Breaking News

12-Year-Old Girl Charged With Killing Of Indian-Origin Man, 80, In UK ਯੂਕੇ ’ਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ’ਚ 12 ਸਾਲਾ ਬੱਚੀ ਨਾਮਜ਼ਦ

12-Year-Old Girl Charged With Killing Of Indian-Origin Man, 80, In UK”A 12-year-old girl has been charged following the death of Bhim Kohli in September. The girl, who cannot be named for legal reasons, has been charged with manslaughter,” the police said.

ਲੰਡਨ, 16 ਦਸੰਬਰ

ਲੈਸਟਰ ਨੇੜੇ ਸਤੰਬਰ ਮਹੀਨੇ ਵਿੱਚ ਪਾਰਕ ’ਚ ਆਪਣੇ ਕੁੱਤੇ ਨਾਲ ਟਹਿਲ ਰਹੇ 80 ਸਾਲਾ ਭੀਮ ਸੇਨ ਕੋਹਲੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ 12 ਸਾਲਾ ਲੜਕੀ ਨੂੰ ਨਾਮਜ਼ਦ ਕੀਤਾ ਹੈ।

ਉਹ ਇਸ ਕੇਸ ’ਚ ਸ਼ਾਮਲ ਦੂਜੀ ਮੁਲਜ਼ਮ ਬਣ ਗਈ ਹੈ। ਲੈਸਟਰ ਪੁਲੀਸ ਨੇ ਕਿਹਾ ਕਿ (ਕਾਨੂੰਨੀ ਕਾਰਨਾਂ ਕਰਕੇ ਇਸ ਲੜਕੀ ਦਾ ਨਾਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਉਹ ਨਾਬਾਲਗ ਹੈ)

ਇਸ ਨਾਬਾਲਗ ਮੁਲਜ਼ਮ ਨੇ ਲੈਸਟਰ ਮੈਜਿਸਟਰੇਟ’ਜ਼ ਕੋਰਟ ਵਿੱਚ ਪੇਸ਼ੀ ਭੁਗਤੀ। ਦੱਸਣਯੋਗ ਹੈ ਕਿ ਇਸ ਕਤਲ ਕੇਸ ਵਿੱਚ ਇੱਕ 15 ਸਾਲਾ ਲੜਕੇ (ਉਸ ਸਮੇਂ 14 ਸਾਲ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ,

ਜੋ ਇਸ ਸਮੇਂ ਹਿਰਾਸਤ ’ਚ ਹੈ। ਪੁਲੀਸ ਮੁਤਾਬਕ, ‘ਸਤੰਬਰ ਵਿੱਚ ਭੀਮ ਕੋਹਲੀ ਦੇ ਕਤਲ ਕੇਸ ’ਚ ਹੁਣ 12 ਸਾਲਾ ਲੜਕੀ ’ਤੇ ਗੈਰ-ਇਰਾਦਤਨ ਕਤਲ ਦਾ ਦੋਸ਼ ਲੱਗਾ ਹੈ, ਜਿਸਦਾ ਨਾਂ ਕਾਨੂੰਨੀ ਕਾਰਨਾਂ ਕਰਕੇ ਦੱਸਿਆ ਨਹੀਂ ਜਾ ਸਕਦਾ।’ ਪੁਲੀਸ ਮੁਤਾਬਕ ਹਸਪਤਾਲ ’ਚ ਕੋਹਲੀ ਦੀ ਮੌਤ ਮਗਰੋਂ 12 ਤੋਂ 14 ਸਾਲਾਂ ਦੇ ਪੰਜ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।