਸ ’ਚ ਐਸ.ਐਚ.ਉ ਗੁਰਬਚਨ ਸਿੰਘ 30 ਨਵੰਬਰ 1992 ਦੀ ਸਵੇਰ ਨੂੰ ਗਸ਼ਤ ਕਰ ਰਹੇ ਸਨ, ਨੇ ਇਕ ਨੌਜਵਾਨ ਨੂੰ ਕਾਰ ਵਿਚ ਘੁੰਮਦੇ ਦੇਖਿਆ ਅਤੇ ਨੂਰ ਦਾ ਅੱਡਾ, ਤਰਨਤਾਰਨ ਨੇੜਿਓਂ ਸ਼ੱਕੀ ਹਾਲਾਤਾਂ ’ਚ ਨੌਜਵਾਨ ਨੂੰ ਕਾਬੂ ਕੀਤਾ। ਨੌਜਵਾਨ ਨੇ ਅਪਣੀ ਪਛਾਣ ਗੁਰਨਾਮ ਸਿੰਘ ਉਰਫ਼ ਪਾਲੀ ਵਜੋਂ ਦੱਸੀ।
ਪੁਛ ਗਿਛ ਦੌਰਾਨ ਉਸ ਨੇ ਰੇਵਾਲ ਰੋਡ ਟੀਟੀ ਅਤੇ ਦਰਸ਼ਨ ਸਿੰਘ ਦੇ ਪ੍ਰੋਵੀਜ਼ਨ ਸਟੋਰ ’ਤੇ ਹੈਂਡ ਗ੍ਰੇਨੇਡ ਸੁੱਟਣ ਦੀ ਗੱਲ ਕਬੂਲੀ। ਜਦੋਂ ਪੁਲਿਸ ਗੁਰਨਾਮ ਸਿੰਘ ਪਾਲੀ ਨੂੰ ਬੀਹਾਲਾ ਬਾਗ਼ ਵਿਚ ਕਥਿਤ ਤੌਰ ’ਤੇ ਛੁਪਾਏ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਆਈ ਤਾਂ ਬਾਗ਼ ਵਿਚ ਮੌਜੂਦ ਖਾੜਕੂਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿਤੀਆਂ। ਪੁਲਿਸ ਬਲ ਨੇ ਸਵੈ-ਰਖਿਆ ’ਚ ਜਵਾਬੀ ਕਾਰਵਾਈ ਕੀਤੀ। ਗੁਰਨਾਮ ਸਿੰਘ ਉਰਫ਼ ਪਾਲੀ ਭੱਜਣ ਦੇ ਇਰਾਦੇ ਨਾਲ ਆ ਰਹੀਆਂ ਗੋਲੀਆਂ ਦੀ ਦਿਸ਼ਾ ਵਿਚ ਭੱਜਿਆ ਪਰ ਕਰਾਸ ਫ਼ਾਇਰਿੰਗ ਵਿਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਉਕਤ ਐਫ਼.ਆਈ.ਆਰ. ਵਿਚ ਦਿਖਾਇਆ ਗਿਆ ਹੈ ਕਿ ਬਾਗ ਦੀ ਤਲਾਸ਼ੀ ਲੈਣ ’ਤੇ ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲੀ ਟੀਮ ਵਿਚ ਸ਼ਾਮਲ ਖਾੜਕੂ ਦੀ ਪਛਾਣ ਜਗਦੀਪ ਸਿੰਘ ਉਰਫ਼ ਮੱਖਣ ਵਜੋਂ ਹੋਈ ਸੀ, ਦੀ ਲਾਸ਼ ਵੀ ਬਰਾਮਦ ਹੋਈ। ਦੋਵਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਸਮਝ ਕੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿਤਾ ਗਿਆ। ਦਸਣਯੋਗ ਹੈ ਕਿ ਮ੍ਰਿਤਕ ਜਗਦੀਪ ਸਿੰਘ ਮੱਖਣ ਪੰਜਾਬ ਪੁਲਿਸ ਵਿਚ ਕਾਂਸਟੇਬਲ ਸੀ ਅਤੇ ਮ੍ਰਿਤਕ ਗੁਰਨਾਮ ਸਿੰਘ ਪਾਲੀ ਪੰਜਾਬ ਪੁਲਿਸ ਵਿਚ ਐਸ.ਪੀ.ਓ. ਸੀ।
ਪੰਜਾਬੀਆਂ ਸਾਹਮਣੇ ਸ਼ਰ੍ਹੇਆਮ ਪੰਜਾਬੀ ਨੌਜਵਾਨਾਂ ਦੇ ਝੂਠੇ ਬਹਾਨੇ ਬਣਾ ਕੇ ਕਤਲ ਕੀਤੇ ਜਾ ਰਹੇ ਹਨ ਤੇ ਕੋਈ ਸਾਲਾ ਸਮਾਜਸੇਵੀ, ਕੋਈ ਸਿਆਸੀ ਲੀਡਰ, ਕੋਈ ਧਾਰਮਿਕ ਆਗੂ, ਕੋਈ ਮਨੁੱਖੀ ਅਧਿਕਾਰ ਸੰਗਠਨ ਵਾਲਾ ਤੇ 99.99 % ਪੱਤਰਕਾਰ ਸੱਚ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ….
