Mohammed Mustafa –
‘ਮੇਰਾ ਪੁੱਤ ਮਾਨਸਿਕ ਤੌਰ ’ਤੇ ਸੀ ਕਾਫੀ ਬੀਮਾਰ’- ਪੁੱਤ ਦੀ ਮੌਤ ’ਤੇ ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦਾ ਸੱਪਸ਼ੱਟੀਕਰਨ
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੰਚਕੂਲਾ ਵਿੱਚ ਪਹਿਲੀ ਵਾਰ ਮੀਡੀਆ ਸਾਹਮਣੇ ਰੂਬਰੂ ਹੋਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਮਾਨਸਿਕ ਤੌਰ ’ਤੇ ਕਾਫੀ ਬੀਮਾਰ ਸੀ
ਬੁੱਚੜ ਮੁਸਤਫਾ ਵਲੋਂ ਉਸਨੂੰ ਝੂਠੇ ਕੇਸ ‘ਚ ਫਸਾਉਣ ਦੀ ਦੁਹਾਈ
Punjab DGP Mohammad Mustafa News : ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਮੁਹੰਮਦ ਮੁਸਤਫਾ ਨੇ ਆਪਣੇ ਪੁੱਤਰ, ਅਕੀਲ ਅਖਤਰ ਦੀ ਮੌਤ ਦੇ ਸਬੰਧ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪੁੱਤ ਨੂੰ ਲੈਕੇ ਕਈ ਖੁਲਾਸੇ ਕੀਤੇ।
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੰਚਕੂਲਾ ਵਿੱਚ ਪਹਿਲੀ ਵਾਰ ਮੀਡੀਆ ਸਾਹਮਣੇ ਰੂਬਰੂ ਹੋਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਮਾਨਸਿਕ ਤੌਰ ’ਤੇ ਕਾਫੀ ਬੀਮਾਰ ਸੀ। ਉਨ੍ਹਾਂ ਦੇ ਪੁੱਤ ਨੂੰ ਸਮਝ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ ਅਤੇ ਕੀ ਨਹੀਂ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਅਕੀਲ ਨੇ ਉਨ੍ਹਾਂ ਦੇ ਕਮਰੇ ’ਚ ਵੀ ਅੱਗ ਲਗਾ ਦਿੱਤੀ ਸੀ। ਇਨ੍ਹਾਂ ਹੀ ਨਹੀਂ ਉਸ ਨੇ ਕਈ ਵਾਰ ਆਪਣੀ ਮਾਂ ’ਤੇ ਵੀ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਅਕੀਲ ਨੇ ਕਈ ਵਾਰ ਪੁਲਿਸ ਮੁਲਾਜ਼ਮਾਂ ’ਤੇ ਹੱਥ ਚੁੱਕਿਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ ਤੋਂ ਲੈ ਕੇ ਆਪਣੀ ਨੂੰਹ ਨਾਲ ਆਪਣੇ ਰਿਸ਼ਤੇ ਤੱਕ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਸਿਰਫ਼ ਉਹੀ ਵਿਅਕਤੀ ਜਿਸਨੇ ਆਪਣਾ ਪੁੱਤਰ ਗੁਆ ਦਿੱਤਾ ਹੈ, ਆਪਣੀ ਮੌਤ ਦੇ ਦਰਦ ਨੂੰ ਸਮਝ ਸਕਦਾ ਹੈ।
ਇਸ ਤੋਂ ਵੱਡਾ ਦੁੱਖ ਦੁਨੀਆਂ ਵਿੱਚ ਕੋਈ ਨਹੀਂ ਹੈ। ਕੁਝ ਨੀਚ ਸੋਚ ਵਾਲੇ ਲੋਕ ਮੇਰੇ ਪੁੱਤਰ ਦੇ ਸਰੀਰ ਅਤੇ ਮੇਰੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੇ ਹਨ, ਪਰ ਮੈਂ ਘਬਰਾਉਣ ਵਾਲਾ ਨਹੀਂ ਹਾਂ।