ਸੁਖਦੇਵ ਸਿੰਘ ਪੱਤਰਕਾਰ ਨੇ ਸੱਚ ਲਿਖਣ ਦੀ ਹਿੰਮਤ ਕੀਤੀ ਹੈ…
ਜਪ ਸਿੰਘ
————
*ਟ੍ਰਿਬਿਊਨ ਦਾ ਗੁਰਦਾਸਪੁਰ ਸਥਿਤ ਰਪੋਰਟਰ ਰਵੀ ਧਾਲੀਵਾਲ ਪੰਜਾਬ ਪੁਲਿਸ ਨਾਲ ਅਖੌਤੀ ਮੁਕਾਬਲੇ ਵਿੱਚ ਮਾਰੇ ਤਿੰਨ ਮੁੰਡਿਆੰ ਨੂੰ ਛੋਟੇ ਮੋਟੇ ਜੁਰਮਾਂ ਦੇ ਦੋਸ਼ੀ ਮੰਨਦਾ ਹੈ।*
*ਰਿਪੋਰਟਰ ਲਿਖਦਾ ਹੈ ਕਿ 18 ਦਿਸੰਬਰ ਨੂੰ ਜਦ ਇਹ ਖਬਰ ਆਈ ਕਿ ਕਲਾਨੌਰ ਪੁਲਿਸ ਥਾਣੇ ਅਧੀਨ ਪੈੰਦੀ ਬਖਸ਼ੀਵਾਲਾ ਚੌਕੀ ਵਿਚ ਧਮਾਕਾ ਹੋਇਆ ਤਾਂ ਪੁਲਿਸ ਨੇ ਧਮਾਕੇ ਵਿਚ ਕਿਸੇ ਹੈੰਡ ਗਰਨੇਡ ਜਾਂ ਦੇਸੀ ਸਾਖਤ ਦੀ ਧਮਾਕਾ ਖੇਜ਼ ਸਮਗਰੀ ਦੀ ਵਰਤੋੰ ਤੋੰ ਇਨਕਾਰ ਕੀਤਾ। ਉੰਜ ਇਹ ਚੌਂਕੀ ਘਟਨਾਂ ਦੇ 15 ਦਿਨ ਪਹਿਲਾਂ ਤੋੰ ਖਾਲੀ ਪਈ ਸੀ।*
ਅਗਵਾਨ ਪਿੰਡ ਵਾਲੇ 23 ਸਾਲ ਦੇ ਵਰਿੰਦਰ ਸਿੰਘ ਉਪਰ ਨਸ਼ਾ ਵਿਰੋਧੀ ਕਾਨੂੰਨ ਅਧੀਨ ਮੁਕੱਦਮਾ ਦਰਜ ਸੀ।ਉਹ ਟਰੱਕ ਡਰਾਈਵਰ ਸੀ। 18 ਸਾਲਾਂ ਦਾ ਜਸ਼ਨਪ੍ਰੀਤ ਸਿੰਘ ਇੱਕ ਦਿਹਾੜੀਦਾਰ ਦਾ ਮੁੰਡਾ ਸੀ, ਉਹ 12ਵੀੰ ਕਰ ਕੇ ਨੌਕਰੀ ਦੀ ਤਲਾਸ਼ ਵਿਚ ਸੀ। ਗੁਰਵਿੰਦਰ ਸਿੰਘ, 25, ਰਹੀਮਾਬਾਦ ਪਿੰਡ ਦੇ ਸਾਧਾਰਨ ਘਰ ਦਾ ਨੌਜਵਾਨ ਸੀ।
*ਧਮਾਕੇ ਦੀਆਂ ਅਖ਼ਬਾਰੀ ਖ਼ਬਰਾਂ ਜਦ ਸੰਭਾਵਤ ਦਿਲੀ ਰਾਹੀੰ ਚੰਡੀਗੜ ਪਹੁੰਚੀਆਂ ਤਾਂ ਖੰਭ ਡਾਰਾਂ ਬਣ ਗਏ। ਇਹ ਪੁਲਿਸ ਚੌਂਕੀ ਤੇ ਹਮਲਾ ਬਣ ਗਿਆ, ਪਟਾਕੇ ਦੀ ਸਮੱਗਰੀ ਗਰਨੇਡ ਵਿੱਚ ਬਦਲ ਗਈ, ਤਿੰਨਾਂ ਦਾ ਗਰੁੱਪ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਾਰਕੁੰਨ ਅਤੇ ਆਈਐਸਆਈ ਦਾ ਗ੍ਰੋਹ ਬਣ ਗਿਆ।*
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਅਨੁਸਾਰ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਦੀ ਸਾਂਝੀ ਟੀਮ ਨਾਲ ਇਨ੍ਹਾਂ ਮੁੰਡਿਆਂ ਦਾ ਅਖੌਤੀ ਮੁਕਾਬਲਾ ਪੀਲੀਭੀਤ (ਯੂਪੀ) ਨੇੜੇ ਹੋਇਆ। ਮੌਕੇ ਤੇ ਪੁਲਿਸ ਨੇ ਉਨ੍ਹਾਂ ਕੋਲੋੰ 2 ਏਕੇ 47 ਰਾਇਫਲਾਂ ਅਤੇ 9 mm ਦੇ ਦੋ ਪਿਸਤੌਲ ਫੜੇ ਪਰ ਮੁਕਾਬਲਾ ਕਰਨ ਵਾਲਿਆਂ ਹੱਥੋੰ ਪੰਜਾਬ ਪੁਲਿਸ ਦੇ ਕਿਸੇ ਮੁਲਾਜ਼ਮ ਦੇ ਝਰੀਟ ਵੀ ਨਹੀੰ ਆਈ।
ਇਸ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਨੂੰ ਮਾਰਨ ਅਤੇ ਖਪਾਉਣ ਦੇ ਦੋਸ਼ਾਂ ਕਾਰਨ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੁਰਿੰਦਰਪਾਲ ਸਿੰਘ ਨੂੰ 1992 ਦੇ ਇਕ ਹੋਰ ਮਾਮਲੇ ਵਿਚ 10 ਸਾਲ ਦੀ ਕੈਦ ਬਾਮੁਸ਼ਕਤ ਅਤੇ 4.80 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਐਲਾਨੀ ਗਈ ਹੈ। ਸਜ਼ਾ ਮੋਹਾਲੀ ਸਥਿਤ ਸੀਬੀਆਈ ਕੋਰਟ ਦੀ ਜੱਜ ਬੀਬੀ ਮੰਨਜੋਤ ਕੌਰ ਨੇ ਸੁਣਾਈ। ਇਸ ਨਵੇੰ ਮਾਮਲੇ ਦਾ ਸੰਬੰਧ ਉਸ ਸਮੇੰ ਦਾ ਹੈ ਜਦ ਸੁਰਿੰਦਰਪਾਲ ਸਰਹਾਲੀ ਦਾ ਐਸਐਚਉ ਸੀ। ਇਸ ਵਿਚ ਦੋਸ਼ੀ ਨੇ ਸਕੂਲ ਦੇ ਵਾਈਸ ਪਰਿੰਸੀਪਲ ਸੁਖਦੇਵ ਸਿੰਘ ਅਤੇ ਉਸ ਦੇ ਆਜ਼ਾਦੀ ਘੁਲਾਟੀਏ ਸਹੁਰੇ ਸੁਲੱਖਣ ਸਿੰਘ ਨੂੰ 31 ਅਕਤੂਬਰ 1992 ਦੀ ਰਾਤ ਨੂੰ ਚੁੱਕਿਆ, ਟਾਰਚਰ ਰਾਹੀੰ ਕਤਲ ਕਰ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ। ਇਹੀ ਦੋਸ਼ੀ ਪੁਲਸੀਆ ਇੱਕ ਤੀਜੇ ਮਾਮਲੇ ਵਿਚ ਵੀ ਸਜ਼ਾ ਭੁਗਤ ਰਿਹਾ ਹੈ।
ਸੁਖਦੇਵ ਸਿੰਘ ਸੀਨੀਅਰ ਪੱਤਰਕਾਰ